ਕਾਂਸ਼ੀ ਰਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਾਂਸ਼ੀਰਾਮ
ਜਨਮ 15 ਮਾਰਚ 1934
ਖਵਾਸਪੁਰ, ਪੰਜਾਬ ਦੇ ਰੋਪੜ ਜ਼ਿਲ੍ਹੇ ਦਾ ਇੱਕ ਪਿੰਡ
ਮੌਤ 9 ਅਕਤੂਬਰ 2006
ਦਿੱਲੀ
ਰਾਜਨੀਤਿਕ ਦਲ ਬਹੁਜਨ ਸਮਾਜ ਪਾਰਟੀ
ਸਾਥੀ ਵਿਆਹ ਨਹੀਂ ਕਰਵਾਇਆ

ਕਾਂਸ਼ੀ ਰਾਮ (15 ਮਾਰਚ 1934 – 9 ਅਕਤੂਬਰ 2006) ਭਾਰਤੀ ਦਲਿਤ ਪਾਰਟੀ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਅਤੇ ਦਲਿਤ ਰਾਜਨੀਤੀ ਦੇ ਵਾਹਕ ਸਨ। ਪੰਜਾਬ ਦੇ ਜ਼ਿਲ੍ਹਾ ਰੋਪੜ ਦੇ ਇੱਕ ਪਿੰਡ ਵਿੱਚ ਇੱਕ ਗਰੀਬ ਪਰਵਾਰ ਵਿੱਚ ਪੈਦਾ ਹੋਏ ਸਨ। ਉਹਨਾਂ ਨੂੰ ਆਧੁਨਿਕ ਭਾਰਤੀ ਭੀਮ ਰਾਓ ਅੰਬੇਡਕਰ ਦੇ ਬਾਅਦ ਦਲਿਤ ਸਮਾਜ ਦਾ ਸਭ ਤੋਂ ਵੱਡਾ ਨੇਤਾ ਮੰਨਿਆ ਜਾਂਦਾ ਹੈ।

ਉਹਨਾਂ ਨੇ 1970 ਦੇ ਦਹਾਕੇ ਵਿੱਚ ਦਲਿਤ ਰਾਜਨੀਤੀ ਸ਼ੁਰੂ ਕੀਤੀ ਸੀ, ਸਾਲਾਂ ਦੀ ਮਿਹਨਤ ਦੇ ਬਾਅਦ ਬਹੁਜਨ ਸਮਾਜ ਪਾਰਟੀ ਦਾ ਗਠਨ ਕੀਤਾ ਅਤੇ ਉਸ ਨੂੰ ਸੱਤਾ ਦੇ ਪਧਰ ਤੱਕ ਪਹੁੰਚਾਇਆ। ਆਪਣੇ ਸਿਧਾਂਤਾਂ ਦਾ ਪਾਲਣ ਕਰਦੇ ਹੋਏ ਉਹਨਾਂ ਨੇ ਆਪਣੇ ਆਪ ਕਦੇ ਕੋਈ ਪਦ ਸਵੀਕਾਰ ਨਹੀਂ ਕੀਤਾ। ਕਾਂਸ਼ੀਰਾਮ ਹਾਲਾਂਕਿ ਹਮੇਸ਼ਾ ਇਹੀ ਕਿਹਾ ਕਰਦੇ ਸਨ ਕਿ ਬਹੁਜਨ ਸਮਾਜ ਪਾਰਟੀ ਦਾ ਇੱਕ ਮਾਤਰ ਉਦੇਸ਼ ਸੱਤਾ ਹਾਸਲ ਕਰਨਾ ਹੈ। ਉਹ ਜਾਤੀ ਆਧਾਰਿਤ ਭਾਰਤੀ ਸਮਾਜ ਵਿੱਚ ਹਮੇਸ਼ਾ ਦਲਿਤਾਂ ਦੇ ਅਧਿਕਾਰਾਂ ਅਤੇ ਸਾਮਾਜਕ ਸਮਾਨਤਾ ਲਈ ਸੰਘਰਸ਼ ਕਰਦੇ ਰਹੇ।

ਉਹਨਾਂ ਦੀ ਅਗਵਾਈ ਵਿੱਚ ਬਸਪਾ ਨੇ 1999 ਲੋਕਸਭਾ ਚੋਣ ਵਿੱਚ 14 ਸੀਟਾਂ ਹਾਸਲ ਕੀਤੀਆਂ। 1995 ਵਿੱਚ ਉੱਤਰ ਪ੍ਰਦੇਸ਼ ਵਿੱਚ ਰਾਜਨੀਤਕ ਪੈਰੋਕਾਰ ਮਾਇਆਵਤੀ ਮੁੱਖ ਮੰਤਰੀ ਬਣੀ।