ਚਿਤਰਾ ਲਮਢੀਂਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
colspan=2 style="text-align: centerਚਿਤਰਾ ਲਮਢੀਂਗ
Mycteria leucocephala - Pak Thale.jpg
ਥਾਈਲੈਂਡ ਵਿਖੇ
NT (।UCN3.1)[1]
colspan=2 style="text-align: centerਵਿਗਿਆਨਿਕ ਵਰਗੀਕਰਨ
ਜਗਤ: ਜਾਨਵਰ
ਸੰਘ: ਕੋਰਡੇਟ
ਵਰਗ: ਪੰਛੀ
ਤਬਕਾ: ਸੀਕੋਨੀਫਰਮਜ਼
ਪਰਿਵਾਰ: ਸੀਕੋਨੀਡੇਈ
ਜਿਣਸ: ਮਾਈਸਟੇਰੀਆ
ਪ੍ਰਜਾਤੀ: ਐਮ. ਲਿਓਕੋਸੇਫਾਲਾ
ਦੁਨਾਵਾਂ ਨਾਮ
ਮਾਈਸਟੇਰੀਆ ਲਿਓਕੋਸੇਫਾਲਾ
ਥਾਮਸ ਪੇਨੰਟ, 1769
PaintedStorkMap.svg
Synonyms

ਟੰਟਾਲੁਸ ਲਿਓਕੋਸੇਫਾਲਸ

ਚਿਤਰਾ ਲਮਢੀਂਗ {(en:painted stork:) (Mycteria leucocephala)} ਵਡੇ ਆਕਾਰ ਦਾ ਪੰਛੀ ਹੈ ਜੋ ਪਾਣੀ ਵਿਚੋਂ ਆਪਣਾ ਆਹਾਰ ਪ੍ਰਾਪਤ ਕਰਦਾ ਹੈ। ਇਹ ਪੰਛੀ ਭਾਰਤੀ ਉਪ ਮਹਾਂਦੀਪ ਦੇ ਹਿਮਾਲਿਆ ਦੇ ਮੈਦਾਨੀ ਖੰਡਾਂ ਦੀਆਂ ਜਲਗਾਹਾਂ (wetland)ਤੋਂ ਲੈਕੇ ਦੱਖਣੀ ਏਸ਼ੀਆ ਤੱਕ ਮਿਲਦਾ ਹੈ। ਚਿਤਰੇ ਲਮਢੀਂਗ ਦੇ ਸੋਹਣੇ ਰੰਗਾਂ, ਲੰਮੀਆਂ ਲੱਤਾਂ ਅਤੇ ਵੱਡੇ ਕੱਦ ਕਰਕੇ ਇਸ ਨੂੰ ‘ਚਿਤਰਾ ਲਮਢੀਂਗ’ ਕਹਿੰਦੇ ਹਨ। ਇਸ ਦੀਆਂ ਕੋਈ 19 ਜਾਤੀਆਂ ਦੇ ਸਾਂਝੇ ਪਰਿਵਾਰ ਨੂੰ ‘ਸੀਕੋਨੀਡੇਈ’ ਕਹਿੰਦੇ ਹਨ। ਇਹ ਇਕੱਲੇ-ਇਕੱਲੇ, ਜੋੜੀਆਂ ਜਾਂ ਛੋਟੀਆਂ ਟੋਲੀਆਂ ਦੇ ਰੂਪ ਵਿੱਚ ਹਿੰਦ-ਮਹਾਂਦੀਪ ਦੇ ਪੱਛਮੀ-ਉੱਤਰੀ ਅਤੇ ਪੂਰਬੀ-ਉੱਤਰੀ ਪਹਾੜੀ ਇਲਾਕੇ, ਸੰਘਣੇ ਜੰਗਲ ਅਤੇ ਬਹੁਤੇ ਖ਼ੁਸ਼ਕ ਰੇਗਿਸਤਾਨਤਾਜ਼ੇ, ਪਾਣੀਆਂ, ਦਰਿਆਵਾਂ ਦੇ ਕੰਢੇ, ਦਲਦਲਾਂ, ਛੰਭਾਂ, ਵੱਡੀਆਂ ਝੀਲਾਂ ਦੇ ਕਿਨਾਰੇ, ਗਿੱਟੇ ਤੋਂ ਗੋਡੇ-ਗੋਡੇ ਪਾਣੀ ਵਿੱਚ ਰਹਿਣਾ ਪਸੰਦ ਹੈ। ਆਰਾਮ ਕਰਨ ਵੇਲੇ ਇਹ ਵੱਡੇ ਦਰੱਖਤਾਂ ਦੇ ਉੱਪਰ ਟੋਲੀਆਂ ਦੇ ਰੂਪ ’ਚ ਪਾਣੀਆਂ ਵਿੱਚ ਤੇ ਰੇਤ ਦਿਆਂ ਟਿੱਲਿਆਂ ਉੱਤੇ ਦੇਖੇ ਜਾਂਦੇ ਹਨ। ਇਸ ਦੇ ਸੰਘ ਵਿੱਚ ਆਵਾਜ਼ ਪੈਦਾ ਕਰਨ ਵਾਲਾ ਯੰਤਰ ਹੀ ਨਹੀਂ ਹੁੰਦਾ। ਇਸ ਦੀ ਖੁਾਰਕ ਛੋਟੀਆਂ ਮੱਛੀਆਂ, ਪਾਣੀ ਦੇ ਵੱਡੇ ਕੀੜੇ-ਮਕੌੜੇ, ਕੇਕੜੇ, ਡੱਡੂ ਅਤੇ ਸੱਪ ਹਨ। ਇਹਨਾਂ ਦੀ ਉਮਰ ਲਗਭਗ 28 ਸਾਲ ਹੁੰਦੀ ਹੈ।

