ਸਮੱਗਰੀ 'ਤੇ ਜਾਓ

ਗੱਲ-ਬਾਤ:ਪੰਜਾਬੀ ਸਭਿਆਚਾਰ ਦੀ ਕਦਰ ਪ੍ਰਣਾਲੀ

ਸਫ਼ਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਹਾਇਕ ਨਹੀ ਹੈ।
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪੰਜਾਬੀ ਸਭਿਆਚਾਰ ਦੀ ਕਦਰ ਪ੍ਰਣਾਲੀ

[ਸੋਧੋ]

ਪੰਜਾਬੀ ਸਭਿਆਚਾਰ ਦੀ ਕਦਰ ਪ੍ਰਣਾਲੀ ਕਿਸੇ ਸਭਿਆਚਾਰ ਨੂੰ ਐਸੀਆ ਕਦਰਾਂ ਕੀਮਤਾ ਦੀ ਸੂਚੀ ਵਜੋ ਵੀ ਦੇਖਿਆ ਜਾ ਸਕਦਾ ਹੈ ,ਜਿਹੜੀਆਂ ਉਸ ਸਭਿਆਚਾਰ ਵਾਲੇ ਜਨ ਸਮੂਹ ਦੇ ਜੀਵਨ ਵਿਹਾਰ ਵਿਚੋ ਝਲਕਦੀਆਂ ਹੁੰਦੀਆਂ ਹਨ । ਇਸ ਸੂਚੀ ਵਿਚਲੀਆਂ ਸਾਰੀਆਂ ਕਦਰਾਂ ਕੀਮਤਾ ਦੀ ਇਕੋ ਜਿਨੀ ਮਹਤਤਾ ਨਹੀ ਹੁੰਦੀ ।ਇਹ ਕਦਰਾਂ ਕੀਮਤਾ ਦੀ ਸੂਚੀ ਹੀ ਕਿਸੇ ਸਭਿਆਚਾਰ ਦੀ ਕਦਰ ਪ੍ਰਣਾਲੀ ਹੁੰਦੀ ਹੈ ।

ਸਵੈਧੀਨਤਾ

[ਸੋਧੋ]

ਸਵੈਧੀਨਤਾ ਪੰਜਾਬੀ ਸਭਿਆਚਾਰ ਦੀ ਕਦਰ ਪ੍ਰਣਾਲੀ ਦੀ ਕੇਦਰੀ ਕਦਰ ਹੈ । ਇਸ ਦੇ ਦੁਆਲੇ ਹੀ ਬਾਕੀ ਕਦਰਾਂ ਕੀਮਤਾ ਉਸਰਦੀਆਂ ਹਨ । ਬਾਬਾ ਫਰੀਦ ਜੀ ਨੇ ਪੰਜਾਬੀ ਸਭਿਆਚਾਰ ਦੀ ਇਸੇ ਕਦਰ ਨੂੰ ਆਪਣੇ ਸਲੋਕ ਵਿਚ ਪੇਸ ਕੀਤਾ ਹੈ । ਸਲੋਕ: ਸਵੈਧੀਨਤਾ ਪੰਜਾਬੀ ਸਭਿਆਚਾਰ ਦੀ ਕਦਰ ਪ੍ਰਣਾਲੀ ਦੀ ਕੇਦਰੀ ਕਦਰ ਹੈ । ਇਸ ਦੇ ਦੁਆਲੇ ਹੀ ਬਾਕੀ ਕਦਰਾਂ ਕੀਮਤਾ ਉਸਰਦੀਆਂ ਹਨ । ਬਾਬਾ ਫਰੀਦ ਜੀ ਨੇ ਪੰਜਾਬੀ ਸਭਿਆਚਾਰ ਦੀ ਇਸੇ ਕਦਰ ਨੂੰ ਆਪਣੇ ਸਲੋਕ ਵਿਚ ਪੇਸ ਕੀਤਾ ਹੈ :

  ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੇ ਨਾ ਦੇਹਿ ।।

ਪੰਜਾਬਿ ਆਚਰਨ ਲਈ ਕਿਸੇ ਦੇ ਅਧੀਨ ਹੋਣ ਮੋਤ ਦੇ ਬਰਾਬਰ ਹੈ । ਦੂਜੇ ਦੇ ਆਸਰੇ ਜਿਉੂਣ ਨਾਲੋ ਤਾਂ ਨਾ ਜੀਉਣਾ ਵਧੇਰੇ ਚੰਗਾ ਹੈ । ਕਿਉਕਿ ਪੰਜਾਬੀ ਆਪਣੀ ਸਵੈਧੀਨਤਾ ਨੂੰ ਕੇਂਦਰੀ ਮਹੱਤਤਾ ਦਿੰਦੇ ਹਨ। ਇਹ ਇਸ ਦੀ ਰਾਖੀ ਲਈ ਜਾਨਾਂ ਵੀ ਵਾਰ ਸਕਦੇ ਹਨ

ਕਿਰਤ

[ਸੋਧੋ]

ਪੰਜਾਬੀ ਸਭਿਆਚਾਰ ਵਿਚ ਕਿਰਤ ਨੂੰ ਵਿਸੇਸ ਮਹਤੱਵ ਦਿਤਾ ਜਾਂਦਾ ਹੈ । ਕਮਾਈ ਕਰਨ ਤੇ ਇਸਨੂੰ ਆਪਣੇ ਹੱਕ ਸੱਚ ਨਾਲ ਇਕਮਿਕ ਕਰਕੇ ਜੂੀਵਨ ਵਿਉਡਣਾ ਪੰਜਾਬੀ ਸਭਿਆਚਾਰ ਦਾ ਕੇਦਰੀ ਸਾਰ ਹੈ । ਵਿਹਲੜ ,ਕੰਮਚੋਰ ,ਮੱਖਟੂ ਤੇ ਲੋਟੂ ਦੀ ਪੰਜਾਬੀ ਸਭਿਆਚਾਰ ਵਿਚ ਅਤਿਅੰਤ ਨਿੰਦਾਜਨਕ ਤੇ ਵਰਜਿਤ ਸਥਿਤੀ ਹੈ । ਕੰਮ ਕਿਰਤ ਦੀ ਨਿਰੰਤਰ ਕਠੋਰ ਸਾਧਨਾ ਹੀ ਪੰਜਾਬੀਆਂ ਦੇ ਤਕੜੇ ਜੁੱਸੇ ਦਾ ਮੂਲ ਆਧਾਰ ਸੋ੍ਤ ਹੈ । ਪੰਜਾਬੀ ਸਭਿਆਚਾਰ ਵਿੱਚ ਕਿਰਤੀ ਬੰਦੇ ਨੂੰ ਆਦਰ ਦਿੱਤਾ ਜਾਂਦਾ ਹੈ ਇਹ ਆਦਰ ਉਸਦੀ ਕਿਰਤ ਵਿਚੋ ਕਮਾਇਆਂ ਜਾਂਦਾ ਹੈ।

ਯਥਾਰਥਮੁਖਤਾ

[ਸੋਧੋ]

