ਗੈਰ-ਸੰਤੁਲਨ ਥਰਮੋਡਾਇਨਾਮਿਕਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਗੈਰ-ਸੰਤੁਲਨ ਥਰਮੋਡਾਇਨਾਮਿਕਸ ਥਰਮੋਡਾਇਨਾਮਿਕਸ ਦੀ ਓਹ ਸ਼ਾਖਾ ਹੈ ਜੋ ਅਜਿਹੇ ਭੌਤਿਕੀ ਸਿਸਟਮਾਂ ਨਾਲ ਵਰਤਦੀ ਹੈ ਜੋ ਥਰਮੋਡਾਇਨਾਮਿਕ ਸੰਤੁਲਨ ਵਿੱਚ ਨਹੀਂ ਹੁੰਦੇ ਪਰ ਥਰਮੋਡਾਇਨਾਮਿਕ ਸੰਤੁਲਨ ਵਾਲੇ ਸਿਸਟਮ ਨੂੰ ਦਰਸਾਉਣ ਵਾਸਤੇ ਵਰਤੇ ਜਾਂਦੇ ਅਸਥਿਰਾਂਕਾਂ ਦੀ ਇੱਕ ਵਾਧੂ ਗਿਣਤੀ ਨੂੰ ਪੇਸ਼ ਕਰਨ ਵਾਲ਼ੇ (ਗੈਰ-ਸੰਤੁਲਨ ਅਵਸਥਾ) ਅਸਥਿਰਾਂਕਾਂ ਦੇ ਸ਼ਬਦਾਂ ਵਿੱਚ ਸਹੀ ਤਰੀਕੇ ਨਾਲ ਦਰਸਾਏ ਜਾ ਸਕਦੇ ਹਨ। ਗੈਰ-ਸੰਤੁਲਨ ਥਰਮੋਡਾਇਨਾਮਿਕਸ ਦਾ ਸਬੰਧ ਸੰਚਾਰ ਪ੍ਰਕ੍ਰਿਆਵਾੰ ਨਾਲ ਹੁੰਦਾ ਹੈ ਅਤੇ ਰਸਾਇਣਿਕ ਕ੍ਰਿਆਵਾਂ ਦੀਆਂ ਦਰਾਂ (ਰੇਟਾਂ) ਨਾਲ ਹੁੰਦਾ ਹੈ। ਇਹ ਓਸ ਚੀਜ਼ ਤੇ ਭਰੋਸਾ ਕਰਦਾ ਹੈ ਜਿਸ ਬਾਰੇ ਇਹ ਸੋਚਿਆ ਜਾ ਸਕਦਾ ਹੈ ਕਿ ਓਹ ਥਰਮੋਡਾਇਨਾਮਿਕ ਸੰਤੁਲਨ ਦੇ ਵੱਧ ਜਾਂ ਘੱਟ ਨਜ਼ਦੀਕ ਹੈ। ਗੈਰ-ਸੰਤਲਨ ਥਰਮੋਡਾਇਨਾਮਿਕਸ ਤਰੱਕੀ-ਅਧੀਨ ਕੰਨ ਹੁੰਦਾ ਹੈ, ਕੋਈ ਸਥਾਪਿਤ ਇਮਾਰਤ ਨਹੀਂ ਹੁੰਦੀ ।

ਕਲਾਸੀਕਲ ਜਾਂ ਸੰਤੁਲਨ ਥਰਮੋਡਾਇਨਾਮਿਕਸ ਦੀ ਥਿਊਰੀ ਆਦਰਸ਼ਬੱਧ ਕੀਤੀ ਜਾਂਦੀ ਹੈ। ਇੱਕ ਪ੍ਰਮੁੱਖ ਸਵੈ-ਸਿੱਧ ਸਿਧਾਂਤ ਜਾਂ ਧਾਰਨਾ, ਅਕਸਰ ਜਿਸਨੂੰ ਸਪੱਸ਼ਟ ਤੌਰ ਤੇ ਬਿਆਨ ਨਹੀਂ ਕੀਤਾ ਜਾਂਦਾ, ਅਜਿਹੇ ਸਿਸਟਮਾਂ ਦੀ ਹੋਂਦ ਹੈ ਜੋ ਥਰਮੋਡਾਇਨਾਮਿਕ ਸੰਤੁਲਨ ਦੀਆਂ ਅਪਣੀਆਂ ਖੁਦ ਦੀਆਂ ਅੰਦਰੂਨੀ ਅਵਸਥਾਵਾਂ ਵਿੱਚ ਹੁੰਦੇ ਹਨ। ਆਮਤੌਰ ਤੇ, ਕਿਸੇ ਦਿੱਤੇ ਹੋਏ ਵਕਤ ਤੇ ਕਿਸੇ ਭੌਤਿਕੀ ਸਿਸਟਮ ਨੂੰ ਰੱਖਣ ਵਾਲ਼ਾ ਸਪੇਸ ਦਾ ਕੋਈ ਖੇਤਰ, ਜੋ ਕੁਦਰਤ ਵਿੱਚ ਪਾਇਆ ਜਾ ਸਕਦਾ ਹੋਵੇ, ਥਰਮੋਡਾਇਨਾਮਿਕ ਸੰਤੁਲਨ ਵਿੱਚ ਨਹੀਂ ਹੁੰਦਾ, ਸਭ ਤੋਂ ਜਿਆਦਾ ਸਖਤ ਸ਼ੁੱਧਤਾ ਦੇ ਨਿਯਮਾਂ ਵਿੱਚ ਪੜਿਆ ਜਾਂਦਾ ਹੈ। ਹਲਕੇ ਨਿਯਮਾਂ ਅੰਦਰ, ਪੂਰੇ ਦੇ ਪੂਰੇ ਬ੍ਰਹਿਮੰਡ ਅੰਦਰ ਕੁੱਝ ਵੀ ਜਾਂ ਕਦੇ ਵੀ ਇੱਨਬਿੰਨ ਥਰਮੋਡਾਇਨਾਮਿਕ ਸੰਤੁਲਨ ਵਿੱਚ ਸ਼ੁੱਧਤਾ ਨਾਲ ਨਹੀਂ ਪਾਇਆ ਗਿਆ ।[1][2]

ਭੌਤਿਕੀ ਵਿਸ਼ਲੇਸ਼ਣ ਦੇ ਮਕਸਦਾਂ ਵਾਸਤੇ, ਥਰਮੋਡਾਇਨਾਮਿਕਸ ਸੰਤੁਲਨ ਦੀ ਇੱਕ ਧਾਰਨਾ ਬਣਾ ਲੈਣੀ ਅਕਸਰ ਕਾਫੀ ਅਸਾਨੀ-ਭਰੀ ਰਹਿੰਦੀ ਹੈ। ਅਜਿਹੀ ਇੱਕ ਧਾਰਨਾ ਅਪਣੇ ਸਪੱਸ਼ਟੀਕਰਨ ਲਈ ਯਤਨ ਅਤੇ ਗਲਤੀ ਉੱਤੇ ਭਰੋਸਾ ਕਰ ਸਕਦੀ ਹੈ। ਜੇਕਰ ਕੋਈ ਧਾਰਨਾ ਸਹੀ ਸਾਬਤ ਹੋ ਜਾਂਦੀ ਹੈ, ਤਾਂ ਇਹ ਬਹੁਤ ਕੀਮਤੀ ਹੋ ਸਕਦੀ ਹੈ ਅਤੇ ਲਾਭਕਾਰੀ ਵੀ ਹੋ ਸਕਦੀ ਹੈ ਕਿਉਂਕਿ ਇਹ ਥਰਮੋਡਾਇਨਾਮਿਕਸ ਦੀ ਥਿਊਰੀ ਨੂੰ ਉਪਲਬਧ ਕਰਵਾਉਂਦੀ ਹੈ। ਸੰਤੁਲਨ ਧਾਰਨਾ ਦੇ ਤੱਤ ਅਜਿਹੇ ਹੁੰਦੇ ਹਨ ਕਿ ਕੋਈ ਸਿਸਟਮ ਕਿਸੇ ਅਨਿਸ਼ਚਿਤ ਤੌਰ ਤੇ ਲੰਬੇ ਸਮੇਂ ਉੱਤੇ ਤਬਦੀਲ ਹੁੰਦਾ ਨਾ ਪਾਇਆ ਜਾਵੇ, ਅਤੇ ਕਿਸੇ ਸਿਸਟਮ ਅੰਦਰ ਇੰਨੇ ਜਿਆਦਾ ਕਣ ਹੋਣ, ਕਿ ਇਸਦੀ ਵਿਸ਼ੇਸ਼ ਫਿਤਰਤ ਪੂਰੀ ਤਰਾਂ ਅੱਖੋਂ ਓਹਲੇ ਕੀਤੀ ਜਾ ਸਕਦੀ ਹੋਵੇ । ਅਜਿਹੀ ਕਿਸੇ ਸੰਤੁਲਨ ਧਾਰਨਾ ਅਧੀਨ, ਆਮਤੌਰ ਤੇ, ਕੋਈ ਵੀ ਸੂਖਮ ਤੌਰ ਤੇ ਪਛਾਣਨਯੋਗ ਉਤ੍ਰਾਓ-ਚੜਾਓ ਨਹੀਂ ਹੁੰਦੇ । ਕ੍ਰਿਟੀਕਲ ਅਵਸਥਾਵਾਂ ਦਾ ਮਾਮਲਾ ਇੱਕ ਅਲੱਗ ਮਾਮਲਾ ਹੈ ਜੋ ਕ੍ਰਿਟੀਕਲ ਓਪੇਲਸੈਂਸ (ਅਪਾਤਕਲੀਨ ਰੰਗ ਤਬਦੀਲੀ) ਦੇ ਵਰਤਾਰੇ ਨੂੰ ਨੰਗੀ ਅੱਖ ਸਾਹਮਣੇ ਦਿਖਾਉਂਦਾ ਹੈ। ਕ੍ਰਿਟੀਕਲ ਅਵਸਥਾਵਾਂ ਦੇ ਪ੍ਰਯੋਗਸ਼ਾਲਾਤਾਮਿਕ ਅਧਿਐਨ ਵਾਸਤੇ, ਛੂਟ ਦੇ ਤੌਰ ਤੇ ਲੰਬੇ ਨਿਰੀਖਣ ਵਕਤਾਂ ਦੀ ਜਰੂਰਤ ਪੈਂਦੀ ਹੈ।

ਸਾਰੇ ਮਾਮਿਲਆਂ ਅੰਦਰ, ਥਰਮੋਡਾਇਨਾਮਿਕ ਸੰਤੁਲਨ ਦੀ ਧਾਰਨਾ, ਇੱਕ ਵਾਰ ਬਣਾ ਲੈਣ ਤੋਂ ਬਾਦ, ਇੱਕ ਨਤੀਜਾ ਦਰਸਾਉਂਦੀ ਹੈ ਕਿ ਕੋਈ ਵੀ ਮਸ਼ਹੂਰ ਉਮੀਦਵਾਰ "ਉਤਰਾਓ-ਚੜਾਓ" ਸਿਸਟਮ ਦੀ ਐਨਟ੍ਰੌਪੀ ਨਹੀਂ ਬਦਲਦਾ ।

ਅਜਿਹਾ ਅਸਾਨੀ ਨਾਲ ਵਾਪਰ ਸਕਦਾ ਹੈ ਕਿ ਕੋਈ ਭੌਤਿਕੀ ਸਿਸਟਮ ਅਜਿਹੀਆਂ ਅੰਦਰੂਨੀ ਅਸਥੂਲਾਤਮਿਕ ਤਬਦੀਲੀਆਂ ਦਿਖਾਉਂਦੇ ਹੈ ਜੋ ਐਨਟ੍ਰੌਪੀ ਦੀ ਸਥਿਰਤਾ ਦੀ ਧਾਰਨਾ ਨੂੰ ਅਪ੍ਰਮਾਣਿਕ ਕਰਨ ਲਈ ਕਾਫੀ ਤੇਜ਼ ਹੁੰਦੀਆਂ ਹਨ। ਜਾਂ ਇਹ ਕਿ ਕੋਈ ਭੌਤਿਕੀ ਸਿਸਟਮ ਅਜਿਹੇ ਕੁੱਝ ਕਣ ਹੀ ਰੱਖਦਾ ਹੈ ਕਿ ਨਿਰੀਖਤ ਉਤ੍ਰਾਵਾਂ-ਚੜਾਵਾਂ ਅੰਦਰ ਖਾਸ ਫਿਤਰਤ ਹੀ ਪ੍ਰਗਟ ਹੁੰਦੀ ਹੈ। ਫੇਰ ਥਰਮੋਡਾਇਨਾਮਿਕਸ ਸੰਤੁਲਨ ਦੀ ਧਾਰਨਾ ਰੱਦ ਕਰਨੀ ਹੁੰਦੀ ਹੈ। ਗੈਰ-ਸੰਤੁਲਨ ਅਵਸਥਾਵਾਂ ਵਾਸਤੇ ਐਨਟ੍ਰੌਪੀ ਦੀ ਕੋਈ ਵੀ ਗੈਰ-ਯੋਗ (ਅਯੋਗ) ਸਰਵ-ਸਧਾਰਨ ਪਰਿਭਾਸ਼ਾ ਨਹੀਂ ਹੈ।[3] ਅਜਿਹੇ ਅੱਧ-ਵਿਚਾਲੇ ਦੇ ਮਾਮਲੇ ਵੀ ਹੁੰਦੇ ਹਨ, ਜਿਹਨਾਂ ਵਿੱਚ ਸਥਾਨਿਕ (ਲੋਕਲ) ਥਰਮੋਡਾਇਨਾਮਿਕ ਸੰਤੁਲਨ ਦੀ ਧਾਰਨਾ ਇੱਕ ਬਹੁਤ ਚੰਗੀ ਲੱਗਪਗਤਾ ਹੁੰਦੀ ਹੈ,[4][5][6][7] ਪਰ ਸਪੱਸ਼ਟ ਤੌਰ ਤੇ ਕਹੀਏ ਤਾਂ ਇਹ ਅਜੇ ਵੀ ਇੱਕ ਸੰਖੇਪਤਾ ਹੀ ਹੁੰਦੀ ਹੈ, ਕੋਈ ਸਿਧਾਂਤਿਕ ਤੌਰ ਤੇ ਆਦਰਸ਼ ਚੀਜ਼ ਨਹੀਂ ਹੁੰਦੀ । ਆਮਤੌਰ ਤੇ ਗੈਰ-ਸੰਤੁਲਨ ਪ੍ਰਸਥਿਤੀਆਂ ਵਾਸਤੇ, ਪ੍ਰੰਪ੍ਰਿਕ ਤੌਰ ਤੇ ਐਨਟ੍ਰੌਪੀ ਕਹੀਆਂ ਜਾਣ ਵਾਲ਼ੀਆਂ ਹੋਰ ਮਾਤਰਾਵਾਂ ਦੀਆਂ ਆਂਕੜਾਤਮਿਕ ਮਕੈਨਿਕਸ ਪਰਿਭਾਸ਼ਾਵਾਂ ਤੇ ਵਿਚਾਰ ਕਰਨਾ ਲਾਭਕਾਰੀ ਹੋ ਸਕਦਾ ਹੈ, ਪਰ ਇਹਨਾਂ ਬਾਰੇ ਦੂਜੇ ਨਿਯਮ ਲਈ ਚੰਗੀ ਤਰੀ ਪਰਿਭਾਸ਼ਿਤ ਹੋਣ ਵਾਲ਼ੀ ਥਰਮੋਡਾਇਨਾਮਿਕ ਐਨਟ੍ਰੌਪੀ ਨਾਲ ਸਮਾਨਤਾ ਦੀ ਗਲਤਫਹਿਮੀ ਨਹੀਂ ਕਰਨੀ ਚਾਹੀਦੀ । ਇਹ ਹੋਰ ਮਾਤਰਾਵਾਂ ਸੱਚਮੁੱਚ ਹੀ ਸਟੈਟਿਸਟੀਕਲ ਮਕੈਨਿਕਸ ਨਾਲ ਸਬੰਧ ਰੱਖਦੀਆਂ ਹਨ, ਥਰਮੋਡਾਇਨਾਮਿਕਸ ਨਾਲ ਸਬੰਧਤ ਨਹੀਂ ਹੁੰਦੀਆਂ, ਜੋ ਦੂਜੇ ਨਿਯਮ ਦਾ ਮੁਢਲਾ ਖੇਤਰ (ਦਾਇਰਾ) ਹੈ। ਅਸਥੂਲ ਤੌਰ ਤੇ ਔਬਜ਼ਰਵੇਬਲ (ਨਿਰੀਖਣਯੋਗ) ਉਤ੍ਰਾਵਾਂ-ਚੜਾਵਾਂ ਦੀ ਭੌਤਿਕ ਵਿਗਿਆਨ ਇਸ ਲੇਖ ਦੇ ਸਕੋਪ (ਗੁੰਜਾਇਸ਼) ਤੋਂ ਪਰੇ ਦੀ ਭੌਤਿਕ ਵਿਗਿਆਨ ਹੈ।

