ਚਮਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਚਮਾਰ
ਮਹੱਤਵਪੂਰਨ ਆਬਾਦੀ ਵਾਲੇ ਖੇਤਰ
ਭਾਰਤ • ਪਾਕਿਸਤਾਨ
ਭਾਸ਼ਾਵਾਂ
ਪੰਜਾਬੀਉਰਦੂਹਿੰਦੀ
ਸੰਬੰਧਤ ਨਸਲੀ ਸਮੂਹ
ਹੋਰ ਰਾਮਦਾਸੀਆ ਰਵੀਦਾਸੀਆ ਜੁਲਾਹਾ

ਚਮਾਰ ਭਾਰਤੀ ਉਪਮਹਾਦੀਪ ਦੇ ਅਛੂਤ ਜਾਂ ਦਲਿਤ ਭਾਈਚਾਰਿਆਂ ਵਿੱਚੋਂ ਇੱਕ ਹੈ। ਭਾਰਤ ਦੇ ਸੰਵਿਧਾਨ ਵਿੱਚ ਇਸ ਜਾਤੀ ਨੂੰ ਸਾਕਾਰਾਤਮਕ ਪੱਖਪਾਤ ਦੀਆਂ ਹੱਕਦਾਰ ਅਧੀਨ ਅਨੁਸੂਚਿਤ ਜਾਤੀਆਂ ਦੀ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ ਹੈ। ਇਸ ਜਾਤੀ ਦੀ ਇਕ ਰੈਜੀਮੈਂਟ ਵੀ ਸੀ, ਜਿਸ ਨੂੰ ਚਮਾਰ ਰੈਜੀਮੈਂਟ ਕਿਹਾ ਜਾਂਦਾ ਹੈ। ਇਸ ਰੈਜੀਮੈਂਟ ਨੂੰ 1944 ਦੇ ਵਿਸ਼ਵ ਯੁੱਧ ਵਿਚ ਸਨਮਾਨਿਤ ਵੀ ਕੀਤਾ ਗਿਆ।

ਰਾਮਨਾਰਾਇਣ ਰਾਵਤ ਨੇ ਲਿਖਿਆ ਹੈ ਕਿ ਚਮੜੇ ਦੇ ਰਵਾਇਤੀ ਧੰਦੇ ਨਾਲ ਚਮਾਰ ਭਾਈਚਾਰੇ ਦੀ ਸਾਂਝ ਬਣਾਈ ਗਈ ਸੀ, ਅਤੇ ਇਸ ਦੀ ਬਜਾਏ ਇਤਿਹਾਸਕ ਤੌਰ ਤੇ ਚਮਾਰ ਖੇਤੀਬਾੜੀ ਨਾਲ ਸੰਬੰਧਿਤ ਸਨ।[1]

ਸਿੱਖ ਚਮਾਰ ਜਾਂ ਰਵਿਦਾਸੀਏ ਸਿੱਖ[ਸੋਧੋ]

ਰਵਿਦਾਸੀਏ ਸਿੱਖ ਗੁਰੂ ਰਵਿਦਾਸ ਜੀ ਦੀ ਬਾਣੀ ਵਿੱਚ ਆਸਥਾ ਰੱਖਦੇ ਹਨ ਅਤੇ ਸੰਤ ਰਵਿਦਾਸ ਜੀ ਨੂੰ ਆਪਣਾ ਗੁਰੂ ਮੰਨਦੇ ਹਨ ਅਤੇ ਇਹ ਸੰਤ ਰਵਿਦਾਸ ਦੇ ਨਾਮ ਰਵਿਦਾਸੀਏ ਕਹਾਂਦੇ ਹਨ। ਪੰਜਾਬ ਵਿੱਚ ਖ਼ਾਸੀ ਤਾਦਾਦ ਵਿੱਚ ਚਮਿਆਰਾਂ ਨੇ ਸਿੱਖ ਮੱਤ ਇਖ਼ਤਿਆਰ ਕਰ ਲਿਆ ਸੀ। ਬਹੁਤੇ ਰਵਿਦਾਸੀਆਂ ਨੇ ਚਮੜੇ ਦਾ ਕੰਮ ਛੱਡਕੇ ਖਡੀ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਰਤੀ ਸੰਵਿਧਾਨ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਜਾਤੀਆਂ ਦੀ ਇਸ ਗਿਣਤੀ ਇਸ ਵੇਲੇ 41 ਹੈ। ਇਸ ਵਿੱਚ ਰਵਿਦਾਸੀਆ ਕੈਟੇਗਰੀ ਨੂੰ ਵੱਖਰੇ ਵਰਗ ਵਿੱਚ ਨਹੀਂ ਰੱਖਿਆ ਗਿਆ ਸਗੋਂ ਚਮਾਰ ਕੈਟੇਗਰੀ ਵਿੱਚ ਹੀ ਰੱਖਿਆ ਗਿਆ ਹੈ।