ਅਕਾਰ[ਸੋਧੋ]

ਇਸ ਦੀ ਉਚਾਈ 93 ਤੋਂ 100 ਸੈਂਟੀਮੀਟਰ, ਖੰਭਾਂ ਦਾ ਫੈਲਾਅ 150 ਤੋਂ 160 ਸੈਂਟੀਮੀਟਰ ਅਤੇ ਭਾਰ 2 ਤੋਂ 3.5 ਕਿਲੋ ਹੁੰਦਾ ਹੈ। ਇਸ ਦੀਆਂ ਲੱਤਾਂ ਅਤੇ ਪੰਜੇ ਵੀ ਸੰਗਤਰੀ-ਪੀਲੇ ਹੀ ਹੁੰਦੇ ਹਨ। ਇਸ ਦੀ ਭਾਰੀ, ਲੰਮੀ ਅਤੇ ਹੌਲੀ-ਹੌਲੀ ਹੇਠਾਂ ਨੂੰ ਮੁੜੀ ਹੋਈ ਚੁੰਝ ਅਤੇ ਨੰਗਾ ਸਿਰ ਚਮਕਦੇ ਸੰਗਤਰੀ-ਪੀਲੇ ਰੰਗ ਦੇ ਹੁੰਦੇ ਹਨ ਜਿਹੜੇ ਬਹਾਰ ਦੇ ਮੌਸਮ ਵਿੱਚ ਲਾਲ ਹੋ ਜਾਂਦੀ ਹੈ। ਇਸ ਦੀ ਗਰਦਨ ਅਤੇ ਪਿੱਠ ਘਸਮੈਲੇ ਚਿੱਟੇ ਰੰਗ ਦੀ ਅਤੇ ਖੰਭ ਹਰੀ ਭਾਹ ਵਾਲੇ ਕਾਲੀ ਹੁੰਦੀ ਹੈ। ਇਸ ਦੇ ਖੰਭਾਂ ਉੱਤੇ ਚਿੱਟੀਆਂ ਫਾਂਟਾਂ ਦਾ ਲਹਿਰੀਆ ਜਿਹਾ ਬਣਿਆ ਹੁੰਦਾ ਹੈ ਅਤੇ ਵੱਡੇ ਉੱਡਣ ਵਾਲੇ ਖੰਭਾਂ ਦਾ ਗੁਲਾਬੀ-ਤਰਬੂਜ਼ੀ ਰੰਗ ਹੁੰਦਾ ਹੈ। ਇਸ ਦੀ ਪੂਛ ਦੇ ਖੰਭ ਕਾਲੇ ਹੁੰਦੇ ਹਨ। ਇਸ ਦੀ ਛਾਤੀ ਉੱਤੇ ਬਣੀ ਚੌੜੀ ਕਾਲੀ ਪੱਟੀ ਉੱਤੇ ਵੀ ਚਿੱਟਾ ਜਾਂ ਗੁਲਾਬੀ ਲਹਿਰੀਆ ਹੁੰਦੀ ਹੈ।

ਅਗਲੀ ਪੀੜ੍ਹੀ[ਸੋਧੋ]

ਇਹਨਾਂ ਉੱਤੇ ਬਹਾਰ ਮੌਨਸੂਨ ਦੇ ਅੰਤ ਵਿੱਚ ਜੁਲਾਈ ਤੋਂ ਅਪਰੈਲ ਵਿੱਚ ਆਉਂਦੀ ਹੈ। ਇਹ ਵੱਡੇ ਦਰੱਖਤ ਉੱਤੇ ਮੋਟੀਆਂ ਟਹਿਣੀਆਂ ਨਾਲ ਟੋਕਰੇ ਵਰਗਾ ਆਲ੍ਹਣਾ 10 ਤੋਂ 20 ਮੀਟਰ ਦੀ ਉਚਾਈ ’ਤੇ ਪਾਉਂਦੇ ਹਨ। ਆਲ੍ਹਣੇ ਦੇ ਵਿਚਕਾਰ ਨੂੰ ਪਾਣੀ ਦੇ ਪੌਦਿਆਂ ਦੀ ਵਰਤੋਂ ਕਰਕੇ ਪੋਲਾ ਕਰਦੇ ਹਨ। ਮਾਦਾ 3 ਤੋਂ 5 ਘਸਮੈਲੇ ਚਿੱਟੇ ਅੰਡੇ ਦਿੰਦੀ ਹੈ ਜਿੰਨਾਂ ਉੱਤੇ ਕਿਤੇ-ਕਿਤੇ ਭੂਰੀਆਂ ਲੀਕਾਂ ਜਾਂ ਬਿੰਦੀਆਂ ਹੁੰਦੀਆਂ ਹਨ। ਨਰ ਅਤੇ ਮਾਦਾ ਵਾਰੀ-ਵਾਰੀ 27 ਤੋਂ 32 ਦਿਨ ਅੰਡੇ ਸੇਕ ਕੇ ਪਿੰਗਲੇ ਜਿਹੇ ਬੰਦ ਅੱਖਾਂ ਵਾਲੇ ਬੋਟ ਕੱਢ ਲੈਂਦੇ ਹਨ। ਨਰ ਅਤੇ ਮਾਦਾ ਦੋਵੇਂ ਪਾਲਦੇ ਹਨ।

ਤਸਵੀਰ:Painted stork,Motemajra pond 02.jpg
ਮੋਟੇਮਾਜਰਾ ਪਿੰਡ ਦੀ ਢਾਬ ਵਿਖੇ ਦਸੰਬਰ 2016

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]

Wikimedia Commons