ਸੇਵਾ ਸਿੰਘ ਠੀਕਰੀਵਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸੇਵਾ ਸਿੰਘ ਠੀਕਰੀਵਾਲਾ (24 ਅਗਸਤ 1886- 20 ਜਨਵਰੀ 1935) ਦਾ ਜਨਮ ਨੂੰ ਮਾਤਾ ਹਰ ਕੌਰ ਦੀ ਕੁੱਖੋਂ ਰਿਆਸਤ ਪਟਿਆਲਾ ਦੇ ਜ਼ਿਲ੍ਹੇ ਬਰਨਾਲਾ ਦੇ ਪਿੰਡ ਠੀਕੀਰਵਾਲਾ ਵਿਖੇ ਹੋਇਆ। ਇਨ੍ਹਾਂ ਦੇ ਪਿਤਾ ਦੇਵਾ ਸਿੰਘ ਫੂਲਕੀਆ ਰਿਆਸਤ ਵਿੱਚ ਉੱਚ ਰਈਅਸ ਨਿਯੁਕਤ ਸਨ। ਆਜ਼ਾਦੀ ਦੇ ਪਹਿਲੇ ਸੁਤੰਤਰਤਾ ਸੰਗਰਾਮ ਪਿੱਛੋਂ ਅੰਗਰੇਜ਼ੀ ਰਾਜਨੀਤਕ ਚੇਤਨਾ ਪੈਦਾ ਕਰਨ ਵਾਲੀਆਂ ਕਈ ਰਾਜਸੀ ਲਹਿਰਾਂ ਚੱਲੀਆਂ ਇਨ੍ਹਾਂ ਲਹਿਰਾਂ ਵਿੱਚੋਂ ਪਰਜਾ ਮੰਡਲ ਦੀ ਲਹਿਰ ਵਿਸ਼ੇਸ਼ ਮਹੱਤਵ ਰੱਖਦੀ ਹੈ। ਇਸ ਲਹਿਰ ਦੀ ਰੂਹੇ ਰਵਾਂ ਸੇਵਾ ਸਿੰਘ ਠੀਕਰੀਵਾਲਾ ਸਨ।

ਬਚਪਨ,ਪੜ੍ਹਾਈ ਅਤੇ ਨੋਕਰੀ[ਸੋਧੋ]

ਉਹਨਾਂ ਨੇ ਆਪਣਾ ਬਚਪਨ ਵਧੇਰੇ ਪਟਿਆਲਾ ਸ਼ਹਿਰ ਵਿੱਚ ਹੀ ਗੁਜ਼ਾਰਿਆ ਸੀ। ਪਟਿਆਲਾ ਦੇ ਮਾਡਲ ਸਕੂਲ ਵਿੱਚੋਂ ਅੱਠਵੀਂ ਜਮਾਤ ਪਾਸ ਕਰਨ ਉਪਰੰਤ ਆਪ ਮਹਾਰਾਜਾ ਪਟਿਆਲਾ ਦੇ ਦਰਬਾਰ ਵਿੱਚ ਮੁਸਾਹਿਬ ਨਿਯੁਕਤ ਹੋਏ। ਫਿਰ ਇਨ੍ਹਾਂ ਦੀ ਨਿਯੁਕਤੀ ਸਿਹਤ ਵਿਭਾਗ ਵਿੱਚ ਕਰ ਦਿੱਤੀ ਗਈ ਅਤੇ ਆਪ ਬਰਨਾਲੇ ਪਲੇਗ ਅਫ਼ਸਰ ਲੱਗ ਕੇ ਆਏ। 1902 ਈਸਵੀ ਵਿੱਚ ਸਾਰੇ ਪੰਜਾਬ ਵਿੱਚ ਪਲੇਗ ਦੀ ਬੀਮਾਰੀ ਫੈਲ ਗਈ। ਸੇਵਾ ਭਾਵਨਾ ਦੀ ਲਗਨ ਨੇ ਹੀ ਇਨ੍ਹਾਂ ਨੂੰ ਸਰਕਾਰੀ ਨੌਕਰੀ ਤਿਆਗਣ ਲਈ ਮਜਬੂਰ ਕਰ ਦਿੱਤਾ।

ਸਮਾਜ ਸੁਧਾਰ ਅਤੇ ਕੌਮੀ ਅਜ਼ਾਦੀ[ਸੋਧੋ]