ਪੰਜਾਬੀ ਸਭਿਆਚਾਰ ਵਿਚ ਯਥਾਰਥਮੁਖਤਾ ਨੂੰ ਮਹੱਤਵ ਦਿਤਾ ਜਾਦਾ ਹੈ ਮਨੁਖੀ ਜੀਵਨ ਤੋ ਤਾਜ ਅਪਸਾਰ ਤਿਆਗ ਦਾ ਕੋਈ ਸੰਕਲਪ ਅਤੇ ਵਿਹਾਰ ਪੰਜਾਬੀਆਂ ਨੂੰ ਸਵੀਕਾਰ ਨਹੀ । ਇਹ ਇਸ ਜੀਵਨ ਨੂੰ 'ਸਾਇਆ ' ਨਹੀ ਸਗੋ ਲਾਜ਼ਮੀ ਸੱਚ ਮੰਨਣ ਦੀ ਮੂ਼ਲ ਦਿ੍ਸ਼ਟੀ ਦਾ ਅਹਿ, ਪਰਿਣਾਮ ਹੈ ।ਇਹ ਜੱਗ ਮਿੱਠਾ ,ਅਗਲਾ ਕਿਸੇ ਨਾ ਡਿੱਠਾ ।ਪੰਜਾਬੀ ਸਭਿਆਚਾਰ ਵਿਚ ਇਸ ਜੱਗ ਨੂੰ ਹੀ ਸੱਚ ਮੰਨਿਆ ਜਾਦਾ ਹੈ ।ਸਵਰਗ ਨਰਕ ਦੀ ਲੋਚਾ ਜਾ ਮੁਕਤੀ ਦੇ ਗੈਰ ਸਮਾਜੀ ਸੰਕਲਪ ਪੰਜਾਬੀ ਸਭਿਆਚਾਰ ਦੇ ਸਰੋਕਾਰ ਨਹੀ ।

ਭਰਾਤਰੀਭਾਵ

[ਸੋਧੋ]

ਪੰਜਾਬੀ ਸਭਿਆਚਾਰ ਵਿਚ ਭਰਾਤਰੀਭਾਵ (ਭਾਈਚਾਰਕ ਸਾਂਝ ) ਇਕ ਅਹਿਮ ਕਦਰ ਹੈ ।ਪੰਜਾਬੀ ਸਭਿਆਚਾਰ ਵਿਚ ਇਹ ਭਾਈਚਾਰਕ ਸਾਂਝ ਗੁੜੀ ਰਹੀ ਹੈ । ਪਰ ਜਿਵੇ ਕਿ ਸਭਿਆਚਾਰ ਪਰਿਵਰਤ ਹੁੰਦਾ ਰਹਿਦਾ ਹੈ ਇਸ ਲਈ ਪੰਜਾਬੀ ਸਭਿਆਚਾਰ ਵਿਚ ਆਧੁਨਿਕ ਸਮੇ ਵਿਚ ਭਾਈਚਾਰਕ ਸਾਂਝ ਟੁੁੱਟਦੀ ਜਾ ਰਹੀ ਹੈ ।

ਸਾਰੇ ਧਰਮਾ ਨੂੰ ਬਰਾਬਰ ਸਨਮਾਨ

[ਸੋਧੋ]

ਪੰਜਾਬੀ ਸਭਿਆਚਾਰ ਵਿਚ ਪੰਜਾਬੀਆ ਦਾ ਧਾਰਮਿਕ ਵਤੀਰਾ ਇਕਹਿਰਾ ਨਹੀ ਹੈ । ਪੰਜਾਬੀ ਸਭਿਆਚਾਰ ਵਿਚ ਸਾਰੇ ਧਰਮਾਂ ਨੂੰ ਬਰਬਾਰ ਦਾ ਸਨਮਾਨ ਦਿਤਾ ਜਾਂਦਾ ਹੈ । ਇਕ ਧਰਮ ਦੇ ਲੋਕ ਦੂਜੇ ਧਰਮ ਵਿਚ ਵੀ ਸਰਧਾ ਰੱਖਦੇ ਹਨ । ਅਤੇ ਉੁਹਨਾ ਦਾ ਸਤਿਕਾਰ ਕਰਦੇ ਹਨ । ਧਾਰਮਿਕ ਕਟੱੜਤਾ ਪੰਜਾਬੀ ਸਭਿਆਚਾਰ ਵਿਚ ਬਹੁਤ ਘੱਟ ਹੈ ਪੰਜਾਬ ਵਿਚ ਬਹੁਤ ਸਾਰੇ ਧਰਮਾ ਦੇ ਲੋਕ ਰਹਿਦੇ ਹਨ ।ਇਹਨਾ ਸਾਰੇ ਧਰਮਾਂ ਦੇ ਲੋਕਾਂ ਵਿ ਚ ਸਹਿਣਸੀਲਤਾ ਨਿਮਰਤਾ ਦੇ ਭਾਵ ਹਨ ।

