ਸਮੱਗਰੀ 'ਤੇ ਜਾਓ

ਗੰਗਾ ਸਿੰਘ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਹਾਰਾਜਾ ਗੰਗਾ ਸਿੰਘ 1914 ਵਿੱਚ ਆਪਣੇ ਪੁਤਰ ਨਾਲ

ਜਨਰਲ ਮਹਾਰਾਜਾ ਸਰ ਗੰਗਾ ਸਿੰਘ (13 ਅਕਤੂਬਰ 1880, ਬੀਕਾਨੇਰ – 2 ਫਰਵਰੀ 1943, ਮੁੰਬਈ) 1888 ਤੋਂ 1943 ਤੱਕ ਬੀਕਾਨੇਰ ਰਿਆਸਤ ਦਾ ਮਹਾਰਾਜਾ ਸੀ। ਉਸ ਨੂੰ ਆਧੁਨਿਕ ਸੁਧਾਰਵਾਦੀ ਭਵਿਖਦਰਸ਼ੀ ਦੇ ਰੂਪ ਵਿੱਚ ਯਾਦ ਕੀਤਾ ਜਾਂਦਾ ਹੈ। ਪਹਿਲੇ ਮਹਾਂਯੁੱਧ ਦੇ ਦੌਰਾਨ ‘ਬਰਿਟਿਸ਼ ਇੰਪੀਰੀਅਲ ਵਾਰ ਕੈਬਿਨੇਟ’ ਦਾ ਇੱਕੋ ਇੱਕ ਗੈਰ-ਅੰਗਰੇਜ ਮੈਂਬਰ ਸੀ। 1927 ਵਿੱਚ ਮਹਾਰਾਜਾ ਗੰਗਾ ਸਿੰਘ ਪੰਜਾਬ ਤੋ ਗੰਗ ਨਹਿਰ ਲੈ ਕੇ ਆਏ।

ਜੀਵਨੀ

[ਸੋਧੋ]

ਗੰਗਾ ਸਿੰਘ ਦਾ ਜਨਮ 3 ਅਕਤੂਬਰ 1880 ਨੂੰ ਹੋਇਆ ਸੀ। ਉਹ ਲਾਲ ਸਿੰਘ ਦੀ ਮਹਾਰਾਜਾ ਦਾ ਤੀਜਾ ਅਤੇ ਛੋਟੇ ਪੁੱਤਰ, ਅਤੇ ਡੂੰਗਰ ਸਿੰਘ ਦਾ ਭਰਾ ਸੀ।