ਘੱਗਾ, ਪਟਿਆਲਾ
ਘੱਗਾ, ਭਾਰਤ ਦੇ ਪਟਿਆਲਾ ਜ਼ਿਲ੍ਹੇ ਦਾ ਇੱਕ ਨਗਰ/ਸ਼ਹਿਰ ਅਤੇ ਇੱਕ ਮਿਊਂਸਪਲ ਕਮੇਟੀ ਹੈ। ਇਹ ਪਟਿਆਲਾ SH10 ਰਾਜ ਮਾਰਗ ਤੇ ਸਥਿਤ ਇਕ ਮਹਤਵਪੂਰਨ ਇਲਾਕਾ ਹੈ। ਇਸਦਾ ਪੋਸਟਲ ਕੋਡ 147102 ਹੈ।
ਇਤਿਹਾਸ
[ਸੋਧੋ]ਘੱਗਾ ਦਾ ਨਾਮ ਘੱਗਰ ਦਰਿਆ ਤੋਂ ਰੱਖਿਆ ਗਿਆ ਹੈ ਜੋਂ ਇਸਦੇ ਬਿਲਕੁੱਲ ਕਰੀਬ ਤੋਂ ਗੁਜ਼ਰਦਾ ਹੈ, ਜੋਂ ਇਸਦੇ ਪੁਰਾਣੇ ਰਿਹਾਇਸ਼ੀ ਇਲਾਕੇ ਹੋਣ ਦਾ ਸਬੂਤ ਵੀ ਹੈ ਅਤੇ ਇਥੇ ਪਟਿਆਲਾ ਰਿਆਸਤ ਦੀ ਇਮਾਰਤ ਸ਼ਾਹੀ ਕਿਲ੍ਹਾ ਘੱਗਾ ਕੋਠੀ ਵੀ ਹੈ। ਸ਼ਹਿਰ ਘੱਗਾ ਵਿਚ ਸਥਿਤ ਕਿਲ੍ਹਾ ਘੱਗਾ ਕੋਠੀ ਦੀ ਇਮਾਰਤ ਦਾ ਨਿਰਮਾਣ ਮਹਾਰਾਜਾ ਭੁਪਿੰਦਰ ਸਿੰਘ ਦੇ ਪਿਤਾ ਮਹਾਰਾਜਾ ਰਾਜਿੰਦਰ ਸਿੰਘ ਨੇ ਸੰਨ 1880 ਦੇ ਕਰੀਬ ਬਣਵਾਈ ਸੀ। ਇਹ ਇਲਾਕਾ ਮਾਰਕੰਡਾ ਨਦੀ ਤੇ ਘੱਗਰ ਦਰਿਆ ਤੱਕ ਜੰਗਲੀ ਅਤੇ ਵੀਰਾਨ ਸੀ। ਮਹਾਰਾਜਾ ਰਾਜਿੰਦਰ ਸਿੰਘ ਇਸ ਇਮਾਰਤ ਨੂੰ ਸ਼ਿਕਾਰਗਾਰ ਵਜੋਂ ਵਰਤਿਆ ਸੀ। ਜੰਗਲੀ ਇਲਾਕਾ ਹੋਣ ਕਾਰਨ ਮਹਾਰਾਜਾ ਨੇ ਪਹਿਲੀ ਵਾਰ ਕਿਸੇ ਕਿਲੇ ਨੂੰ ਲੋਹੇ ਦੀਆਂ ਪੌੜੀਆਂ ਲਗਾਈਆ, ਜੋ ਕਿਲੇ ਦੇ ਪਿਛਲੇ ਗੇਟ ਤੇ ਚੜਦੀਆਂ ਹਨ, ਜੋ ਅੱਜ ਵੀ ਮੌਜੂਦ ਹਨ, ਇਮਾਰਤ ਦੇ ਚੜਦੇ ਵਾਲੇ ਪਾਸੇ ਇਕ ਹੋਰ ਇਮਾਰਤ ਹੁੰਦੀ ਸੀ। ਉਸ ਇਮਾਰਤ ਨੂੰ ਲੱਸੀ ਘਾਟ ਜਾ ਲੱਸੀ ਖਾਣਾ ਵਜੋਂ ਜਾਣਿਆ ਜਾਂਦਾ ਸੀ, ਜੋ ਅੱਜ ਮੌਜੂਦ ਨਹੀਂ ਹੈ। ਇਮਾਰਤ ਦੇ ਚਾਰ ਚੁਫੇਰੇ ਛੋਟੀ ਇੱਟ ਦੀ ਦੀ ਚਾਰ ਦੀਵਾਰੀ ਹੈ ਅਤੇ ਜਿਸਦੇ ਚਾਰ ਦਰਵਾਜੇ ਸੀ, ਪਰ ਅੱਜ ਸਿਰਫ ਦੋ ਹੀ ਮੋਜੂਦ ਹਨ। ਇਸ ਇਮਾਰਤ ਦੇ ਖੱਬੇ ਪਾਸੇ ਇਕ ਥੜਾ ਵੀ ਸੀ ਜਿੱਥੇ ਮਹਾਰਾਜ ਘੋਲ ਆਦਿ ਕਰਵਾਇਆ ਕਰਦੇ ਸੀ। ਪਰ ਅੱਜ ਕੱਲ ਉਸਦੀ ਜਗ੍ਹਾ ਘੱਗਾ ਤੋਂ ਪਟਿਆਲਾ ਜਾਣ ਵਾਲਾ ਰਾਜਮਾਰਗ (ਸੜਕ) ਹੈ। ਸੰਨ 1920 ਦੇ ਕਰੀਬ ਇਮਾਰਤ ਦੇ ਹੋਰ ਹਿੱਸੇ ਦਾ ਵਾਧਾ ਕਰਕੇ ਮਹਾਰਾਜਾ ਭੁਪਿੰਦਰ ਸਿੰਘ ਵੱਲੋਂ ਰੈਸਟ ਹਾਊਸ ਨਵਾਂ ਬਣਾਇਆ ਗਿਆ। ਮਹਾਰਾਜਾ ਭੁਪਿੰਦਰ ਸਿੰਘ ਵੀ ਇਸ ਨੂੰ ਸਿਕਾਰ ਵਜੋਂ ਵਰਤਦੇ ਸਨ। ਤੇ ਮੰਨਿਆ ਜਾਂਦਾ ਹੈ ਕਿ ਇਕ ਵਾਰ ਇਥੇ ਵੇਲਜ਼ ਦੇਸ਼ ਦਾ ਰਾਜਕੁਮਾਰ ਅਤੇ ਭਾਰਤ ਦੇ ਵਾਇਸਰਾਏ ਵੀ ਠਹਿਰੇ ਸਨ। ਸੰਨ 1939 ਵਿੱਚ ਮਹਾਰਾਜਾ ਭੁਪਿੰਦਰ ਸਿੰਘ ਦੀ ਮੌਤ ਹੋ ਜਾਣ ਦੇ ਬਾਅਦ ਮਹਾਰਾਜਾ ਯਾਦਵਿੰਦਰ ਸਿੰਘ ਨੇ ਪਟਿਆਲਾ ਰਿਆਸਤ ਤੇ ਰਾਜ ਕੀਤਾ, ਭਾਰਤ ਵਿਚ ਬ੍ਰਿਟਿਸ਼ ਰਾਜ ਕਾਰਨ ਆ ਰਹੀਆਂ ਤਬਦੀਲੀਆਂ ਕਾਰਨ ਪਟਿਆਲਾ ਰਿਆਸਤ ਟੁੱਟ ਗਈ ਅਤੇ ਪੈਪਸੂ ਰਾਜ ਸਥਾਪਤ ਹੋ ਗਿਆ। ਜਿਸ ਦੌਰਾਨ ਮਹਾਰਾਜਾ ਯਾਦਵਿੰਦਰ ਸਿੰਘ ਪੈਪਸੂ ਦੇ ਪ੍ਰਮੁੱਖ ਬਣਾਏ ਗਏ। ਸੰਨ 1947 ਦੇਸ਼ ਦੀ ਆਜ਼ਾਦੀ ਤੋਂ ਬਾਅਦ ਵਿੱਚ ਇਹ ਇਮਾਰਤ ਪੰਜਾਬ ਰਾਜ ਸਰਕਾਰ ਦੇ ਕਬਜੇ ਵਿੱਚ ਆ ਗਈ।