ਆਪ ਆਪਣੇ ਜੱਦੀ ਪਿੰਡ ਠੀਕਰੀਵਾਲਾ ਆ ਗਏ ਅਤੇ ਸਿੰਘ ਸਭਾ ਲਹਿਰ ਦੇ ਪ੍ਰਭਾਵ ਅਧੀਨ ਅੰਮ੍ਰਿਤ ਛਕ ਕੇ ਸਿੰਘ ਸਜ ਗਏ। ਇਨ੍ਹਾਂ ਆਪਣੇ ਜੀਵਨ ਦਾ ਨਿਸ਼ਾਨਾ ਸਿੱਖ ਧਰਮ ਦਾ ਪ੍ਰਚਾਰ, ਸਮਾਜ ਸੁਧਾਰ ਅਤੇ ਕੌਮੀ ਅਜ਼ਾਦੀ ਲਈ ਸੰਘਰਸ਼ ਮਿੱਥ ਲਿਆ। ਸ਼ਹੀਦ ਠੀਕਰੀਵਾਲਾ ਨੇ ਸਮਾਜ ਵਿੱਚ ਪਨਪ ਰਹੀਆਂ ਨਸ਼ਿਆਂ ਦੀਆਂ ਭੈੜੀਆਂ ਵਾਦੀਆਂ, ਵਿਆਹਾਂ-ਸ਼ਾਦੀਆਂ ਸਮੇਂ ਫਜ਼ੂਲ-ਖਰਚੀ ਅਤੇ ਹੋਰ ਸਮਾਜਿਕ ਬੁਰਾਈਆਂ ਵਿਰੁੱਧ ਆਵਾਜ਼ ਬੁਲੰਦ ਕੀਤੀ। ਜਦੋਂ ਅਕਾਲੀ ਲਹਿਰ ਸ਼ੁਰੂ ਹੋਈ ਤਾਂ ਸੇਵਾ ਸਿੰਘ ਠੀਕਰੀਵਾਲਾ ਦੀ ਗਿਣਤੀ ਵੀ ਇਲਾਕੇ ਦੇ ਸਿਰਕੱਢ ਅਕਾਲੀ ਆਗੂਆਂ ਵਿੱਚ ਕੀਤੀ ਜਾਣ ਲੱਗ ਪਈ।

ਜੇਲ੍ਹ[ਸੋਧੋ]

ਅਕਾਲੀ ਲੀਡਰਾਂ ਨਾਲ ਹੀ ਇਨ੍ਹਾਂ ਨੂੰ ਬੰਦੀ ਬਣਾ ਕੇ ਲਾਹੌਰ ਸੈਂਟਰਲ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਇਨ੍ਹਾਂ ਨੇ ਸ਼ਰਤ ਉੱਤੇ ਰਿਹਾਅ ਹੋਣ ਤੋਂ ਇਨਕਾਰ ਕਰ ਦਿੱਤਾ ਤੇ ਅੰਤ 1926 ਨੂੰ ਸਰਕਾਰ ਨੂੰ ਮਜਬੂਰ ਹੋ ਕੇ ਇਨ੍ਹਾਂ ਨੂੰ ਰਿਹਾਅ ਕਰਨਾ ਪਿਆ। ਰਿਹਾਈ ਉਪਰੰਤ ਮਹਾਰਾਜਾ ਪਟਿਆਲਾ ਨੇ ਸ਼ਹੀਦ ਠੀਕਰੀਵਾਲਾ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਅਤੇ ਪਟਿਆਲਾ ਜੇਲ੍ਹ ਵਿੱਚ ਭੇਜ ਦਿੱਤਾ। ਮਹਾਰਾਜਾ ਪਟਿਆਲਾ ਦੀਆਂ ਘੁਰਕੀਆਂ, ਉੱਚੀਆਂ ਪਦਵੀਆਂ ਦੇ ਲਾਲਚ, ਜਗੀਰਾਂ ਦੀ ਪੇਸ਼ਕਸ਼ ਤੇ ਹੋਰ ਸਹੂਲਤਾਂ ਸੇਵਾ ਸਿੰਘ ਠੀਕਰੀਵਾਲਾ ਨੂੰ ਉਨ੍ਹਾਂ ਦੇ ਅਕੀਦੇ ਤੋਂ ਥਿੜਕਾ ਨਾ ਸਕੀਆਂ।

