ਗੋਦ ਲੈਣਾ
Jump to navigation
Jump to search

ਤਰਾਜਾਨ ਗੋਦ ਲੈਣ ਤੋਂ ਬਾਅਦ ਰੋਮ ਦਾ ਸਮਰਾਟ ਬਣਿਆ। ਇਸ ਨਾਲ ਸਾਮਰਾਜ ਦੀ ਸ਼ਕਤੀ ਨੂੰ ਸ਼ਾਂਤੀਪੂਰਵਕ ਤਬਦੀਲ ਕੀਤਾ ਗਿਆ।
ਗੋਦ ਲੈਣਾ ਇੱਕ ਪ੍ਰਕਿਰਿਆ ਹੈ ਜਿਸ ਤੋਂ ਭਾਵ ਹੈ ਕਿ ਜਦੋਂ ਕਿਸੇ ਬੱਚੇ ਨੂੰ ਉਸ ਦਾ ਪਾਲਣ ਪੋਸ਼ਣ ਕਰਨ ਲਈ ਕਿਸੇ ਦੂਜੇ ਵਿਅਕਤੀ ਦੁਆਰਾ ਉਸ ਦੇ ਜੀਵਵਿਗਿਆਨਿਕ ਜਾਂ ਕਾਨੂੰਨੀ ਮਾਪਿਆਂ ਤੋਂ ਗੋਦ ਲਿਆ ਜਾਂਦਾ ਹੈ। ਗੋਦ ਲੈਣ ਤੋਂ ਬਾਅਦ ਬੱਚੇ ਦੇ ਜੀਵਵਿਗਿਆਨਿਕ ਜਾਂ ਕਾਨੂੰਨੀ ਮਾਪਿਆਂ ਦੇ ਸਾਰੇ ਅਧਿਕਾਰ ਅਤੇ ਜ਼ਿੰਮੇਵਾਰੀਆਂ ਖਤਮ ਹੋ ਜਾਂਦੀਆਂ ਹਨ। ਗੋਦ ਲੈਣ ਦੀ ਕਾਨੂੰਨੀ ਅਤੇ ਧਾਰਮਿਕ ਮਨਜ਼ੂਰੀ ਤੋਂ ਬਾਅਦ ਉਸ ਦੇ ਸਮਾਜਿਕ ਰੁਤਬੇ ਵਿੱਚ ਪੱਕੇ ਤੌਰ ਤੇ ਪਰਿਵਰਤਨ ਆ ਜਾਂਦਾ ਹੈ। ਇਤਿਹਾਸਿਕ ਤੌਰ ਤੇ ਕੁਝ ਸਮਾਜਾਂ ਵਿੱਚ ਗੋਦ ਲੈਣ ਸੰਬੰਧੀ ਕਾਨੂੰਨ ਬਣਾਏ ਗਏ ਹਨ ਜਦਕਿ ਕਈ ਸਮਾਜਾਂ ਨੇ ਬਹੁਤ ਘੱਟ ਰਸਮੀ ਰਿਵਾਜਾਂ ਨਾਲ ਗੋਦ ਲੈਣ ਨੂੰ ਮਨਜ਼ੂਰੀ ਦਿੱਤੀ ਹੈ। ਗੋਦ ਲੈਣ ਦਾ ਆਧੁਨਿਕ ਸਿਸਟਮ,ਇਹ 20ਵੀਂ ਸਦੀ ਵਿੱਚ ਸ਼ੁਰੂ ਹੋਇਆ, ਵਧੇਰੇ ਨਿਯਮਾਂ ਨਾਲ ਚਲਾਇਆ ਜਾਂਦਾ ਹੈ।