ਗੱਲ-ਬਾਤ:ਮੁੱਖ ਸਫ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਡੰਗੋਰੀ _ ਡਾਂਗ ਜਾਂ ਸੋਟੀ ਜਿਸ ਦੇ ਸਹਾਰੇ ਬਜ਼ੁਰਗ ਚਲਦੇ ਨੇ।

Afrikaanse Wikipedia[ਸੋਧੋ]

Please add the Afrikaanse Wikipedia on the list, as it reached 50,000 articles today. The quality of articles seems to be good enough. Best regards, -- SpesBona (ਗੱਲ-ਬਾਤ) 10:13, 15 ਜੂਨ 2018 (UTC)

Punjab government[ਸੋਧੋ]

Help Punjab government I need help with computer slow government office

ਡੰਗੋਰੀ[ਸੋਧੋ]

ਡੰਗੋਰੀ _ ਡਾਂਗ ਜਾਂ ਸੋਟੀ ਜਿਸ ਦੇ ਸਹਾਰੇ ਬਜ਼ੁਰਗ ਚਲਦੇ ਨੇ। ਕਰਮਜੀਤ ਕੌਰ ਹਿਸੋਵਾਲ (ਗੱਲ-ਬਾਤ) 12:13, 15 ਦਸੰਬਰ 2020 (UTC)

ਮਾਰਕਸਵਾਦੀ ਪੰਜਾਬੀ ਆਲੋਚਨਾ[ਸੋਧੋ]

ਮਾਰਕਸਵਾਦੀ ਪੰਜਾਬੀ ਆਲੋਚਨਾ-ਦਸ਼ਾ ਅਤੇ ਦਿਸ਼ਾ

ਮੁੱਢਲੀ ਪੰਜਾਬੀ ਆਲੋਚਨਾ ਆਪਣੇ ਮੂਲ ਸੁਭਾ ਵਿੱਚ ਅੰਤਰਮੁੱਖੀ , ਰੁਮਾਂਟਿਕ , ਪ੍ਰਭਾਵਵਾਦੀ , ਪ੍ਰਸ਼ੰਸਾਤਮਕ ਰੂਝਾਨਾਂ ਦਾ ਮਿਲਗੋਭਾ ਜਾ ਇਹਨਾ ਦਾ ਮਿਲਿਆ ਇਕ ਰੂਪ ਸੀ । 1950 ਵਿੱਚ ਪੰਜਾਬੀ ਸਾਹਿਤ ਅਤੇ ਪੰਜਾਬ ਦੇ ਜੀਵਨ ਵਿੱਚ ਪ੍ਰਗਤੀਵਾਦੀ ਵਿਚਾਰਾਂ ਦੀ ਜਾਗ ਲੱਗਣੀ ਸ਼ੁਰੂ ਹੋਈ । ਸੰਤ ਸਿੰਘ ਸੇਖੋ ਦੀ ਪੁਸਤਕ ‘ਸਾਹਿਤਿਆਰਥ’ ਨਾਲ ਪੰਜਾਬੀ ਵਿੱਚ ਪਹਿਲੀ ਵਾਰ ਮਾਰਕਸਵਾਦੀ ਆਲੋਚਨਾ ਜਾਂ ਸਿੱਧਾਂਤਕ ਆਲੋਚਨਾ ਦਾ ਨੀਂਹ ਪੱਥਰ ਰੱਖਿਆ ਗਿਆ । 1960 ਤੋ ਬਾਅਦ ਕਿਸ਼ਨ ਸਿੰਘ ਨੇ ਮਾਰਕਸਵਾਦੀ ਆਲੋਚਨਾ ਖੇਤਰ ਵਿੱਚ ਪ੍ਰਵੇਸ਼ ਕੀਤਾ ।

