ਗੈਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਜਨਰਲ ਐਗਰੀਮੈਂਟ ਆਨ ਟੈਰਿਫ ਐਂਡ ਟਰੇਡ (GATT) ਇਹ ਸਮਝੌਤਾ ਦੂਜੀ ਵੱਡੀ ਜੰਗ ਤੌਂ ਬਾਦ ਬਰੈਟਨ ਵੂਡਜ ਕਾਨਫਰੰਸ ਦੌਰਾਨ ਲਾਗੂ ਕੀਤਾ ਗਿਆ।ਇਸ ਦਾ ਮੁਖ ਮੰਤਵ ਮਸੂਲ,ਨਿਰਯਾਤ ਆਦਿਕ ਕਰਾਂ ਦੇ ਰੋਕਿਆਂ ਯਾ ਜੰਗਲਿਆਂ ਨੂੰ ਦੂਰ ਕਰਨਾ ਹੈ।GATT ਇੱਕ ਸਮਝੌਤਾ ਹੈ।ਇਸ ਨੇ ਇੱਕ ਅੰਤਰ ਰਾਸ਼ਟਰੀ IMF ਦੀ ਤਰਾਂ ਦੀ ਸੰਸਥਾ ਬਣਨਾ ਸੀ।ਲੇਕਿਨ ਇਹ ਇੱਕ ਸਮਝੌਤਾ ਬਣ ਕੇ ਹੀ ਰਹਿ ਗਿਆ।ਇਸ ਦੀ ਥਾਂ ਤੇ WTO ਵਰਲਡ ਟਰੇਡ ਆਰਗੇਨਾਈਜੇਸ਼ਨ ੧੯੯੦ ਵਿੱਚ ਇੱਕ ਵਪਾਰਕ ਸੰਸਥਾ ਬਣੀ।

ਗੈਟ ਅਤੇ ਡਬਲਿਊ ਟੀ ਓ[ਸੋਧੋ]

ਗੈਟ ੧੯੯੪ ਦੇ ੭੫ ਮੈਂਬਰ ਦੇਸ਼ ਅਤੇ ਯੂਰਪੀ ਕਮਿਊਨਿਟੀ ਦੇ ਮੈਂਬਰ ਦੇਸ਼ਾਂ ਨੇ ਮਿਲ ਕੇ ੧ ਜਨਵਰੀ ੧੯੯੫ ਨੂੰ ਡਬਲਿਊ ਟੀ ਓ ਸੰਸਥਾ ਬਣਾਈ।ਅਗਲੇ ੨ ਸਾਲਾਂ ਵਿੱਚ ੫੨ ਗੈਟ ਮੈਬਰਾਂ ਨੇ ਸੰਸਥਾ ਨੁੰ ਮੁੜ ਅਪਨਾ ਲਿਆ ।ਮੁਢਲੇ ਮੈਂਬਰਾਂ ਤੌਂ ਇਲਾਵਾ ੨੧ ਨਵੇਂ ਮੈਂਬਰ ਬਣ ਚੁਕੇ ਹਨ ਅਤੇ ੨੮ ਹੋਰ ਬਣਨ ਦੀ ਪ੍ਰਕਿਰਿਆ ਵਿੱਚ ਹਨ। ਡਬਲਿਊ ਟੀ ਓ ਨੇ ਸੇਵਾ ਖਿੱਤੇ ਅਤੇ ਇਲਮੀ ਪੂੰਜੀ ਨੂੰ ਆਪਣੇ ਅਧਿਕਾਰ ਖੇਤਰ ਵਿੱਚ ਲੈ ਆਂਦਾ ।

ਗੈਟ ਦੇ ਵਪਾਰ ਸੰਬੰਧੀ ਵਾਰਤਾਲਾਪਾਂ ਦੇ ਚਕਰ[ਸੋਧੋ]

  • ਹਵਾਨਾ-੧੯੪੭-੨੩ ਮੈਂਬਰ ਦੇਸ਼
  • ਅਨੈਸੀ-੧੯੪੯-੧੩ ਮੈਨਬਰ ਦੇਸ਼
  • ਤੋਰਕੁਏ-੧੯੫੦-੩੪ ਮੈਂਬਰ ਦੇਸ਼
  • ਜਨੇਵਾ-੧੯੫੬-ਚੌਥਾ ਚਕਰ-੨੨ ਦੇਸ਼-ਵਿਕਾਸਸ਼ੀਲ ਦੇਸ਼ਾਂ ਨੂੰ ਮੈਂਬਰ ਬਨਾਉਣ ਲਈ ਪ੍ਰੋਤਸਾਹਿਤ ਕਰਨ ਦੀ ਨੀਤੀ ਤਹਿ।
  • ਡਗਲਸ ਢਿਲੋਨ ਚਕਰ-੧੯੬੦-੬੧-੪੫ ਦੇਸ਼
  • ਕਨੇਡੀ ਚਕਰ-੧੯੬੨-੬੭-੪੮ ਦੇਸ਼-ਸਮੁੱਚੇ ਤੌਰ ਤੇ ਕਟੌਤੀ-ਐਂਟੀ ਡੰਪਿੰਗ ਐਗਰੀਮੈਂਟ-ਜੋ ਅਮਰੀਕੀ ਕਾਂਗਰਸ ਵਲੌਂ ਕਾਰਿਜ ਕਰ ਦਿੱਤਾ ਗਿਆ ।
  • ਟੋਕੀਓ ਚਕਰ-੧੨੯੭੩-੭੯-੯੯ਦੇਸ਼
  • ਉਰਗੁਏ ਚਕਰ-੧੯੮੬-੯੪- ਡਬਲਿਊ ਟੀ ਓ ਨੇ ਗੈਟ ਦੀ ਥਾਂ ਲੈ ਲਈ। ਨਿਰਯਾਤ ਅਨੁਦਾਨ ਤੇ ਆਯਾਤ ਕਰ ਦਰਾਂ ਘੱਟ ਹੋਈਆ ਪੇਟੈਂਟ ,ਟਰੇਡਮਾਰਕ ,ਕਾਪੀਰਾਈਟ,ਬਦੇਸ਼ੀ ਪੂੰਜੀ ਨਿਵੇਸ਼ ਸੰਬੰਧੀ ਸਮਝੌਤਾ ।
  • ਦੋਹਾ ਚਕਰ- ਦੇਖੋ ਡਬਲਿਊ ਟੀ ਓ
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png