ਸਮੱਗਰੀ 'ਤੇ ਜਾਓ

ਚੀਨੀ ਘੁੱਗੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਚੀਨੀ ਘੁੱਗੀ
ਚੀਨੀ ਘੁੱਗੀ
Scientific classification
Genus:
ਸਪੀਲੋਪੇਲੀਆ
Species:
ਚਾਈਨੈਨਸਿਸ
ਸਬ ਜਾਤੀ
  • ਚਾਈਨੈਨਸਿਸਗੀਓਵਾਨੀ ਐਨਟੋਨੀਓ ਸਕੋਪੋਲੀ, 1768
  • ਸੇਲੋਨੇਨਸਿਸRਰੇਚੇਨਬਾਚ, 1862
  • ਹਾਈਨਾਨਾ ਹਰਟਰਟ, 1910
Synonyms
  • ਸਟ੍ਰੈਪਟੋਪੀਲੀਆ ਚਾਈਨੈਨਸਿਸ
  • ਸਟੀਗਮਾਟੋਪੀਲੀਆ ਚਾਈਨੈਨਸਿਸ

ਚੀਨੀ ਘੁੱਗੀ ਹੋਰ ਨਾਮ ਚਿਤਰੋਕਾ ਫ਼ਾਖਤਾ (ਵਿਗਿਆਨਕ ਨਾਮ:Spilopelia chinensis) (ਅੰਗਰੇਜ਼ੀ:Spotted dove) ਪੰਛੀ ਦੱਖਣੀ ਏਸ਼ੀਆਈ ਦੇ ਦੇਸ਼ਾਂ 'ਚ ਰਹਿੰਦਾ ਹੈ। ਇਹ ਪੰਛੀ ਨੂੰ ਭਾਰਤੀ ਮਹਾਂਦੀਪ ਦੀ ਹੀ ਦੇਣ ਮੰਨਿਆ ਜਾਂਦਾ ਹੈ। ਇਹ ਪੰਛੀ ਜੰਗਲਾਂ, ਮੈਦਾਨਾਂ, ਫ਼ਸਲ ਕੱਟਣ ਮਗਰੋਂ ਖੇਤਾਂ ਵਿੱਚ, ਬਾਗ਼ਾਂ ਵਿੱਚ, ਪਿੰਡਾਂ ਅਤੇ ਸ਼ਹਿਰਾਂ ਦੇ ਨੇੜੇ-ਤੇੜੇ ਜ਼ਮੀਨ ਉੱਤੋਂ ਦਾਣੇ ਅਤੇ ਘਾਹ ਦੇ ਬੀਜਾਂ ਨੂੰ ਖਾਂਦਾ ਹੈ। ਇਹ ਆਪਣੇ ਖੰਭਾਂ ਨੂੰ ਤੇਜ਼ ਤੇਜ਼ ਅਤੇ ਜ਼ੋਰ ਜ਼ੋਰ ਦੀ ਮਾਰ ਕੇ ਫੜ-ਫੜ ਕੇ ਸਿੱਧਾ ਉੱਪਰ ਨੂੰ ਚੜ੍ਹ ਸਕਦੇ ਹਨ ਅਤੇ ਕਾਫ਼ੀ ਉਚਾਈ ਉੱਤੇ ਜਾਣ ਤੋਂ ਬਾਅਦ ਬਿਨਾਂ ਖੰਭ ਮਾਰਿਆਂ ਇੱਕ ਘੁੰਮਣਘੇਰੀ ਵਿੱਚ ਕਿਸੇ ਨੇੜੇ ਦੀ ਥਾਂ ਉੱਤੇ ਮੁੜ ਬੈਠ ਜਾਂਦੇ ਹਨ। ਇਹ ਕਰੂਕਰੂ-ਕਰੂ ਅਤੇ ਕਰੂਕਰੂਕ-ਕਰੂਕਰੂਕ ਵਰਗੀਆਂ ਅਵਾਜ਼ਾਂ ਕੱਢਦੇ ਹਨ।[2][3]

ਹੁਲੀਆ

[ਸੋਧੋ]

