ਚਾਹਖ਼ਾਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੁਰਾਤਨ ਗੁਰਮੁੱਖੀ ਲਿਪੀ (Protogurmukhi Script) ਜੋ ਪੁਰਾਤਨ ਪੰਜਾਬੀ ਭਾਸ਼ਾ ਦੇ ਗੁਰੂਆਂ ਅਰਥਾਤ ਟੀਚਰਾਂ ਦੇ ਮੁੱਖ ਚੋੰ ਨਿਕਲੀ ਅਨੇਕਾਂ ਅੱਖਰਾਂ ਦੀ ਲਿਪੀ ਜੋ ਲਿਖਣ ਵਿੱਚ ਕਾਫ਼ੀ ਕੌਮਪਲੀਕੇਟਡ ਹੋੰਦੀ ਸੀ, ਜੀਨੂ ਸੁਧਾਰਕੇ ਗੁਰੂ ਨਾਨਕ ਜੀ ਨੇ ਪੈੰਤੀ ਅੱਖਰਾਂ ਦੀ ਗੁਰਮੁੱਖੀ ਲਿਪੀ ਬਨਾਈ। ਪੁਰਾਤਨ ਗੁਰਮੁੱਖੀ ਲਿਪੀ (Protogurmukhi Script) ਵਿੱਚ "ਖਾਨਾ" ਇੱਕ ਵਿਸ਼ੇਸ਼ ਅੱਖਰ ਸੀ ਜੋ ਖ਼ਾਲੀ ਨਿਰਾਕਾਰ ਗਣਿਤੀਅ ਅੱਖਰ "ਐਮਟੀ/ਵੌਈਡ/ਨੱਲ ਸੈਟ" ਸੀ।

ਚੀਨ ਦੇ ਨਾਨਜਿੰਗ ਸਿਟੀ ਵਿੱਚ ਇੱਕ ਚਾਹਖ਼ਾਨਾ

ਚਾਹਖ਼ਾਨਾ ਇੱਕ ਐਸੇ ਸਥਾਨ ਨੂੰ ਕਹਿੰਦੇ ਹਨ ਜਿਥੇ ਗਾਹਕਾਂ ਜਾਂ ਮਹਿਮਾਨਾਂ ਨੂੰ ਚਾਹ ਪਿਲਾਉਣ ਦੇ ਕੰਮ ਤੇ ਕੇਂਦ੍ਰਿਤ ਹੋਵੇ। ਭਾਰਤੀ ਉਪਮਹਾਂਦੀਪ, ਇਰਾਨ, ਚੀਨ, ਜਪਾਨ ਅਤੇ ਬਹੁਤ ਸਾਰੇ ਹੋਰ ਸਮਾਜਾਂ ਵਿੱਚ ਚਾਹਖਾਨੇ ਲੋਕ-ਸੰਸਕ੍ਰਿਤੀ ਅਤੇ ਸਮਾਜਕ ਮੇਲਜੋਲ ਦੇ ਰਵਾਇਤੀ ਕੇਂਦਰ ਵੀ ਹਨ ਜਾਂ ਇਤਿਹਾਸਿਕ ਤੌਰ 'ਤੇ ਰਹਿ ਚੁੱਕੇ ਹਨ। ਅਕਸਰ ਚਾਹਖ਼ਾਨਿਆਂ ਵਿੱਚ ਚਾਹ ਦੇ ਇਲਾਵਾ ਹਲਕੇ - ਫੁਲਕੇ ਨਾਸ਼ਤੇ ਵੀ ਪਰੋਸੇ ਜਾਂਦੇ ਹਨ। ਕੁੱਝ ਜਗ੍ਹਾਵਾਂ ਉੱਤੇ ਚਾਹਖ਼ਾਨਿਆਂ ਵਿੱਚ ਸ਼ਤਰੰਜ, ਤਾਸ਼, ਸਮੋਕਿੰਗ (ਜਿਵੇਂ ਕਿ ਹੁੱਕਾ) ਅਤੇ ਹੋਰ ਹਲਕੀਆਂ ਸਾਮੂਹਿਕ ਕਿਰਿਆਵਾਂ ਦਾ ਵੀ ਬੰਦੋਬਸਤ ਕੀਤਾ ਜਾਂਦਾ ਹੈ।[1]