ਮੁਸਲਮਾਨ ਚਮਾਰ ਜਾਂ ਮੋਚੀ[ਸੋਧੋ]

ਮੋਚੀ ਇੱਕ ਪੇਸ਼ੇ ਦਾ ਨਾਮ ਹੈ। ਮੋਚੀ ਨਾ ਸਿਰਫ ਚਮੜੇ ਦੀਆਂ ਵਸਤਾਂ ਬਣਾਉਂਦਾ ਹੈ ਸਗੋਂ ਇਹ ਚਮੜੇ ਨੂੰ ਦਾਣੇਦਾਰ ਵੀ ਬਣਾਉਂਦਾ ਹੈ, ਉਸ ਦੀ ਸਤ੍ਹਾ ਨੂੰ ਰੰਗਦਾ ਹੈ। ਪੰਜਾਬ ਵਿੱਚ ਇਹ ਨਾਮ ਜੁੱਤੀਆਂ ਬਣਾਉਣ ਵਾਲੇ ਹੁਨਰਮੰਦ ਕਾਰੀਗਰਾਂ ਲਈ ਵੀ ਇਸਤੀਮਾਲ ਹੁੰਦਾ ਹੈ। ਪੱਛਮੀ ਪੰਜਾਬ ਵਿੱਚ ਇਸਨੂੰ ਮੁਸਲਮਾਨ ਚਮਾਰ ਕਿਹਾ ਜਾਂਦਾ ਹੈ। ਉੱਥੇ ਮੋਚੀ ਉਹੀ ਕੁੱਝ ਹੈ ਜੋ ਪੂਰਬੀ ਪੰਜਾਬ ਵਿੱਚ ਚਮਾਰ ਹੈ। ਇਸਦਾ ਤਾੱਲੁਕ ਵੀ ਇਸ ਜਾਤ ਨਾਲ ਹੈ ਭਾਵੇਂ ਧਰਮ ਬਦਲਣਨੇ ਇਸ ਦੀ ਸਮਾਜਿਕ ਹੈਸੀਅਤ ਨੂੰ ਕੁੱਝ ਬਿਹਤਰ ਕਰ ਦਿੱਤਾ ਹੈ। ਇਹ ਆਮ ਤੌਰ ਉੱਤੇ ਕੱਪੜਾ ਨਹੀਂ ਬੁਣਦੇ ਲੇਕਿਨ ਪੂਰਬੀ ਪੰਜਾਬ ਵਿੱਚ ਉਨ੍ਹਾਂ ਦੀ ਵੱਡੀ ਤਾਦਾਦ ਕੱਪੜਾ ਬੁਣਦੀ ਹੈ ਅਤੇ ਦੂਸਰੇ ਮੁਸਲਮਾਨ ਉਨ੍ਹਾਂ ਨੂੰ ਬਰਾਬਰ ਦੀ ਸਮਾਜੀ ਹੈਸੀਅਤ ਨਹੀਂ ਦਿੰਦੇ। ਪੱਛਮੀ ਪੰਜਾਬ ਵਿੱਚ ਇੱਕ ਚਮਾਰ ਜਾਂ ਮੋਚੀ ਦੀ ਹੁਣ ਉਹ ਹੈਸੀਅਤ ਨਹੀਂ ਹੈ ਜੋ ਉਸਨੂੰ ਪੂਰਬੀ ਪੰਜਾਬ ਵਿੱਚ ਖੇਤ ਮਜ਼ਦੂਰ ਹੋਣ ਦੇ ਨਾਤੇ ਹਾਸਲ ਹੈ। ਪੱਛਮੀ ਪੰਜਾਬ ਵਿੱਚ ਉਹ ਸਿਰਫ ਦੱਬਾਗ਼ਤਕਾਰ ਅਤੇ ਚਮੜਾ ਮਜ਼ਦੂਰ ਹੈ।

