ਗੱਲ-ਬਾਤ:ਮੁੱਖ ਸਫ਼ਾ

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਗੱਲ-ਬਾਤ:ਮੁੱਖ ਪੰਨਾ ਤੋਂ ਰੀਡਿਰੈਕਟ)

ਡੰਗੋਰੀ _ ਡਾਂਗ ਜਾਂ ਸੋਟੀ ਜਿਸ ਦੇ ਸਹਾਰੇ ਬਜ਼ੁਰਗ ਚਲਦੇ ਨੇ।

Please add the Afrikaanse Wikipedia on the list, as it reached 50,000 articles today. The quality of articles seems to be good enough. Best regards, -- SpesBona (ਗੱਲ-ਬਾਤ) 10:13, 15 ਜੂਨ 2018 (UTC)[ਜਵਾਬ]

Punjab government[ਸੋਧੋ]

Help Punjab government I need help with computer slow government office

ਡੰਗੋਰੀ[ਸੋਧੋ]

ਡੰਗੋਰੀ _ ਡਾਂਗ ਜਾਂ ਸੋਟੀ ਜਿਸ ਦੇ ਸਹਾਰੇ ਬਜ਼ੁਰਗ ਚਲਦੇ ਨੇ। ਕਰਮਜੀਤ ਕੌਰ ਹਿਸੋਵਾਲ (ਗੱਲ-ਬਾਤ) 12:13, 15 ਦਸੰਬਰ 2020 (UTC)[ਜਵਾਬ]

@ਕਰਮਜੀਤ ਕੌਰ ਹਿਸੋਵਾਲ ਜੀ ਡੰਗੋਰੀ ਡਾਂਗ ਤੋਂ ਛੋਟੀ ਹੁੰਦੀ ਹੈ। Harchand Bhinder (ਗੱਲ-ਬਾਤ) 15:49, 26 ਅਪਰੈਲ 2023 (UTC)[ਜਵਾਬ]

ਮਾਰਕਸਵਾਦੀ ਪੰਜਾਬੀ ਆਲੋਚਨਾ[ਸੋਧੋ]

ਮਾਰਕਸਵਾਦੀ ਪੰਜਾਬੀ ਆਲੋਚਨਾ-ਦਸ਼ਾ ਅਤੇ ਦਿਸ਼ਾ

ਮੁੱਢਲੀ ਪੰਜਾਬੀ ਆਲੋਚਨਾ ਆਪਣੇ ਮੂਲ ਸੁਭਾ ਵਿੱਚ ਅੰਤਰਮੁੱਖੀ , ਰੁਮਾਂਟਿਕ , ਪ੍ਰਭਾਵਵਾਦੀ , ਪ੍ਰਸ਼ੰਸਾਤਮਕ ਰੂਝਾਨਾਂ ਦਾ ਮਿਲਗੋਭਾ ਜਾ ਇਹਨਾ ਦਾ ਮਿਲਿਆ ਇਕ ਰੂਪ ਸੀ । 1950 ਵਿੱਚ ਪੰਜਾਬੀ ਸਾਹਿਤ ਅਤੇ ਪੰਜਾਬ ਦੇ ਜੀਵਨ ਵਿੱਚ ਪ੍ਰਗਤੀਵਾਦੀ ਵਿਚਾਰਾਂ ਦੀ ਜਾਗ ਲੱਗਣੀ ਸ਼ੁਰੂ ਹੋਈ । ਸੰਤ ਸਿੰਘ ਸੇਖੋ ਦੀ ਪੁਸਤਕ ‘ਸਾਹਿਤਿਆਰਥ’ ਨਾਲ ਪੰਜਾਬੀ ਵਿੱਚ ਪਹਿਲੀ ਵਾਰ ਮਾਰਕਸਵਾਦੀ ਆਲੋਚਨਾ ਜਾਂ ਸਿੱਧਾਂਤਕ ਆਲੋਚਨਾ ਦਾ ਨੀਂਹ ਪੱਥਰ ਰੱਖਿਆ ਗਿਆ । 1960 ਤੋ ਬਾਅਦ ਕਿਸ਼ਨ ਸਿੰਘ ਨੇ ਮਾਰਕਸਵਾਦੀ ਆਲੋਚਨਾ ਖੇਤਰ ਵਿੱਚ ਪ੍ਰਵੇਸ਼ ਕੀਤਾ ।

ਕਿਸ਼ਨ ਸਿੰਘ ਦੀਆ ਗੁਰਬਾਣੀ , ਕਿੱਸਾ-ਕਾਵਿ, ਸੂਫ਼ੀ ਕਾਵਿ, ਸਿੱਖ ਲਹਿਰ ਅਤੇ ਭਗਤੀ ਲਹਿਰ ਦੇ ਪ੍ਰਸੰਗ ਵਿੱਚ ਪੇਸ਼ ਧਾਰਨਾਵਾਂ ਸੇਖੋਂ ਦੀਆ ਧਾਰਨਾਵਾਂ ਦੇ ਵਿਰੁੱਧ ਜਾਂਦੀਆ ਹਨ । ਜਿੱਥੇ ਸੇਖੋਂ ਵਿਚਾਰਧਾਰਕ ਤੇ ਕਾਵਿ-ਸ਼ਾਸਤ੍ਰੀ ਦ੍ਰਿਸ਼ਟੀ ਦੇ ਸਮਨਵੈ ਨੂੰ ਆਪਣੀ ਦ੍ਰਿਸ਼ਟੀ ਦਾ ਆਧਾਰ ਬਣਾਉਦਾ ਹੈ ਉੱਥੇ ਕਿਸ਼ਨ ਸਿੰਘ ਦਾ ਚਿੰਤਨ ਰਚਨਾ ਵਿੱਚ ਪੇਸ਼ ਵਿਚਾਰਧਾਰਾ ਤੇ ਸਾਹਿਤ ਨੂੰ ਕਿਸੇ ਸਮੇ ਵਿਸ਼ੇਸ਼ ਦੇ ਸਮਾਜ ਵਿੱਚ ਚੱਲ ਰਹੀ ਜਮਾਤੀ ਟੱਕਰ ਦੇ ਕਲਾਤਮਕ ਪ੍ਰਗਟਾਵੇ ਵਜੋ ਪਾਰਿਭਾਸ਼ਿਤ ਕਰਦਾ ਹੈ । ਫਿਰ ਵੀ ਇਸ ਦੌਰ ਦੀ ਮਾਰਕਸਵਾਦੀ ਆਲੋਚਨਾ ਦੀ ਵੱਡੀ ਪ੍ਰਾਪਤੀ ਅੰਤਰਮੁੱਖੀ / ਪ੍ਰਭਾਵਵਾਦੀ ਅਤੇ ਰੁਮਾਂਸਵਾਦੀ ਆਲੋਚਨਾ ਦੇ ਵਿਰੋਧ ਵਿੱਚ ਸਾਹਿਤ ਨੂੰ ਕਿਸੇ ਇਕ ਬਾਹਰਮੁੱਖੀ ਦ੍ਰਿਸ਼ਟੀਕੋਣ ਅਤੇ ਸਿੱਧਾਤਕ ਪਰਿਪੇਖ ਵਿੱਚ ਸਮਝੇ ਜਾਣ ਦੀ ਜਰੂਰਤ ਨੂੰ ਸਥਾਪਿਤ ਅਤੇ ਵਿਕਸਿਤ ਕਰਨ ਵਿੱਚ ਵੇਖੀ ਜਾਣੀ ਚਾਹੀਦੀ ਹੈ । ਸਾਹਿਤਿਕ ਕ੍ਰਿਤ ਦੇ ਕਰਤਾ , ਸਮਾਜ , ਇਤਿਹਾਸ ਸੱਭਿਆਚਾਰ , ਰਾਜਨੀਤੀ , ਸਾਹਿਤਿਕ ਪਰੰਪਰਾ ਆਦਿ ਨਾਲ ਦਵੰਦਾਤਮਕ ਸੰਬੰਧਾ ਦੇ ਪ੍ਰਸੰਗਾ ਵਿੱਚ ਕਿਸੇ ਰਚਨਾ ਦੀ ਵਿਆਖਿਆ, ਵਿਸ਼ਲੇਸ਼ਣ ਤੇ ਮੁੱਲਾਕਣ ਨੂੰ ਆਪਣਾ ਬੁਨਿਆਦੀ ਸਿੱਧਾਂਤ ਪ੍ਰਵਾਨ ਕਰਨਾ ਇਸ ਦੋਰ ਦੀ ਇਕ ਇਤਿਹਾਸਿਕ ਪ੍ਰਾਪਤੀ ਹੈ । ਇਸ ਦੋਰ ਦੀ ਸਮੁੱਚੀ ਆਲੋਚਨਾ ਪ੍ਰਧਾਨ ਰੂਪ ਵਿੱਚ ਮਾਰਕਸਵਾਦੀ ਆਲੋਚਨਾ ਦੇ ਮੂਲ ਸੰਕਲਪਾਂ ਦੇ ਸਮਾਨਾਯ ਪੱਖਾਂ ਉੱਪਰ ਹੀ ਜ਼ੋਰ ਦਿੰਦੀ ਪ੍ਰਤੀਤ ਹੁੰਦੀ ਹੈ ।

