ਗ੍ਰੀਨਹਾਊਸ
ਗਰੀਨ ਹਾਊਸ ਦਾ ਮੁੱਖ ਮੰਤਵ ਸਾਰੇ ਸਾਲ ਲਈ ਪੌਦਿਆਂ ਨੂੰ ਇੱਕ ਅਨੁਕੂਲ ਵਾਤਾਵਰਣ ਮੁਹੱਈਆ ਕਰਵਾਉਣਾ ਹੈ।ਇਹ ਵਾਤਾਵਰਣ ਕਾਫੀ ਹੱਦ ਤੱਕ ਕੁਦਰਤੀ ਰੌਸ਼ਨੀ ਯਾ ਸੂਰਜੀ ਕਿਰਨਾਂ ਦੇ ਉਪਲਭਤਾ ਸਮਾਂ ਤੇ ਉਂਨ੍ਹਾਂ ਦੇ ਮਿਕਦਾਰ ਉੱਤੇ ਮੁਨੱਸਰ ਕਰਦਾ ਹੈ।ਗਰੀਨ ਹਾਊਸ ਅੰਦਰ ਕੁਲ ਕੁਦਰਤੀ ਕਿਰਨਾਂ ਦਾ ਉਪਲਬਧ ਹੋਣਾ ਗਰੀਨ ਹਾਊਸ ਦੀ ਸ਼ਕਲ ਅਤੇ ਇਸ ਦਿ ਦਿਸ਼ਾ ਉੱਤੇ ਵੀ ਨਿਰਭਰ ਹੈ, ਇਹੀ ਉਪਲੱਭਤਾ ਗਰੀਨ ਹਾਐਸ ਦੇ ਅੰਦਰਲੇ ਤਾਪਮਾਨ ਨੂੰ ਨਿਰਧਾਰਿਤ ਕਰਦੀ ਹੈ' ਵੱਖ ਵੱਖ ਖੋਜਾਰਥੀਆਂ ਨੇ ਵੱਖ ਵੱਖ ਰੁਤਾਂ ਵਿੱਚ ਬੇ ਮੌਸਮੀਆਂ ਸਬਜ਼ੀਆਂ ਉਗਾਉਣ ਲਈ ਗਰੀਨ ਹਾਊਸਾਂ ਦੀਆਂ ਵੱਖ ਵੱਖ ਸ਼ਕਲਾਂ ਵਰਤੀਆਂ ਹਨ।ਇਹ ਗਰੀਨ ਹਾਉਸਾਂ ਦੀਆਂ ਸ਼ਕਲਾਂ ਦੇ ਲੰਬਾਈ ਵਾਲੇ ਧੁਰੇ ਨੂੰ ਪੁਰਬੀ-ਪੱਛਮੀ(E-W) ਯਾ ਉੱਤਰ-ਦੱਖਣੀ (N-S) ਦਿਸ਼ਾ ਵਿੱਚ ਨਿਰਧਾਰਿਤ ਕਰਦੇ ਹਨ।
ਪੰਜਾਬੀ ਯੂਨੀਵਰਸਿਟੀ ਦੇ ਮਾਹਿਰ ਪ੍ਰੋਫੈਸਰ ਡਾ. ਵੀ ਪੀ ਸੇਠੀ ਨੇ ਇਨ੍ਹਾਂ ਸ਼ਕਲਾਂ ਦੇ ਤੁਲਨਾਤਮਕ ਅਧਿਐਨ ਤੇ ਤਜਰਬੇ ਕਰ ਕੇ ਖੋਜ ਪੱਤਰ ਲਿਖੇ ਹਨ ਜਿਹਨਾਂ ਵਿੱਚ ਸਭ ਤੌ ਵਧੀਕ ਕੁਸ਼ਲਤਾ ਵਾਲੀਆਂ ਸ਼ਕਲਾਂ ਤੇ ਦਿਸ਼ਾਵਾਂ ਨਿਰਧਾਰਿਤ ਕੀਤੀਆਂ ਹਨ।
ਆਪਣੇ ਖੇਤਰ ਤੇ ਖਿੱਤੇ ਲਈ ਸੂਰਜੀ ਕਿਰਨਾਂ ਦੀ ਮਿਕਦਾਰ ਤੇ ਸਭ ਤੌਂ ਅਨੁਕੂਲ ਗਰੀਨ ਹਾਊਸ ਦੀ ਦਿਸ਼ਾ ਤੇ ਆਕਾਰ ਨਿਰਧਾਰਿਤ ਕਰਨ ਲਈ ਪੰਜਾਬ ਯੂਨੀਵਰਸਿਟੀ ਮਕੈਨੀਕਲ ਇੰਜੀਅਨਰੀ ਵਿਭਾਗ ਦੇ ਮਾਹਿਰਾਂ ਦੀ ਸਲਾਹ ਲੈਣ ਨਾਲ ਬੇਮੌਸਮੀ ਸਬਜ਼ੀਆਂ ਤੇ ਸ਼ੀਗਾਰ ਪੌਧਿਆਂ ਦੀ ਪੈਦਾਵਾਰ ਨੂੰ ਬਹੁਤ ਲਾਹੇਵੰਦ ਹੱਦ ਤੱਕ ਵਧਾਇਆ ਜਾ ਸਕਦਾ ਹੈ।
ਲਾਰਡ ਬਰਨਹੈਮ ਇੱਕ ਗਰੀਨਹਾਊਸ ਉਦਯੋਗ ਦੀ ਸਾਈਟ ਦੀ ਕੜੀ