ਵਿਸ਼ਵ ਵਪਾਰ ਸੰਗਠਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਡਬਲਿਊ ਟੀ ਓ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਵਿਸ਼ਵ ਵਪਾਰ ਸੰਗਠਨ
World Trade Organization (en)
Organisation mondiale du commerce (ਫ਼ਰਾਂਸੀਸੀ)
Organización Mundial del Comercio (ਸਪੇਨੀ)
ਤਸਵੀਰ:Wto logo.png
WTO members.svg
     ਵਿਸ਼ਵ ਵਪਾਰ ਸੰਗਠਨ ਦੇ ਸੰਸਥਾਪਕ ਦੇਸ਼ (1 ਜਨਵਰੀ, 1995)     ਸੰਗਠਨ ਦੇ ਬਾਅਦ ਵਿੱਚ ਬਣੇ ਮੈਂਬਰ
Formation 1 ਜਨਵਰੀ, 1995
ਸਦਰ ਮੁਕਾਮ ਸੈਂਟਰਵਿਲੀਅਮ ਰੈਪਰਡ, ਜੇਨੇਵਾ, ਸਵਿਟਜ਼ਰਲੈਂਡ
ਮੈਂਬਰੀ 160 ਮੈਂਬਰ ਦੇਸ਼
ਦਫ਼ਤਰੀ ਭਾਸ਼ਾਵਾਂ ਅੰਗਰੇਜ਼ੀ, ਫਰੈਂਚ, ਸਪੈਨਿਸ਼[੧]
ਮਹਾ ਨਿਦੇਸ਼ਕ Roberto Azevêdo
ਵੈੱਬਸਾਈਟ www.wto.int

ਵਿਸ਼ਵ ਵਪਾਰ ਸੰਗਠਨ ਸੰਸਾਰ ਭਰ ਵਿੱਚ ਫੈਲਿਆ ਹੋਇਆ ਮੌਦਰਿਕ ਸੰਗਠਨ ਹੈ।ਇਸ ਦੇ 160 ਮੈਂਬਰ ਦੇਸ਼ ਹਨ।ਇਹ ਸੰਗਠਨ ਕੌਮਾਂਤਰੀ ਵਪਾਰ ਦੇ ਨਿਯਮ ਨਿਰਧਾਰਤ ਕਰਦਾ ਹੈ ਅਤੇ ਲੋੜ ਪੈਣ ਤੇ ਸਮੇਂ-ਸਮੇਂ ਨਿਯਮਾਂ ਵਿੱਚ ਫੇਰਬਦਲ ਕਰਦਾ ਹੈ ।ਇਸ ਸਥਾਪਨਾ 1 ਜਨਵਰੀ 1995 ਨੂੰ ਕੀਤੀ ਗਈ । ਡਬਲਿਊ ਟੀ ਓ(WTO) ਇਹ ਇੱਕ ਅੰਤਰਰਾਸ਼ਟਰੀ ਸੰਸਥਾ ਹੈ ਜੋ ਕਿ ਕੌਮਾਤਰੀ ਵਪਾਰ ਨੂੰ ਦਲੇਰ ਬਨਾਉਣ ਤੇ ਉਸ ਦੀ ਨਿਗਰਾਨੀ ਕਰਨ ਲਈ ਬਣਾਈ ਗਈ ਹੈ।ਇਹ ਸੰਸਥਾ ੧ ਜਨਵਰੀ ੧੯੯੫ ਵਿੱਚ ਹੌਂਦ ਵਿੱਚ ਆਈ ਅਤੇ ਇਹ ਗੈਟ ਸਮਝੌਤੇ ਦੀ ਉਤਰਾਧਿਕਾਰੀ ਸੰਸਥਾ ਹੈ।

ਡਬਲਿਊ ਟੀ ਓ (WTO) ਇੱਕ ਮਿਨਿਸਟੀਰੀਅਲ ਜਲਸੇ ਦੁਆਰਾ ਨਿਯੋਜਿਤ ਕੀਤਿ ਜਾਂਦੀ ਹੈ ਜੋ ਕਿ ਹਰ ਦੋ ਸਾਲ ਬਾਦ ਬੁਲਾਇਆ ਜਾਂਦਾ ਹੈ।ਇਕ ਆਮ ਪ੍ਰੀਸ਼ਦ ਇਸ ਜਲਸੇ ਦੀਆਂ ਨੀਤੀਆਂ ਤੇ ਫੈਸਲਿਆਂ ਨੂੰ ਦਿਨ ਪ੍ਰਤੀਦਿਨ ਲਾਗੂ ਕਰਵਾਉਣ ਲਈ ਜ਼ਿਮੇਵਾਰ ਹੈ। ਡਬਲਿਊ ਟੀ ਓ ਦੇ ਮੁੱਖ ਦਫਤਰ ਜਨੇਵਾ ,ਸਵਿਟਜ਼ਰਲੈਂਡ ਵਿੱਚ ਹਨ ।

ਖੇਤੀਬਾੜੀ ਸੰਬੰਧੀ ਸਮਝੌਤਾ[ਸੋਧੋ]

ਇਸ ਸਮਝੌਤੇ ਦੇ ਤਿੰਨ ਮੁਨਾਰੇ ਯਾ ਪਖ ਹਨ। ਘਰੇਲੂ ਆਸਰਾ-ਇਹ ਪਹਿਲਾ ਮੁਨਾਰਾ ਤਿੰਨ ਤਰ੍ਹਾਂ ਦੇ ਅਨੁਦਾਨਾਂ ਬਾਰੇ ਹੈ।

