ਗੱਲ-ਬਾਤ:ਕਿੱਕਲੀ

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੰਜਾਬੀ ਸਭਿਆਚਾਰ ਵਿੱਚ : ਕਿੱਕਲੀ

ਤੂੰ ਹੱਸ-ਹੱਸ ਕਿੱਕਲੀ ਪਾ ਕੁੜੀਏ

ਸੁਖਵੀਰ ਸਿੰਘ ਕੰਗ

ਪੰਜਾਬੀਆਂ ਨੂੰ ਕੁਦਰਤ ਦੀਆਂ ਬਖ਼ਸ਼ੀਆਂ ਨਿਆਮਤਾਂ ਵਿੱਚੋਂ ਇੱਕ ਖਾਸ ਨਿਆਮਤ ਹੈ ਪੰਜਾਬਣਾਂ ਦਾ ਖੁੱਲ੍ਹ ਕੇ ਹੱਸਣਾ। ਜਦੋਂ ਪੰਜਾਬੀ ਕੁੜੀਆਂ ਇੱਕਠੀਆਂ ਹੁੰਦੀਆਂ ਹਨ ਤਾਂ ਗੱਲਾਂ ਕਰਦੀਆਂ ਅਤੇ ਖੁੱਲ੍ਹ ਕੇ ਹਾਸਾ-ਠੱਠਾ ਕਰਦੀਆਂ ਜੋ ਮਹੌਲ ਸਿਰਜਦੀਆਂ ਹਨ ਉਹ ਹੋਰ ਕਿਤੇ ਘੱਟ ਹੀ ਦੇਖਣ ਨੂੰ ਮਿਲਦਾ ਹੈ। ਇਹ ਹਾਸਾ ਦਿਖਾਵਟੀ ਜਾਂ ਬਨਾਵਟੀ ਨਹੀਂ ਹੁੰਦਾ ਅਤੇ ਨਾ ਹੀ ਮੂੰਹ ਤੇ ਹੱਥ ਰੱਖ ਕੇ ਛੁਪਾਇਆ ਜਾਂਦਾ ਹੈ, ਸਗੋਂ ਇਹ ਹਾਸਾ ਚੂੜੀਆਂ ਅਤੇ ਝਾਂਜਰਾਂ ਦੀ ਛਣਕਾਰ ਸੰਗ ਰਲ਼ ਕੇ ਖਿੜੀਆਂ ਰੂਹਾਂ ਦਾ ਨਜ਼ਾਰਾ ਪੇਸ਼ ਕਰਦਾ ਹੈ। ਇਸੇ ਹੱਸਣ ਖੇਡ੍ਹਣ ਦੀ ਪ੍ਰਵਿਰਤੀ ਵਿੱਚੋਂ ਪੰਜਾਬੀ ਸਭਿਆਚਾਰ ਦੇ ਵਿਹੜੇ ਅਨੇਕਾਂ ਖੇਡ੍ਹਾਂ, ਨਾਚ ਅਤੇ ਰਵਾਇਤਾਂ ਉਪਜੀਆਂ ਹਨ। ਪੰਜਾਬੀ ਨਾਚ ਸੁਭਾਵਕ ਹੀ ਖੁਸ਼ੀ ਅਤੇ ਜੋਸ਼ ਦਾ ਹੜ੍ਹ ਹਨ। ਇਹਨਾਂ ਨਾਚਾਂ ਵਿੱਚੋਂ ਹੀ ਇੱਕ ਹੈ ਕਿੱਕਲੀ, ਜੋ ਨਾਚ ਅਤੇ ਖੇਡ੍ਹ ਦਾ ਸੁਮੇਲ ਹੈ। ਖੇਡ੍ਹਾਂ ਜਿੱਥੇ ਸਰੀਰਕ ਬਲ ਅਤੇ ਸਮਰੱਥਾ ਦਾ ਪ੍ਰਗਟਾਵਾ ਹਨ ਉੱਥੇ ਲੋਕ ਨਾਚ ਮਨੋ-ਭਾਵਾਂ ਅਤੇ ਵਲਵਲਿਆਂ ਨੂੰ ਸਰੀਰਕ ਹਰਕਤ ਰਾਹੀਂ ਵਿਅਕਤ ਕਰਨ ਦਾ ਜ਼ਰੀਆਂ ਹਨ। ਖੇਡ੍ਹਣ ਅਤੇ ਨੱਚਣ ਨਾਲ ਜਿੱਥੇ ਖੁਦ ਨੂੰ ਸਰੀਰਕ ਬਲ ਅਤੇ ਮਾਨਸਿਕ ਅਨੰਦ ਮਿਲਦਾ ਹੈ, ਉੱਥੇ ਦੇਖਣ ਵਾਲੇ ਨੂੰ ਵੀ ਮਨੋਰੰਜਨ ਅਤੇ ਹੁਲਾਸ ਮਿਲਦਾ ਹੈ। ਲੋਕ-ਨਾਚ ਮਨੋਰੰਜਨ ਦੇ ਨਾਲ ਨਾਲ ਉਸ ਖੇਤਰ ਦੇ ਸਮਾਜਿਕ, ਸਭਿਆਚਾਰਕ, ਨੈਤਿਕ, ਧਾਰਮਿਕ, ਰਾਜਸੀ ਅਤੇ ਇਤਿਹਾਸਕ ਪ੍ਰਭਾਵਾਂ ਦਾ ਆਪ ਮੁਹਾਰਾ ਪ੍ਰਗਟਾਵਾ ਹੁੰਦੇ ਹਨ। ਇਹ ਪੀੜ੍ਹੀ ਦਰ ਪੀੜ੍ਹੀ ਅੱਗੇ ਪ੍ਰਵਾਹਿਤ ਹੁੰਦੇ ਰਹਿੰਦੇ ਹਨ। ਕਿੱਕਲੀ ਵੀ ਪੰਜਾਬ ਦਾ ਪੁਰਾਤਨ ਲੋਕ-ਨਾਚ ਹੈ ਜਿਸਦੀ ਉੱਤਪਤੀ ਨੂੰ ਕਿਸੇ ਖਾਸ ਸਮੇਂ ਜਾਂ ਵਿਅਕਤੀ ਵਿਸ਼ੇਸ਼ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ। ਕਿੱਕਲੀ ਛੋਟੀਆਂ ਅਤੇ ਅਣਭੋਲ ਕੁੜੀਆਂ ਦਾ ਨਾਚ ਹੈ ਜੋ ਜਵਾਨੀ ਵਿੱਚ ਪੈਰ ਧਰਨ ਤੋਂ ਪਹਿਲਾਂ ਹੀ ਪੰਜਾਬ ਦੇ ਗੀਤਾਂ ਤੇ ਥਿਰਕਣਾ ਸਿੱਖ ਲੈਂਦੀਆਂ ਹਨ। ਇਸ ਉਮਰ ਵਿੱਚ ਕੁੜੀਆਂ ਦੇ ਮਨ ਵਿੱਚ ਨਵੇਂ-ਨਵੇਂ ਚਾਅ ਉਪਜਣ ਲੱਗਦੇ ਹਨ, ਤਾਜ਼ੇ ਅਰਮਾਨ ਛੱਲਾਂ ਮਾਰਨ ਲੱਗਦੇ ਹਨ, ਅਜੀਬ ਤਾਂਘ ਰਹਿਣ ਲੱਗਦੀ ਹੈ, ਅੱਖਾਂ ਵਿੱਚ ਕਾਲਪਨਿਕ ਕਹਾਣੀਆਂ ਉੱਠਣ ਲੱਗਦੀਆਂ ਹਨ, ਮੂੰਹ ਅਤੇ ਵਾਲਾਂ ਨੂੰ ਸੰਵਾਰਨ ਅਤੇ ਸ਼ਿੰਗਾਰਨ ਦੀ ਸੂਝ ਆਉਣ ਲੱਗਦੀ ਹੈ, ਕੱਪੜਿਆਂ ਅਤੇ ਚੁੰਨੀ ਨੂੰ ਸੰਭਾਲਣ ਦਾ ਚੱਜ ਅਤੇ ਸਲੀਕਾ ਆ ਜਾਂਦਾ ਹੈ ਤਾਂ ਉਹ ਆਪਣੇ ਆਪ ਨੂੰ ਨਿਹਾਰ ਕੇ ਖੁਸ਼ ਹੁੰਦੀਆਂ ਹਨ ਅਤੇ ਫਿਰ ਖੇਡ੍ਹਣ ਦੇ ਚਾਰ ਦਿਨਾਂ ਦਾ ਲਾਹਾ ਲੈਣ, ਕੁਦਰਤ ਦੇ ਰੰਗ ਮਾਨਣ, ਹਵਾਵਾਂ ਸੰਗ ਖਹਿਣ, ਘਟਾਵਾਂ ਤੇ ਸਵਾਰੀ ਕਰਨ, ਬੱਦਲੀਂ ਪੀਂਘਾ ਪਾਉਣ ਅਤੇ ਅਸਮਾਨੀ ਹੱਥ ਲਾਉਣ ਨੂੰ ਜੀਅ ਕਰਦਾ ਤਾਂ ਉਹ ਗੀਟੇ, ਪੀਚ੍ਹੋ , ਕੋਟਲਾ-ਛਪਾਕੀ ਜਾਂ ਘਰ ਦੇ ਕੰਮ ਛੱਡ ਕਿੱਕਲੀ ਪਾਉਂਦੀਆਂ ਭੰਬੀਰੀ ਬਣ ਆਪਣੇ ਚਾਵਾਂ ਨੂੰ ਮਾਣਦੀਆਂ ਹਨ। ਕਿੱਕਲੀ ਦਾ ਆਰੰਭ ਕਿੱਕਲੀ ਕਲੀਰ ਦੀ ਦੇ ਬੋਲ ਨਾਲ ਹੁੰਦਾ ਹੈ। ਕਿੱਕਲੀ ਦਾ ਅਰਥ ਹੈ ਗੋਲ ਚੱਕਰ ਬਣ ਕੇ ਘੁੰਮਣਾ ਅਤੇ ਇਸ ਨੂੰ ਅਨੰਦ ਦੀ ਧੁਨੀ ਕਿਰਕਲੀ/ਕਿਰਕਿਲਾ ਨਾਲ ਵੀ ਜੋੜ ਕੇ ਦੇਖਿਆ ਜਾਂਦਾ ਹੈ। ਛੋਟੇ ਬੱਚਿਆਂ ਨੂੰ ਘੁੰਮਣਾ ਅਤੇ ਲਾਟੂ ਜਾਂ ਭੰਬੀਰੀ ਨਾਲ ਖੇਡ੍ਹਣਾ ਹੁਲਾਸ ਦਿੰਦਾ ਹੈ। ਕਲੀਰ ਸ਼ਬਦ ਫੁੱਲ ਦੇ ਖਿੜਨ ਤੋਂ ਪਹਿਲੇ ਪੜਾਅ ਤੋਂ ਲਿਆ ਗਿਆ ਹੈ ਜੋ ਸਵੱਛ, ਨਿਛੋਹ ਅਤੇ ਪਵਿੱਤਰ ਅਵਸਥਾ ਦਾ ਪ੍ਰਤੀਕ ਹੈ। ਇਸ ਤਰ੍ਹਾਂ ਕਿੱਕਲੀ ਦਾ ਸਬੰਧ ਭਾਵੇਂ ਛੋਟੀ ਉਮਰ ਦੀਆਂ ਕੰਜਕਾਂ ਨਾਲ ਜੁੜਦਾ ਹੈ ਪਰ ਵੱਡੀ ਉਮਰ ਦੀਆਂ ਜਾਂ ਵਿਆਹੀਆਂ ਕੁੜੀਆਂ ਵੀ ਚਾਹ ਕੇ ਕਿੱਕਲੀ ਪਾਉਂਦੀਆਂ ਹਨ। ਅੱਜ ਕੱਲ੍ਹ ਕਿੱਕਲੀ ਵਿਹੜਿਆਂ, ਗਲ਼ੀਆਂ ਜਾਂ ਪਿੜਾਂ ਵਿੱਚੋਂ ਨਿੱਕਲ ਕੇ ਸਟੇਜੀ ਗਿੱਧਿਆ ਅਤੇ ਤੀਆਂ ਆਦਿ ਮੇਲਿਆਂ ਅਤੇ ਸਮਾਗਮਾਂ ਵਿੱਚ ਗਿੱਧੇ ਦੇ ਸਿਖਰ ਦੇ ਰੂਪ ਵਿੱਚ ਜ਼ਰੂਰ ਹਾਜ਼ਰੀ ਦਰਜ ਕਰਦੀ ਹੈ। ਕਿੱਕਲੀ ਪਾਉਣ ਵਾਸਤੇ ਕਿਸੇ ਖਾਸ ਸਿਖਲਾਈ ਦੀ ਲੋੜ ਨਹੀਂ ਪੈਦੀ, ਬਸ ਸਰੀਰਕ ਸੰਤੁਲਨ ਬਣਾ ਕੇ ਘੁੰਮਣ ਦੀ ਜਾਂਚ ਦਾ ਅਭਿਆਸ ਕਰਨਾ ਪੈਦਾ ਹੈ ਜੋ ਕੁੜੀਆਂ ਇਕ ਦੂਜੀ ਨੂੰ ਦੇਖ ਕੇ ਅਸਾਨੀ ਨਾਲ ਸਿੱਖ ਲੈਂਦੀਆਂ ਹਨ। ਕਿੱਕਲੀ ਪਾਉਣ ਵੇਲੇ ਦੋ ਕੁੜੀਆਂ ਆਹਮੋ-ਸਾਹਮਣੇ ਖੜ੍ਹ ਕੇ ਇਕ ਦੂਜੀ ਦਾ ਸੱਜਾ ਹੱਥ ਆਪਣੇ ਸੱਜੇ ਨਾਲ ਅਤੇ ਖੱਬਾ ਹੱਥ ਖੱਬੇ ਹੱਥ ਨਾਲ ਘੁੱਟ ਕੇ ਫੜ ਲੈਂਦੀਆਂ ਹਨ, ਫਿਰ ਬਾਹਵਾਂ ਦੇ ਸਹਾਰੇ ਆਪਣਾ ਸਾਰਾ ਤਾਣ ਪਿੱਛੇ ਵੱਲ ਸੁੱਟ ਦਿੰਦੀਆਂ ਹਨ, ਆਪਸ ਵਿੱਚ ਕਰਾਸ ਬਣੀਆਂ ਬਾਹਵਾਂ ਤਣ ਕੇ ਉਹਨਾਂ ਦਾ ਸਹਾਰਾ ਬਣਦੀਆਂ ਹਨ ਫਿਰ ਇਕ ਦੂਜੀ ਦੇ ਬਿਲਕੁਲ ਸਾਹਮਣੇ ਟਿਕਾਏ ਪੈਰਾਂ ਨੂੰ ਕਦਮ ਤਾਲ ਦਿੰਦਿਆਂ ਧਰਤੀ ਨੂੰ ਥਪਥਪਾਉਂਦੀਆਂ ਇੱਕਦਮ ਘੁੰਮਣ ਲੱਗਦੀਆਂ ਹਨ ਅਤੇ ਆਪਣੀ ਸਮਰੱਥਾ ਅਤੇ ਨਿਪੁੰਨਤਾ ਨਾਲ ਸਪੀਡ ਬਣਾ ਲੈਂਦੀਆਂ ਹਨ। ਇਸ ਤਰ੍ਹਾਂ ਘੁੰਮਦਿਆਂ ਹਵਾ ਨਾਲ ਉਹਨਾਂ ਦੇ ਕੱਪੜੇ, ਦੁਪੱਟੇ ਅਤੇ ਡੋਰੀਆਂ ਵਾਲੀਆਂ ਗੁੱਤਾਂ ਬਾਹਰ ਵੱਲ ਖੁੱਲ੍ਹ ਕੇ ਬੜਾ ਮਨਮੋਹਕ ਦ੍ਰਿਸ਼ ਪੇਸ਼ ਕਰਦੀਆਂ ਹਨ। ਧਰਤੀ ਦੀ ਗੁਰੂਤਾ ਅਤੇ ਪੱਬਾਂ ਦੇ ਦਮ ਅਨੁਸਾਰ ਉਹ ਕਾਫੀ ਦੇਰ ਤੱਕ ਘੁੰਮਦੀਆਂ ਰਹਿੰਦੀਆਂ ਹਨ। ਇੱਥੇ ਇੱਕ ਮੁਕਾਬਲਾ ਵੀ ਦੇਖਣ ਨੂੰ ਮਿਲਦਾ ਹੈ ਕਿ ਕਿਹੜਾ ਜੋਟਾ ਜਿਆਦਾ ਤੇਜ਼ ਅਤੇ ਲੰਬੇ ਸਮੇਂ ਤੱਕ ਘੁੰਮਦਾ ਰਿਹਾ ਅਤੇ ਜੋਟੇ ਵਿੱਚੋਂ ਕੌਣ ਪਹਿਲਾਂ ਥੱਕ ਗਈ, ਹੱਥ ਛੁਡਾ ਗਈ ਜਾਂ ਡਿੱਗ ਪਈ। ਇਹ ਗੁਣ ਇਸ ਨਾਚ ਨੂੰ ਖੇਡ੍ਹ ਵਰਗਾ ਬਣਾ ਦਿੰਦਾ ਹੈ। ਜਦੋਂ ਕੁੜੀਆਂ ਵਿਹੜੇ ਜਾਂ ਪਿੜ ਅੰਦਰ ਕਈ ਜੋਟੇ ਬਣਾ ਕੇ ਕਿੱਕਲੀ ਪਾਉਂਦੀਆਂ ਹਨ ਤਾਂ ਦੇਖਣ ਵਾਲਿਆਂ ਲਈ ਮਨਮੋਹਕ ਅਤੇ ਅਲੌਕਿਕ ਦ੍ਰਿਸ਼ ਪੇਸ਼ ਕਰਦੀਆਂ ਹਨ। ਇਹ ਨਾਚ ਸਰੀਰਕ ਕਸਰਤ ਵੀ ਹੈ, ਸੰਤੁਲਨ ਬਣਾਉਣ ਦੀ ਜਾਂਚ ਵੀ ਹੈ ਅਤੇ ਧਿਆਨ ਕੇਂਦਰਤ ਕਰਨ ਦਾ ਅਭਿਆਸ ਵੀ ਹੈ। ਕਿੱਕਲੀ ਪਾਉਂਦੇ ਸਮੇਂ ਨਾਲ ਨਾਲ ਕਿੱਕਲੀ ਦਾ ਗੀਤ ਵੀ ਗਾਇਆ ਜਾਂਦਾ ਹੈ। ਕਿੱਕਲੀ ਦਾ ਮੁੱਖ ਬੋਲ ਹੈ:-

    ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ,
   ਦੁਪੱਟਾ ਮੇਰੇ ਭਾਈ ਦਾ, ਫਿਟੇ ਮੂੰਹ ਜਵਾਈ ਦਾ।

ਇਸ ਦਾ ਆਖਰੀ ਬੰਦ ਤਿੰਨ ਤਰ੍ਹਾਂ ਦਾ ਮਿਲਦਾ ਹੈ:-

1. ਫਿਟੇ ਮੂੰਹ ਜਵਾਈ ਦਾ 2. ਮਿਹਣਾ ਹੈ ਗਵਾਈ ਦਾ 3. ਦਾਗ ਨਹੀਓ ਲਾਈਦਾ।

ਇੱਥੇ ਪਹਿਲੇ ਬੰਦ ਫਿੱਟੇ ਮੂੰਹ ਜਵਾਈ ਦਾ ਬਾਰੇ ਇਸ ਖੇਤਰ ਦੇ ਜਗਿਆਸੂ ਅਸਮੰਜਸ ਵਿੱਚ ਹੀ ਹਨ ਕਿ ਜਵਾਈ ਦਾ ਤਾਂ ਸਹੁਰੇ ਘਰ ਚੰਗਾ ਮਾਣ-ਤਾਣ ਹੁੰਦਾ ਹੈ ਪਰ ਇੱਥੇ ਫਿਟੇ ਮੂੰਹ ਕਿਉਂ ਹੈ। ਇਸ ਬੰਦ ਦੀ ਸਾਰਥਕਤਾ ਜਾਨਣ ਲਈ ਸਾਨੂੰ ਕਾਫੀ ਅਰਸਾ ਪੁਰਾਣੇ ਪੰਜਾਬ ਦੇ ਪੇਂਡੂ ਜੀਵਨ ਦੇ ਮਹੌਲ ਵਿੱਚ ਜਾਣਾ ਪਵੇਗਾ। ਜਿਹਨਾਂ ਸਮਿਆਂ ਵਿੱਚ ਕਿੱਕਲੀ ਦਾ ਆਰੰਭ ਹੋਇਆ ਉਦੋਂ ਪੰਜਾਬ ਦੇ ਪਿੰਡਾਂ ਵਿੱਚ ਸੰਯੁਕਤ ਵੱਡੇ ਪਰਿਵਾਰ ਹੁੰਦੇ ਸਨ। ਤਿੰਨ ਤੋਂ ਚਾਰ ਪੀੜ੍ਹੀਆਂ ਦੇ ਬੱਚੇ ਵੱਡੀ ਗਿਣਤੀ ਵਿੱਚ ਇਕੱਠੇ ਇਕੋ ਘਰ ਵਿੱਚ ਪਲ਼ਦੇ ਸਨ। ਇਹਨਾਂ ਬੱਚਿਆਂ ਵਿੱਚ ਔਸਤਨ ਪੰਜ ਤੋਂ ਸੱਤ ਜਾਂ ਕਈ ਵਾਰ ਵੱਧ ਕੁੜੀਆਂ ਹੁੰਦੀਆਂ ਸਨ। ਚਾਚੇ-ਤਾਏ ਦੀਆਂ ਕੁੜੀਆਂ ਅਤੇ ਕਈ ਵਾਰ ਤਾਂ ਭੂਆ ਭਤੀਜੀਆਂ ਵੀ ਇਕੱਠੀਆਂ ਪਲ਼ ਕੇ ਵੱਡੀਆਂ ਹੁੰਦੀਆਂ ਸਨ। ਪੂਰੇ ਘਰ ਦੀਆਂ ਕੁੜੀਆਂ ਦੀ ਉਮਰ ਵਿੱਚ ਕਾਫੀ ਅੰਤਰ ਪੈ ਜਾਂਦਾ ਸੀ। ਕੁਝ ਅਜੇ ਛੋਟੀਆਂ ਹੁੰਦੀਆਂ ਅਤੇ ਕੁਝ ਦਾ ਵਿਆਹ ਹੋ ਜਾਂਦਾ। ਇਸ ਤਰ੍ਹਾਂ ਘਰ ਵਿੱਚ ਜਵਾਈਆਂ ਦਾ ਆਉਣ ਜਾਣ ਹੋ ਜਾਂਦਾ। ਪੁਰਾਣੇ ਸਮੇਂ ਵਿੱਚ ਰਿਸ਼ਤੇਦਾਰ ਕਈ ਕਈ ਦਿਨ ਰਹਿ ਜਾਇਆ ਕਰਦੇ ਸਨ। ਘਰ ਵਿੱਚ ਜਵਾਈ ਦੇ ਆਉਣ ਨਾਲ ਘਰ ਦੀ ਕੁਆਰੀਆਂ ਕੁੜੀਆਂ ਤੇ ਇਕ ਜਾਬਤਾ ਲਾਗੂ ਹੋ ਜਾਂਦਾ ਸੀ ਅਤੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਹਦਾਇਤਾਂ ਦਾ ਸਾਹਮਣਾ ਕਰਨਾ ਪੈਦਾ ਸੀ। ਓਨੇ ਦਿਨ ਉਹਨਾਂ ਨੂੰ ਬੱਝ ਕੇ ਰਹਿਣਾ ਪੈਦਾ ਸੀ ਕਿਉਂਕਿ ਉਹਨਾਂ ਦੇ ਤੁਰਨ ਫਿਰਨ ਅਤੇ ਹੱਸਣ ਖੇਡਣ ਤੇ ਸੁਚੇਤ ਨਜ਼ਰ ਰੱਖੀ ਜਾਂਦੀ ਸੀ। ਘਰ ਦਾ ਜਵਾਈ ਉਹਨਾਂ ਦਾ ਜੀਜਾ ਹੁੰਦਾ ਸੀ। ਜੀਜਾ-ਸਾਲੀ ਦਾ ਰਿਸ਼ਤਾ ਜਾਬਤੇ ਅਤੇ ਛੇੜਖਾਨੀ ਦਾ ਸੁਮੇਲ ਹੋਣ ਕਰਕੇ ਜਿੱਥੇ ਬਹੁਤ ਨਾਜ਼ੁਕ ਹੈ ਉੱਥੇ ਸੁਆਦਲਾ ਵੀ ਹੈ। ਦੋਵੇਂ ਹਮੇਸ਼ਾ ਇਕ ਦੂਜੇ ਨੂੰ ਸ਼ਰਾਰਤੀ ਨਜ਼ਰਾਂ ਅਤੇ ਨੋਕ-ਝੋਕ ਨਾਲ ਹੀ ਟੱਕਰਦੇ ਹਨ। ਇਸ ਕਰਕੇ ਸਾਂਝੇ ਘਰ ਦੀਆਂ ਛੋਟੀਆਂ ਕੁੜੀਆਂ ਨੂੰ ਘਰ ਦੇ ਜਵਾਈ ਸਾਹਮਣੇ ਘੁਟ ਕੇ ਅਤੇ ਪਾਬੰਦੀਆਂ ਵਿੱਚ ਰਹਿਣਾ ਪੈਦਾ ਸੀ ਅਤੇ ਉਹਨਾਂ ਦੇ ਖੁੱਲ੍ਹ ਕੇ ਹੱਸਣ ਖੇਡ੍ਹਣ ਤੋਂ ਵਾਂਝੇ ਰਹਿਣ ਦਾ ਕਟਾਕਸ਼ ਇਸ ਬੰਦ ਰਾਹੀ ਬਾਹਰ ਆਉਂਦਾ ਪ੍ਰਤੀਤ ਹੁੰਦਾ ਹੈ। ਕਿੱਕਲੀ ਦਾ ਇਹ ਬੰਦ ਇਹੋ ਤਰਜ਼ਮਾ ਕਰਦਾ ਹੈ: -