ਮਾਰਕਸਵਾਦੀ ਪੰਜਾਬੀ ਆਲੋਚਨਾ ਵਿੱਚ ਮਾਰਕਸਵਾਦੀ ਆਲੋਚਨਾ ਦ੍ਰਿਸ਼ਟੀ ਦੇ ਵਧੇਰੇ ਵਿਗਿਆਨਕ , ਬਾਹਰਮੁੱਖੀ , ਜਟਿਲ ਅਤੇ ਸਾਹਿਤ ਅਤੇ ਸਾਹਿਤ ਆਲੋਚਨਾ ਦੇ ਆਪਸੀ ਸੰਬੰਧਾ, ਇਸਦੇ ਵਸਤੂ- ਖੇਤਰ , ਵਿਧੀ ਵਿਗਿਆਨ, ਦ੍ਰਿਸ਼ਟੀਕੋਣ ਅਤੇ ਪਾਠ ਅਤੇ ਪ੍ਰਸੰਗ ਆਦਿ ਸਾਹਿਤ ਮੁੱਦਿਆ ਉਪਰ ਵਧੇਰੇ ਖੁੱਲ੍ਹ ਕੇ ਵਿਚਾਰ ਕੀਤਾ ਗਿਆ ਹੈ ।

ਇਸ ਸੰਦਰਭ ਵਿੱਚ ‘ਸੇਧ’ ਮਾਸਿਕ ਪੱਤਰ ਵਿੱਚ ਛਪੇ ਹਰਭਜਨ ਸਿੰਘ, ਸੁਤਿੰਦਰ ਸਿੰਘ ਨੂਰ , ਤੇਜਵੰਤ ਸਿੰਘ ਗਿੱਲ ਅਤੇ ਰਵਿੰਦਰ ਸਿੰਘ ਰਵੀ ਦੇ ਲੇਖ ਵੇਖੇ ਜਾਣੇ ਚਾਹੀਦੇ ਹਨ । ਭਾਵੇ ਇਹ ਲੇਖ ਸੰਬੰਧਿਤ ਲੇਖਕਾ ਦੀਆ ਪੁਸਤਕਾ ਵਿੱਚ ਵੀ ਛਪ ਚੁੱਕੇ ਹਨ । 1975 ਤੋ 1985 ਤੀਕ ਦੀ ਇਸ ਮਾਰਕਸਵਾਦੀ ਪੰਜਾਬੀ ਆਲੋਚਨਾ ਵਿੱਚ ਦੋ ਰੁਝਾਨ ਬੜੇ ਸ਼ਪੱਸਟ ਰੂਪ ਵਿੱਚ ਦ੍ਰਿਸਟੀਗੋਚਰ ਹੁੰਦੇ ਹਨ । ਰਵਿੰਦਰ ਰਵੀ ਦੀ ਆਲੋਚਨਾ ਵਿੱਚ ਮਾਰਕਸਵਾਦੀ ਆਲੋਚਨਾ ਪ੍ਰਣਾਲੀ ਦੀ ਦੂਸਰੀਆ ਪੱਛਮੀ ਆਲੋਚਨਾ ਪ੍ਰਣਾਲੀਆ ਜਿਵੇ ਸੰਰਚਨਾਵਾਦੀ / ਰੂਪਵਾਦੀ ਅਤੇ ਚਿਹਨ-ਵਿਗਿਆਨਿਕ ਆਦਿ ਆਲੋਚਨਾ ਪ੍ਰਣਾਲੀਆ ਨਾਲੋ ਸਾਹਿਤ ਅਤੇ ਸਮਾਜ ਦੋਹਾਂ ਦੀ ਠੀਕ ਸਮਝ ਲਈ ਸਾਰਥਕਤਾ ਅਤੇ ਸੰਪੂਰਣਤਾ ਨੂੰ ਦ੍ਰਿੜ ਕਰਵਾਉਣ ਦੀ ਰੁਚੀ ਪ੍ਰਧਾਨ ਹੈ । ਦੂਸਰੇ ‘ਅਮਰੀਕਾ ਦੀ ਨਵੀਨ ਆਲੋਚਨਾ ਪ੍ਰਣਾਲੀ’ ਦੀ ਸਰਬਾਂਗੀ ਆਲੋਚਨਾ ਮਾਰਕਸਵਾਦੀ ਦ੍ਰਿਸ਼ਟੀ ਅਨੁਸਾਰ ਕਰਦਿਆ ਸਾਰ ਰੂਪ ਵਿੱਚ ਇਹਨਾ ਨਵੀਨ - ਆਲੋਚਨਾ ਪ੍ਰਣਾਲੀਆ ਦੀ ਆਸ਼ਿਕਤਾ, ਇਕ ਪਾਸਤੜਾ , ਪ੍ਰਸੰਗ ਮੁੱਕਤ, ਇਤਿਹਾਸ ਮੁੱਕਤ ਅਤੇ ਵਿਚਾਰਧਾਰਾ ਮੁੱਕਤ ਹੋਣ ਦੇ ਸਿਧਾਂਤਾ ਦਾ ਦਲੀਲ ਪੂਰਵਕ ਖੰਡਨ ਇਨ੍ਹਾ ਪ੍ਰਣਾਲੀਆ ਦੀ ਸਥਾਪਤੀ ਪੱਖੀ ਅਤੇ ਵਿਗਿਆਨ ਦੇ ਪਰਦੇ ਹੇਠ ਅਵਿਗਿਆਨਿਕ ਅਤੇ ਪੂਰੀ ਤਰ੍ਹਾ ਵਿਚਾਰਧਾਰਕ ਹੋਣ ਦੇ ਮੁੱਦਿਆ ਨੂੰ ਬੜੀ ਸਪਸ਼ਟਤਾ ਅਤੇ ਤਾਰਕਿਕਤਾ ਨਾਲ ਸਿੱਧ ਕੀਤਾ ਗਿਆ ਹੈ ।