  • ਪਹਿਲਾ ਹਰਾ ਡੱਬਾ ਵਾਤਾਵਰਣ ਬਾਰੇ ਉਤਪਾਦਕਾਂ ਨੂੰ ਸਥਿਰ ਭੁਗਤਾਨ ਦੇਣ ਬਾਰੇ।
  • ਦੂਸਰਾ ਭੂਰਾ ਡੱਬਾ ਗਰੇਲੂ ਅਨੁਦਾਨ ਜੋ ਵਖ ਵਖ ਸਰਕਾਰਾਂ ਘੱਟ ਕਰਨ ਬਾਰੇ ਵਚਨਬੱਧ ਹੋਈਆਂ ਹਨਅਤੇ
  • ਤੀਸਰਾ ਨੀਲਾ ਡੱਬਾ ਜੋ ਕਿ ਉਨ੍ਹਾਂ ਅਨੁਦਾਨਾਂ ਬਾਰੇ ਹੈ ਜੋ ਕਿ ਕਿਸੇ ਵੀ ਹਦਬੰਦੀ ਤੌਂ ਬਿਨ੍ਹਾਂ ਵਧਾਏ ਜਾ ਸਕਦੇ ਹਨ, ਜੋ ਕਿ ਭੁਗਤਾਨਾਂ ਦੇ ਪੈਦਾਵਾਰ ਦੇ ਅਨੁਪਾਤ ਵਿੱਚ ਹੋਣ ਬਾਰੇ ਹਨ ।

ਇਹ ਪ੍ਰਣਾਲੀ ਅਜੋਕੀ ਸੂਰਤ ਵਿੱਚ ਯੂਰਪ ਤੇ ਅਮਰੀਕਾ ਨੂੰ ਹਰ ਸਾਲ ਖੇਤੀ ਬਾੜੀ ਅਨੁਦਾਨਾਂ ਉਤੇ ੩੮੦ ਬਿਲਿਅਨ ਡਾਲਰ ਖਰਚ ਕਰਨ ਦੀ ਇਜਾਜਤ ਦੇਂਦੀ ਹੈ ।ਵਰਲਡ ਬੈਂਕ ਦਾ ਕਹਿਣਾ ਹੈ ਕਿ ਯੂਰੋਪੀਅਨ ਯੂਨੀਅਨ ਦੇ ਅਨੁਦਾਨ ੧% ਉਤਪਾਦਕਾਂ ਨੂੰ ਉਪਲਬਧ ਹਨ ਜਦ ਕਿ ਅਮਰੀਕਾ ਦੇ ੭੦% ਅਨੁਦਾਨ ਮੁਖ ਤੌਰ ਤੇ ੧੦% ਖੇਤੀਬਾੜੀ ਉਤਪਾਦਕਾਂ ਨੂ ਜਾਂਦੇ ਹਨ ।ਇਸ ਦਾ ਅਸਰ ਦੁਨੀਆਂ ਭਰ ਦੀਆਂ ਮੰਡੀਆਂ ਵਿੱਚ ਲਾਗਤ ਤੌਂ ਘਟ ਕੀਮਤ ਤੇ ਵਸਤਾਂ ਉਪਲਬਧ ਕਰਵਾਂਦਾ ਹੈ ਜਿਸ ਨੂੰ ਡੰਪਿਗ ਪ੍ਰਥਾ ਕਹਿੰਦੇ ਹਨ ।

ਦੋਹਾ ਜਰਮਨੀ ਵਿੱਚ -ਜੂਨ ੨੦੦੭-ਜੀ-੪ ਦੇਸ਼ਾਂ (ਅਮਰੀਕਾ,ਯੂਰੋਪੀਅਨ ਯੂਨੀਅਨ ,ਭਾਰਤ ਤੇ ਬਰਾਜੀਲ ਜੋ ਕਿ ਉਦਯੋਗਿਕ ਤੌਰ ਤੇ ਉੱਨਤ ਅਤੇ ਉਭਰ ਰਹੇ ਦੇਸ਼ ਦੋਵਾਂ ਪਾਸਿਆਂ ਦੀ ਪ੍ਰਤਿਨਿਧਤਾ ਕਰ ਰਹੇ ਸਨ) ਦੀ , ਖੇਤੀ ਬਾੜੀ ਵਿੱਚ ਅਨੁਦਾਨਾਂ ਬਾਰੇ ਅਮਰੀਕਾ ਦੇ ਅੜੀਅਲ ਰਵੱਈਏ ਕਾਰਨ, ਵਪਾਰਕ ਗਲਬਾਤ ਅਸਫਲ ਹੋਣ ਤੌਂ ਬਾਦ ਹੁਣ ਪੂਰੇ ਸਾਰੇ ਦੇਸ਼ਾਂ ਦੇ ਵਡੇ ਜਲਸੇ ਵਿੱਚ ਵਿਚਾਰਾਂ ਕਰਨ ਤੌਂ ਬਿਨਾ ਹੋਰ ਕੋਈ ਵਿਕਲਪ ਨਹੀਂ ਰਹਿ ਗਿਆ।

ਮੰਡੀਆਂ ਵਿੱਚ ਪਹੁੰਚ-ਦੂਸਰਾ ਮੁਨਾਰਾ

ਨਿਰਯਾਤ ਅਨੁਦਾਨ-ਤੀਸਰਾ ਮੁਨਾਰਾ

  1. General Information on Recruitment in the World Trade Organization, World Trade Organization