ਕਿਸ਼ਨ ਸਿੰਘ ਦੀਆ ਗੁਰਬਾਣੀ , ਕਿੱਸਾ-ਕਾਵਿ, ਸੂਫ਼ੀ ਕਾਵਿ, ਸਿੱਖ ਲਹਿਰ ਅਤੇ ਭਗਤੀ ਲਹਿਰ ਦੇ ਪ੍ਰਸੰਗ ਵਿੱਚ ਪੇਸ਼ ਧਾਰਨਾਵਾਂ ਸੇਖੋਂ ਦੀਆ ਧਾਰਨਾਵਾਂ ਦੇ ਵਿਰੁੱਧ ਜਾਂਦੀਆ ਹਨ । ਜਿੱਥੇ ਸੇਖੋਂ ਵਿਚਾਰਧਾਰਕ ਤੇ ਕਾਵਿ-ਸ਼ਾਸਤ੍ਰੀ ਦ੍ਰਿਸ਼ਟੀ ਦੇ ਸਮਨਵੈ ਨੂੰ ਆਪਣੀ ਦ੍ਰਿਸ਼ਟੀ ਦਾ ਆਧਾਰ ਬਣਾਉਦਾ ਹੈ ਉੱਥੇ ਕਿਸ਼ਨ ਸਿੰਘ ਦਾ ਚਿੰਤਨ ਰਚਨਾ ਵਿੱਚ ਪੇਸ਼ ਵਿਚਾਰਧਾਰਾ ਤੇ ਸਾਹਿਤ ਨੂੰ ਕਿਸੇ ਸਮੇ ਵਿਸ਼ੇਸ਼ ਦੇ ਸਮਾਜ ਵਿੱਚ ਚੱਲ ਰਹੀ ਜਮਾਤੀ ਟੱਕਰ ਦੇ ਕਲਾਤਮਕ ਪ੍ਰਗਟਾਵੇ ਵਜੋ ਪਾਰਿਭਾਸ਼ਿਤ ਕਰਦਾ ਹੈ । ਫਿਰ ਵੀ ਇਸ ਦੌਰ ਦੀ ਮਾਰਕਸਵਾਦੀ ਆਲੋਚਨਾ ਦੀ ਵੱਡੀ ਪ੍ਰਾਪਤੀ ਅੰਤਰਮੁੱਖੀ / ਪ੍ਰਭਾਵਵਾਦੀ ਅਤੇ ਰੁਮਾਂਸਵਾਦੀ ਆਲੋਚਨਾ ਦੇ ਵਿਰੋਧ ਵਿੱਚ ਸਾਹਿਤ ਨੂੰ ਕਿਸੇ ਇਕ ਬਾਹਰਮੁੱਖੀ ਦ੍ਰਿਸ਼ਟੀਕੋਣ ਅਤੇ ਸਿੱਧਾਤਕ ਪਰਿਪੇਖ ਵਿੱਚ ਸਮਝੇ ਜਾਣ ਦੀ ਜਰੂਰਤ ਨੂੰ ਸਥਾਪਿਤ ਅਤੇ ਵਿਕਸਿਤ ਕਰਨ ਵਿੱਚ ਵੇਖੀ ਜਾਣੀ ਚਾਹੀਦੀ ਹੈ । ਸਾਹਿਤਿਕ ਕ੍ਰਿਤ ਦੇ ਕਰਤਾ , ਸਮਾਜ , ਇਤਿਹਾਸ ਸੱਭਿਆਚਾਰ , ਰਾਜਨੀਤੀ , ਸਾਹਿਤਿਕ ਪਰੰਪਰਾ ਆਦਿ ਨਾਲ ਦਵੰਦਾਤਮਕ ਸੰਬੰਧਾ ਦੇ ਪ੍ਰਸੰਗਾ ਵਿੱਚ ਕਿਸੇ ਰਚਨਾ ਦੀ ਵਿਆਖਿਆ, ਵਿਸ਼ਲੇਸ਼ਣ ਤੇ ਮੁੱਲਾਕਣ ਨੂੰ ਆਪਣਾ ਬੁਨਿਆਦੀ ਸਿੱਧਾਂਤ ਪ੍ਰਵਾਨ ਕਰਨਾ ਇਸ ਦੋਰ ਦੀ ਇਕ ਇਤਿਹਾਸਿਕ ਪ੍ਰਾਪਤੀ ਹੈ । ਇਸ ਦੋਰ ਦੀ ਸਮੁੱਚੀ ਆਲੋਚਨਾ ਪ੍ਰਧਾਨ ਰੂਪ ਵਿੱਚ ਮਾਰਕਸਵਾਦੀ ਆਲੋਚਨਾ ਦੇ ਮੂਲ ਸੰਕਲਪਾਂ ਦੇ ਸਮਾਨਾਯ ਪੱਖਾਂ ਉੱਪਰ ਹੀ ਜ਼ੋਰ ਦਿੰਦੀ ਪ੍ਰਤੀਤ ਹੁੰਦੀ ਹੈ ।

