ਗੈਲਵੈਨਿਕ ਸੈੱਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੈਲਵੈਨਿਕ ਸੈੱਲ

ਗੈਲਵੈਨਿਕ ਸੈੱਲ (galvanic cell) ਜਾਂ ਵੋਲਟਾਈ ਸੈੱਲ (voltaic cell) ਇੱਕ ਇਲੈੱਕਟ੍ਰੋਕੈਮੀਕਲ ਸੈੱਲ ਹੈ ਜੋ ਕਿ ਰੇਡਾਕਸ ਕਿਰਿਆ ਨਾਲ ਬਿਜਲਈ ਊਰਜਾ ਪੈਦਾ ਕਰਦਾ ਹੈ। ਇਸਦੇ ਇਹ ਨਾਂ ਕ੍ਰਮਵਾਰ ਲੂਈਗੀ ਗੈਲਵੈਨੀ ਅਤੇ ਏਲੇਸਾਂਦਰੋ ਵੋਲਟਾ ਦੇ ਨਾਮ ਉੱਪਰ ਰੱਖੇ ਗਏ ਹਨ ਜਿਹਨਾਂ ਨੇ ਇਸ ਖੇਤਰ ਵਿੱਚ ਸਭ ਤੋਂ ਪਹਿਲਾਂ ਕੰਮ ਕੀਤਾ ਸੀ। ਸੈੱਲ ਦੇ ਅੰਦਰ ਦੋ ਵੱਖ-ਵੱਖ ਧਾਤੂਆਂ ਹੁੰਦੀਆਂ ਹਨ ਜਿਹੜੀਆਂ ਕਿ ਇੱਕ ਸਾਲਟ-ਬ੍ਰਿਜ (salt-bridge) ਦੇ ਮਾਧਿਅਮ ਨਾਲ ਜੁੜੀਆਂ ਹੁੰਦੀਆਂ ਹਨ।

ਵੋਲਟਾ ਨੇ ਵੋਲਟੇਕ ਪਾਈਲ ਦੀ ਕਾਢ ਕੀਤੀ ਜਿਹੜੀ ਕਿ ਸਭ ਤੋਂ ਪਹਿਲੀ ਬਿਜਲਈ ਬੈਟਰੀ ਸੀ। ਆਮ ਪ੍ਰਯੋਗ ਵਿੱਚ ਇੱਕ ਸੈੱਲ ਨੂੰ ਵੀ ਬੈਟਰੀ ਕਹਿ ਦਿੱਤਾ ਜਾਂਦਾ ਹੈ ਪਰ ਬੈਟਰੀ ਦਾ ਅਸਲ ਅਰਥ ਇੱਕ ਤੋਂ ਵੱਧ ਸੈੱਲਾਂ ਦਾ ਸੰਯੋਜਨ ਹੈ।[1]


ਹਵਾਲੇ[ਸੋਧੋ]

  1. "battery" (def. 4b), Merriam-Webster Online Dictionary (2008). अभिगमन तिथि: १८ अप्रैल २०१४