ਤਰਸੇਮ ਸਹਿਗਲ
ਦਿੱਖ
ਤਰਸੇਮ ਸਹਿਗਲ ਪੰਜਾਬੀ ਦਾ ਇੱਕ ਲੇਖਕ ਹੈ।
ਤਰਸੇਮ ਸਹਿਗਲ ਦਾ ਜਨਮ 24 ਅਪ੍ਰੈਲ 1966 ਨੂੰ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੇ ਪਿੰਡ ਮਹੈਣ ਵਿਖੇ ਹੋਇਆ। ਪਿੰਡ ਮਹੈਣ ਦੇ ਸਕੂਲ ਤੌਂ ਪੰਜਵੀ ਜਮਾਤ ਸੰਨ 1977 ਵਿਚ ਪਾਸ ਕਰਨ ਤੋਂ ਬਾਅਦ, ਸਰਕਾਰੀ ਹਾਈ ਸਕੂਲ ਦਸਗਰਾਂਈ ਤਹਿਸੀਲ ਸ਼੍ਰੀ ਅਨੰਦਪੁਰ ਸਾਹਿਬ ਤੌਂ ਦਸਵੀਂ ਜਮਾਤ ਸੰਨ 1982 ਵਿੱਚ ਪਾਸ ਕਰਨ ਉਪਰੰਤ, ਸਰਕਾਰੀ ਆਈ ਟੀ ਆਈ ਨੰਗਲ, ਜ਼ਿਲ੍ਹਾ ਰੂਪਨਗਰ ਤੋਂ ਸੰਨ 1984 ਵਿੱਚ ਡਰਾਫਟਸਮੈਨ ਮਕੈਨੀਕਲ ਦਾ ਕੋਰਸ ਕੀਤਾ। ਉਹ ਅੱਜਕਲ੍ਹ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਵਿਚ ਰਹਿ ਰਹੇ ਹਨ ਤੇ ਇਕ ਕੰਪਨੀ ਵਿਚ ਇੰਜੀਨੀਅਰ ਹਨ।
ਉਸ ਦੀਆਂ ਰਚਨਾਵਾਂ ਆਮ ਤੌਰ ਤੇ ਅਖਬਾਰਾਂ ਤੇ ਮੈਗਜ਼ੀਨਾਂ ਵਿਚ ਛੱਪਦੀਆਂ ਰਹਿੰਦੀਆਂ ਹਨ l ਉਸ ਦੀਆਂ ਲਿਖੀਆਂ ਹੋਈਆਂ ਦੋ ਕਿਤਾਬਾਂ ਵੀ ਛੱਪ ਚੁੱਕੀਆਂ ਹਨ l