ਮਾਰਕਸਵਾਦੀ ਪੰਜਾਬੀ ਆਲੋਚਨਾ ਵਿੱਚ ਮਾਰਕਸਵਾਦੀ ਆਲੋਚਨਾ ਦ੍ਰਿਸ਼ਟੀ ਦੇ ਵਧੇਰੇ ਵਿਗਿਆਨਕ , ਬਾਹਰਮੁੱਖੀ , ਜਟਿਲ ਅਤੇ ਸਾਹਿਤ ਅਤੇ ਸਾਹਿਤ ਆਲੋਚਨਾ ਦੇ ਆਪਸੀ ਸੰਬੰਧਾ, ਇਸਦੇ ਵਸਤੂ- ਖੇਤਰ , ਵਿਧੀ ਵਿਗਿਆਨ, ਦ੍ਰਿਸ਼ਟੀਕੋਣ ਅਤੇ ਪਾਠ ਅਤੇ ਪ੍ਰਸੰਗ ਆਦਿ ਸਾਹਿਤ ਮੁੱਦਿਆ ਉਪਰ ਵਧੇਰੇ ਖੁੱਲ੍ਹ ਕੇ ਵਿਚਾਰ ਕੀਤਾ ਗਿਆ ਹੈ ।

ਇਸ ਸੰਦਰਭ ਵਿੱਚ ‘ਸੇਧ’ ਮਾਸਿਕ ਪੱਤਰ ਵਿੱਚ ਛਪੇ ਹਰਭਜਨ ਸਿੰਘ, ਸੁਤਿੰਦਰ ਸਿੰਘ ਨੂਰ , ਤੇਜਵੰਤ ਸਿੰਘ ਗਿੱਲ ਅਤੇ ਰਵਿੰਦਰ ਸਿੰਘ ਰਵੀ ਦੇ ਲੇਖ ਵੇਖੇ ਜਾਣੇ ਚਾਹੀਦੇ ਹਨ । ਭਾਵੇ ਇਹ ਲੇਖ ਸੰਬੰਧਿਤ ਲੇਖਕਾ ਦੀਆ ਪੁਸਤਕਾ ਵਿੱਚ ਵੀ ਛਪ ਚੁੱਕੇ ਹਨ । 1975 ਤੋ 1985 ਤੀਕ ਦੀ ਇਸ ਮਾਰਕਸਵਾਦੀ ਪੰਜਾਬੀ ਆਲੋਚਨਾ ਵਿੱਚ ਦੋ ਰੁਝਾਨ ਬੜੇ ਸ਼ਪੱਸਟ ਰੂਪ ਵਿੱਚ ਦ੍ਰਿਸਟੀਗੋਚਰ ਹੁੰਦੇ ਹਨ । ਰਵਿੰਦਰ ਰਵੀ ਦੀ ਆਲੋਚਨਾ ਵਿੱਚ ਮਾਰਕਸਵਾਦੀ ਆਲੋਚਨਾ ਪ੍ਰਣਾਲੀ ਦੀ ਦੂਸਰੀਆ ਪੱਛਮੀ ਆਲੋਚਨਾ ਪ੍ਰਣਾਲੀਆ ਜਿਵੇ ਸੰਰਚਨਾਵਾਦੀ / ਰੂਪਵਾਦੀ ਅਤੇ ਚਿਹਨ-ਵਿਗਿਆਨਿਕ ਆਦਿ ਆਲੋਚਨਾ ਪ੍ਰਣਾਲੀਆ ਨਾਲੋ ਸਾਹਿਤ ਅਤੇ ਸਮਾਜ ਦੋਹਾਂ ਦੀ ਠੀਕ ਸਮਝ ਲਈ ਸਾਰਥਕਤਾ ਅਤੇ ਸੰਪੂਰਣਤਾ ਨੂੰ ਦ੍ਰਿੜ ਕਰਵਾਉਣ ਦੀ ਰੁਚੀ ਪ੍ਰਧਾਨ ਹੈ । ਦੂਸਰੇ ‘ਅਮਰੀਕਾ ਦੀ ਨਵੀਨ ਆਲੋਚਨਾ ਪ੍ਰਣਾਲੀ’ ਦੀ ਸਰਬਾਂਗੀ ਆਲੋਚਨਾ ਮਾਰਕਸਵਾਦੀ ਦ੍ਰਿਸ਼ਟੀ ਅਨੁਸਾਰ ਕਰਦਿਆ ਸਾਰ ਰੂਪ ਵਿੱਚ ਇਹਨਾ ਨਵੀਨ - ਆਲੋਚਨਾ ਪ੍ਰਣਾਲੀਆ ਦੀ ਆਸ਼ਿਕਤਾ, ਇਕ ਪਾਸਤੜਾ , ਪ੍ਰਸੰਗ ਮੁੱਕਤ, ਇਤਿਹਾਸ ਮੁੱਕਤ ਅਤੇ ਵਿਚਾਰਧਾਰਾ ਮੁੱਕਤ ਹੋਣ ਦੇ ਸਿਧਾਂਤਾ ਦਾ ਦਲੀਲ ਪੂਰਵਕ ਖੰਡਨ ਇਨ੍ਹਾ ਪ੍ਰਣਾਲੀਆ ਦੀ ਸਥਾਪਤੀ ਪੱਖੀ ਅਤੇ ਵਿਗਿਆਨ ਦੇ ਪਰਦੇ ਹੇਠ ਅਵਿਗਿਆਨਿਕ ਅਤੇ ਪੂਰੀ ਤਰ੍ਹਾ ਵਿਚਾਰਧਾਰਕ ਹੋਣ ਦੇ ਮੁੱਦਿਆ ਨੂੰ ਬੜੀ ਸਪਸ਼ਟਤਾ ਅਤੇ ਤਾਰਕਿਕਤਾ ਨਾਲ ਸਿੱਧ ਕੀਤਾ ਗਿਆ ਹੈ ।

ਇਸ ਦੋਰ ਦੀ ਦੂਸਰੀ ਪ੍ਰਮੁੱਖ ਪ੍ਰਵਿਰਤੀ ਪਹਿਲਾ ਹੋ ਚੁੱਕੀ ਮਾਰਕਸਵਾਦੀ ਆਲੋਚਨਾ ਦੇ ਆਲੋਚਨਾਤਮਕ ਮੁੱਲਾਂਕਣ ਕੀਤੇ ਜਾਣ ਦੀ ਜਰੂਰਤ ਵਿੱਚ ਵੇਖੀ ਜਾ ਸਕਦੀ ਹੈ । ਹਰਭਜਨ ਸਿੰਘ ਭਾਟੀਆ ਹੁਣ ਪੁਸਤਕ ਰੂਪ ਵਿੱਚ ਪ੍ਰਕਾਸ਼ਿਤ ਖੋਜ-ਪ੍ਰਬੰਧ ਇਸ ਦਿਸ਼ਾ ਵਿੱਚ ਪਹਿਲਾ ਬਾਹਰਮੁਖੀ ਅਤੇ ਆਲੋਚਨਾਤਮਕ ਯਤਨ ਹੈ । ਹਰਭਜਨ ਸਿੰਘ ਭਾਟੀਆ ਭਾਵੇਂ ਖੁਦ ਮਾਰਕਸਵਾਦੀ ਹੋਣ ਦਾ ਦਾਅਵਾ ਨਹੀ ਕਰਦੇ ਪਰੰਤੂ ਉਨ੍ਹਾ ਸੇਖੋਂ , ਕਿਸ਼ਨ ਸਿੰਘ ਦੀ ਆਲੋਚਨਾ ਦਾ ਬਾਹਰਮੁਖੀ ਮੁੱਲਾਂਕਣ ਕਰਨ ਦਾ ਪਹਿਲਾ ਵਿਗਿਆਨਿਕ ਯਤਨ ਕੀਤਾ ਹੈ । ਮਾਰਕਸਵਾਦੀ ਦ੍ਰਿਸ਼ਟੀ ਤੋ ਸੇਖੋਂ ਕਿਸ਼ਨ ਸਿੰਘ ਤੇ ਸੱਯਦ ਦੀ ਸਮੁੱਚੀ ਆਲੋਚਨਾ ਦਾ ਆਲੋਚਨਾਤਮਕ ਮੁੱਲਾਂਕਣ ‘ ਮਾਰਕਸਵਾਦੀ ਪੰਜਾਬੀ ਆਲੋਚਨਾ’ ਪੁਸਤਕ ਵਿੱਚ ਕੀਤਾ ਗਿਆ ਪ੍ਰਾਪਤ ਹੁੰਦਾ ਹੈ ।