ਸ਼ਬਦ ਦਾ ਮੂਲ[ਸੋਧੋ]

ਫ਼ਾਰਸੀ ਭਾਸ਼ਾ ਵਿੱਚ 'ਖ਼ਾਨਾ' ਦਾ ਅਰਥ ਕੋਈ 'ਕਮਰਾ' ਜਾਂ 'ਘਰ' ਹੁੰਦਾ ਹੈ। ਇਹ ਹਿੰਦੀ ਦੇ ਬਹੁਤ ਸਾਰੇ ਸ਼ਬਦਾਂ ਵਿੱਚ ਮਿਲਦਾ ਹੈ ਜਿਵੇਂ ਕਿ ਪਾਗਲਖ਼ਾਨਾ, ਗੁਸਲਖ਼ਾਨਾ, ਮੈਖ਼ਾਨਾ, ਇਤਆਦਿ। ਚਾਹਖ਼ਾਨਾ ਦਾ ਮਤਲਬ ਹੈ ਚਾਹ ਦਾ ਘਰ ਜਾਂ ਕਮਰਾ।[2] 'ਖ਼ਾਨਾ' ਸ਼ਬਦ ਵਿੱਚ ਅੱਖਰ 'ਖ਼' ਦੇ ਉਚਾਰਨ ਤੇ ਧਿਆਨ ਦਿਓ, ਕਿਉਂਕਿ ਬਿੰਦੂ ਬਗੈਰ ਅੱਖਰ 'ਖ' ਨਾਲੋਂ ਏ ਅੱਖਰ 'ਖ਼' ਥੋੜਾ ਭਿੰਨ ਹੁੰਦਾ ਹੈ।

ਪੁਰਾਤਨ ਗੁਰਮੁੱਖੀ ਲਿਪੀ (Protogurmukhi Script) ਜੋ ਪੁਰਾਤਨ ਪੰਜਾਬੀ ਭਾਸ਼ਾ ਦੇ ਗੁਰੂਆਂ ਅਰਥਾਤ ਟੀਚਰਾਂ ਦੇ ਮੁੱਖ ਚੋੰ ਨਿਕਲੀ ਅਨੇਕਾਂ ਅੱਖਰਾਂ ਦੀ ਲਿਪੀ ਜੋ ਲਿਖਣ ਵਿੱਚ ਕਾਫ਼ੀ ਕੌਮਪਲੀਕੇਟਡ ਹੋੰਦੀ ਸੀ, ਜੀਨੂ ਸੁਧਾਰਕੇ ਗੁਰੂ ਨਾਨਕ ਜੀ ਨੇ ਪੈੰਤੀ ਅੱਖਰਾਂ ਦੀ ਗੁਰਮੁੱਖੀ ਲਿਪੀ ਬਨਾਈ। ਪੁਰਾਤਨ ਗੁਰਮੁੱਖੀ ਲਿਪੀ (Protogurmukhi Script) ਵਿੱਚ "ਖਾਨਾ" ਇੱਕ ਵਿਸ਼ੇਸ਼ ਅੱਖਰ ਸੀ ਜੋ ਖ਼ਾਲੀ ਨਿਰਾਕਾਰ ਗਣਿਤੀਅ ਅੱਖਰ "ਐਮਟੀ/ਵੌਈਡ/ਨੱਲ ਸੈਟ" ਸੀ।

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. Born under Pisces and other stories, C. J. Richards, Richards, 1976, 978-0-7223-0890-5, ... Whilst waiting for our minibus at Anafarta, we went into the village teashop, or 'chai khana as known in।ndia and other parts of the East, and drank tea with some of the village elders, all intensely interested ...
  2. Hanklyn-janklin, Nigel B. Hankin,।ndia Presearch Press, 2003, 978-81-87943-04-4, ... Khana ... A building, a place. Suffixed to a noun, khana means the building associated with that noun. For example, chai khana, tea-stall ...