    ਕਿੱਕਲੀ ਕਲੀਰ ਦੀ, ਕਿੱਕਲੀ ਕਲੀਰ ਦੀ
     ਕੋਠੇ ਉੱਤੇ ਕੋਠੜਾ, ਭੈਣ ਮੇਰੀ ਖੇਡ੍ਹਦੀ
   ਭਣੋਈਆ ਮੈਨੂੰ ਵੇਖਦਾ, ਵੇਖ ਲੈ ਵੇ ਵੇਖ ਲੈ
   ਬਾਰੀ ਵਿੱਚ ਬਹਿਨੀਆਂ, ਛਮ ਛਮ ਰੋਨੀ ਆਂ

ਅਜਿਹਾ ਭਾਵ ਸਾਨੂੰ ਲੋਕ ਬੋਲੀਆਂ ਅਤੇ ਸਿੱਠਣੀਆਂ ਵਿੱਚ ਵੀ ਸੁਣਨ ਨੂੰ ਮਿਲਦਾ ਹੈ। ਦੂਸਰੇ ਦੋ ਬੰਦ ਮਿਹਣਾ ਹੈ ਗਵਾਈ ਦਾ ਅਤੇ ਦਾਗ ਨਹੀਓਂ ਲਾਈਦਾ ਕੁੜੀਆਂ ਨੂੰ ਇੱਜ਼ਤ ਅਤੇ ਇਖ਼ਲਾਕ ਲਈ ਪ੍ਰੇਰਦੇ ਪ੍ਰਤੀਤ ਹੁੰਦੇ ਹਨ। ਇਸ ਤੋਂ ਬਿਨਾਂ ਕਿੱਕਲੀ ਦੇ ਹੋਰ ਬਹੁਤ ਗੀਤ ਹਨ: -