ਪੰਜਾਬੀ ਸੰਕਟ ਦਾ ਮਾਰਕਸਵਾਦੀ ਪੰਜਾਬੀ ਆਲੋਚਨਾ ਉੱਪਰ ਪ੍ਰਭਾਵ ਪੈਣਾ ਸੁਭਾਵਿਕ ਸੀ ਪਰੰਤੂ ਬਹੁਤੇ ਮਾਰਕਸਵਾਦੀ ਪੰਜਾਬੀ ਆਲੋਚਕਾ ਨੇ ਪੰਜਾਬ ਸੰਕਟ ਦੇ ਬਹੁ-ਪਰਤੀ ਵਿਸ਼ਲੇਸ਼ਣ ਤੋ ਲੈਂ ਕੇ ਇਸ ਸੰਕਟ ਦੇ ਪੰਜਾਬੀ ਸਾਹਿਤ ਉਪਰ ਪੈਣ ਵਾਲੇ ਪ੍ਰਭਾਵਾ ਦਾ ਵੀ ਵਿਸ਼ਲੇਸ਼ਣ ਕੀਤਾ । ਪ੍ਰਧਾਨ ਰੂਪ ਵਿੱਚ ਸਾਡੇ ਆਲੋਚਕਾਂ ਨੇ ਇਸ ਸਥਿਤੀ ਦੇ ਮਾਨਵ-ਵਿਰੋਧੀ ਤੇ ਮਜ਼ਦੂਰ ਜਮਾਤ ਵਿਰੋਧੀ ਪੱਖਾਂ ਨੂੰ ਪਰੋਖ ਜਾਂ ਅਪ੍ਰੋਖ ਰੂਪ ਵਿੱਚ ਆਪਣੇ , ਵਿਸ਼ਲੇਸ਼ਣ ਵਿੱਚ ਬੁਨਿਆਦੀ ਸੂਤਰ ਵਜੋ ਉਭਾਰਿਆ ।

ਇਸ ਦੌਰ ਦੀ ਆਤੰਕਵਾਦੀ ਲਹਿਰ ਨੇ ਰਾਜਨੀਤਿਕ ਪੱਧਰ ਉਪਰ ਮਾਰਕਸਵਾਦੀ ਆਲੋਚਨਾ ਦੇ ਵਿਕਾਸ ਨੂੰ ਬਹੁਤ ਡੂੰਘੀ ਤਰ੍ਹਾ ਪ੍ਰਭਾਵਿਤ ਕੀਤਾ ਹੈ । ਪਰੰਤੂ ਇਸ ਲਹਿਰ ਦੇ ਆਪਣੇ ਵਿਚਾਰਧਾਰਕ ਵਿਆਖਿਆਕਾਰਾਂ ਦੀ ਘਾਟ ਕਾਰਨ ਇਹ ਸੰਕਟ ਕੋਈ ਵਿਚਾਰਧਾਰਕ ਵਿਰੋਧ ਖੜ੍ਹਾ ਨਾ ਕਰ ਸਕਿਆ । ਇਸ ਲਹਿਰ ਨੇ ਸੰਬਾਦ ਦੀ ਦ੍ਰਿਸ਼ਟੀ ਤੋ ਸਮੁੱਚੇ ਅਕਾਦਮਿਕ ਮਾਹੌਲ ਨੂੰ ਨਾਹ-ਪੱਖੀ ਰੋਲ ਨਾਲ ਪ੍ਰਭਾਵਿਤ ਕੀਤਾ ।

