ਘਾਟੀ
ਦਿੱਖ
ਇੱਕ ਘਾਟੀ ਪਹਾੜੀਆਂ ਦੇ ਵਿਚਕਾਰ ਇੱਕ ਨੀਵੀਂ ਥਾਂ ਹੁੰਦੀ ਹੈ, ਅਕਸਰ ਇਸਦੇ ਵਿੱਚੀਂ ਨਦੀ ਵੱਗ ਰਹੀ ਹੁੰਦੀ ਹੈ। ਭੂਗਰਭ-ਵਿਗਿਆਨ ਵਿੱਚ, ਇੱਕ ਘਾਟੀ ਜਾਂ ਵਾਦੀ ਇੱਕ ਧਸੀ ਹੋਈ ਥਾਂ ਹੁੰਦੀ ਹੈ ਜੋ ਆਪਣੀ ਚੌੜਾਈ ਨਾਲੋਂ ਲੰਮੀ ਹੁੰਦੀ ਹੈ। ਵਾਦੀਆਂ ਦੇ ਰੂਪ ਨੂੰ ਨਿਰਧਾਰਿਤ ਕਰਨ ਲਈ ਯੂ-ਆਕਾਰ ਅਤੇ ਵੀ-ਆਕਾਰ ਸ਼ਬਦ ਭੂਗੋਲ ਦੇ ਪਦ ਹਨ। ਜ਼ਿਆਦਾਤਰ ਘਾਟੀਆਂ ਇਹਨਾਂ ਦੋ ਮੁੱਖ ਕਿਸਮਾਂ ਵਿਚੋਂ ਇੱਕ ਜਾਂ ਉਹਨਾਂ ਦਾ ਮਿਸ਼ਰਣ ਹੁੰਦੀਆਂ ਹਨ।