    ਗਈ ਸਾਂ ਮੈਂ ਗੰਗਾ, ਚੜ੍ਹਾ ਲਿਆਈ ਵੰਗਾਂ
   ਅਸਮਾਨੀ ਮੇਰਾ ਘੱਗਰਾ, ਮੈਂ ਕਿਹੜੀ ਕਿੱਲੀ ਟੰਗਾਂ
    ਏਸ ਕਿੱਲੀ ਟੰਗਾਂ, ਨੀ ਮੈਂ ਓਸ ਕਿੱਲੀ ਟੰਗਾਂ
  ..............................
   ਕਿੱਕਲੀ ਪਾਵਣ ਆਈਆਂ, ਬਦਾਮ ਖਾਵਣ ਆਈਆਂ
   ਬਦਾਮ ਦੀ ਗਿਰੀ ਮਿੱਠੀ, ਮੈਂ ਵੀਰੇ ਦੀ ਕੁੜੀ ਡਿੱਠੀ
    ਵੀਰੇ ਦੀ ਕੁੜੀ ਕਾਲੀ, ਮੈਨੂੰ ਆ ਗਈ ਭਵਾਲੀ
  ..............................

ਵਿਆਹੀਆਂ ਕੁੜੀਆਂ ਦੇ ਕਿੱਕਲੀ ਦੇ ਗੀਤ: -

    ਕਿੱਕਲੀ ਕੁਲੱਸ ਦੀ, ਲੱਤ ਭੱਜੇ ਸੱਸ ਦੀ
    ਗੋਡਾ ਭੱਜੇ ਜੇਠ ਦਾ, ਝੀਤਾਂ ਥਾਣੀ ਦੇਖਦਾ
     ਮੋੜ ਨੀ ਜਠਾਣੀਏ, ਮੋੜ ਸੱਸ ਰਾਣੀਏ
  ..............................

    ਸੱਸ ਦਾਲ ਚਾ ਪਕਾਈ, ਛੰਨਾ ਭਰ ਕੇ ਲਿਆਈ
     ਸੱਸ ਖੀਰ ਚਾ ਪਕਾਈ, ਹੇਠ ਟੰਗਣੇ ਲੁਕਾਈ
    ਅੰਦਰ ਬਾਹਰ ਵੜਦੀ ਖਾਵੇ, ਗੱਲ ਗੜੱਪੇ ਲਾਵੇ
   ਲੋਕੋਂ ਸੱਸਾਂ ਬੁਰੀਆਂ ਵੇ, ਕਲੇਜੇ ਲਾਵਣ ਛੁਰੀਆਂ ਵੇ
   ............................

ਅਜਿਹੇ ਬਹੁਤ ਸਾਰੇ ਕਿੱਕਲੀ ਦੇ ਗੀਤ ਪੰਜਾਬੀ ਸਭਿਆਚਾਰ ਦਾ ਸ਼ਿੰਗਾਰ ਹਨ। ਜਿਹਨਾਂ ਨਾਲ ਕੁੜੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੀਆਂ ਹਨ ਅਤੇ ਪਰਿਵਾਰਕ ਸਬੰਧਾਂ ਦੀ ਕਹਾਣੀ ਪਾਉਂਦੀਆਂ ਹਨ। ਕਿੱਕਲੀ ਖੁਸ਼ੀ, ਅਨੰਦ, ਹੁਲਾਸ, ਮਨੋਰੰਜਨ ਅਤੇ ਪੇਸ਼ਕਾਰੀ ਦਾ ਸੁੰਦਰ ਨਮੂਨਾ ਹੈ। ਪੰਜਾਬ ਦੇ ਘਰਾਂ ਦੇ ਵਿਹੜਿਆਂ ਦੀ ਰੌਣਕ ਅਤੇ ਪਿੜਾਂ ਦੀ ਸ਼ਿੰਗਾਰ ਕਿੱਕਲੀ ਨੂੰ ਸੋਹਣੇ ਵਿਰਸੇ ਦੇ ਤੌਰ ਤੇ ਸੰਭਾਲਿਆ ਜਾਣਾ ਚਾਹੀਦਾ ਹੈ। ਜਿਵੇਂ ਭੰਬੀਰੀ, ਲਾਟੂ, ਧਰਤੀ ਅਤੇ ਗ੍ਰਹਿ ਘੁੰਮਦੇ ਹਨ ਉਵੇਂ ਕਿੱਕਲੀ ਵੀ ਸਰੀਰ ਅਤੇ ਧਰਤੀ ਦੀ ਗੁਰੂਤਾ ਦੀ ਖੇਡ ਹੈ।