ਮਾਰਕਸਵਾਦੀ ਪੰਜਾਬੀ ਆਲੋਚਨਾ ਦੀ ਚੌਥੀ ਪ੍ਰਵਿਰਤੀ ਵਿਧਾਗਤ ਆਲੋਚਨਾ ਦੇ ਵਿਕਾਸ ਵਿੱਚ ਵੇਖੀ ਜਾ ਸਕਦੀ ਹੈ । ਪੰਜਾਬੀ ਗਲਪ ਆਲੋਚਨਾ ਵਿੱਚ ਸੇਖੋਂ , ਕਿਸ਼ਨ ਸਿੰਘ ਦੇ ਮੁੱਢਲੇ ਯੋਗਦਾਨ ਨੂੰ ਨਜ਼ਰ ਅੰਦਾਜ਼ ਨਹੀ ਕੀਤਾ ਜਾ ਸਕਦਾ ਪਰੰਤੂ ਕਿਸੇ ਇਕ ਵਿਧਾ ਨੂੰ ਆਧਾਰ ਬਣਾਕੇ ਸਮੁੱਚੇ ਰੂਪ ਵਿੱਚ ਵਿਧਾਗਤ ਆਲੋਚਨਾ ਦਾ ਵਿਕਾਸ ਇਸ ਦੌਰ ਦੀ ਇਕ ਵਿਲੱਖਣਤਾ ਹੈ । ਗਲਪ-ਸ਼ਾਸਤ੍ਰ ਦੇ ਨਿਰਮਾਣ ਵਿੱਚ ਡਾ. ਜੋਗਿੰਦਰ ਸਿੰਘ ਰਾਹੀ , ਡਾ. ਟੀ. ਆਰ. ਵਿਨੋਦ ਦਾ ਯੋਗਦਾਨ ਵਿਸ਼ੇਸ ਵਰਣਨ ਦਾ ਅਧਿਕਾਰੀ ਹੈ । ਕਵਿਤਾ ਦੀ ਵਿਧਾਗਤ ਆਲੋਚਨਾ ਦੇ ਖੇਤਰ ਵਿੱਚ ਡਾ. ਅਤਰ ਸਿੰਘ , ਡਾ. ਕੇਸਰ, ਡਾ. ਕਰਮਜੀਤ ਸਿੰਘ , ਡਾ. ਰਵੀ ਅਤੇ ਡਾ. ਤੇਜਵੰਤ ਗਿੱਲ ਅਤੇ ਨਵੀ ਪੀੜ੍ਹੀ ਵਿਚੋਂ ਸੁਖਦੇਵ ਸਿੰਘ ਸਰਸਾ ਦਾ ਯੋਗਦਾਨ ਮਾਰਕਸਵਾਦੀ ਆਲੋਚਨਾ ਦੀ ਇਕ ਵਿਸ਼ੇਸ਼ ਪ੍ਰਾਪਤੀ ਹੈ ।

