ਚਿੱਤਰਕਾਰ ਜਰਨੈਲ ਸਿੰਘ
ਜਰਨੈਲ ਸਿੰਘ ਭਾਰਤੀ ਪੰਜਾਬ ਦਾ ਇੱਕ ਚਿੱਤਰਕਾਰ ਹੈ। ਉਹ ਚੰਡੀਗੜ੍ਹ ਦਾ ਵਾਸਿੰਦਾ ਸੀ ਪਰ ਹੁਣ ਕੈਨੇਡਾ ਚਲਾ ਗਿਆ ਹੈ। ਉਥੇ ਪੰਜਾਬੀਆਂ ਨੇ ਉਸ ਦੀ ਚਿੱਤਰਕਲਾ ਦੀ ਸੁਹਣੀ ਕਦਰ ਪਾਈ ਹੈ। ਉਸ ਦੇ ਪਿਤਾ ਸ. ਕਿਰਪਾਲ ਸਿੰਘ ਆਰਟਿਸਟ ਐਪਿਕ ਆਰਟਿਸਟ ਸੀ ਪਰ ਉਹ 'ਸਟਿਲ ਲਾਈਫ' ਦਾ।[1] ਜਰਨੈਲ ਸਿੰਘ ਨੇ ਚਿਤਰਕਲਾ ਬਾਰੇ ਕਿਸੇ ਸਕੂਲ ਤੋਂ ਰਸਮੀ ਸਿਖਲਾਈ ਨਹੀਂ ਲਈ ਸਗੋਂ ਆਪਣੇ ਪਿਤਾ ਨਾਲ ਕੰਮ ਕਰਦਿਆਂ ਇਹ ਸਭ ਸਿੱਖਿਆ ਹੈ।[2] ਉਸ ਨੇ ਸਿੱਖ ਇਤਿਹਾਸ ਦੇ ਨਾਲ-ਨਾਲ ਪੰਜਾਬੀ ਸੱਭਿਆਚਾਰ ਅਤੇ ਪ੍ਰਕਿਰਤੀ ਦ੍ਰਿਸ਼ਾਵਲੀ ਨੂੰ ਆਪਣੀ ਕਲਾ ਦਾ ਵਿਸ਼ਾ ਬਣਾਇਆ।
ਜੀਵਨ
[ਸੋਧੋ]ਜਰਨੈਲ ਸਿੰਗ ਚਿੱਤਰਕਾਰ ਦਾ ਜਨਮ ਜ਼ੀਰਾ, ਜ੍ਹਿਲਾ ਫਿਰੋਜਪੁਰ, ਪੰਜਾਬ ਵਿੱਚ 12 ਜੂਨ 1956 ਨੰੂ ਕਿਰਪਾਲ ਸਿੰਗ ਦੇ ਘਰ ਹੋਇਆ। ਉਸ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਜਿਸਟਰੀ ਅਤੇ ਇਕਨਾਿਮਕਸ ਦੇ ਵਿਸ਼ਿਆਂ ਵਿੱਚ ਬੀ ਏ ਕੀਤੀ। ਸੰਨ 2000 ਵਿੱਚ ਉਹ ਆਪਣੇ ਪਰਿਵਾਰ ਅਤੇ ਬੱਚਿਆਂ ਨਾਲ ਕੈਨੇਡਾ ਆ ਗਿਆ। ਿੲਥੇ ਆ ਕੇ ਉਸ ਨੇ ਬਹੁਤ ਸ਼ੋਅ ਕੀਤੇ ਅਤੇ ਪੁਰਸਕਾਰ ਿਜੱਤੇ।
ਚਿੱਤਰਕਾਰੀ
[ਸੋਧੋ]ਜਰਨੈਲ ਸਿੰਗ ਨੰੂ ਬਚਪਨ ਤੋਂ ਿੲਸ ਕਲਾ ਨਾਲ ਪਿਆਰ ਅਤੇ ਦਿਲਚਸਪੀ ਸੀ। ਜਰਨੈਲ ਸਿੰਗ ਨੇ ਚਿੱਤਰਕਾਰੀ ਿਵੱਚ ਕੋਈ ਰਸਮੀ ਸਿਖਲਾਈ ਨਹੀਂ ਲਈ। ਉਸ ਦੇ ਪਿਤਾ ਜੀ, ਸਰਦਾਰ ਕਿਰਪਾਲ ਿਸੰਗ, ਵੀ ਚਿੱਤਰਕਾਰ ਸਨ ਜੋ ਸਿੱਖ ਇਤਿਹਾਸ ਅਤੇ ਰਵਾਇਤਾਂ ਬਾਰੇ ਚਿੱਤਰਕਾਰੀ ਕਰਦੇ ਸਨ। ਉਹਨਾਂ ਦੀ ਮਦਦ ਕਰਦਿਆਂ ਜਰਨੈਲ ਸਿੰਗ ਨੇ ਗੈਰ ਰਸਮੀ ਢੰਗ ਨਾਲ ਚਿੱਤਰਕਾਰੀ ਦਾ ਹੁਨਰ ਸਿੱਖਿਆ।
