ਘੋਲ
ਦਿੱਖ
ਰਸਾਇਣ ਵਿਗਿਆਨ ਵਿੱਚ ਘੋਲ ਇੱਕ ਸਜਾਤੀ ਰਲਾਵਟ ਹੁੰਦੀ ਹੈ ਜਿਸ ਦੀ ਸਿਰਫ ਇੱਕ ਹੀ ਅਵਸਥਾ ਹੁੰਦੀ ਹੈ। ਅਜਿਹੀ ਰਲਾਵਟ ਵਿੱਚ ਘੁਲਣ ਵਾਲ਼ਾ ਪਦਾਰਥ ਘੁਲ (English: Solute ਸਲਿਊਟ) ਅਖਵਾਉਂਦਾ ਹੈ ਅਤੇ ਜਿਸ ਵਿੱਚ ਇਹਨੂੰ ਘੋਲਿਆ ਜਾਂਦਾ ਹੈ ਉਹਨੂੰ ਘੋਲੂ (English: Solvent ਸੌਲਵੈਂਟ) ਆਖਦੇ ਹਨ। ਕਿਸੇ ਘੋਲ ਦਾ ਸੰਘਣਾਪਣ ਇਸ ਚੀਜ਼ ਦਾ ਮਾਪ ਹੁੰਦਾ ਹੈ ਕਿ ਉਸ ਘੋਲੂ ਵਿੱਚ ਕਿੰਨਾ ਕੁ ਘੁਲ ਘੁਲਿਆ ਹੋਇਆ ਹੈ।
ਲੱਛਣ
[ਸੋਧੋ]- ਘੋਲ ਇੱਕ ਸਜਾਤੀ ਰਲਾਵਟ ਹੁੰਦੀ ਹੈ।
- ਘੋਲ ਵਿੱਚ ਘੁਲ ਦੇ ਕਣਾਂ ਨੂੰ ਨੰਗੀ ਅੱਖ ਨਾਲ਼ ਨਹੀਂ ਵੇਖਿਆ ਜਾ ਸਕਦਾ।
- ਘੋਲ ਰੋਸ਼ਨੀ ਦੀਆਂ ਕਿਰਨਾਂ ਨੂੰ ਖਿੰਡਣ ਨਹੀਂ ਦਿੰਦਾ।
- ਘੋਲ ਸਥਾਈ/ਟਿਕਵਾਂ ਹੁੰਦਾ ਹੈ।
- ਘੋਲ ਵਿੱਚੋਂ ਘੁਲ ਨੂੰ ਪੁਣ ਕੇ (ਜਾਂ ਕਿਸੇ ਮਸ਼ੀਨ ਨਾਲ਼) ਅੱਡ ਨਹੀਂ ਕੀਤਾ ਜਾ ਸਕਦਾ।