ਇਸ ਦੋਰ ਦੀ ਦੂਸਰੀ ਪ੍ਰਮੁੱਖ ਪ੍ਰਵਿਰਤੀ ਪਹਿਲਾ ਹੋ ਚੁੱਕੀ ਮਾਰਕਸਵਾਦੀ ਆਲੋਚਨਾ ਦੇ ਆਲੋਚਨਾਤਮਕ ਮੁੱਲਾਂਕਣ ਕੀਤੇ ਜਾਣ ਦੀ ਜਰੂਰਤ ਵਿੱਚ ਵੇਖੀ ਜਾ ਸਕਦੀ ਹੈ । ਹਰਭਜਨ ਸਿੰਘ ਭਾਟੀਆ ਹੁਣ ਪੁਸਤਕ ਰੂਪ ਵਿੱਚ ਪ੍ਰਕਾਸ਼ਿਤ ਖੋਜ-ਪ੍ਰਬੰਧ ਇਸ ਦਿਸ਼ਾ ਵਿੱਚ ਪਹਿਲਾ ਬਾਹਰਮੁਖੀ ਅਤੇ ਆਲੋਚਨਾਤਮਕ ਯਤਨ ਹੈ । ਹਰਭਜਨ ਸਿੰਘ ਭਾਟੀਆ ਭਾਵੇਂ ਖੁਦ ਮਾਰਕਸਵਾਦੀ ਹੋਣ ਦਾ ਦਾਅਵਾ ਨਹੀ ਕਰਦੇ ਪਰੰਤੂ ਉਨ੍ਹਾ ਸੇਖੋਂ , ਕਿਸ਼ਨ ਸਿੰਘ ਦੀ ਆਲੋਚਨਾ ਦਾ ਬਾਹਰਮੁਖੀ ਮੁੱਲਾਂਕਣ ਕਰਨ ਦਾ ਪਹਿਲਾ ਵਿਗਿਆਨਿਕ ਯਤਨ ਕੀਤਾ ਹੈ । ਮਾਰਕਸਵਾਦੀ ਦ੍ਰਿਸ਼ਟੀ ਤੋ ਸੇਖੋਂ ਕਿਸ਼ਨ ਸਿੰਘ ਤੇ ਸੱਯਦ ਦੀ ਸਮੁੱਚੀ ਆਲੋਚਨਾ ਦਾ ਆਲੋਚਨਾਤਮਕ ਮੁੱਲਾਂਕਣ ‘ ਮਾਰਕਸਵਾਦੀ ਪੰਜਾਬੀ ਆਲੋਚਨਾ’ ਪੁਸਤਕ ਵਿੱਚ ਕੀਤਾ ਗਿਆ ਪ੍ਰਾਪਤ ਹੁੰਦਾ ਹੈ ।

ਪੰਜਾਬੀ ਸੰਕਟ ਦਾ ਮਾਰਕਸਵਾਦੀ ਪੰਜਾਬੀ ਆਲੋਚਨਾ ਉੱਪਰ ਪ੍ਰਭਾਵ ਪੈਣਾ ਸੁਭਾਵਿਕ ਸੀ ਪਰੰਤੂ ਬਹੁਤੇ ਮਾਰਕਸਵਾਦੀ ਪੰਜਾਬੀ ਆਲੋਚਕਾ ਨੇ ਪੰਜਾਬ ਸੰਕਟ ਦੇ ਬਹੁ-ਪਰਤੀ ਵਿਸ਼ਲੇਸ਼ਣ ਤੋ ਲੈਂ ਕੇ ਇਸ ਸੰਕਟ ਦੇ ਪੰਜਾਬੀ ਸਾਹਿਤ ਉਪਰ ਪੈਣ ਵਾਲੇ ਪ੍ਰਭਾਵਾ ਦਾ ਵੀ ਵਿਸ਼ਲੇਸ਼ਣ ਕੀਤਾ । ਪ੍ਰਧਾਨ ਰੂਪ ਵਿੱਚ ਸਾਡੇ ਆਲੋਚਕਾਂ ਨੇ ਇਸ ਸਥਿਤੀ ਦੇ ਮਾਨਵ-ਵਿਰੋਧੀ ਤੇ ਮਜ਼ਦੂਰ ਜਮਾਤ ਵਿਰੋਧੀ ਪੱਖਾਂ ਨੂੰ ਪਰੋਖ ਜਾਂ ਅਪ੍ਰੋਖ ਰੂਪ ਵਿੱਚ ਆਪਣੇ , ਵਿਸ਼ਲੇਸ਼ਣ ਵਿੱਚ ਬੁਨਿਆਦੀ ਸੂਤਰ ਵਜੋ ਉਭਾਰਿਆ ।

ਇਸ ਦੌਰ ਦੀ ਆਤੰਕਵਾਦੀ ਲਹਿਰ ਨੇ ਰਾਜਨੀਤਿਕ ਪੱਧਰ ਉਪਰ ਮਾਰਕਸਵਾਦੀ ਆਲੋਚਨਾ ਦੇ ਵਿਕਾਸ ਨੂੰ ਬਹੁਤ ਡੂੰਘੀ ਤਰ੍ਹਾ ਪ੍ਰਭਾਵਿਤ ਕੀਤਾ ਹੈ । ਪਰੰਤੂ ਇਸ ਲਹਿਰ ਦੇ ਆਪਣੇ ਵਿਚਾਰਧਾਰਕ ਵਿਆਖਿਆਕਾਰਾਂ ਦੀ ਘਾਟ ਕਾਰਨ ਇਹ ਸੰਕਟ ਕੋਈ ਵਿਚਾਰਧਾਰਕ ਵਿਰੋਧ ਖੜ੍ਹਾ ਨਾ ਕਰ ਸਕਿਆ । ਇਸ ਲਹਿਰ ਨੇ ਸੰਬਾਦ ਦੀ ਦ੍ਰਿਸ਼ਟੀ ਤੋ ਸਮੁੱਚੇ ਅਕਾਦਮਿਕ ਮਾਹੌਲ ਨੂੰ ਨਾਹ-ਪੱਖੀ ਰੋਲ ਨਾਲ ਪ੍ਰਭਾਵਿਤ ਕੀਤਾ ।

ਮਾਰਕਸਵਾਦੀ ਪੰਜਾਬੀ ਆਲੋਚਨਾ ਦੀ ਚੌਥੀ ਪ੍ਰਵਿਰਤੀ ਵਿਧਾਗਤ ਆਲੋਚਨਾ ਦੇ ਵਿਕਾਸ ਵਿੱਚ ਵੇਖੀ ਜਾ ਸਕਦੀ ਹੈ । ਪੰਜਾਬੀ ਗਲਪ ਆਲੋਚਨਾ ਵਿੱਚ ਸੇਖੋਂ , ਕਿਸ਼ਨ ਸਿੰਘ ਦੇ ਮੁੱਢਲੇ ਯੋਗਦਾਨ ਨੂੰ ਨਜ਼ਰ ਅੰਦਾਜ਼ ਨਹੀ ਕੀਤਾ ਜਾ ਸਕਦਾ ਪਰੰਤੂ ਕਿਸੇ ਇਕ ਵਿਧਾ ਨੂੰ ਆਧਾਰ ਬਣਾਕੇ ਸਮੁੱਚੇ ਰੂਪ ਵਿੱਚ ਵਿਧਾਗਤ ਆਲੋਚਨਾ ਦਾ ਵਿਕਾਸ ਇਸ ਦੌਰ ਦੀ ਇਕ ਵਿਲੱਖਣਤਾ ਹੈ । ਗਲਪ-ਸ਼ਾਸਤ੍ਰ ਦੇ ਨਿਰਮਾਣ ਵਿੱਚ ਡਾ. ਜੋਗਿੰਦਰ ਸਿੰਘ ਰਾਹੀ , ਡਾ. ਟੀ. ਆਰ. ਵਿਨੋਦ ਦਾ ਯੋਗਦਾਨ ਵਿਸ਼ੇਸ ਵਰਣਨ ਦਾ ਅਧਿਕਾਰੀ ਹੈ । ਕਵਿਤਾ ਦੀ ਵਿਧਾਗਤ ਆਲੋਚਨਾ ਦੇ ਖੇਤਰ ਵਿੱਚ ਡਾ. ਅਤਰ ਸਿੰਘ , ਡਾ. ਕੇਸਰ, ਡਾ. ਕਰਮਜੀਤ ਸਿੰਘ , ਡਾ. ਰਵੀ ਅਤੇ ਡਾ. ਤੇਜਵੰਤ ਗਿੱਲ ਅਤੇ ਨਵੀ ਪੀੜ੍ਹੀ ਵਿਚੋਂ ਸੁਖਦੇਵ ਸਿੰਘ ਸਰਸਾ ਦਾ ਯੋਗਦਾਨ ਮਾਰਕਸਵਾਦੀ ਆਲੋਚਨਾ ਦੀ ਇਕ ਵਿਸ਼ੇਸ਼ ਪ੍ਰਾਪਤੀ ਹੈ ।

ਉਪਰੋਕਤ ਵਿਸ਼ਲੇਸ਼ਣ ਦੇ ਆਧਾਰ ਉੱਪਰ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਮਾਰਕਸਵਾਦੀ ਪੰਜਾਬੀ ਆਲੋਚਨਾ 1950 ਤੋਂ ਆਰੰਭ ਹੋ ਕੇ 1970 ਤੀਕ ਇਕ ਭਾਰੂ ਆਲੋਚਨਾ ਪ੍ਰਣਾਲੀ ਵਜੋਂ ਸਥਾਪਿਤ ਰਹੀ। 1970 ਤੋਂ ਬਾਅਦ ਪੱਛਮ ਦੀਆਂ ਵਿਕਸਿਤ ਆਲੋਚਨਾ ਪ੍ਰਣਾਲੀਆਂ ਨਾ ਇਸ ਦਾ ਭਰਭੂਰ ਸੰਵਾਦ ਚਲਦਾ ਰਿਹਾ। 1985 ਤੋਂ ਬਾਅਦ ਮਾਰਕਸਵਾਦ ਪੰਜਾਬੀ ਆਲੋਚਨਾ ਵਿੱਚ ਸਨਾਤਨੀ ਮਾਰਕਸਵਾਦ ਤੋਂ ਤੁਰ ਕੇ ਸਰੰਚਨਾਵਾਦੀ ਮਾਰਕਸਵਾਦੀ, ਨਵ- ਮਾਰਕਸਵਾਦ ਅਤੇ ਦੂਸਰੀਆਂ ਪ੍ਰਣਾਲੀਆਂ ਵਿੱਚ ਪੈਸ਼ ਕੁਝ ਸੰਕਲਪਾਂ ਨੂੰ ਉਹਨਾਂ ਰੂਪਵਾਦੀ ਅਤੇ ਆਦਰਸ਼ਵਾਦੀ ਰੁਝਾਂਨਾ ਤੋਂ ਮੁਕਤ ਕਰਕੇ ਉਹਨਾਂ ਨੂੰ ਮਾਰਕਸਵਾਦੀ ਆਲੋਚਨਾ ਪ੍ਰਣਾਲੀ ਵਿੱਚ ਆਤਮਸਾਤ ਕਰਦਿਆ ਇਸ ਨੂੰ ਸਿਧਾਂਤਕ ਅਤੇ ਵਿਹਾਰਕ ਦੋਹਾਂ ਪੱਧਰਾਂ ਉੱਪਰ ਵਿਕਸਿਤ ਕੀਤਾ ਗਿਆ ਹੈ। ਇਸ ਆਲੋਚਨਾ ਨੇ ਸਾਹਿਤ ਦੀ ਹੋਂਦ ਵਿਧੀ ਤੋਂ ਲੈ ਕੇ ਇਸ ਨਾਲ ਜੁੜੀਆਂ ਸਿਧਾਂਤਕ ਸਮੱਸਿਆਵਾਂ ਉੱਪਰ ਆਪਣਾ ਧਿਆਨ ਕੇਂਦਰਿਤ ਕੀਤਾ ਹੈ ਅਤੇ ਆਪਣੇ ਆਪ ਨੂੰ ਨਵੇਂ ਗਿਆਨ ਦੀ ਰੋਸ਼ਨੀ ਵਿੱਚ ਸਮਰਿੱਧ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਪਰੰਤੂ ਮਾਰਕਸਵਾਦੀ ਪੰਜਾਬੀ ਆਲੋਚਨਾ ਅਜੇ ਤੀਕ ਹੀ ਸੀਮਿਤ ਕਰੀ ਬੈਠੀ ਹੈ। ਇਸ ਆਲੋਚਨਾ ਦੇ ਸਰਬਪੱਖੀ ਵਿਕਾਸ ਲਈ ਪੰਜਾਬੀ ਸੱਭਿਆਚਾਰ, ਪੰਜਾਬੀ ਸੁਹਜ ਸ਼ਾਸਤਰ, ਪੰਜਾਬੀ ਸੰਗੀਤ ਅਤੇ ਦੂਸਰੀਆਂ ਲਲਿਤ ਕਲਾਵਾਂ ਦੇ ਅਧਿਐਨ ਹਿਤ ਇਸ ਦਾ ਘੇਰਾ ਵਿਸ਼ਾਲ ਕੀਤੇ ਜਾਣ ਦੀ ਜਰੂਰਤ ਬੜੀ ਅਹਿਮ ਹੈ। Gurpreet singh 20391126 (ਗੱਲ-ਬਾਤ) 00:42, 22 ਮਾਰਚ 2021 (UTC)[ਜਵਾਬ]

ਆਚਾਰੀਆ ਧਨੰਜਯ[ਸੋਧੋ]

ਭਾਰਤੀ ਕਾਵਿ-ਸ਼ਾਸਤਰ ਦੇ ਇਤਿਹਾਸ ਵਿੱਚ ਆਚਾਰੀਆ ਧਨੰਜਯ ਦਾ ਨਾਮ ਇੱਕ ਨਾਟਯ ਸ਼ਾਸਤਰੀ ਦੇ ਰੂਪ ਵਿੱਚ ਪ੍ਰਸਿੱਧ ਹੈ। ਧਨੰਜਯ ਵਿਸ਼ਣੂ ਦਾ ਪੁੱਤਰ ਅਤੇ ਮੁੰਜਰਾਜ (974-995ਈ.ਸਦੀ) ਦਾ ਦਰਬਾਰੀ ਸੀ।ਚਾਹੇ ਇਹਨਾਂ ਦੇ ਗ੍ਰੰਥ "ਦਸ਼ਰੂਪਕ" ਦੀ ਰਚਨਾ ਭਰਤ ਦੇ ਨਾਟਯ ਸ਼ਾਸਤਰ ਦੇ ਆਧਾਰ 'ਤੇ ਹੋਈ ਹੈ,ਪਰ ਫਿਰ ਵੀ ਇਸ ਗ੍ਰੰਥ ਦੇ ਚੋਥੇ ਪ੍ਰਕਾਸ਼ ਵਿੱਚ "ਰਸ" ਦੀ ਵੀ ਸਰਬਾਂਗ ਵਿਸਥਾਰ ਸਹਿਤ ਵਿਆਖਿਆ ਕੀਤੀ ਗਈ ਹੈ। ਜਿਸ ਲਈ ਅਸੀਂ ਇਸ ਗ੍ਰੰਥ ਨੂੰ ਕਾਵਿ ਸ਼ਾਸਤਰੀ ਗ੍ਰੰਥ ਵੀ ਕਹਿ ਸਕਦੇ ਹਾਂ।

     "ਦਸ਼ਰੂਪਕ" 'ਤੇ ਧਨੰਜਯ ਦੇ ਭਰਾ ਧਨਿਕ ਦੀ 'ਅਵਲੋਕ' ਨਾਮ ਦੀ ਟੀਕਾ ਪ੍ਰਾਪਤ ਹੈ ਜਿਸ ਬਿਨਾਂ ਇਸ ਗ੍ਰੰਥ ਨੂੰ ਅਪੂਰਣ ਸਮਝਿਆ ਜਾਂਦਾ ਹੈ। ਇਸ ਗ੍ਰੰਥ ਦਾ ਨਾਮ ਦਸ਼ਰੂਪਕ ਇਸ ਲਈ ਰੱਖਿਆ ਗਿਆ ਹੋਵੇਗਾ ਕਿਉਂਕਿ ਇਸ ਵਿੱਚ ਰੂਪਕ (ਨਾਟਕ) ਦੇ ਦਸ ਪ੍ਰਮੁੱਖ ਭੇਦਾਂ ਦੀ ਵਿਆਖਿਆ ਕੀਤੀ ਹੋਈ ਹੈ।
            ਆਚਾਰੀਆ ਧਨੰਜਯ ਦੀ ਇੱਕ ਹੀ ਕਾਵਿ ਸ਼ਾਸਤਰੀ ਰਚਨਾ  'ਦਸ਼ਰੂਪਕ' ਦੇ ਰੂਪ ਵਿਚ ਧਨੰਜਯ ਦੀ 'ਆਵਲੋਕ' ਟੀਕਾ ਨਾਲ ਪ੍ਰਾਪਤ ਹੈ। ਇਹ ਗ੍ਰੰਥ ਚਾਰ ਪ੍ਰਕਾਸ਼ਾਂ ਵਿੱਚ ਵੰਡਿਆ ਹੋਇਆ ਅਤੇ ਇਸ ਵਿੱਚ ਕੁੱਲ ਤਿੰਨ ਸੌਂ ਦੋ ਕਾਰਿਕਾਵਾਂ (ਗਤੀਵਿਧੀਆਂ) ਹਨ। ਉਦਾਹਰਣ ਵਜੋਂ ਸ਼ਲੋਕਾਂ ਦਾ ਸੰਗ੍ਰਹਿ ਦੂਜੀਆਂ ਸੰਸਕ੍ਰਿਤ ਦੀਆਂ ਸਾਹਿਤਕ ਰਚਨਾਵਾਂ 'ਚੋਂ ਧਨਿਕ ਨੇ ਕੀਤਾ ਹੈ। ਇਸ ਦੇ ਵਿਸ਼ਾ ਨਿਮਨਲਿਖਤ ਅਨੁਸਾਰ ਹੈ-  