ਸੰਨ 1975 ਤੋਂ ਉਹ ਪੰਜਾਬ ਕਲਾ ਅਕੈਡਮੀ ਵਲੋੰ ਆਯੋੋਿਜਤ ਕੀਤੀਆਂ ਜਾਂਦੀਆਂ ਸਲਾਨਾ ਨੁਮਾਿੲਸ਼ਾਂ ਚਿੱਚ ਹਿੱਸਾ ਲੈਣ ਲੱਗਾ। ਸੰਨ 1979 ਅਤੇ 1980 ਚਿੱਚ ਉਸ ਨੇ ਪੰਜਾਬ ਲਲਿਤ ਅਕੈਡਮੀ ਦੇ ਇਨਾਮ ਿਜੱਤੇ।[3] ਕਲਾ ਆਲੋਚਕ ਐੱਸ ਐੱਸ ਭੱਟੀ ਅਨੁਸਾਰ ਜਰਨੈਲ ਸਿੰਗ ਦੀ ਚਿੱਤਰਕਾਰੀ ਨੰੂ ਮੁੱਖ ਤੌਰ 'ਤੇ ਤਿੰਨ ਥੀਮਾਂ ਿਚੱਚ ਵੰਡਿਆ ਜਾ ਸਕਦਾ ਹੈ: ਿੲਤਿਹਾਸਕ ਿਚੱਤਰਕਾਰੀ, ਪੰਜਾਬ ਦੀ ਜ਼ਿਦਗੀ ਬਾਰੇ ਿਚੱਤਰਕਾਰੀ ਅਤੇ ਪੋਰਟੇ੍ਟ।[3]
ਕੈਨੇਡਾ ਿਵੱਚ ਆ ਕੇ ਜਰਨੈਲ ਿਸੰਗ ਨੇ ਆਪਣਾ ਿਚੱਤਰਕਾਰੀ ਦਾ ਕੰਮ ਜਾਰੀ ਰੱਖਿਆ। ਕੈਨੇਡਾ ਆ ਕੇ ਕਈ ਪ੍ਰੋਜੈਕਟ ਅਤੇ ਸ਼ੋਅ ਕੀਤੇ ਹਨ। ਿੲੱਥੇ ਉਸ ਦੇ ਕੰਮ ਦੀ ਕਾਫੀ ਪ੍ਰਸ਼ੰਸਾ ਹੋਈ ਹੈ। ਉਦਾਹਰਨ ਲਈ ਉਸ ਵਲੋਂ ਬਣਾਏ ਪੋਰਟਰੇਟ "ਦਿ ਪੈਟਰੀਆਰਚ" ਨੰੂ ਕੈਨੇਡੀਅਨ ਇੰਸਟੀਿਚਊਟ ਆਫ ਪੋਰਟਰੇਟ ਆਰਟਿਸਟਸ ਵਲੋਂ ਆਯੋਜਿਤ ਕੀਤੇ ਿੲਕ ਕੰਪੀਟੀਸ਼ਨ ਿਵੱਚ ਡੇਨੀਅਲ ਪੀ ਇਜ਼ਰਡ ਦਾ ਮੈਡਲ ਪ੍ਰਾਪਤ ਹੋਇਆ। ਪਿੱਛੇ ਜਿਜੇ ਉਸ ਦਾ ਬਣਾਇਆ ਿਡਜ਼ਾਿੲਨ ਪਬਲਿਕ ਬੈਨਰ ਲਈ ਚੁਣਿਆ ਗਿਆ। ਿੲਹ ਬੈਨਰ ਸਰੀ ਦੇ 10 ਸਾਲ ਮਨਾਉਣ ਲਈ ਸੀ।[4]
ਿਕਤਾਬਾਂ
[ਸੋਧੋ]ਚਿੱਤਰਕਾਰੀ ਤੋਂ ਿਬਨਾਂ ਉਹ ਿੲਕ ਲੇਖਕ ਵੀ ਹੈ। ਉਸ ਦੀ ਪਹਿਲੀ ਕਿਤਾਬ "ਪੰਜਾਬੀ ਚਿੱਤਰਕਾਰ" ਹੈ। ਿੲਸ ਵਿੱਚ ਉਸ ਨੇ ਪੰਜਾਬ ਦੇ ਚਿੱਤਰਕਾਰਾਂ ਬਾਰੇ ਲਿਖਿਆ ਹੈ। ਸੰਨ 2014 ਿਵੱਚ ਕਾਮਾਗਾਟਾਮਾਰੂ ਦੇ ਦੁਖਾਂਤ ਬਾਰੇ ਉਸ ਦੀ (ਅਜਮੇਰ ਰੋਡੇ ਨਾਲ ਸਾਂਝੀ) ਿੲਕ ਿਕਤਾਬ, "ਏ ਜਰਨੀ ਿਵਦ ਦੀ ਐੰਡਲੈੱਸ ਆਈ: ਸਟੋਰੀਜ਼ ਆਫ ਕਾਮਾਗਾਟਾਮਾਰੂ ਿੲਨਸੀਡੈਂਟ" ਛਪੀ ਹੈ ਿੲਸ ਿਕਤਾਬ ਿਵੱਚ ਕਾਮਾਗਾਟਾਮਾਰੂ ਦੀ ਕਹਾਣੀ ਨੰੂ ਤਸਵੀਰਾਂ ਅਤੇ ਸ਼ਬਦਾਂ ਨਾਲ ਪੇਸ਼ ਕੀਤਾ ਿਗਆ ਹੈ।[5]
ਉਹ ਿਪਛਲੇ ਕਈ ਸਾਲਾਂ ਤੋਂ ਪੰਜਾਬੀ ਲੇਖਕ ਮੰਚ ਨਾਲ ਜੁ੍੍ੜਿਆ ਹੋਇਆ ਹੈ ਅਤੇ ਕਈ ਵਾਰੀ ਿੲਸ ਦੇ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਵੀ ਨਿਭਾ ਚੁੱਕਾ ਹੈ।
ਇਨਾਮ
[ਸੋਧੋ]- ਪੰਜਾਬ ਲਲਿਤ ਅਖੈਡਮੀ ਅਵਾਰਡ (1979, 1980)
- ਿੲੰਟਰਨੈਸ਼ਨਲ ਚੈਂਬਰ ਆਫ ਕੌਮਰਸਮ, ਟੋਰਾਂਟੋ ਵਲੋੰ, ਅਚੀਵਰ ਅਵਾਰਡ (2001)
- ਕੈਨੇਡੀਅਨ ਿੲੰਸਟੀਚਿਊਟ ਆਫ ਪੋਰਟਰੇਟ ਆਰਟਿਸਟਸ ਵਲੋਂ, ਡੇਨੀਅਲ ਪੀ ਇਜ਼ਰਡ ਮੈਡਲ (2002)
- ਸਰੀ ਦੇ 10 ਸਾਲਾਂ ਦਾ ਬੈਨਰ ਿਡਜ਼ਾਿੲਨ (2003)
- ਸਰੀ ਵਲੋਂ, "ਸਰੀ ਸਿਵਿਕ ਟ੍ਰੈਜ਼ਰ" ਅਵਾਰਡ (2008)
- ਸਰੀ ਵਲੋਂ, "ਲਾਇਫ ਟਾਈਮ ਅਚੀਵਮੰਟ" ਅਵਾਰਡ (2008)
ਬਾਹਰਲੇ ਲਿੰਕਸ
[ਸੋਧੋ]- https://jarnailarts.wordpress.com/jarnail-singh/
- https://www.saatchiart.com/Jarnailarts
- http://www.vancouversun.com/entertainment/Contemporary+Komagata+Maru+with+photos/9719341/story.html:https[permanent dead link]
- http://www.youtube.com/watch?v=c2M0SjjgoWA&feature=relmfu
- https://www.youtube.com/watch?v=1h8i4q7vhXY
ਹਵਾਲੇ
[ਸੋਧੋ]- ↑ http://beta.ajitjalandhar.com/fixpage/20140510/60/81.cms
- ↑ http://punjabitribuneonline.com/2014/02/%E0%A8%B8%E0%A9%B1%E0%A8%9C%E0%A8%B0%E0%A9%87-%E0%A8%B9%E0%A8%B0%E0%A9%9E-8/
- ↑ 3.0 3.1 "ਪੁਰਾਲੇਖ ਕੀਤੀ ਕਾਪੀ". Archived from the original on 2018-08-25. Retrieved 2018-01-24.
{{cite web}}
: Unknown parameter|dead-url=
ignored (|url-status=
suggested) (help) - ↑ "ਪੁਰਾਲੇਖ ਕੀਤੀ ਕਾਪੀ". Archived from the original on 2010-05-25. Retrieved 2018-01-24.
{{cite web}}
: Unknown parameter|dead-url=
ignored (|url-status=
suggested) (help) - ↑ "ਪੁਰਾਲੇਖ ਕੀਤੀ ਕਾਪੀ". Archived from the original on 2015-06-27. Retrieved 2018-01-24.
{{cite web}}
: Unknown parameter|dead-url=
ignored (|url-status=
suggested) (help)