ਜਿਹਨਾਂ ਨੇ ਇਸ ਇਮਾਰਤ ਵਿੱਚ ਪ੍ਰਮੁੱਖ ਪੁਲੀਸ ਥਾਣਾ ਨਿਯੁਕਤ ਕੀਤਾਂ, ਪਹਿਲਾ ਘੱਗਾ ਕਸਬਾ ਬਾਣਾ ਦ੍ਰਿੜਬਾ ਵਿਚ ਆਉਂਦਾ ਸੀ, ਜੋ ਜ਼ਿਲ੍ਹਾ ਪਟਿਆਲਾ ਅਤੇ ਕੁਝ ਜਿਲ੍ਹਾ ਸੰਗਰੂਰ ਵਿੱਚ ਆਉਂਦਾ ਸੀ। ਇਸ ਨੂੰ ਸੰਨ 1994 ਵਿੱਚ ਖਤਮ ਕਰਕੇ ਘੱਗਾ ਨੂੰ ਦਿੜ੍ਹਬਾ ਤੋਂ ਵੱਖ ਕਰ ਘੱਗਾ ਕਸਬੇ ਦਾ ਆਪਣਾ ਥਾਣਾ ਬਣਾਇਆ ਗਿਆ ਸੀ।[ਹਵਾਲਾ ਲੋੜੀਂਦਾ]
ਜਨਗਣਨਾ
[ਸੋਧੋ]2001 ਦੀ ਭਾਰਤ ਦੀ ਜਨਗਣਨਾ, ਮੁਤਾਬਿਕ ਅਨੁਸਾਰ ਘੱਗਾ ਦੀ ਆਬਾਦੀ 25000 ਸੀ।[1] ਮਰਦ 53% ਅਤੇ ਮਹਿਲਾ ਆਬਾਦੀ 47%। ਘੱਗੇ ਦੀ ਔਸਤਨ ਸਾਖਰਤਾ ਦਰ 49% ਹੈ, ਜੋ ਕੌਮੀ ਔਸਤ 59.5% ਤੋਂ ਘੱਟ ਹੈ ਅਤੇ ਔਰਤਾਂਵਿਚ ਮੁੜ ਤੋਂ ਪੂਰਨ ਤੌਰ ਤੇ ਸ਼ਾਮਿਲ ਕਰ ਲਿਆ ਗਿਆ।
ਭੂਗੋਲ
[ਸੋਧੋ]ਇਹ ਸ਼ਹਿਰ ਸੜਕੀ ਮਾਰਗ ਰਾਹੀਂ ਦਿੜ੍ਹਬਾ, ਸਮਾਣਾ, ਪਾਤੜਾਂ, ਖਨੌਰੀ, ਸਿਵਾਨ, ਕਲਾਇਤ, ਚੀਕਾ ਅਤੇ ਭਵਾਨੀਗੜ੍ਹ ਵਰਗੇ ਕਸਬੇ, ਸ਼ਹਿਰਾਂ ਨਾਲ ਜੁੜਿਆ ਹੋਇਆ ਹੈ। ਇਸ ਤੋਂ ਇਲਾਵਾ ਕਈ ਵੱਡੇ ਸ਼ਹਿਰ ਪਟਿਆਲਾ, ਸੰਗਰੂਰ, ਕੈਥਲ, ਦਿੱਲੀ, ਅੰਮ੍ਰਿਤਸਰ, ਮਾਲੇਰਕੋਟਲਾ, ਲੁਧਿਆਣਾ, ਜਲੰਧਰ ਵਰਗੇ ਮਹਾਂਨਗਰਾਂ ਨਾਲ NE5 ਰੋਡ ਨੈੱਟਵਰਕ ਕਰਕੇ ਜੁੜਿਆ ਹੋਇਆ ਹੈ। ਘੱਗਾ ਚ ਹੀ NE5 Highway ਤੇ ਪੰਜਾਬ ਦਾ ਸੱਭ ਤੋਂ ਵੱਡਾ ਟੋਲ ਪਲਾਜ਼ਾ ਹੈ।ਘੱਗਾ ਵਿਚ ਉੱਤਰ ਪੱਛਮੀ ਪਟਿਆਲਾ ਜਿਲੇ ਦਾ ਵਡਾ ਤੇ ਪੁਰਾਣਾ ਸਰਕਾਰੀ ਹਾਈ ਸਕੂਲ ਹੈ। ਜੋਂ ਮਜੂਦਾ ਸਕੂਲ ਆਫ਼ ਅਮਿਨੈਂਸ ਨਾਮ ਨਾਲ ਜਾਣਿਆ ਜਾਂਦਾ ਹੈ। ਘੱਗਾ ਪੁਰਾਣੇ ਵੇਲੇ ਚ ਆਪਣੀ ਵਿਸ਼ਾਲ ਟਰੈਕਟਰ ਮੰਡੀ ਲਈ ਜਾਣਿਆ ਜਾਂਦਾ ਸੀ। ਅਤੇ ਇਸਦਾ ਪ੍ਰਚਿਲਤ ਨਾਮ ਘੱਗਾ ਮੰਡੀ ਵੀ ਸੀ।
