ਗ੍ਰੇਟ ਸੌਲਟ ਲੇਕ
ਦਿੱਖ
ਗ੍ਰੇਟ ਸੌਲਟ ਲੇਕ ਅਮਰੀਕੀ ਸੂਬੇ ਯੂਟਾ ਦੇ ਉੱਤਰ-ਪੱਛਮੀ ਭਾਗ ਵਿੱਚ ਖਾਰੇ ਪਾਣੀ ਦੀ ਇੱਕ ਝੀਲ ਹੈ।[1] ਇਸਦੀ ਲੰਬਾਈ 70 ਮੀਲ; ਚੌੜਾਈ 30 ਮੀਲ; ਔਸਤ ਗਹਿਰਾਈ ਲਗਭਗ 10 ਫੁੱਟ; ਵੱਧ ਤੋਂ ਵੱਧ ਗਹਿਰਾਈ 35 ਫੁੱਟ; ਸਮੁੰਦਰਤਲ ਤੋਂ ਔਸਤ ਉਚਾਈ 4199 ਫੁੱਟ ਅਤੇ ਖੇਤਰਫਲ 1700 ਵਰਗ ਮੀਲ ਹੈ। ਇਸ ਝੀਲ ਤੋਂ ਕਿਸੇ ਵੀ ਨਦੀ ਦਾ ਨਿਕਾਸ ਨਹੀਂ ਹੁੰਦਾ। ਜਾਰਡਨ, ਵੀਬਰ ਅਤੇ ਬਿਅਰ ਨਦੀਆਂ ਇਸ ਵਿੱਚ ਡਿੱਗਦੀਆਂ ਹਨ। 1950 ਈ ਵਿੱਚ ਇਸਦਾ ਖਾਰਾਪਣ 25 ਫ਼ੀਸਦੀ ਸੀ। ਅੰਦਾਜ਼ੇ ਮੁਤਾਬਿਕ ਝੀਲ ਦੇ ਪਾਣੀ ਵਿੱਚ ਲਗਭਗ 600 ਕਰੋੜ ਟਨ ਲੂਣ, ਮੁੱਖ ਤੌਰ 'ਤੇ ਸੋਡੀਅਮ ਕਲੋਰਾਈਡ ਅਤੇ ਸੋਡੀਅਮ ਸਲਫੇਟ ਮਿਲਿਆ ਹੋਇਆ ਹੈ। ਇਸ ਤੋਂ ਹਰ ਸਾਲ ਲਗਭਗ 80 ਹਜ਼ਾਰ ਟਨ ਲੂਣ ਤਿਆਰ ਹੁੰਦਾ ਹੈ।