ਗੋਪਾਲ ਰਾਜੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੋਪਾਲ ਰਾਜੂ (3 ਜਨਵਰੀ 1928 – 10 ਅਪ੍ਰੈਲ 2008) ਇੱਕ ਭਾਰਤੀ ਮੂਲ ਦੇ ਅਮਰੀਕੀ ਪ੍ਰਕਾਸ਼ਕ, ਸੰਪਾਦਕ, ਪੱਤਰਕਾਰ, ਵਪਾਰੀ ਅਤੇ ਪਰਉਪਕਾਰੀ ਸਨ। ਉਸਨੂੰ ਸੰਯੁਕਤ ਰਾਜ ਵਿੱਚ ਭਾਰਤੀ ਅਮਰੀਕੀ ਨਸਲੀ ਮੀਡੀਆ ਦਾ ਮੋਢੀ ਮੰਨਿਆ ਜਾਂਦਾ ਸੀ। ਰਾਜੂ ਨੇ ਪ੍ਰਕਾਸ਼ਨ ਅਤੇ ਮੀਡੀਆ ਦੇ ਖੇਤਰ ਤੋਂ ਬਾਹਰ ਕਈ ਗੈਰ-ਲਾਭਕਾਰੀ, ਪਰਉਪਕਾਰੀ ਸੰਸਥਾਵਾਂ ਦੀ ਸਥਾਪਨਾ ਅਤੇ ਪ੍ਰਚਾਰ ਕੀਤਾ ਸੀ।

ਉੱਤਰੀ ਭਾਰਤ ਦੀ ਵਧਦੀ ਆਬਾਦੀ ਅਤੇ ਪੰਜਾਬੀ ਅਖਬਾਰਾਂ ਦੀ ਲੋੜ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੇ ਪੰਜਾਬੀ ਅਖਬਾਰ ਸ਼ੇਰ-ਏ-ਪੰਜਾਬ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ। ਜਿਸਨੂੰ 7-8 ਸਾਲ ਸਫਲਤਾਪੂਰਵਕ ਚਲਾਉਣ ਤੋਂ ਬਾਅਦ ਉਸਨੇ ਇਸ ਪੰਜਾਬੀ ਅਖਬਾਰ ਨੂੰ ਜਾਰੀ ਰੱਖਣ ਦੀ ਵਚਨਬੱਧਤਾ ਨਾਲ ਆਪਣੇ ਇੱਕ ਕਰਮਚਾਰੀ ਨੂੰ ਵੇਚ ਦਿੱਤਾ ਸੀ।


ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]