     ਕਿੱਕਲੀ ਅਲ੍ਹੜ ਵਲਵਲਿਆਂ ਦਾ ਉਨਮਾਦ ਹੈ
      ਪਰਿਵਾਰਕ ਸਬੰਧਾਂ ਦਾ ਮਸਤ ਸੰਵਾਦ ਹੈ
      ਇੱਜ਼ਤਾਂ ਅਤੇ ਇਖਲਾਕਾਂ ਦਾ ਅਨੁਵਾਦ ਹੈ
     ਖੁਸ਼ੀਆਂ ਅਤੇ ਖੇੜਿਆਂ ਦਾ ਸੁਰੀਲਾ ਨਾਦ ਹੈ
      ਇਸਦੀ ਘੁੰਮਕਾਰ ਦਾ ਸੁਆਦ ਵਿਸਮਾਦ ਹੈ।

ਪਿੰਡ ਤੇ ਡਾਕ: ਕੋਟਲਾ ਸਮਸ਼ਪੁਰ,ਤਹਿ: ਸਮਰਾਲਾ ਜ਼ਿਲ੍ਹਾ: ਲੁਧਿਆਣਾ ਮੋਬਾ: 85678-72291

ਕਿੱਕਲੀ[ਸੋਧੋ]

ਇਹ ਲੇਖ 21 ਦਸੰਬਰ ਦੇ ਪੰਜਾਬੀ ਅਖ਼ਬਾਰ ਵਿੱਚ ਛਪਿਆ Sukhvir Singh Kang (ਗੱਲ-ਬਾਤ) 10:54, 24 ਮਾਰਚ 2020 (UTC)[ਜਵਾਬ]

ਅਲ੍ਹੜ ਚਾਵਾਂ ਨੂੰ ਜਾਬਤਿਆ ਦਾ ਪਾਠ ਪੜ੍ਹਾਉਂਦੀ ਹੈ  : ਕਿੱਕਲੀ

ਪਿੰਡ ਤੇ ਡਾਕ: ਕੋਟਲਾ ਸਮਸ਼ਪੁਰ,ਤਹਿ: ਸਮਰਾਲਾ ਜ਼ਿਲ੍ਹਾ: ਲੁਧਿਆਣਾ ਮੋਬਾ: 85678-72291 Sukhvir Singh Kang (ਗੱਲ-ਬਾਤ) 09:03, 21 ਜੂਨ 2020 (UTC)[ਜਵਾਬ]

ਪਿੰਡ ਤੇ ਡਾਕ: ਕੋਟਲਾ ਸਮਸ਼ਪੁਰ,ਤਹਿ: ਸਮਰਾਲਾ ਜ਼ਿਲ੍ਹਾ: ਲੁਧਿਆਣਾ ਮੋਬਾ: 85678-72291 Sukhvir Singh Kang (ਗੱਲ-ਬਾਤ) 09:02, 21 ਜੂਨ 2020 (UTC)[ਜਵਾਬ]

ਕਿੱਕਲੀ ਨਾਚ ਬਾਰੇ ਜਾਣਕਾਰੀ Sukhvir Singh Kang (ਗੱਲ-ਬਾਤ) 09:09, 21 ਜੂਨ 2020 (UTC)[ਜਵਾਬ]

ਅਲ੍ਹੜ ਚਾਵਾਂ ਨੂੰ ਜਾਬਤਿਆਂ ਦਾ ਪਾਠ ਪੜ੍ਹਾਉਂਦੀ : ਕਿੱਕਲੀ Sukhvir Singh Kang (ਗੱਲ-ਬਾਤ) 09:19, 21 ਜੂਨ 2020 (UTC)[ਜਵਾਬ]

ਕਿੱਕਲੀ[ਸੋਧੋ]

ਜਾਣਕਾਰੀ ਵਿੱਚ ਵਾਧਾ ਕਰਨਾ 106.196.111.88 05:15, 21 ਨਵੰਬਰ 2022 (UTC)[ਜਵਾਬ]

ਪੰਜਾਬੀ ਸਭਿਆਚਾਰ ਵਿੱਚ : ਕਿੱਕਲੀ[ਸੋਧੋ]

ਕਿੱਕਲੀ ਬਾਰੇ ਜਾਣਕਾਰੀ 114.134.26.136 06:05, 21 ਨਵੰਬਰ 2022 (UTC)[ਜਵਾਬ]