ਪ੍ਰਮੁੱਖ ਲੋਕ
[ਸੋਧੋ]ਉਸ ਸਮੇਂ, ਬ੍ਰਿਟਿਸ਼ ਅਤੇ ਰਾਜਤੰਤਰ ਨੇ ਪੰਜਾਬ ਦੇ ਲੋਕਾਂ ਵਿਰੁੱਧ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਸਨ। ਸੜਕਾਂ ਉੱਤੇ ਚੱਲਣ ਦੀ ਆਜ਼ਾਦੀ ਨਹੀਂ ਸੀ, ਜਿਹਨਾਂ ਨਾਲ ਪਿੰਡਾਂ ਨੂੰ ਮੁੱਖ ਕਸਬੇ ਅਤੇ ਸ਼ਹਿਰਾਂ ਨਾਲ ਜੋੜਿਆ ਹੋਇਆ ਸੀ। ਦੂਜੇ ਪਾਸੇ ਮਹਾਰਾਜਾ, ਇਨ੍ਹਾਂ ਸੜਕਾਂ ਨੂੰ ਸ਼ਿਕਾਰ ਅਤੇ ਹੋਰ ਮੁਹਿੰਮਾਂ ਲਈ ਇਸਤੇਮਾਲ ਕਰਦਾ ਸੀ। ਇਹ, ਅਤੇ ਬਹੁਤ ਸਾਰੇ ਪੰਜਾਬੀ ਲੋਕਾਂ ਦੇ ਖਿਲਾਫ ਕਈ ਹੋਰ ਉਲੰਘਣਾਵਾਂ ਕਾਰਨ ਰਿਆਸਤ ਪਰਜਾਮੰਡਲ ਪਾਰਟੀ ਦਾ ਗਠਨ ਹੋ ਗਿਆ ਜਿਸ ਨੇ ਪੰਜਾਬ ਦੇ ਮੂਲ ਵਾਸੀਆਂ ਦੇ ਬੁਨਿਆਦੀ ਅਧਿਕਾਰਾਂ ਦੀ ਮੰਗ ਕੀਤੀ। ਉਸ ਸਮੇਂ ਸਰਦਾਰ ਰਿੱਧਾ ਸਿੰਘ ਸਿੰਘ ਅਕਾਲੀ ਪੰਨੂੰ ਨੇ ਪੰਜਾਬ ਵਿੱਚ ਆਮ ਆਦਮੀ ਦੇ ਬੁਨਿਆਦੀ ਅਧਿਕਾਰਾਂ ਦੀ ਮੰਗ ਲਈ ਅਨੇਕਾਂ ਸਰਗਰਮੀਆਂ ਵਿੱਚ ਸਰਗਰਮ ਭੂਮਿਕਾ ਨਿਭਾਈ।
ਹਵਾਲੇ
[ਸੋਧੋ]- ↑ "Census of।ndia 2001: Data from the 2001 Census, including cities, villages and towns (Provisional)". Census Commission of।ndia. Archived from the original on 2004-06-16. Retrieved 2008-11-01.