ਚਮਾਰ ਰੈਜੀਮੈਂਟ[ਸੋਧੋ]

ਪਹਿਲੀ ਚਮਾਰ ਰੈਜੀਮੈਂਟ ਇਕ ਪੈਦਲ ਰੈਜੀਮੈਂਟ ਸੀ ਜੋ ਬ੍ਰਿਟਿਸ਼ ਦੁਆਰਾ ਦੂਜੇ ਵਿਸ਼ਵ ਯੁੱਧ ਦੌਰਾਨ ਬਣਾਈ ਗਈ ਸੀ। ਅਧਿਕਾਰਤ ਤੌਰ 'ਤੇ, ਇਸ ਨੂੰ 1 ਮਾਰਚ 1943 ਨੂੰ ਬਣਾਇਆ ਗਿਆ ਸੀ, ਜਦੋਂ 27 ਵੀਂ ਬਟਾਲੀਅਨ ਦੀ ਦੂਜੀ ਪੰਜਾਬ ਰੈਜੀਮੈਂਟ ਨੂੰ ਇਸ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। [2]ਚਮਾਰ ਰੈਜੀਮੈਂਟ ਬ੍ਰਿਟਿਸ਼ ਸੈਨਾ ਦੀਆਂ ਉਨ੍ਹਾਂ ਇਕਾਈਆਂ ਵਿੱਚੋਂ ਇੱਕ ਸੀ ਜਿਨ੍ਹਾਂ ਨੂੰ ਕੋਹੀਮਾ ਦੀ ਲੜਾਈ ਵਿਚ ਭੂਮਿਕਾ ਲਈ ਸਨਮਾਨਿਤ ਕੀਤਾ ਗਿਆ ਸੀ।[3]ਰੈਜੀਮੈਂਟ 1946 ਵਿਚ ਭੰਗ ਕਰ ਦਿੱਤੀ ਗਈ ਸੀ। 2011 ਵਿਚ, ਕਈ ਸਿਆਸਤਦਾਨਾਂ ਨੇ ਮੰਗ ਕੀਤੀ ਕਿ ਇਸ ਨੂੰ ਮੁੜ ਸੁਰਜੀਤ ਕੀਤਾ ਜਾਵੇ।[4]

ਮਸ਼ਹੂਰ ਚਿਹਰੇ[ਸੋਧੋ]

 1. ਕਾਂਸ਼ੀ ਰਾਮ
 2. ਊਧਮ ਸਿੰਘ
 3. ਮਾਇਆਵਤੀ
 4. ਬੀ. ਆਰ. ਅੰਬੇਦਕਰ
 5. ਬਾਬਾ ਸੰਗਤ ਸਿੰਘ
 6. ਬਾਬਾ ਜੈ ਸਿੰਘ ਜੀ
 7. ਬਾਬਾ ਮਦਨ ਸਿੰਘ

ਹਵਾਲੇ[ਸੋਧੋ]

 1. Yadav, Bhupendra (21 February 2012). "Aspirations of Chamars in North India". Chennai, India: The Hindu. Retrieved 14 January 2013.  Unknown parameter |url-status= ignored (help)
 2. "Orders of Battle - 27/2 Punjab Regiment [British Commonwealth]". ordersofbattle.com. Retrieved 31 March 2011. 
 3. "The Battle of Kohima" (PDF). 
 4. "RJD man Raghuvansh calls for reviving Chamar Regiment". indianexpress.com. Retrieved 31 March 2011.