ਪ੍ਰਕਾਸ਼ 1-: ਮੰਗਲਾਚਰਨ, ਰੂਪਕ (ਨਾਟਕ) ਦਾ ਲੱਛਣ ਅਤੇ ਉਸਦੇ ਭੇਦ, ਨਿੱਤ੍ਰ ਨਾਟਕ ਦਾ ਸਰੂਪ, ਨਾਟਕ ਦੀ ਆਲੋਚਨਾ ਕਰਨ ਦੀ ਸਲਾਹ, ਨਾਟਕ ਦੇ ਤੱਤ, ਸੰਵਾਦ ਆਦਿ ਨੂੰ ਪਰਿਭਾਸ਼ਿਤ ਕੀਤਾ ਗਿਆ ਹੈ। ਪ੍ਰਕਾਸ਼ 2-: ਨਾਟਕ ਦੇ ਨਾਇਕ, ਸਰੂਪ ਅਤੇ ਉਸਦੇ ਭੇਦਾਂ, ਨਾਇਕ ਦੇ ਸਹਾਇਕ ਪਾਤਰ, ਉਹਨਾਂ ਦੇ ਸਰੂਪ, ਵਿਸ਼ੇਸ਼ਤਾਵਾਂ, ਅਲੰਕਾਰਾਂ, ਭਾਸ਼ਾ ਅਤੇ ਸੰਵਾਦ ਆਦਿ ਪੱਖਾਂ ਨੂੰ ਪ੍ਰਸਤੁਤ ਕੀਤਾ ਗਿਆ ਹੈ। ਪ੍ਰਕਾਸ਼ 3-: ਨਾਟਕ ਨੂੰ ਆਰੰਭ ਕਰਨ ਦਾ ਤਰੀਕਾ, ਪ੍ਰਸਤਾਵਨਾ ਦੇ ਭੇਦ , ਅੰਕ ਯੋਜਨਾ ਅਤੇ ਨਾਟਕਾਂ ਦੀ ਪਰਿਭਾਸ਼ਾ ਦੀ ਵਿਆਖਿਆ ਕੀਤੀ ਗਈ ਹੈ। ਪ੍ਰਕਾਸ਼ 4-: ਰਸ ਦੇ ਸਰੂਪ, ਉਸਦੇ ਅੰਗ, ਰਸ ਨਿਸ਼ਪੱਤੀ ਅਤੇ ਨੌਂ ਰਸਾਂ ਦਾ ਤਰਜ਼ਮਾ ਕੀਤਾ ਹੈ। ਭਾਰਤੀ ਕਾਵਿ ਸ਼ਾਸਤਰ ਦੇ ਇਤਿਹਾਸ ਵਿਚ ਆਚਾਰੀਆ ਧਨੰਜਯ ਦਾ ਬਹੁਤ ਵੱਡਾ ਯੋਗਦਾਨ ਹੈ। ਉਹਨਾਂ ਨੇ ਅਨੇਕ ਵਿਸ਼ਿਆਂ ਵਾਲੇ ਭਰਤ  ਦੇ 'ਨਾਟਯ ਸ਼ਾਸਤਰ' 'ਚੋਂ 'ਰੂਪਕ' ਸੰਬੰਧੀ ਸਾਰੀ ਸਮੱਗਰੀ ਨੂੰ ਸੰਖੇਪ ਰੂਪ ਦੇ ਕੇ ਸਰਲ ਭਾਸ਼ਾ 'ਚ ਦ੍ਰਿਸ਼ਟੀਗੋਚਰ ਕੀਤਾ ਹੈ। ਰੂਪਕ ਦੀ ਰਚਨਾ ਅਤੇ ਉਸਦੇ ਤੱਤਾਂ ਦੀ ਆਲੋਚਨਾ ਦੀ ਦ੍ਰਿਸ਼ਟੀ ਤੋਂ ਇਹ ਗ੍ਰੰਥ ਬਹੁਤ ਮਹੱਤਵਪੂਰਨ ਹੈ।

ਬਰਿਆਰ ਗੋਤ[ਸੋਧੋ]

ਬਰਿਆਰ ਗੋਤ ਜੱਟਾਂ ਦਾ ਹੀ ਇਕ ਗੋਤ ਹੈ। ਬਰਿਆਰ ਤੇ ਬਰਾੜ ਗੋਤ ਇਕ ਹੀ ਮੰਨੇ ਜਾਂਦੇ ਨੇ ਕਿਉ ਕਿ ਬੈਰਾੜਾ ਦੇ ਦੋ ਧੜੇ ਗੁਰੂ ਗੋਬਿੰਦ ਸਿੰਘ ਦੇ ਵੇਲੇ ਹੋ ਗਏ ਸਨ। ਕਿਹਾ ਜਾਂਦਾ ਹੈ ਕਿ ਜਿਸ ਸਮੇਂ ਗੁਰੂ ਸਾਹਿਬ ਜੀ ਖਿਦਰਾਣੇ ਦੀ ਜੰਗ ਤੋਂ ਬਾਅਦ ਛੱਤੀਆਣੇ ਪਿੰਡ ਲਾਗੇ ਅੱਪੜੇ ਤਾ ਬਰਾੜਾ ਨੇ ਤਨਖਾਹਾਂ ਮੰਗਣੀਆ ਸ਼ੁਰੂ ਕਰ ਦਿੱਤੀਆਂ , ਗੁਰੂ ਸਾਹਿਬ ਨੇ ਕਿਹਾ ਕਿ ਤੁਹਾਨੂੰ ਸਾਬੋ ਕੀ ਤਲਵੰਡੀ ਜਾ ਕੇ ਤਨਖਾਹਾਂ ਦੇਂਦੇ ਹਾਂ। ਉਦੋਂ ਕੁਝ ਬਰਾੜਾ ਨੇ ਤਨਖਾਹਾਂ ਨਾ ਲੈਣ ਦਾ ਫੈਸਲਾ ਕੀਤਾ ਜੋ ਕਿ ਦਾਨ ਸਿੰਘ ਬਰਾੜ ਦੇ ਨਾਲ ਸਨ। ਬਰਾੜਾ ਦੇ ਦੂਜੇ ਧੜੇ ਨੇ ਗੁਰੂ ਸਾਹਿਬ ਦੇ ਘੋੜੇ ਦੀ ਲਗਾਮ ਫੜ ਲਈ ਤੇ ਕਿਹਾ ਕਿ ਤਨਖਾਹਾਂ ਮਿਲਣਗੀਆ ਤਾਂ ਅੱਗੇ ਜਾਣ ਦੇਵਾਂਗੇ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਚਲੋ ਰੁੱਕ ਜਾਂਦੇ ਹਾਂ ਤਾਂ ਗੁਰੂ ਜੀ ਦੇ ਵਪਾਰੀ ਸਿੱਖ ਪਿਸ਼ੌਰ ਵੱਲੋਂ ਗੁਰੂ ਜੀ ਲਈ ਭੇਟਾ ਲੈ ਕੇ ਆ ਰਹੇ ਸਨ ਤੇ ਗੁਰੂ ਸਾਹਿਬ ਕੋਲ ਚਿਰ ਬਾਅਦ ਪਹੁੰਚ ਗਏ ਤੇ ਗੁਰੂ ਜੀ ਨੇ ਤੰਬੂ ਲਾ ਕੇ ਤਨਖਾਹਾਂ ਵੰਡੀਆਂ ਤਾਂ ਕੁਝ ਖਜ਼ਾਨਾ ਬਚ ਗਿਆ ਸੀ ਜਿਸਨੂੰ ਗੁਰੂ ਜੀ ਨੇ ਦਬਾ ਦਿੱਤਾ ਜਿਸ ਜਗ੍ਹਾ ਤੇ ਗੁਰਦੁਆਰਾ ਗੁਪਤਸਰ ਸਾਹਿਬ ਹੈ।ਜਿਨ੍ਹਾਂ ਬਰਾੜਾ ਨੇ ਤਨਖ਼ਾਹ ਨਹੀਂ ਸੀ ਲਈ ਉਹਨਾਂ ਚ ਕਿਸੇ ਨੇ ਕਿਹਾ ਕਿ ਏ ਭੁੱਲਰਾਂ ਤੇ ਮਾਨਾ ਕੋਲੋਂ ਮਿਹਣੇ ਮਰਵਾਉਣ ਗੇ (ਕਿਉ ਕਿ ਸਿੱਧੂ ਬਰਾੜ ਦੀਆਂ ਬਹੁਤ ਸਾਰੀਆਂ ਲੜਾਈਆਂ ਮਾਨ ਤੇ ਭੁੱਲਰਾਂ ਨਾਲ ਸਨ) ਤਾਂ ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਬਰਾੜ ਨਹੀਂ ਤੁਸੀਂ ਤਾਂ ਮੇਰੇ ਬਰਿਆਰ ਜੇ। ਏਸ ਤੋਂ ਬਾਅਦ ਲਗਾਤਾਰ ਦੋ ਧੜੇ ਚੱਲਦੇ ਰਹੇ, ਤੇ ਘੱਲੂਘਾਰੇ 1762 ਤੋ ਬਾਅਦ ਵੀ ਸਿੰਘਾ ਦੀਆ ਬਰਾੜਾ ਨਾਲ ਲੜਾਈਆਂ ਹੋਈਆਂ ਉਦੋਂ ਬਰਿਆਰ ਬਰਾੜਾ ਨੇ ਹੀ ਸਮਝੌਤਾ ਕਰਵਾਇਆ ਸੀ। ਸਮਾ ਪਾ ਕੇ ਬਰਿਆਰ ਲਿਖਣ ਦੀ ਬਜਾਏ ਬਹੁਤੇ ਲੋਕਾਂ ਬਰਾੜ ਹੀ ਲਿਖਿਆ ਪਰ ਅਜ ਵੀ ਕੁਝ ਲੋਕ ਬਰਿਆਰ ਹੀ ਲਿਖਦੇ ਹਨ। ਗੁਰਸ਼ਰਨ (ਗੱਲ-ਬਾਤ) 08:27, 31 ਮਈ 2022 (UTC)[ਜਵਾਬ]