ਇਸ ਦੀ ਲੰਬਾਈ 43 ਤੋਂ 48 ਸੈਂਟੀਮੀਟਰ ਅਤੇ ਭਾਰ 160 ਗ੍ਰਾਮ ਹੁੰਦਾ ਹੈ। ਇਸ ਦਾ ਰੰਗ ਗੁਲਾਬੀ-ਲਾਲ ਭਾਹ ਵਾਲਾ ਭੂਰਾ ਹੁੰਦਾ ਹੈ। ਸਿਰ, ਗਰਦਨ ਅਤੇ ਪਿੱਠ ਦਾ ਰੰਗ ਗੂੜ੍ਹੀ ਲਾਲ ਭਾਹ ਵਾਲਾ ਭੂਰਾ ਹੁੰਦਾ ਹੈ। ਚੌੜੀ ਅਤੇ ਲੰਮੀ ਗੂੜ੍ਹੀ-ਭੂਰੀ ਪੂਛ ਚਿੱਟੇ ਪੂੰਝੇ ਵਾਲੀ ਹੁੰਦੀ ਹੈ। ਇਨ੍ਹਾਂ ਦੇ ਭੂਰੇ ਖੰਭਾਂ ਉੱਤੇ ਗੂੜ੍ਹੇ ਭੂਰੇ ਚਕੋਰ ਚੱਟਾਕ ਹੁੰਦੇ ਹਨ। ਇਨ੍ਹਾਂ ਦੀ ਪਛਾਣ ਮੋਢਿਆਂ ਦੇ ਅੱਗੇ ਗਰਦਨ ਦੇ ਪਾਸਿਆਂ ਉੱਤੇ ਚਮਕੀਲੀਆਂ ਕਾਲੀਆਂ ਚਿੱਟੀਆਂ ਡੱਬੀਆਂ ਵਾਲੇ ਡੇਢ ਸੈਂਟੀਮੀਟਰ ਦੇ ਘੇਰ ਵਾਲੇ ਡੱਬੇ ਨਾਲ ਦੂਰੋਂ ਹੋ ਜਾਂਦੀ ਹੈ। ਇਸ ਦੀ ਚੁੰਝ ਕਾਲੀ, ਅੱਖਾਂ ਦੀਆਂ ਪੁਤਲੀਆਂ ਲਾਲ ਭੂਰੀਆਂ ਤੇ ਪੈਰ ਅਤੇ ਲੱਤਾਂ ਭੂਰੀ ਰੰਗਤ ਵਾਲੀਆਂ ਲਾਲ ਹੁੰਦੀਆਂ ਹਨ।

ਅਗਲੀ ਪੀੜ੍ਹੀ

[ਸੋਧੋ]

ਚੀਨੀ ਘੁੱਗੀਆਂ ਤੇ ਸਾਰਾ ਸਾਲ ਬਹਾਰ ਹੁੰਦੀ ਹੈ ਪਰ ਇਹ ਸਤੰਬਰ ਤੋਂ ਦਸੰਬਰ ਦੇ ਮਹੀਨੇ 'ਚ ਆਪਣਾ ਘਟੀਆ ਜਿਹਾ ਆਲ੍ਹਣਾ ਦੋਫਾੜ ਹੁੰਦੀਆਂ ਛੋਟੇ ਦਰੱਖਤਾਂ ਦੀਆਂ ਟਾਹਣੀਆਂ, ਚੱਟਾਨਾਂ ਦੇ ਵਾਧਰਿਆਂ ਜਾਂ ਕੰਧਾਂ ਦੀਆਂ ਵਿਰਲਾਂ ਵਿੱਚ ਬਣਾਉਂਦਾ ਹੈ। ਮਾਦਾ ਦੋ ਚਿੱਟੇ ਅੰਡੇ ਦਿੰਦੀ ਹੈ ਜਿਹਨਾਂ ਨੂੰ ਨਰ ਅਤੇ ਮਾਦਾ ਸੇਕਦੇ ਹਨ ਅਤੇ ਉਹਨਾਂ ਵਿੱਚੋਂ 15 ਤੋਂ 16 ਦਿਨਾਂ ਵਿੱਚ ਬੱਚੇ ਕੱਢ ਲੈਂਦੇ ਹਨ। ਜਨਮ ਸਮੇਂ ਬੱਚਿਆਂ ਦੀਆਂ ਅੱਖਾਂ ਬੰਦ ਅਤੇ ਸਰੀਰ ਉੱਤੇ ਖੰਭ ਵੀ ਨਹੀਂ ਹੁੰਦੇ। ਬੱਚੇ ਤਿੰਨ ਮਹੀਨਿਆ 'ਚ ਬੱਚੇ ਆਲ੍ਹਣਾ ਛੱਡਣ ਤੋਂ ਮਗਰੋਂ ਕੋਈ ਇੱਕ ਮਹੀਨਾ ਆਪਣੇ ਮਾਂ ਬਾਪ ਨਾਲ ਹੀ ਰਹਿੰਦੇ ਹਨ।

ਗੈਲਰੀ

[ਸੋਧੋ]

ਹਵਾਲੇ

[ਸੋਧੋ]
  1. "Spilopelia chinensis". IUCN Red List of Threatened Species. Version 2015.4. International Union for Conservation of Nature. 2015. Retrieved 3 June 2013. {{cite web}}: Invalid |ref=harv (help)
  2. Baker, EC Stuart (1913). Indian pigeons and doves. London: Witherby & Co. pp. 203–213.
  3. Blanford, WT (1898). The Fauna of British।ndia. Birds. Volume 4. London: Taylor and Francis. pp. 43–44.