ਕਿੱਕਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਲਵਾਰ ਸੂਟ ਵਿੱਚ ਕਿੱਕਲੀ ਪਾਉਂਦੀਆਂ ਮੁਟਿਆਰਾਂ

ਕਿੱਕਲੀ ਛੋਟੀਆਂ ਕੁੜੀਆਂ ਦਾ ਪੰਜਾਬੀ ਲੋਕ-ਨਾਚ ਹੈ।[1] ਕਿੱਕਲੀ ਦੋ ਕੁੜੀਆਂ ਇੱਕ ਦੂਜੇ ਦਾ ਹੱਥ ਫੜਕੇ ਚੱਕਰ ਵਿੱਚ ਘੁੰਮ ਕੇ ਪਾਉਂਦੀਆਂ ਹਨ ਇਸ ਨਾਲ ਸਬੰਧਤ ਲੋਕ-ਗੀਤ ਦੀਆਂ ਸਤਰਾਂ ਹਨ:

ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ,
ਦੁਪੱਟਾ ਭਰਜਾਈ ਦਾ, ਫਿੱਟੇ ਮੂੰਹ ਜਵਾਈ ਦਾ।

ਇਕੱਤਰ ਬਾਲੜੀਆਂ ਜੋਟੇ ਬਣਾ ਲੈਂਦੀਆਂ ਹਨ। ਇੱਕ ਜੋਟਾ ਵਿਚਕਾਰ ਆ ਕੇ ਕਿੱਕਲੀ ਪੇਸ਼ ਕਰਦਾ ਹੈ। ਉਹ ਹੱਥ ਫੜ ਘੁੰਮਦੀਆਂ ਹਨ ਅਤੇ ਪੱਬਾਂ ਭਾਰ ਸੰਤੁਲਨ ਬਣਾਉਂਦੀਆਂ ਹਨ।[2][3][4][5]

ਨਾਚ ਸ਼ੈਲੀ[ਸੋਧੋ]

ਕਿੱਕਲੀ ਲੋਕ ਨਾਚ ਵੀ ਹੈ ਅਤੇ ਕੁੜੀਆਂ ਦੀ ਖੇਡ ਵੀ। ਸਗੋਂ ਖੇਡ ਦੇ ਤੱਤ ਵਧੇਰੇ ਹਨ।[5] ਦੋਨੋਂ ਕੁੜੀਆਂ ਇੱਕ ਦੂਜੇ ਦੇ ਹੱਥ ਕਰਿੰਗੜੀ ਸ਼ਕਲ ਵਿੱਚ ਘੁੱਟ ਕੇ ਫੜ ਲੈਂਦੀਆਂ ਹਨ। ਫਿਰ ਉਹ ਕੁੜੀਆਂ ਪੱਬਾਂ ਭਾਰ ਹੋ ਜਾਂਦੀਆਂ ਹਨ;[1][3][6] ਬਾਹਾਂ ਤਣ ਲੈਂਦੀਆਂ ਹਨ ਅਤੇ ਸਾਰਾ ਭਾਰ ਪਿੱਛੇ ਵੱਲ ਸੁੱਟ ਲੈਂਦੀਆਂ ਹਨ।[6] ਮਸਤੀ ਵਿੱਚ ਤੇਜ਼-ਤੇਜ਼ ਘੁੰਮਦੀਆਂ ਹਨ ਅਤੇ ਗਾਉਂਦੀਆਂ ਹਨ। ਉਹਨਾਂ ਦੀਆਂ ਚੁੰਨੀਆਂ ਹਵਾ ਵਿੱਚ ਲਹਿਰਾਉਂਦੀਆਂ ਹਨ ਅਤੇ ਝਾਂਜਰਾਂ ਛਣਕਦੀਆਂ ਹਨ।[5][6] ਬਾਕੀ ਕੁੜੀਆਂ ਗਾਉਂਦੀਆਂ, ਗਿੱਧਾ ਪਾਉਂਦੀਆਂ, ਉਹਨਾਂ ਨੂੰ ਤੇਜ਼ ਹੋਰ ਤੇਜ਼ ਘੁੰਮਣ ਲਈ ਉਕਸਾਉਂਦੀਆਂ ਹਨ।[3]

ਹਵਾਲੇ[ਸੋਧੋ]

  1. 1.0 1.1 "Kikli". www.folkpunjab.com. Archived from the original on 2013-01-23. Retrieved January, 03, 2015.  Check date values in: |access-date= (help)
  2. Panchwan Pahar By Gurdayal Singh|ਪੰਨਾ- 131
  3. 3.0 3.1 3.2 Singh, Durlabh (2011). In the Days of Love. p. 155. ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
  4. Kohli, Yash (1983). The Women Of Punjab. p. 120. ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
  5. 5.0 5.1 5.2 "Kikli dance". www.dance.anantagroup.com. Retrieved January 03, 2015.  Check date values in: |access-date= (help)
  6. 6.0 6.1 6.2 "Kikli". www.punjabijanta.com. Retrieved January 03, 2015.  Check date values in: |access-date= (help)