ਵਿਸ਼ਾ ਸੂਚੀ

ਗੈਰ-ਸੰਤੁਲਨ ਥਰਮੋਡਾਇਨਾਮਿਕਸ ਦਾ ਸਕੋਪ[ਸੋਧੋ]

ਸੰਤੁਲਨ ਅਤੇ ਗੈਰ-ਸੰਤੁਲਨ ਥਰਮੋਡਾਇਨਾਮਿਕਸ ਦਰਮਿਆਨ ਫਰਕ[ਸੋਧੋ]

ਗੈਰ-ਸੰਤੁਲਨ ਅਵਸਥਾ ਅਸਥਿਰਾਂਕ[ਸੋਧੋ]

ਸੰਖੇਪ ਸਾਰਾਂਸ਼[ਸੋਧੋ]

ਪ੍ਰਯੋਗਸ਼ਾਲਾ ਸ਼ਰਤਾਂ ਅੰਦਰ ਪਦਾਰਥ ਦਾ ਕੁਆਸੀ-ਰੇਡੀਏਸ਼ਨਹੀਣ ਗੈਰ-ਸੰਤੁਲਨ ਥਰਮੋਡਾਇਨਾਮਿਕਸ[ਸੋਧੋ]

ਸਥਾਨਿਕ ਸੰਤੁਲਨ ਥਰਮੋਡਾਇਨਾਮਿਕਸ[ਸੋਧੋ]

ਮੈਮਰੀ ਵਾਲੇ ਪਦਾਰਥਾਂ ਵਾਲਾ ਸਥਾਨਿਕ ਸੰਤੁਲਨ ਥਰਮੋਡਾਇਨਾਮਿਕਸ[ਸੋਧੋ]

ਵਧਾਇਆ ਹੋਇਆ ਗੈਰ-ਪਲਟਣਯੋਗ ਥਰਮੋਡਾਇਨਾਮਿਕਸ[ਸੋਧੋ]

ਮੁਢਲੀਆਂ ਧਾਰਨਾਵਾਂ[ਸੋਧੋ]

ਸਟੇਸ਼ਨਰੀ ਅਵਸਥਾਵਾਂ, ਉਤ੍ਰਾਓ-ਚੜਾਓ, ਸਤੇ ਸਥਿਰਤਾ[ਸੋਧੋ]

ਸਥਾਨਿਕ ਥਰਮੋਡਾਇਨਾਮਿਕ ਸੰਤੁਲਨ[ਸੋਧੋ]

ਅਨੁਭਵਯੋਗ ਪਦਾਰਥ ਦਾ ਸਥਾਨਿਕ ਥਰਮੋਡਾਇਨਾਮਿਕ ਸੰਤੁਲਨ[ਸੋਧੋ]

ਰੇਡੀਏਟਿਵ ਸੰਤੁਲਨ ਦੇ ਨਿਯਮਾਂ ਵਿੱਚ ਸਥਾਨਿਕ ਥਰਮੋਡਾਇਨਾਮਿਕ ਦੀ ਮਿਲਨੇ ਦੀ 1928 ਵਾਲ਼ੀ ਪਰਿਭਾਸ਼ਾ[ਸੋਧੋ]

ਉਤਪੰਨ ਹੋ ਰਹੇ ਸਿਸਟਮਾਂ ਅੰਦਰ ਐਨਟ੍ਰੌਪੀ[ਸੋਧੋ]

ਪ੍ਰਵਾਹ ਅਤੇ ਬਲ[ਸੋਧੋ]

ਔਂਸਾਗਰ ਸਬੰਧ[ਸੋਧੋ]

ਗੈਰ-ਸੰਤੁਲਨ ਥਰਮੋਡਾਇਨਾਮਿਕਸ ਵਾਸਤੇ ਕਲਪਿਤ ਹੱਦਾਤਮਿਕ ਸਿਧਾਂਤ[ਸੋਧੋ]

