ਚਿਲਮ
ਚਿਲਮ, ਅਫੀਮ, ਗਾਂਜਾ ਅਤੇ ਤੰਬਾਕੂ ਆਦਿ ਦਾ ਸੇਵਨ ਕਰਨ ਲਈ ਇਸਤੇਮਾਲ ਕੀਤਾ ਜਾਣ ਵਾਲਾ ਇੱਕ ਪ੍ਰਾਚੀਨ ਯੰਤਰ ਜਾਂ ਪਾਈਪ ਹੈ, ਜਿਸ ਦੀ ਜਨਮ ਭੂਮੀ ਹਿੰਦੁਸਤਾਨ ਨੂੰ ਮੰਨਿਆ ਜਾਂਦਾ ਹੈ। ਇਸ ਦੀ ਸ਼ਕਲ ਨੋਕ ਕੱਟੇ ਸ਼ੰਕੂ ਵਰਗੀ ਹੁੰਦੀ ਹੈ। ਭਾਈ ਕਾਹਨ ਸਿੰਘ ਨਾਭਾ ਅਨੁਸਾਰ ਇਹ ਪਿਆਲੇ ਦੀ ਸ਼ਕਲ ਦਾ ਇੱਕ ਮਿੱਟੀ ਦਾ ਪਾਤ੍ਰ ਹੈ। [1]
ਮੂਲ[ਸੋਧੋ]
ਭਾਰਤ ਵਿੱਚ ਪੁਰਾਣੇ ਜ਼ਮਾਨੇ ਤੋਂ ਸਾਧੂ ਲੋਕ ਇਸ ਦੀ ਵਰਤੋਂ ਕਰਦੇ ਰਹੇ ਹਨ, ਹਾਲਾਂਕਿ ਦੱਖਣ ਅਮਰੀਕਾ ਵਿੱਚ ਇਸ ਦੇ ਪੁਰਾਤਨ ਨਿਸ਼ਾਨ ਮਿਲਦੇ ਹਨ। ਇਸ ਲਈ, ਚਿਲਮ ਦਾ ਸਟੀਕ ਮੂਲ ਸਪੱਸ਼ਟ ਨਹੀਂ ਹੈ। ਪਰੰਪਰਾਗਤ ਤੌਰ ਤੇ, ਇਸ ਆਇਟਮ ਨੂੰ ਰੂਹਾਨੀ ਸੰਦਰਭ ਵਿੱਚ ਇਸਤੇਮਾਲ ਕੀਤਾ ਜਾਂਦਾ ਸੀ। ਭਾਰਤੀ ਦੇ ਸਾਧੂ ਲੋਕ ਹਜਾਰਾਂ ਸਾਲਾਂ ਤੋਂ ਚਿਲਮ ਪੀਂਦੇ ਆ ਰਹੇ ਹਨ, ਅਤੇ ਇਸ ਦੀ ਰੂਹਾਨੀ ਅਹਿਮੀਅਤ ਕੈਥੋਲਿਕ ਲੋਕਾਂ ਦੁਆਰਾ ਰੈੱਡ ਵਾਈਨ ਪੀਣ ਦੇ ਬਰਾਬਰ ਹੈ।[2]