ਗੱਲ-ਬਾਤ:ਤਰਸੇਮ ਸਹਿਗਲ

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਤਰਸੇਮ ਸਹਿਗਲ ਪੰਜਾਬੀ ਦਾ ਇੱਕ ਪ੍ਰਸਿਧ ਲੇਖਕ ਹੈ। ਤਰਸੇਮ ਸਹਿਗਲ ਦਾ ਜਨਮ 24 ਅਪ੍ਰੈਲ 1966 ਨੂੰ ਪਿੰਡ -ਮਹੈਣ, ਤਹਿਸੀਲ - ਸ਼੍ਰੀ ਅਨੰਦਪੁਰ ਸਾਹਿਬ,ਜ਼ਿਲ੍ਹਾ - ਰੂਪਨਗਰ (ਪੰਜਾਬ) ਵਿਖੇ ਹੋਇਆ।

ਪਿੰਡ ਮਹੈਣ ਦੇ ਸਕੂਲ ਤੌਂ ਪੰਜਵੀ ਜਮਾਤ ਸੰਨ 1977 ਵਿਚ ਪਾਸ ਕਰਨ ਤੌਂ ਬਾਦ, ਸਰਕਾਰੀ ਹਾਈ ਸਕੂਲ ਦਸਗਰਾਂਈ ਤਹਿਸੀਲ -ਸ਼੍ਰੀ ਅਨੰਦਪੁਰ ਸਾਹਿਬ ਤੌਂ ਦਸਵੀਂ ਜਮਾਤ ਸੰਨ 1982 ਵਿੱਚ ਪਾਸ ਕਰਨ ਉਪਰੰਤ, ਸਰਕਾਰੀ ਆਈ ਟੀ ਆਈ ਨੰਗਲ, ਜ਼ਿਲ੍ਹਾ ਰੂਪਨਗਰ ਤੌਂ ਸੰਨ 1984 ਵਿੱਚ ਡਰਾਫਟਸਮੈਨ ਮਕੈਨੀਕਲ ਦਾ ਕੋਰਸ ਕੀਤਾ।

  ਉਹ ਅੱਜ ਕਲ ਮੋਹਾਲੀ ਵਿੱਚ ਇੱਕ ਕੰਪਨੀ ਵਿੱਚ  ਇੰਜਨੀਅਰ  ਹਨ।
ਉਹ ਕਾਫੀ ਲੰਬੇ ਸਮੇਂ ਤੌਂ ਸਾਹਿਤ ਨਾਲ ਜੁੜੇ ਹੋਏ ਹਨ। ਪੜ੍ਹਨ ਅਤੇ ਲਿਖਣ ਦੇ ਸੌਕੀਨ ਹਨ। ਇਹਨਾਂ ਦੀਆਂ ਰਚਨਾਵਾਂ ਪੰਜਾਬੀ ਦੀਆਂ ਪ੍ਰਮੁੱਖ ਅਖਬਾਰਾਂ ਅਤੇ ਮੈਗਜ਼ੀਨਾਂ ਵਿੱਚ ਅਕਸਰ ਛਪਦੀਆਂ ਰਹਿੰਦੀਆਂ ਹਨ। ਤਰਸੇਮ ਸਹਿਗਲ ਦੀਆਂ ਰਚਨਾਵਾਂ ਦੀਆਂ ਦੋ ਕਿਤਾਬਾਂ ਵੀ ਛਪ ਚੁੱਕੀਆਂ ਹਨ। 

ਸ਼ਾਇਰਾ ਵੇ ਤੂੰ ਗੀਤ ਲਿਖੀਂ ਐਸਾ

.........................................

ਸ਼ਾਇਰਾ ਵੇ ਤੂੰ ਗੀਤ ਲਿਖੀਂ ਐਸਾ,

ਜਿਸ ਵਿਚੋਂ ਫੁੱਲਾਂ ਜਿਹੀ ਆਵੇ ਖੁਸ਼ਬੋ l

ਨਫਰਤਾਂ ਤੇ ਸਾੜਿਆਂ ਦੀ ਹੋਵੇ ਨਾ ਕੋਈ ਗੱਲ,

ਜਿਵੇਂ ਪੁੰਨਿਆ ਦੀ ਰਾਤ ਵਿੱਚ ਚੰਦ ਦੀ ਏ ਲੋ l


ਰੱਖ ਇੱਕ ਹੀ ਤਰਾਜੂ ਵਿੱਚ ਤੋਲ ਕੇ ਤੂੰ ਸਾਰਿਆਂ ਨੂੰ,

ਮੇਟ ਦੇ ਤੂੰ ਹੱਦਾਂ ਤੇ ਦੀਵਾਰਾਂ ਦੀ ਨਿਸ਼ਾਨੀਆਂ,

ਤੇਰੀ ਹੀ ਕਲਮ ਜਦੋਂ ਪਾਓਂਦੀ ਬਾਤ ਈਰਖਾ ਦੀ,

ਮਿਲ ਜਾਣ ਮਿੱਟੀ ਵਿੱਚ ਸਰੂ ਜਿਹੀ ਜਵਾਨੀਆਂ l

ਗੱਲ ਹੋਵੇ ਜੀਹਦੇ ਵਿੱਚ ਹੋਸ਼ ਅਤੇ ਜੋਸ਼ ਦੀ,

ਲੋਕੀਂ ਜਾਣ ਸਾਰੇ ਇਕ ਹੋ 1

ਸ਼ਾਇਰਾ ਵੇ ਤੂੰ ..............................l


ਲਿੱਖਦਾ ਰਹੀਂ ਤੂੰ ਗੀਤ ਸੱਜਣਾ ਪਿਆਰ ਦੇ,

ਚੁੱਗਦਾ ਰਹੀਂ ਤੂੰ ਕੰਡੇ ਰਾਹਾਂ ਚੋਂ ਪੁਆੜਿਆਂ ਦੇ,

ਟੁਟੇ ਨਾ ਮਾਲਾ ਦੀ ਲੜੀ,ਗੱਲ ਹੋਵੇ ਏਕਤਾ ਦੀ,

ਦਿਲ ਨੂੰ ਜੋ ਚੰਗਾ ਲਗੇ ਓਹੀ ਗੀਤ ਸਾਰਿਆਂ ਦੇ l

ਤੇਰੀਆਂ ਸੋਚ ਉਡਾਰੀਆਂ ਨੂੰ ਪੜ੍ਹ -ਪੜ੍ਹ,

ਮਨਾਂ ਵਿਚ ਹੋ ਜਾਵੇ ਲੋ 1

ਸ਼ਾਇਰਾ ਵੇ ਤੂੰ ..............................l


ਹੱਕ ਅਤੇ ਸੱਚ ਦੀ ਆਵਾਜ਼ ਹੋਵੇ ਤੇਰੀ ਸ਼ਾਇਰਾ,

ਗਿਆਨ ਦੀ ਜੋਤ ਨੂੰ ਜਗਾ ਕੇ ਰੱਖੇ ਜਿਹੜੀ 1

ਗੱਲ ਹੋਵੇ ਕੁਲੀਆਂ,ਗਰੀਬ ਦਿਆਂ ਹੌਕਿਆਂ ਦੀ,

ਬੁਝੇ ਦਿਲ ਚਿੰਗਾਰੀ ਬਣਾ ਕੇ ਰੱਖੇ ਜਿਹੜੀ 1

ਮਹਿਕ ਖਲੇਰ ਜਿਹਾ,ਸੱਜਰੀ ਸਵੇਰ ਜਿਹਾ,

ਯੁੱਗਾਂ ਤੱਕ ਅਮਰ ਰਹੇ ਜੋ 1

ਸ਼ਾਇਰਾ ਵੇ ਤੂੰ ..............................1

             .......ਤਰਸੇਮ ਸਹਿਗਲ
            ਮੋਬਾਈਲ ...93578-96207