ਲੋਕ ਸਾਹਿਤ ਅਤੇ ਵਿਸ਼ਿਸ਼ਟ ਸਾਹਿਤ ਦਾ ਨਿਖੇੜਾ[ਸੋਧੋ]

  • ਲੋਕ ਸਾਹਿਤ ਅਤੇ ਵਿਸ਼ਿਸ਼ਟ ਸਾਹਿਤ ਦਾ ਨਿਖੇੜਾ*
*ਸਿਰਜਕ* 

ਵਿਸ਼ਿਸਟ ਸਾਹਿਤ ਦੇ ਰਚਨਹਾਰੇ ਬਾਰੇ ਸਾਨੂੰ ਪਤਾ ਹੁੰਦਾ ਹੈ, ਪਰ ਲੋਕ ਸਾਹਿਤ ਦਾ ਰਚਨਾਤਮਕ ਅਗਿਆਤ ਵਿਅਕਤੀ ਹੁੰਦਾ ਹੈ। ਭਾਵੇਂ ਲੋਕ ਸਾਹਿਤ ਦਾ ਪਹਿਲਾ ਰਚਨਹਾਰਾ ਕੋਈ ਵਿਅਕਤੀ ਵਿਸ਼ੇਸ਼ ਹੀ ਹੋਵੇਗਾ। ਪਰ ਉਹ ਆਪਣੀ ਰਚਨਾ ਨਾਲ ਆਪਣੇ ਨਾਂ ਨੂੰ ਸੰਬੰਧਿਤ ਨਹੀਂ ਕਰ ਸਕਿਆ ਹੁੰਦਾ। ਅਸਲ ਵਿੱਚ ਲੋਕ ਸਾਹਿਤ ਇੱਕ ਕਿਸਮ ਨਾਲ ਲੋਕ ਸਮੂਹ ਦੀ ਰਚਨਾਂ ਹੀ ਹੋ ਨਿਬੜਦਾ ਹੈ। ਮੂੰਹੋਂ ਮੂੰਹ ਤੁਰੀ ਮੌਖਿਕ ਪਰੰਪਰਾ ਵਿੱਚ ਲੋਕ ਸਮੂਹ ਤਬਦੀਲੀ ਕਰਦਾ ਹੈ। ਸ਼ਾਕਿਰ ਪੁਰਸਾਰਥੀ ਲਿਖਦੇ ਹਨ ਕਿ ਲੋਕ-ਸਾਹਿਤ ਵਿੱਚ ਕਿਸੇ ਇੱਕ ਵਿਅਕਤੀ ਮਾਤਰ ਦੀ ਆਵੱਸ਼ਕਤਾ ਨਹੀਂ ਹੁੰਦੀ, ਸਗੋਂ ਸਮੁੱਚੇ ਸਮਾਜ ਦੀਆਂ ਆਵੱਸ਼ਕਤਾਵਾਂ ਮੁਖ਼ਾਤਿਬ ਹੁੰਦੀਆਂ ਹਨ। ਲੋਕ ਸਾਹਿਤ ਵਿੱਚ ਕਿਉਂਕਿ ਰਚਨਾਂ ਪ੍ਰਮੁੱਖ ਹੁੰਦੀ ਹੈ। ਸਿਰਜਕ ਗੌਣ ਹੁੰਦਾ ਹੈ ਇਸ ਕਰਕੇ ਉਹ ਸਮੇਂ ਦੀ ਦੌੜ ਵਿੱਚ ਹੀ ਗਵਾਚ ਜਾਂਦਾ ਹੈ। ਪਰ ਵਿਸ਼ਿਸ਼ਟ ਸਾਹਿਤ ਵਿੱਚ ਕਿਸੇ ਖਾਸ ਵਿਅਕਤੀ ਵਿਸ਼ੇਸ਼ ਦੀ ਰਚਨਾ ਹੋਣ ਕਰਕੇ ਉਸ ਦਾ ਨਾਂ ਉਸ ਨਾਲ ਜੁੜਿਆ ਰਹਿੰਦਾ ਹੈ।

ਇਸ ਲਈ ਜਰੂਰੀ ਨਹੀਂ ਕਿ ਵਿਸ਼ਿਸ਼ਟ ਸਾਹਿਤ ਲੋਕ ਸਮੂਹ ਦੀ ਤਰਜਮਾਨੀ ਏ। ਪਰ ਲੋਕ ਸਾਹਿਤ ਲਈ ਅਜਿਹਾ ਲਈ ਲੋਕ ਸਮੂਹ ਦੀ ਪ੍ਰਵਾਨਗੀ ਜਰੂਰੀ ਹੈ।

