ਚੀਨੀ ਫ਼ਲਸਫ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਚੀਨੀ ਫ਼ਲਸਫ਼ਾ
Yin-yang-and-bagua-near-nanning.jpg
ਚੀਨ ਦੇ ਗੁਆਙਸ਼ੀ ਸੂਬੇ ਵਿਚਲੇ ਨਾਨਿਙ ਸ਼ਹਿਰ ਵਿਖੇ ਤਰਾਸ਼ਿਆ ਹੋਇਆ ਯਿਨ ਯਾਙ ਦਾ ਨਿਸ਼ਾਨ
ਰਿਵਾਇਤੀ ਚੀਨੀ 中國哲學
ਸਰਲ ਚੀਨੀ 中国哲学

ਚੀਨੀ ਫ਼ਲਸਫ਼ਾ ਜਾਂ ਚੀਨੀ ਫ਼ਿਲਾਸਫ਼ੀ ਦਾ ਮੁੱਢ ਬਸੰਤ ਅਤੇ ਪੱਤਝੜ ਅਤੇ ਸੰਗਰਾਮੀ ਦੇਸ਼ਾਂ ਦੀਆਂ ਮੁੱਦਤਾਂ ਵਿੱਚ "[[ਚਿੰਤਨ ਦੇ ਸੌ ਫ਼ਿਰਕੇ|ਚਿੰਤਨ ਦੇ ਸੌ ਫ਼ਿਰਕਿਆਂ" ਦੇ ਕਾਲ ਵਿੱਚ ਬੱਝਾ ਹੋਇਆ ਹੈ[1] ਜਦੋਂ ਅਕਲੀ ਅਤੇ ਸੱਭਿਆਚਾਰਕ ਖੇਤਰਾਂ ਵਿੱਚ ਕਾਫ਼ੀ ਅਹਿਮ ਵਿਕਾਸ ਹੋਇਆ।[1] ਭਾਵੇਂ ਚੀਨੀ ਫ਼ਲਸਫ਼ੇ ਦਾ ਜ਼ਿਆਦਾਤਰ ਹਿੱਸਾ ਸੰਗਰਾਮੀ ਦੇਸ਼ਾਂ ਦੇ ਦੌਰ ਵਿੱਚ ਸ਼ੁਰੂ ਹੋਇਆ ਸੀ ਪਰ ਇਸ ਫ਼ਿਲਾਸਫ਼ੀ ਦੇ ਕੁਝ ਤੱਤ ਇਸ ਤੋਂ ਪਹਿਲਾਂ ਦੇ ਹਜ਼ਾਰਾਂ ਸਾਲਾਂ ਵਿੱਚ ਹੋਂਦ 'ਚ ਆਏ; ਕਈ ਤਾਂ ਈਸਾ ਤੋਂ ਘੱਟੋ-ਘੱਟ 672 ਸਾਲ ਪਹਿਲਾਂ ਲਿਖੇ ਧਾਰਮਿਕ ਗਰੰਥ ਈ ਚਿਙ (ਤਬਦੀਲੀਆਂ ਦੀ ਕਿਤਾਬ) ਵਿੱਚ ਵੀ ਮੌਜੂਦ ਹਨ।[2] ਸੰਗਰਾਮੀ ਦੇਸ਼ਾਂ ਦੇ ਸਮੇਂ ਚੀਨ ਦੇ ਅਹਿਮ ਫ਼ਲਸਫ਼ੇ ਜਿਵੇਂ ਕਿ ਕਨਫ਼ੂਸ਼ੀਵਾਦ, ਮੋਹੀਵਾਦ, ਕਨੂੰਨਵਾਦ ਅਤੇ ਤਾਓਵਾਦ, ਦਾ ਜਨਮ ਹੋਇਆ ਅਤੇ ਕਾਸ਼ਤਵਾਦ, ਚੀਨੀ ਕੁਦਰਤਵਾਦ ਅਤੇ ਤਰਕਵਾਦ ਗੁਮਨਾਮੀ ਦੇ ਹਨੇਰੇ ਵਿੱਚ ਜਾ ਡਿੱਗੇ।

ਹਵਾਲੇ[ਸੋਧੋ]

  1. 1.0 1.1 Ebrey, Patricia (2010). The Cambridge Illustrated History of China. Cambridge University Press. p. 42. 
  2. page 60, Great Thinkers of the Eastern World, edited Ian McGreal Harper Collins 1995, ISBN 0-06-270085-5

ਬਾਹਰਲੇ ਜੋੜ[ਸੋਧੋ]