ਪਰਜਾ ਮੰਡਲ ਦੀ ਸਥਾਪਨਾ[ਸੋਧੋ]

ਸੇਵਾ ਸਿੰਘ ਠੀਕਰੀਵਾਲਾ ਨੂੰ ਜੇਲ੍ਹ ਵਿੱਚ ਹੁੰਦਿਆਂ ਹੀ 1928 ਈਸਵੀ ਨੂੰ ਪਿੰਡ ਸੇਖਾ ਵਿਖੇ ਪਰਜਾ ਮੰਡਲ ਦੀ ਸਥਾਪਨਾ ਕਰ ਕੇ ਪ੍ਰਧਾਨ ਬਣਾ ਦਿੱਤਾ ਗਿਆ ਸੀ। ਇਸ ਨਵੀਂ ਜਥੇਬੰਦੀ ਨੇ ਆਪਣਾ ਕਾਰਜ ਖੇਤਰ ਵਿਸ਼ਾਲ ਕੀਤਾ ਅਤੇ ਹੋਰ ਰਿਆਸਤਾਂ ਵਿੱਚ ਵੀ ਆਪਣੀਆਂ ਸ਼ਾਖਾਵਾਂ ਕਾਇਮ ਕੀਤੀਆਂ। ਪਟਿਆਲਾ ਰਿਆਸਤ ਦੀਆਂ ਆਪ-ਹੁਦਰੀਆਂ ਵਿਰੁੱਧ ਸ਼ੁਰੂ ਕੀਤਾ ਪਰਜਾ ਮੰਡਲ ਦੇ ਵਰਕਰਾਂ ਦਾ ਘੋਲ ਅਤਿ ਸਲਾਹੁਣਯੋਗ ਸੀ। ਦੁਰਵਿਵਹਾਰ ਅਤੇ ਗੈਰ-ਮਨੁੱਖੀ ਵਤੀਰੇ ਵਿਰੁੱਧ ਸੇਵਾ ਸਿੰਘ ਠੀਕਰੀਵਾਲਾ ਨੇ ਜੇਲ੍ਹ ਵਿੱਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਇਨ੍ਹਾਂ ਦੀ ਹਾਲਤ ਦਿਨ-ਬ-ਦਿਨ ਖਰਾਬ ਹੋਣੀ ਸ਼ੁਰੂ ਹੋ ਗਈ। ਉਨ੍ਹਾਂ ਨੂੰ ਖ਼ੂਨ ਦੀਆਂ ਉਲਟੀਆਂ ਲੱਗ ਗਈਆਂ ਜਿਸ ਕਾਰਨ ਉਨ੍ਹਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ। ਸਰਕਾਰ ਨੇ ਇਨ੍ਹਾਂ ਦੀ ਨਿਘਰਦੀ ਸਰੀਰਕ ਹਾਲਤ ਵੱਲ ਕੋਈ ਉਚੇਚਾ ਧਿਆਨ ਨਾ ਦਿੱਤਾ। ਇੱਥੇ ਉਹ ਜ਼ਿੰਦਗੀ ਅਤੇ ਮੌਤ ਨਾਲ ਸੰਘਰਸ਼ ਕਰਦੇ ਹੋਏ 64 ਦਿਨਾਂ ਦੀ ਭੁੱਖ-ਹੜਤਾਲ ਉਪਰੰਤ 19 ਅਤੇ 20 ਜਨਵਰੀ 1935 ਦੀ ਰਾਤ ਨੂੰ ਸ਼ਹੀਦੀ ਪ੍ਰਾਪਤ ਕਰ ਗਏ। 18 ਅਪਰੈਲ, 1935 ਸੇਵਾ ਸਿੰਘ ਠੀਕਰੀਵਾਲਾ ਨੇ ਜੇਲ੍ਹ ਵਿੱਚ ਜ਼ਿਆਦਤੀਆਂ ਖਿਲਾਫ ਭੁਖ ਹੜਤਾਲ ਸ਼ੁਰੂ ਕੀਤੀ ਜਿਸ ਕਾਰਨ 20 ਫਰਵਰੀ 1935 ਨੂੰ ਦਿਹਾਂਤ ਹੋ ਗਿਆ ਸੀ।

ਹਵਾਲੇ[ਸੋਧੋ]