*ਪ੍ਰਗਟਾ ਮਾਧਿਅਮ* 

ਵਿਸ਼ਿਸ਼ਟ ਸਾਹਿਤ ਅਤੇ ਲੋਕ ਸਾਹਿਤ ਦਾ ਪ੍ਰਗਟਾ ਮਾਧਿਅਮ ਭਾਵੇਂ ਭਾਸ਼ਾ ਰਾਹੀਂ ਹੀ ਹੁੰਦਾ ਹੈ। ਪਰ ਲੋਕ ਸਾਹਿਤ ਦੀ ਪਰੰਪਰਾ ਮੌਖਿਕ ਰੂਪ ਵਿੱਚ ਪੀੜ੍ਹੀਓਂ ਪੀੜ੍ਹੀ ਅੱਗੇ ਚੱਲਦੀ ਹੈ । ਜਦੋਂ ਕਿ ਵਿਸ਼ਿਸਟ ਸਾਹਿਤ ਦਾ ਸੰਚਾਰ ਲਿਖਤੀ ਰੂਪ ਵਿੱਚ ਕੀਤਾ ਜਾਂਦਾ ਹੈ। ਇਹ ਪੁਸਤਕ ਦੇ ਰੂਪ ਵਿੱਚ ਪੀੜ੍ਹੀ ਦਰ ਪੀੜ੍ਹੀ ਅੱਗੇ ਚਲਦਾ ਹੈ ਜਦੋਂ ਕਿ ਲੋਕ ਹਿਰਦੇ ਅਤੇ ਸਿਮਰਤੀ ਰਾਹੀਂ ਮੌਖਿਕ ਰੂਪ ਵਿੱਚ ਅੱਗੇ ਚਲਦਾ ਹੈ। ਇਸ ਲਈ ਲੋਕ ਸਾਹਿਤ ਅਤੇ ਵਿਸ਼ੇਸ਼ ਸਾਹਿਤ ਵਿੱਚ ਬੁਨਿਆਦੀ ਅੰਤਰ ਇਨ੍ਹਾਂ ਦੀ ਅਭਿਵਿਅਕਤੀ ਲਈ ਵਰਤੇ ਗਏ ਮਾਧਿਅਮ ਦਾ ਹੈ।

*ਨਿਸ਼ਚਿਤ ਅਤੇ ਅਨਿਸ਼ਚਿਤ ਪਾਠ:* 

ਵਿਸ਼ਿਸ਼ਟ ਸਾਹਿਤ ਕਿਉਂ ਕਿ ਲਿਖਤੀ ਰੂਪ ਵਿੱਚ ਹੋਣ ਕਰਕੇ ਇਸ ਦਾ ਪਾਠ ਨਿਸ਼ਚਿਤ ਰਹਿੰਦਾ ਹੈ। ਲੋਕ ਸਾਹਿਤ ਮੂੰਹੋਂ ਮੂੰਹੀ ਅੱਗੇ ਚੱਲਣ ਕਰਕੇ ਇਸ ਦੇ ਪਾਠ ਬਦਲਦੇ ਰਹੇ ਹਨ ਜਾਂ ਗਾਉਣ ਦੀਆਂ ਲੋੜਾਂ ਮੁਤਾਬਿਕ ਤਬਦੀਲ ਹੁੰਦੇ ਰਹੇ ਹਨ। ਇਸ ਵੱਖਰਤਾ ਦਾ ਇੱਕ ਹੋਰ ਕਾਰਨ ਇਹ ਹੈ ਕਿ ਵਿਸ਼ਿਸ਼ਟ ਸਾਹਿਤ ਟਕਸਾਲੀ ਭਾਸ਼ਾ ਦੇ ਨਿਯਮਾਂ ਦੀ ਪਾਲਣਾ ਕਰਦਾ ਹੈ ਸਾਮਗ੍ਰੀ ਚੋਣ

ਵਿਸ਼ਿਸ਼ਟ ਸਾਹਿਤ ਵਿੱਚ ਰਚਨਹਾਰਾ ਆਪਣੀ ਰਚਨਾ ਦੀ ਸਾਮਗ੍ਰੀ ਦੀ ਚੋਣ ਸਮਾਜਿਕ ਜੀਵਨ ਵਿੱਚ ਵਿਭਿੰਨ ਸਮੱਸਿਆ ਨੂੰ ਆਪਣੇ ਨਿੱਜੀ ਅਨੁਭਵ ਅਤੇ ਦ੍ਰਿਸ਼ਟੀਕੋਣ ਨੂੰ ਮੁੱਖ ਰੱਖ ਕੇ ਕਰਦਾ ਹੈ, ਇਸ ਲਈ ਉਹ ਪਰੰਪਰਾ ਨਾਲ ਬੱਝਿਆ ਹੋਇਆ ਨਹੀਂ ਹੁੰਦਾ। ਉਹ ਕਿਸੇ ਪਰੰਪਰਾ ਦਾ ਤਿਆਗ ਕਰਕੇ ਨਵੀਂ ਪਰੰਪਰਾ ਦੇ ਪ੍ਰਸੰਗ ਵਿੱਚ ਲਿਖ ਸਕਦਾ ਹੈ। ਜਿਵੇਂ ਅਧਿਆਤਮਕ ਕਾਵਿ ਪਰੰਪਰਾ ਦੇ ਵਿਰੋਧ ਵਿੱਚ ਕਿੱਸਾ ਕਾਵਿ ਪਰੰਪਰਾ ਹੋਂਦ ਵਿੱਚ ਆਈ। ਵਿਸ਼ਿਸਟ ਸਾਹਿਤ ਦਾ ਰਚਨਹਾਰਾ ਕਿਸੇ ਬਦੇਸ਼ੀ ਸਾਹਿਤ ਪਰੰਪਰਾ ਨੂੰ ਉਧਾਰ ਲੈ ਸਕਦਾ ਹੈ। ਪਰ ਲੋਕ ਸਾਹਿਤ ਨੂੰ ਸਥਾਪਿਤ ਪਰੰਪਰਾ ਤੋਂ ਅਲੱਗ ਕਰਨਾ ਮੁਸ਼ਕਿਲ ਹੈ।

*ਲੋਕ ਤੱਤ* 

ਇੱਕ ਮਹੱਤਵਪੂਰਨ ਤੱਤ ਜੋ ਲੋਕ ਸਾਹਿਤ ਨੂੰ ਵਿਸ਼ਿਸ਼ਟ ਸਾਹਿਤ ਤੋਂ ਨਿਖੇੜਦਾ ਹੈ, ਉਹ ਹੈ ਲੋਕ ਸਾਹਿਤ ਵਿੱਚ ਲੋਕ ਅੰਸ਼ਾਂ ਦੀ ਅਧਿਕਤਾ। ਇਸ ਸਾਹਿਤ ਵਿੱਚ ਪਰੰਪਰਾ ਦੇ ਤੱਤ ਕਾਫੀ ਮਾਤਰਾ ਵਿੱਚ ਰਚੇ ਹੁੰਦੇ ਹਨ। ਇਸ ਲਈ ਇਹ ਸਾਹਿਤ ਨਿਰੋਲ ਮਨੁੱਖੀ ਭਾਵਨਾਵਾਂ ਨੂੰ ਵੀ ਪ੍ਰਤੀਬਿੰਬਤ ਨਹੀਂ ਕਰਦਾ, ਸਗੋਂ ਲੋਕ ਵਿਸ਼ਵਾਸ਼ਾ, ਮਨੋਤਾਂ, ਭਰਮਾਂ ਵਹਿਮਾਂ ਤੇ ਸੰਕਲਪਾਂ ਦੀ ਰੁਵੀ ਉੱਤੇ ਉਸਰਿਆ ਹੋਣ ਕਰਕੇ ਇਸ ਦੀ ਭਾਵ ਭੂਮੀ ਵੱਖਰੀ ਹੈ। ਇਸ ਦੇ ਮੁਕਾਬਲੇ ਉੱਤੇ ਵਿਸ਼ਿਸ਼ਟ ਸਾਹਿਤ ਇਸ ਨਾਲੋਂ ਵੱਖਰੇ ਮੰਡਲਾਂ ਵਿੱਚ ਉਸਰਦਾ ਤੇ ਲਾਉਂਦਾ ਹੈ। ਇਸ ਸਾਹਿਤ ਵਿੱਚ ਪਰੰਪਰਾ ਅਤੇ ਲੋਕ ਤੱਤਾਂ ਨਾਲੋਂ ਮੌਲਿਕਤਾ ਕਲਪਨਾ ਅਤੇ ਅਨੁਭਵ ਦੀਆਂਹੈ।

