ਗੈਰ-ਗਲਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਗੈਰ-ਗਲਪ ਵਾਰਤਕ ਲਿਖਣ ਦੇ ਦੋ ਮੁੱਖ ਰੂਪਾਂ ਵਿੱਚੋਂ ਇੱਕ ਹੈ। ਦੂਜਾ ਰੂਪ ਗਲਪ ਹੈ। ਗੈਰ-ਗਲਪ ਵਿੱਚ ਦਰਸ਼ਾਏ ਗਏ ਸਥਾਨ, ਵਿਅਕਤੀ, ਘਟਨਾਵਾਂ ਅਤੇ ਸੰਦਰਭ ਪੂਰਨ ਤੌਰ ਤੇ ਅਸਲੀਅਤ ਉੱਤੇ ਹੀ ਆਧਾਰਿਤ ਹੁੰਦੇ ਹਨ। ਇਸਦੇ ਵਿਪਰੀਤ ਗਲਪ ਸਾਹਿਤ ਹੈ ਜਿਸ ਵਿੱਚ ਕਥਾਵਾਂ ਕੁੱਝ ਹੱਦ ਤੱਕ ਜਾਂ ਪੂਰੀ ਤਰ੍ਹਾਂ ਲੇਖਕ ਦੀ ਕਲਪਨਾ ਤੇ ਆਧਾਰਿਤ ਹੁੰਦੀਆਂ ਹਨ ਅਤੇ ਉਨ੍ਹਾਂ ਵਿੱਚ ਕੁੱਝ ਤੱਤ ਅਸਲੀਅਤ ਨਾਲੋਂ ਹੱਟ ਕੇ ਹੁੰਦੇ ਹਨ।