ਉਪਰੋਕਤ ਵਿਸ਼ਲੇਸ਼ਣ ਦੇ ਆਧਾਰ ਉੱਪਰ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਮਾਰਕਸਵਾਦੀ ਪੰਜਾਬੀ ਆਲੋਚਨਾ 1950 ਤੋਂ ਆਰੰਭ ਹੋ ਕੇ 1970 ਤੀਕ ਇਕ ਭਾਰੂ ਆਲੋਚਨਾ ਪ੍ਰਣਾਲੀ ਵਜੋਂ ਸਥਾਪਿਤ ਰਹੀ। 1970 ਤੋਂ ਬਾਅਦ ਪੱਛਮ ਦੀਆਂ ਵਿਕਸਿਤ ਆਲੋਚਨਾ ਪ੍ਰਣਾਲੀਆਂ ਨਾ ਇਸ ਦਾ ਭਰਭੂਰ ਸੰਵਾਦ ਚਲਦਾ ਰਿਹਾ। 1985 ਤੋਂ ਬਾਅਦ ਮਾਰਕਸਵਾਦ ਪੰਜਾਬੀ ਆਲੋਚਨਾ ਵਿੱਚ ਸਨਾਤਨੀ ਮਾਰਕਸਵਾਦ ਤੋਂ ਤੁਰ ਕੇ ਸਰੰਚਨਾਵਾਦੀ ਮਾਰਕਸਵਾਦੀ, ਨਵ- ਮਾਰਕਸਵਾਦ ਅਤੇ ਦੂਸਰੀਆਂ ਪ੍ਰਣਾਲੀਆਂ ਵਿੱਚ ਪੈਸ਼ ਕੁਝ ਸੰਕਲਪਾਂ ਨੂੰ ਉਹਨਾਂ ਰੂਪਵਾਦੀ ਅਤੇ ਆਦਰਸ਼ਵਾਦੀ ਰੁਝਾਂਨਾ ਤੋਂ ਮੁਕਤ ਕਰਕੇ ਉਹਨਾਂ ਨੂੰ ਮਾਰਕਸਵਾਦੀ ਆਲੋਚਨਾ ਪ੍ਰਣਾਲੀ ਵਿੱਚ ਆਤਮਸਾਤ ਕਰਦਿਆ ਇਸ ਨੂੰ ਸਿਧਾਂਤਕ ਅਤੇ ਵਿਹਾਰਕ ਦੋਹਾਂ ਪੱਧਰਾਂ ਉੱਪਰ ਵਿਕਸਿਤ ਕੀਤਾ ਗਿਆ ਹੈ। ਇਸ ਆਲੋਚਨਾ ਨੇ ਸਾਹਿਤ ਦੀ ਹੋਂਦ ਵਿਧੀ ਤੋਂ ਲੈ ਕੇ ਇਸ ਨਾਲ ਜੁੜੀਆਂ ਸਿਧਾਂਤਕ ਸਮੱਸਿਆਵਾਂ ਉੱਪਰ ਆਪਣਾ ਧਿਆਨ ਕੇਂਦਰਿਤ ਕੀਤਾ ਹੈ ਅਤੇ ਆਪਣੇ ਆਪ ਨੂੰ ਨਵੇਂ ਗਿਆਨ ਦੀ ਰੋਸ਼ਨੀ ਵਿੱਚ ਸਮਰਿੱਧ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਪਰੰਤੂ ਮਾਰਕਸਵਾਦੀ ਪੰਜਾਬੀ ਆਲੋਚਨਾ ਅਜੇ ਤੀਕ ਹੀ ਸੀਮਿਤ ਕਰੀ ਬੈਠੀ ਹੈ। ਇਸ ਆਲੋਚਨਾ ਦੇ ਸਰਬਪੱਖੀ ਵਿਕਾਸ ਲਈ ਪੰਜਾਬੀ ਸੱਭਿਆਚਾਰ, ਪੰਜਾਬੀ ਸੁਹਜ ਸ਼ਾਸਤਰ, ਪੰਜਾਬੀ ਸੰਗੀਤ ਅਤੇ ਦੂਸਰੀਆਂ ਲਲਿਤ ਕਲਾਵਾਂ ਦੇ ਅਧਿਐਨ ਹਿਤ ਇਸ ਦਾ ਘੇਰਾ ਵਿਸ਼ਾਲ ਕੀਤੇ ਜਾਣ ਦੀ ਜਰੂਰਤ ਬੜੀ ਅਹਿਮ ਹੈ। Gurpreet singh 20391126 (ਗੱਲ-ਬਾਤ) 00:42, 22 ਮਾਰਚ 2021 (UTC)