ਲੋਕ ਸਾਹਿਤ ਵਿਅਕਤੀਗਤ ਭਾਵਨਾਵਾਂ ਅਤੇ ਦ੍ਰਿਸ਼ਟੀ ਦੀ ਮਿਲਾਵਟ ਨੂੰ ਸਹਿਣ ਨਹੀਂ ਕਰ ਸਕਦਾ ਹੈ। ਇਹ ਵਿਸ਼ਿਸ਼ਟ ਸਾਹਿਤ ਦਾ ਆਸਾਰ ਵਿਅਕਤੀ ਵਲ ਅਤੇ ਵਿਸ਼ਿਸ਼ਟ ਸਾਹਿਤ ਵਿਅਕਤੀ ਤੋਂ ਸਮੂਹ ਵੱਲ ਦੀ ਯਾਤਰਾ ਹੈ।ਵਿਸ਼ਿਸ਼ਟ ਸਾਹਿਤ ਦੇ ਸਾਹਿਤਕ ਰੂਪ ਸਮਾਜਕ ਮਿਯਾਦਾ ਅਤੇ ਇਤਿਹਾਸਕ ਪਰਿਸਥਿਤੀਆਂ ਦੇ ਬਦਲ ਨਾਲ ਪ੍ਰਭਾਵਿਤ ਹੁੰਦੇ ਹਨ। ਸਾਹਿਤ ਉਤਪੱਤੀ ਵਿਗਿਆਨ ਦੀ ਮੂਲ ਧਾਰਨਾ ਇਹ ਹੈ ਇਤਿਹਾਸਕ ਕਰਮ ਵਿੱਚ ਕੋਈ ਇੱਕ ਰੂਪ ਵਿਕਸਿਤ ਹੁੰਦਾ ਹੋਇਆ ਕਿਸੇ ਹੱਦ ਤੱਕ ਪ੍ਰਭੁਤਾ ਧਾਰਨ ਕਰਦਾ ਹੈ ਤੇ ਫਿਰ ਮੱਧਮ ਪੈ ਜਾਂਦਾ ਹੈ। ਜਿਵੇਂ ਜਾਗੀਰਦਾਰੀ ਪ੍ਰਬੰਧ ਵਿੱਚ ਪੰਜਾਬੀ ਕਿੱਸਾ ਕਾਵਿ ਆਪਣੀ ਸਿੱਖਰ ਤੇ ਪਹੁੰਚ ਗਿਆ ਪਰ ਵੀਹਵੀਂ ਸਦੀ ਵਿੱਚ ਜਗੀਰਦਾਰੀ ਦੀ ਥਾਂ ਪੂੰਜੀਪਤੀਵਿਸ਼ਿਸਟ ਸਾਹਿਤ ਦੀ ਉਪਰੋਕਤ ਵੱਖਰਤਾ ਦੇ ਹੁੰਦੇ ਹੋਏ ਵੀ ਇਨ੍ਹਾਂ ਵਿੱਚ ਅੰਤਰ ਸੰਬੰਧ ਹਨ ਜੋ ਹੇਠ ਲਿਖੇ ਹਨ

*ਅੰਤਰ ਸੰਬੰਧ* 

1. ਦੋਹਾਂ ਦਾ ਸੰਚਾਰ ਭਾਸ਼ਾ ਰਾਹੀਂ ਹੁੰਦਾ ਹੈ। ਇਹ ਮੌਖਿਕ ਭਾਸ਼ਾ ਦੀ ਵਰਤੋਂ ਕਰਦਾ ਹੈ ਅਤੇ ਦੂਜਾ ਲਿਖਿਤ ਰੂਪ ਵਿਚ ਵਰਤੋਂ ਕਰਦਾ ਹੈ ।

2. ਲੋਕ ਸਾਹਿਤ ਅਤੇ ਵਿਸ਼ਿਸ਼ਟ ਸਾਹਿਤ ਕਲਾਤਮਕ ਰੂਪਾਂ ਦੀ ਸਿਰਜਨਾ ਕਰਦੇ ਹਨ। ਜਿਵੇਂ ਲੋਕ ਸਾਹਿਤ ਦੇ ਕਲਾਤਮਕ ਰੂਪ ਲੋਕ ਗੀਤ, ਲੋਕ ਕਹਾਣੀਆਂ, ਬੁਝਾਰਤਾਂ, ਲੋਕ ਨਾਟ, ਲੋਕ ਕਲਾਵਾਂ ਵਿਭਿੰਨ ਕਲਾ ਰੂਪ ਜਿਨ੍ਹਾਂ ਦੀ ਪੇਸ਼ਕਾਰੀ ਕਲਾਤਮਕ ਢੰਗ ਨਾਲ ਕੀਤੀ ਜਾਦੀ ਹੈ। ਇਸ ਤਰ੍ਹਾਂ ਵਿਸ਼ਿਸਟ ਸਾਹਿਤ ਦੇ ਵਿਭਿੰਨ ਕਲਾਤਮਕ ਕਵਿਤਾ, ਨਾਟਕ, ਨਾਵਲ, ਆਦਿ ਹਨ ਜਿਨ੍ਹਾਂ ਦੀ ਪੇਸ਼ਕਾਰੀ ਵਿਸ਼ਿਸਟ ਸਾਹਿਤ ਹੈ । Kaur1066 (ਗੱਲ-ਬਾਤ) 04:03, 11 ਜੂਨ 2022 (UTC)[ਜਵਾਬ]

"ਮਹਾਂ ਸੁੰਨ" ਕਵਿਤਾ[ਸੋਧੋ]

ਮੇਰੀ ਮਹਾਂ ਸੁੰਨ ਵਿਚ ਕੋਈ ਅਵਾਜ਼ ਹੋਈ

ਇਕ ਮੌਕਾ___ ਜੋ ਮੈਨੂੰ ਮਿਲਿਆ

ਮਹਾਂ ਸੁੰਨ ਚੋਂ ਚੇਤਨਾ ਉੱਠ ਆਈ

ਉਲੰਘ ਆਇਆ ਸੁੰਨ ਦਾ ਦਰਵਾਜ਼ਾ

ਦੁਨੀਆਂ ਬਹੁਤ ਖੂਬਸੂਰਤ ਹੈ

ਅਨੰਤ ਹੈ

ਪਰ ਹੁਣ ਮੇਰੇ ਕਿਸੇ ਕੰਮ ਦੀ ਨਹੀਂ——

ਚਿੱਤ ਨਹੀਂ ਲੱਗਦਾ

ਨਾ ਪਹਾੜ ਤੇ

ਨਾ ਸਮੁੰਦਰ ਚ

ਨਾ ਮੈਦਾਨ ਚ

ਨਾ ਸੰਗੀਤ ਚ

ਨਾ ਚੁੱਪ ਚ

ਚਿੱਤ ਨਹੀਂ ਲੱਗਦਾ........

ਕਿਤੇ ਉਲੰਘ ਜਾਣਾ ਲੋਚਦਾ ਹੈ

ਮਹਾਂ ਸੁੰਨ ਦਾ ਦਰਵਾਜ਼ਾ

ਵਾਪਸ........

ਫੇਰ

ਨਾ ਦਿਨ ਨਾ ਰਾਤ

ਨਾ ਸ਼ਬਦ ਨਾ ਸੁਰਤ

ਨਾ ਅਕਾਰ ਨਾ ਪ੍ਰਕਾਰ

ਬਸ

ਮਹਾਂ ਸੁੰਨ.........…...............।

ਅਨੰਤ ਕਾਲ਼ ਲਈ

ਕੁਝ ਸੀ ਹੀ ਨਹੀਂ

ਕੁਝ ਹੈ ਹੀ ਨਹੀਂ

ਦੁਨੀਆਂ

ਨਾਟਕ

ਆਵਾਗਮਨ

ਮੁਸਾਫ਼ਿਰ

ਸਭ ਮੁਸਾਫ਼ਿਰ

ਅੰਤਮ ਸੱਚ

ਮੰਜ਼ਲ

ਮਹਾਂ ਸੁੰਨ

ਫੇਰ ਵਾਪਸੀ ਨਹੀਂ

ਕਦੇ ਨਹੀਂ

ਕਦੇ ਵੀ ਨਹੀਂ

ਇਹੀ ਸੱਚ ਹੈ

ਸਭ ਦਾ ......…....ਮੇਰਾ ,

ਹਰ ਜੀਅ ਜੰਤ ਦਾ

ਮਹਾਂ ਸੁੰਨ

ਮਹਾਂ ਸੁੰਨ

ਮਹਾਂ ਸੁੰਨ


ਗੁਰਪ੍ਰੀਤ ਬਰ੍ਹੇ Gurpreet Bareh (ਗੱਲ-ਬਾਤ) 10:54, 24 ਸਤੰਬਰ 2023 (UTC)[ਜਵਾਬ]