ਅੋਰਤ ਦੀ ਸਥਿਤੀ ਦਬੈਲ (ਦੂਜੇਲੀ ਨਹੀ)

[ਸੋਧੋ]

ਪੰਜਾਬੀ ਸਭਿਆਚਾਰ ਵਿਚ ਅੋਰਤ ਦੀ ਸਥਿਤੀ ਦਬੇਲ ਜਾਂ ਦੂਜੇਲੀ ਨਹੀ ਹੈ ।ਪੰਜਾਬੀ ਸਭਿਆਚਾਰ ਵਿਚ ਪੰਜਾਬਣ ਪੰਜਾਬੀ ਸਮਾਜਿਕ ,ਆਰਥਿਕ ,ਪ੍ਰਬੰਧਕੀ ਵਿਧਾਨ ਵਿਚ ਇਕ ਸਜਿੰਦ ਮਾਣਯੋਗ ,ਸਿਰੜੀ ਅਤੇ ਅਸਤਿਤਵਮੂਲਕ ਲੋੜਾਂ ਦੀ ਸਾਕਾਰ ਹੋਂਦ ਹੈ । ਅੋਰਤ ਨੂੰ ਸਨਮਾਨ ਪੰਜਾਬੀ ਸਭਿਆਚਾਰ ਦੀ ਮੁੱਖ ਕਦਰ ਹੈ ।

ਪ੍ਰਾਹੁਣਾਚਾਰੀ

[ਸੋਧੋ]

ਪੰਜਾਬੀ ਸਭਿਆਚਾਰ ਵਿਚ ਪ੍ਰਾਹੁਣਾਚਾਰੀ ਇਕ ਮੁੱਖ ਕਦਰ ਹੈ । ਇਹ ਪੰਜਾਬੀਆਂ ਦੀ ਸਵੈਧੀਨ ਹੋਦ ਵਿਚ ਉਪਜਦੀ ਹੈ । ਪੰਜਾਬੀ ਸਭਿਆਚਾਰ ਵਿਚ ਪ੍ਰਾਹੁਣੇ ਨੂੰ ਸਵੈਧੀਨ ਮਹਿਸੂਸ ਕਰਵਾਉਣ ਲਈ ਇਹ ਕਿਹਾ ਜਾਦਾ ਹੈ ਕਿ 'ਇਸ ਨੂੰ ਆਪਣਾ ਘਰ ਹੀ ਸਮਝੋ " ।ਪੰਜਾਬੀ ਬਾਹਰੋ ਆਏ ਨੂੰ ਮਹਿਮਾਨ ਨੂੰ ਸਹਿਜ ਮਹਿਸੂਸ ਕਰਵਾਉਣ ਲਈ ਆਪਣੇ ਆਪ ਨੂੰ ਉਸ ਅਨੁਸਾਰ ਢਾਲ ਲੈਦੇ ਹਨ।

ਹਵਾਲੇ

[ਸੋਧੋ]
  1. ਪੋ੍. ਗੁਰਬਖਸ ਸਿਘ ਫਰੈਕ ,ਸਭਿਆਚਾਰ ਤੇ ਪੰਜਾਬੀ ਸਭਿਆਚਾਰ
  2. ਡਾ. ਜਸਵਿੰਦਰ ਸਿਘ -ਪੰਜਾਬੀ ਸਭਿਆਚਾਰ ਦੇ ਪਛਾਣ ਚਿੰਨ੍ਹ