ਚਾਪੂਲੀਨੇਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਾਹਾਕਾ, ਵਾਹਾਕਾ ਵਿੱਚ ਵੱਖ-ਵੱਖ ਤਰ੍ਹਾਂ ਦੇ ਚਾਪੂਲੀਨੇਸ।

ਚਾਪੂਲੀਨੇਸ, ਇੱਕ ਵਚਨ ਚਾਪੂਲੀਨ (ਇਸ ਅਵਾਜ਼ ਬਾਰੇ tʃapu'lin ), ਮੈਕਸੀਕੋ ਵਿੱਚ ਮਿਲਣ ਵਾਲੇ ਟਿੱਡਿਆਂ ਦਾ ਇੱਕ ਜਿਨਸ ਹੈ ਜੋ ਮੈਕਸੀਕੋ ਦੇ ਕਈ ਇਲਾਕਿਆਂ ਵਿੱਚ ਆਮ ਤੌਰ ਉੱਤੇ ਖਾਏ ਜਾਂਦੇ ਹਨ। ਇਹ ਸ਼ਬਦ ਨਾਵਾਚ ਦੇ ਸ਼ਬਦ "ਚਾਪੋਲੀਨ"(chapolin) ਤੋਂ ਲਿਆ ਗਿਆ ਹੈ।

ਇਹਨਾਂ ਨੂੰ ਸਾਲ ਦੇ ਇੱਕ ਖ਼ਾਸ ਸਮੇਂ ਇਕੱਠੇ ਕੀਤੇ ਜਾਂਦਾ ਹੈ ਜੋ ਕਿ ਮਾਰਚ ਦੀ ਸ਼ੁਰੂਆਤ ਤੋਂ ਲੈਕੇ ਗਰਮੀਆਂ ਦੇ ਅੰਤ ਤੱਕ ਚਲਦਾ ਹੈ। ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਕੇ ਧੋਇਆ ਜਾਂਦਾ ਹੈ ਅਤੇ ਫਿਰ ਇਹਨਾਂ ਨੂੰ ਮਿੱਟੀ ਦੇ ਤਵੇ ਉੱਤੇ ਲਸਣ, ਨਿੰਬੂ ਦੇ ਰਸ ਅਤੇ ਇੱਕ ਖ਼ਾਸ ਲੂਣ ਸਮੇਤ ਸੇਕਿਆ ਜਾਂਦਾ ਹੈ।

ਇਹ ਵਾਹਾਕਾ ਵਿੱਚ ਵੱਡੇ ਪੱਧਰ ਉੱਤੇ ਖਾਏ ਜਾਂਦੇ ਹਨ ਜਿੱਥੇ ਇਹਨਾਂ ਨੂੰ ਸਨੈਕ ਦੇ ਤੌਰ ਉੱਤੇ ਬੇਚਿਆ ਜਾਂਦਾ ਹੈ।[1]

ਵਾਹਾਕਾ ਤੋਂ ਬਿਨਾਂ ਚਾਪੂਲੀਨੇਸ ਮੈਕਸੀਕੋ ਸ਼ਹਿਰ ਦੇ ਨਾਲਦੇ ਇਲਾਕਿਆਂ ਵਿੱਚ ਮਸ਼ਹੂਰ ਹਨ।

ਹਵਾਲੇ[ਸੋਧੋ]

  1. "Chapulines and Food Choices in Rural Oaxaca".

ਬਾਹਰੀ ਲਿੰਕ[ਸੋਧੋ]