ਘੋਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਘੋਸ਼ਾ (ਸੰਸਕ੍ਰਿਤ: घोषा) ਪ੍ਰਾਚੀਨ ਭਾਰਤੀ ਮਹਿਲਾ ਦਾਰਸ਼ਨਿਕ ਸੀ। ਉਹ ਦੀਰਘਤਮਸ ਦੀ ਪੋਤਰੀ ਅਤੇ ਕਾਕਸ਼ੀਵਤਦੀ ਧੀ ਸੀ, ਜਿਹਨਾਂ ਦੋਹਾਂ ਨੇ ਅਸ਼ਵਿਨੀ ਕੁਮਾਰਾਂ ਦੀ ਉਸਤਤ ਵਿੱਚ ਸੂਕਤ ਰਚੇ ਸਨ।[1]

ਰਿਗਵੇਦ ਦੇ ਦਸਵੇਂ ਮੰਡਲ ਦੇ ਦੋ ਸੂਕਤ 39 ਅਤੇ 40 (ਦੋਹਾਂ ਵਿੱਚ 40-40 ਸਲੋਕ ਹਨ), ਘੋਸ਼ਾ ਦੇ ਲਿਖੇ ਦੱਸੇ ਜਾਂਦੇ ਹਨ। ਪਹਿਲੇ ਸੂਕਤ ਵਿੱਚ ਅਸ਼ਿਵਨੀਆਂ ਦੀ ਉਸਤਤੀ ਹੈ ਅਤੇ ਦੂਸਰੇ ਵਿੱਚ ਵਿਵਾਹਿਤ ਜਿੰਦਗੀ ਦੀ ਰੀਝ ਸੰਬੰਧੀ ਨਿਜੀ ਭਾਵਨਾਵਾਂ ਪ੍ਰਗਟ ਕੀਤੀਆਂ ਗਈਆਂ ਹਨ।

ਇੱਕ ਸੂਕਤ ਅਨੁਸਾਰ, ਇਸ ਤੇਜਸਵੀ ਕੰਨਿਆ ਨੂੰ ਜੀਵਨ ਦੇ ਆਰੰਭਿਕ ਕਾਲ ਵਿੱਚ ਹੀ ਕੁਸ਼ਟ ਰੋਗ ਹੋ ਗਿਆ ਸੀ। ਇਸ ਕਾਰਨ ਵਿਆਹ ਲਾਇਕ ਉਮਰ ਵਿੱਚ ਇਸ ਕੰਨਿਆ ਦਾ ਵਿਆਹ ਨਹੀਂ ਸੀ ਹੋਇਆ।[2] ਜਦੋਂ ਉਹ ਬੁਢਾਪੇ ਦੀ ਦਹਿਲੀਜ ਤੇ ਪਹੁੰਚ ਗਈ ਸੀ, ਅਸ਼ਵਿਨੀ ਕੁਮਾਰਾਂ ਦੀ ਮਿਹਰ ਨਾਲ ਇਸ ਨਾਰੀ ਦਾ ਇਹ ਭਿਅੰਕਰ ਰੋਗ ਨਸ਼ਟ ਹੋ ਗਿਆ ਅਤੇ ਇਹ ਕੰਨਿਆ ਪੂਰੀ ਤਰ੍ਹਾਂ ਤੰਦੁਰੁਸਤ ਅਤੇ ਜਵਾਨ ਹੋ ਗਈ ਅਤੇ ਵਿਆਹ ਕਰਵਾ ਸਕੀ।[3]

ਹਵਾਲੇ[ਸੋਧੋ]

  1. "Vedic Women: Loving, Learned, Lucky!". 
  2. Mahendra Kulasrestha (2006). The Golden Book of Rigveda. Lotus Press. p. 221. ISBN 978-81-8382-010-3. 
  3. Vettam Mani (1975). Puranic encyclopaedia. Motilal Banarsidass. p. 291. ISBN 978-0-8426-0822-0.