ਗੈਰ-ਸੰਤੁਲਨ ਥਰਮੋਡਾਇਨਾਮਿਕਸ ਦੇ ਉਪਯੋਗ[ਸੋਧੋ]

ਗੈਰ-ਸੰਤੁਲਨ ਥਰਮੋਡਾਇਨਾਮਿਕਸ ਪ੍ਰੋਟੀਨ ਫੋਲਡਿੰਗ/ਅਨਫੋਲਡਿੰਗ ਅਤੇ ਮੈਂਬ੍ਰੇਨਾਂ ਰਾਹੀਂ ਸੰਚਾਰ ਵਰਗੀਆਂ ਜੀਵ-ਵਿਗਿਆਨਿਕ ਪ੍ਰਕ੍ਰਿਆਵਾਂ ਨੂੰ ਦਰਸਾਉਣ ਲਈ ਸਫਲਤਾ ਪੂ੍ਰਵਕ ਲਾਗੂ ਕੀਤਾ ਜਾਂਦਾ ਰਿਹਾ ਹੈ।{citation needed|date=December 2015}} ਇਸਦੇ ਨਾਲ ਹੀ, ਗੈਰ-ਸੰਤੁਲਨ ਥਰਮੋਡਾਇਨਾਮਿਕਸ ਅਤੇ ਐਨਟ੍ਰੌਪੀ ਦੀ ਸੂਚਨਾਤਮਿਕ ਥਿਊਰੀ ਤੋਂ ਵਿਚਾਰਾਂ ਨੂੰ ਸਰਵ-ਸਧਾਰਨ ਵਿੱਤੀ ਪ੍ਰਣਾਲੀਆਂ ਨੂੰ ਦਰਸਾਉਣ ਲਈ ਵੀ ਅਪਣਾਇਆ ਗਿਆ ਹੈ। [8] [9]

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]

  1. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Grandy 151
  2. Callen, H.B. (1960/1985), p. 15.
  3. Lieb, E.H., Yngvason, J. (2003), p. 190.
  4. Gyarmati, I. (1967/1970), pp. 4-14.
  5. Glansdorff, P., Prigogine, I. (1971).
  6. Müller, I. (1985).
  7. Müller, I. (2003).
  8. Pokrovskii, Vladimir (2011). Econodynamics. The Theory of Social Production. http://www.springer.com/physics/complexity/book/978-94-007-2095-4: Springer, Dordrecht-Heidelberg-London-New York. 
  9. Chen, Jing (2015). The Unity of Science and Economics: A New Foundation of Economic Theory. http://www.springer.com/us/book/9781493934645: Springer. 

ਹਵਾਲਿਆਂ ਦੀ ਗ੍ਰੰਥ ਸੂਚੀ[ਸੋਧੋ]

  • Callen, H.B. (1960/1985). Thermodynamics and an Introduction to Thermostatistics, (1st edition 1960) 2nd edition 1985, Wiley, New York, ISBN 0-471-86256-8.
  • Eu, B.C. (2002). Generalized Thermodynamics. The Thermodynamics of Irreversible Processes and Generalized Hydrodynamics, Kluwer Academic Publishers, Dordrecht, ISBN 1-4020-0788-4.
  • Glansdorff, P., Prigogine, I. (1971). Thermodynamic Theory of Structure, Stability, and Fluctuations, Wiley-Interscience, London, 1971, ISBN 0-471-30280-5.
  • Grandy, W.T., Jr (2008). Entropy and the Time Evolution of Macroscopic Systems. Oxford University Press. ISBN 978-0-19-954617-6.
  • Gyarmati, I. (1967/1970). Non-equilibrium Thermodynamics. Field Theory and Variational Principles, translated from the Hungarian (1967) by E. Gyarmati and W.F. Heinz, Springer, Berlin.
  • Lieb, E.H., Yngvason, J. (1999). 'The physics and mathematics of the second law of thermodynamics', Physics Reports, 310: 1–96. See also this.

ਹੋਰ ਲਿਖਤਾਂ[ਸੋਧੋ]

ਬਾਹਰੀ ਲਿੰਕ[ਸੋਧੋ]