ਘੁੰਡ ਉਤਾਰਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੂੰਹ ਤੇ ਪਰਦਾ ਕਰਨ ਵਾਲੇ ਕਪੜੇ ਨੂੰ ਘੁੰਡ ਕਹਿੰਦੇ ਹਨ। ਪਹਿਲਾਂ ਪਿੰਡ ਦੀਆਂ ਨੂੰਹਾਂ/ਬਹੂਆਂ, ਚਾਹੇ ਉਹ ਬੁੱਢੀਆਂ ਵੀ ਹੋ ਜਾਂਦੀਆਂ ਸਨ, ਉਹ ਆਪਣੇ ਤੋਂ ਰਿਸ਼ਤੇ ਵਿਚ ਬੜੇ ਪੁਰਸ਼ਾਂ ਤੇ ਬੜੀ ਉਮਰ ਵਾਲਿਆਂ ਤੋਂ ਘੁੰਡ ਕੱਢਦੀਆਂ ਸਨ। ਪਿੰਡ ਦੀ ਧੀ ਤੇ ਨੂੰਹ ਦੀ ਪਛਾਣ ਘੁੰਡ ਹੀ ਹੁੰਦਾ ਸੀ। ਪਹਿਲੇ ਸਮਿਆਂ ਵਿਚ ਲਾੜੇ ਨੇ ਲਾੜੀ ਨੂੰ ਵਿਆਹ ਤੋਂ ਪਹਿਲਾਂ ਵੇਖਿਆ ਨਹੀਂ ਹੁੰਦਾ ਸੀ। ਲਾੜਾ ਜਦ ਲਾੜੀ ਨੂੰ ਵਿਆਹ ਕੇ ਲਿਆਉਂਦਾ ਸੀ, ਰਸਤੇ ਵਿਚ ਵੀ ਲਾੜੀ ਨੇ ਘੁੰਡ ਕੱਢਿਆ ਹੁੰਦਾ ਸੀ। ਸੁਹਾਗ ਰਾਤ ਨੂੰ ਹੀ ਲਾੜਾ ਆਪਣੀ ਲਾੜੀ ਦਾ ਰਸਮੀ ਤੌਰ ਤੇ ਘੁੰਡ ਚੁੱਕਦਾ ਸੀ। ਘੁੰਡ ਉਤਾਰਦਾ ਸੀ। ਘੁੰਡ ਉਤਾਰਨ ਸਮੇਂ ਲਾੜਾ ਆਪਣੀ ਲਾੜੀ ਨੂੰ ਸ਼ਗਨ ਵਜੋਂ ਰੁਪੈ ਦਿੰਦਾ ਸੀ। ਮਠਿਆਈ ਵੀ ਦਿੰਦਾ ਸੀ। ਮਠਿਆਈ ਤਾਂ ਦੋਵੇਂ ਰਲ ਕੇ ਖਾ ਲੈਂਦੇ ਸਨ। ਸ਼ਗਨ ਵਜੋਂ ਦਿੱਤੇ ਰੁਪੈ ਆਮ ਤੌਰ ਤੇ ਲਾੜੀ ਆਪਣੇ ਲਾੜੇ ਨੂੰ ਮੋੜ ਦਿੰਦੀ ਸੀ। ਮਠਿਆਈ ਅਤੇ ਰੁਪੈ ਦੇ ਦਿੱਤੇ ਇਸ ਸ਼ਗਨ ਨੂੰ ਘੁੰਡ ਉਤਾਰਨ ਦੀ ਰਸਮ ਕਹਿੰਦੇ ਸਨ।

ਹੁਣ ਘੁੰਡ ਕੱਢਣ ਦਾ ਰਵਾਜ ਹੀ ਖ਼ਤਮ ਹੋ ਗਿਆ ਹੈ। ਇਸ ਲਈ ਘੁੰਡ ਉਤਾਰਨ ਦੀ ਰਸਮ ਵੀ ਆਪਣੇ ਆਪ ਖ਼ਤਮ ਹੋ ਗਈ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.