ਗੱਲ-ਬਾਤ:ਇੰਟਰਨੈੱਟ

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

=ਇੰਟਰਨੈੱਟ= ਦੇ ਆਉਣ ਨਾਲ ਖ਼ਰੀਦਦਾਰੀ ਦਾ ਇਕ ਨਿਵੇਕਲਾ ਬਦਲ ਸਾਹਮਣੇ ਆਇਆ ਹੈ ਇੰਟਰਨੈੱਟ ਦੀ ਬਦੌਲਤ ਮੋਬਾਈਲ, ਟੈਬਲਟ ਅਤੇ ਕੰਪਿਊਟਰ ਰਾਹੀਂ ਘਰ ਬੈਠਿਆਂ ਹੀ ਵਸਤਾਂ ਦਾ ਆਰਡਰ ਦਿੱਤਾ ਜਾ ਸਕਦਾ ਹੈ| 'ਆਨ-ਲਾਈਨ' ਸਹੂਲਤ ਨੇ ਬਜ਼ਾਰਾਂ ਦੇ ਭੀੜ-ਭੜੱਕੇ, ਗਰਮੀ-ਸਰਦੀ, ਮੀਂਹ-ਹਨੇਰੀ ਅਤੇ ਅਸੁਰੱਖਿਅਤ ਥਾਵਾਂ 'ਤੇ ਪਹੁੰਚ ਕੇ ਖ਼ਰੀਦਦਾਰੀ ਦੇ ਰਵਾਇਤੀ ਤਰੀਕੇ ਦਾ ਸਿੱਕੇਬੰਦ ਬਦਲ ਪੇਸ਼ ਕੀਤਾ ਹੈ| ਅੱਜ ਇੰਟਰਨੈੱਟ 'ਤੇ ਕਈ ਵੈੱਬਸਾਈਟਾਂ ਉਪਲਬਧ ਹਨ ਜਿਨ੍ਹਾਂ ਰਾਹੀਂ ਆਨ-ਲਾਈਨ ਖ਼ਰੀਦੋ-ਫ਼ਰੋਖ਼ਤ ਕੀਤੀ ਜਾ ਸਕਦੀ ਹੈ | ਇਨ੍ਹਾਂ ਵਿਚੋਂ ਕਈ ਵੈੱਬਸਾਈਟਾਂ ਨਿਰੋਲ ਖ਼ਰੀਦਦਾਰੀ ਲਈ ਸੇਵਾਵਾਂ ਜੁਟਾ ਰਹੀਆਂ ਹਨ ਤੇ ਕਈਆਂ 'ਤੇ ਚੀਜ਼ਾਂ ਵੇਚਣ ਦੀ ਸਹੂਲਤ ਵੀ ਉਪਲਬਧ ਹੈ | ਵਸਤੂ ਦਾ ਆਰਡਰ ਦੇਣ ਲਈ ਅਸੀਂ ਪਹਿਲਾਂ ਤੋਂ ਖੋਲ੍ਹੇ ਆਪਣੇ ਗੂਗਲ ਖਾਤੇ ਦਾ ਹਵਾਲਾ ਦੇ ਸਕਦੇ ਹਾਂ | ਇਹਨਾਂ ਵੈੱਬਸਾਈਟਾਂ ਰਾਹੀਂ ਅਸੀਂ ਘਰ ਬੈਠੇ ਖ਼ਰੀਦਦਾਰੀ ਕਰ ਸਕਦੇ ਹਾਂ| ਆਨ-ਲਾਈਨ ਸੁਵਿਧਾ ਦੀ ਬਦੌਲਤ ਇਲੈਕਟ੍ਰੋਨਿਕਸ ਦਾ ਸਮਾਨ, ਕਿਤਾਬਾਂ, ਮਨੋਰੰਜਨ, ਸੁੰਦਰਤਾ, ਫ਼ੈਸ਼ਨ, ਨਿੱਜੀ ਵਸਤੂਆਂ ਆਦਿ ਸਾਡੀ ਉਂਗਲੀ ਦੀ ਇਕ ਛੋਹ ਦੀ ਦੂਰੀ 'ਤੇ ਪਈਆਂ ਜਾਪਦੀਆਂ ਹਨ| ਆਓ, 'ਫਲਿਪਕਾਰਟ' ਅਤੇ 'ਏਬੇਅ' ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਹਾਸਲ ਕਰੀਏ: ਫਲਿਪਕਾਰਟ (6lipkart)-ਫਲਿਪਕਾਰਟ ਇਕ ਆਨ-ਲਾਈਨ ਸਟੋਰ ਹੈ ਜਿੱਥੋਂ ਵਸਤੂਆਂ ਖ਼ਰੀਦਣ ਲਈ ਆਨ-ਲਾਈਨ ਆਰਡਰ ਦਿੱਤਾ ਜਾ ਸਕਦਾ ਹੈ| ਇਸ ਦੀਆਂ ਵਿਸ਼ੇਸ਼ਤਾਵਾਂ ਹੇਠਾਂ ਲਿਖੇ ਅਨੁਸਾਰ ਹਨ : • ਇਸ ਰਾਹੀਂ ਵਸਤੂਆਂ ਦੀ ਖ਼ਰੀਦੋ-ਫ਼ਰੋਖ਼ਤ ਪਹਿਲਾਂ ਤੋਂ ਨਿਰਧਾਰਿਤ ਸੁਰੱਖਿਆ ਨਿਯਮਾਂ ਤਹਿਤ ਕੀਤੀ ਜਾਂਦੀ ਹੈ| • ਇਸ ਰਾਹੀਂ ਡੈਬਿਟ ਕਾਰਡ, ਕਰੈਡਿਟ ਕਾਰਡ, ਨੈੱਟ ਬੈਂਕਿੰਗ ਰਾਹੀਂ ਭੁਗਤਾਨ ਦੀ ਸਹੂਲਤ ਉਪਲਬਧ ਹੈ| ਉਂਝ ਗਾਹਕ ਚਾਹੇ ਤਾਂ ਵਸਤੂ ਦੀ ਪ੍ਰਾਪਤੀ ਸਮੇਂ ਵੀ ਭੁਗਤਾਨ ਕਰ ਸਕਦਾ ਹੈ| • ਵੱਖ-ਵੱਖ ਵਸਤੂਆਂ ਨੂੰ ਲੱਭਣ ਲਈ ਪਾਠ ਅਤੇ ਵੌਇਸ ਆਦਿ ਰਾਹੀਂ ਸਮਾਰਟ ਸਰਚ ਦੀ ਸੁਵਿਧਾ ਵੀ ਉਪਲਬਧ ਹੈ| • ਇਸ ਵਿਚ ਆਪਣੀ ਮਨਭਾਉਂਦੀ ਵਸਤੂ ਨੂੰ ਊਾਗਲੀ ਦੀ ਛੋਹ ਰਾਹੀਂ ਨੇੜਿਓਾ ਵੇਖਣ, ਮਹਿਸੂਸ ਕਰਨ ਦੀ ਸੁਵਿਧਾ ਹੈ| ਵਸਤੂਆਂ ਨੂੰ ਸੂਚੀ, ਗਰਿੱਡ ਅਤੇ ਪੂਰੀ ਸਕਰੀਨ ਦੇ ਰੂਪ 'ਚ ਵੇਖਿਆ ਜਾ ਸਕਦਾ ਹੈ| • ਫ਼ਿਲਟਰ ਵਿਸ਼ੇਸ਼ਤਾ ਰਾਹੀਂ ਕਿਸੇ ਵਸਤੂ ਦੇ ਗੁਣਾਂ ਨੂੰ ਬਾਰੀਕੀ ਨਾਲ ਜਾਣਿਆ ਜਾ ਸਕਦਾ ਹੈ| • ਇਹ ਐਪ ਗਾਹਕ ਦੀ ਖ਼ਰੀਦ ਹਿਸਟਰੀ ਨੂੰ ਧਿਆਨ 'ਚ ਰੱਖ ਕੇ ਉਸ ਨੂੰ ਢੁੱਕਵਾਂ ਸੁਝਾਅ ਦਿੰਦੀ ਹੈ ਜਿਸ ਨਾਲ ਉਸ ਨੂੰ ਖਰੀਦ ਸਮੇਂ ਮਦਦ ਮਿਲਦੀ ਹੈ| • ਐਪ ਸਟੋਰ 'ਚ ਚੋਣਵੀਂ ਵਸਤੂ ਦੇ ਟਿਕਾਣੇ ਦੇ ਲਿੰਕ ਜਾਂ ਫ਼ੋਟੋ ਆਦਿ ਨੂੰ ਆਪਣੇ ਮੋਬਾਈਲ 'ਚ ਸੁਰੱਖਿਅਤ ਕਰਨ ਅਤੇ ਆਪਣੇ ਦੋਸਤਾਂ ਨਾਲ ਸਾਂਝਾ ਕਰਨ ਦੀ ਵਿਸ਼ੇਸ਼ਤਾ ਹੈ| • ਉਂਗਲੀ ਦੇ ਟੱਚ ਰਾਹੀਂ ਆਪਣੀ ਪਸੰਦ ਦੀਆਂ ਚੀਜ਼ਾਂ ਨੂੰ 'ਇੱਛਾ ਸੂਚੀ' (Wish list) 'ਚ ਜੋੜਿਆ ਜਾ ਸਕਦਾ ਹੈ| • ਇਸ 'ਤੇ ਵੱਖ-ਵੱਖ ਉਤਪਾਦਾਂ ਦੀਆਂ ਕੀਮਤਾਂ ਦੇ ਤੁਲਨਾਤਮਕ ਅਧਿਐਨ ਦੀ ਸਹੂਲਤ ਵੀ ਦਰਜ ਹੈ | • ਐਪ ਸਾਨੂੰ ਕੁਝ ਖ਼ਾਸ ਚੀਜ਼ਾਂ ਦੇ ਰੇਟਾਂ 'ਚ ਗਿਰਾਵਟ ਅਤੇ ਵਿਸ਼ੇਸ਼ ਦਾਅਵਤਾਂ (Offers) ਸਮੇਂ ਚੇਤਾਵਨੀ ਸੰਦੇਸ਼ ਜਾਰੀ ਕਰਦੀ ਹੈ| ਏਬੇਅ (ebay) • ਏਬੇਅ ਇਕ ਮਹੱਤਵਪੂਰਨ ਆਨ-ਲਾਈਨ ਸ਼ਾਪਿੰਗ ਸਟੋਰ ਹੈ| ਇਸ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ: • ਇਸ 'ਤੇ ਵਸਤੂਆਂ ਖ਼ਰੀਦਣ ਦੇ ਨਾਲ-ਨਾਲ ਵੇਚਣ ਦੀ ਸੁਵਿਧਾ ਵੀ ਉਪਲਬਧ ਹੈ | • ਇਸ 'ਤੇ ਇਕ ਤੋਂ ਵੱਧ ਵਸਤੂਆਂ ਦੀ ਸੂਚੀ ਜਾਰੀ ਕਰਕੇ ਵੇਚਣ ਲਈ ਰੱਖੀਆਂ ਜਾ ਸਕਦੀਆਂ ਹਨ| • ਇਸ 'ਤੇ ਵਸਤੂਆਂ ਲੱਭਣ ਲਈ ਬਾਰ ਕੋਡ ਸਕੈਨਰ ਦੀ ਵਰਤੋਂ ਕੀਤੀ ਜਾ ਸਕਦੀ ਹੈ| • ਇਸ ਰਾਹੀਂ ਕੰਪਨੀ ਵੱਲੋਂ ਵਿਸ਼ੇਸ਼ ਮੌਕਿਆਂ 'ਤੇ ਕੀਤੀ ਪੇਸ਼ਕਸ਼ ਦੀ ਸੂਚਨਾ ਸਾਨੂੰ ਚੇਤਾਵਨੀ ਸੰਦੇਸ਼ਾਂ ਰਾਹੀਂ ਪ੍ਰਾਪਤ ਹੁੰਦੀ ਰਹਿੰਦੀ ਹੈ| • ਇਸ ਰਾਹੀਂ ਅਸੀਂ ਆਰਡਰ ਕੀਤੇ ਸਮਾਨ ਦੀ ਪਹੁੰਚ ਬਾਰੇ ਪੜਾਅ ਵਾਰ ਜਾਣਕਾਰੀ ਹਾਸਲ ਕਰ ਸਕਦੇ ਹਾਂ | • ਇਸ 'ਤੇ ਪਰਤਵਾਂ ਸੁਨੇਹਾ ਭੇਜਣ ਅਤੇ ਏਬੇਅ ਦੇ ਸਵਾਲਾਂ ਦਾ ਜਵਾਬ ਭੇਜਣ ਦੀ ਵਿਸ਼ੇਸ਼ਤਾ ਵੀ ਉਪਲਬਧ ਹੈ| • ਇਸ 'ਤੇ ਤੁਹਾਡੇ ਵੱਲੋਂ ਸਰਚ ਕੀਤੀਆਂ ਮਹੱਤਵਪੂਰਨ ਵਸਤਾਂ ਦੇ ਸਰਚ ਨਤੀਜਿਆਂ ਨੂੰ ਮਹਿਫ਼ੂਜ਼ ਰੱਖਣ ਦੀ ਮਹੱਤਵਪੂਰਨ ਖ਼ੂਬੀ ਹੈ|