ਚੀਨ ਵਿੱਚ ਹਿੰਦੂ ਧਰਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਚੀਨ ਵਿੱਚ ਹਿੰਦੂ ਧਰਮ ਦਾ ਦੀ ਪਾਲਣਾ ਬਹੁਤ ਹੀ ਘੱਟ ਚੀਨੀ ਨਾਗਰਿਕਾਂ ਦੁਆਰਾ ਕੀਤੀ ਜਾਂਦੀ ਹੈ। ਆਧੁਨਿਕ ਚੀਨੀ ਮੁੱਖ ਧਾਰਾ ਵਿੱਚ ਹਿੰਦੂ ਧਰਮ ਬਹੁਤ ਹੀ ਸੀਮਿਤ ਵਿੱਚ ਹੈ, ਪਰ ਪੁਰਾਤਨ ਸਰੋਤਾਂ ਤੋਂ ਪਤਾ ਚਲਦਾ ਹੈ ਕਿ ਮੱਧ-ਜੁੱਗੀ ਚੀਨ ਦੀਆਂ ਵੱਖ-ਵੱਖਰੀਆਂ ਪ੍ਰਾਂਤਾਂ ਵਿੱਚ ਹਿੰਦੂ ਧਰਮ ਉਪਲਬਧ ਸੀ। ਚੀਨ ਦੇ ਆਪਣੇ ਇਤਿਹਾਸ ਤੋਂ ਜਿਆਦਾ ਬੋਧੀ ਧਰਮ ਦੇ ਵਿਸਥਾਰ ਤੋਂ ਪੂਰੇ ਦੇਸ਼ ਵਿੱਚ ਹਿੰਦੂ ਪ੍ਰਭਾਵ ਘੱਟ ਹੋਇਆ। ਭਾਰਤੀ ਦੀਆਂ ਵੈਦਿਕ ਕਾਲ ਤੋਂ ਚੱਲੀਆਂ ਆ ਰਹੀਆਂ ਅਸਲੀ ਪਰੰਪਰਾਵਾਂ ਚੀਨ ਵਿੱਚ ਬਹੁਤ ਮਕਬੂਲ ਹਨ, ਜਿਵੇਂ ਕਿ ਯੋਗਾ ਅਤੇ ਧਿਆਨ

ਹਿੰਦੂ ਭਾਈਚਾਰਾ ਵਿਸ਼ੇਸ਼ ਰੂਪ ਤੋਂ ਅਇਵੋਲੇ ਅਤੇ ਮਨੀਗ੍ਰਾਮ ਦੇ ਤਮਿਲ ਵਪਾਰੀ ਮੰਡਲੀ ਦੇ ਮਾਧਿਅਮ ਤੋਂ, ਇੱਕ ਵਾਰ ਮੱਧਕਾਲੀਨ ਦੱਖਣ ਚੀਨ ਵਿੱਚ ਇੱਜ਼ਤ ਵਾਲਾ ਹੋਇਆ। ਇਸਦਾ ਪ੍ਰਮਾਣ ਦੱਖਣ-ਪੂਰਬ ਚੀਨ ਦੇ ਕਵਾਂਜੋ ਅਤੇ ਫੁਜਿਆਨ ਪ੍ਰਾਂਤ ਦੇ ਕਾਈ-ਯੁ-ਆਨ ਮੰਦਿਰ ਵਰਗੇ ਸਥਾਨਾਂ ਤੋਂ ਮਿਲ ਰਹੇ ਹਿੰਦੂ ਰੂਪਾਂਕਨਾਂ ਅਤੇ ਮੰਦਿਰਾਂ ਤੋਂ ਮਿਲਦਾ ਹੈ । ਹਾਂਗ ਕਾਂਗ ਵਿੱਚ ਹਿੰਦੂ ਪ੍ਰਵਾਸੀਆਂ ਦਾ ਛੋਟਾ ਭਾਈਚਾਰਾ ਮੌਜੂਦ ਹੈ।

ਇਤਿਹਾਸ[ਸੋਧੋ]

ਪ੍ਰਾਚੀਨ ਹਿੰਦੂ ਪ੍ਰਭਾਵ[ਸੋਧੋ]

ਪ੍ਰਾਚੀਨ ਚੀਨੀ ਧਰਮ ਉੱਤੇ ਹਿੰਦੂਵਾਦ ਪ੍ਰਭਾਵ ਦੇ ਕੁਝ ਉਦਾਹਰਨ ਹਨ, ਜਿਨ੍ਹਾਂ ਵਿੱਚ ਆਸਤਿਕਵਾਦ ਦੇ ਨਾਲ ਨਾਲ ਯੋਗਾ ਅਤੇ ਸਤੂਪ (ਪੂਰਬੀ ਏਸ਼ੀਆ ਵਿੱਚ ਇਹ ਪਗੋਡਾ ਵਿੱਚ ਤਬਦੀਲ ਹੋਏ) ਵੀ ਸ਼ਾਮਿਲ ਹਨ। ਹਾਲਾਂਕਿ , ਚੀਨ ਵਿੱਚ ਹਿੰਦੂ ਧਰਮ ਨੂੰ ਕਦੇ ਵੀ ਜਿਆਦਾ ਲੋਕਪ੍ਰਿਅਤਾ ਪ੍ਰਾਪਤ ਨਹੀਂ ਹੋਈ, ਇਸ ਤੋਂ ਉਲਟ ਬੁੱਧ ਧਰਮ ਅਤੇ ਕੰਫਿਊਸ਼ੀਵਾਦ ਨੂੰ ਜਿਆਦਾ ਲੋਕਪ੍ਰਿਅਤਾ ਪ੍ਰਾਪਤ ਹੋਈ। ਅਜਿਹੇ ਵਿੱਚ ਤਿੱਬਤ ਦੇ ਕੁੱਝ ਪ੍ਰਾਂਤ ਵਿਰੋਧ ਰੂਪ ਸਨ।

ਚੀਨ ਵਿੱਚ ਇੱਕ ਛੋਟਾ ਜਿਹਾ ਹਿੰਦੂ ਭਾਈਚਾਰਾ ਸੀ, ਜੋ ਜਿਆਦਾਤਰ ਦੱਖਣ-ਪੂਰਬੀ ਚੀਨ ਵਿੱਚ ਸਥਿੱਤ ਸੀ। ਤੇਰ੍ਹਵੀਂ ਸਦੀ ਦੇ ਅਖੀਰ ਵਿੱਚ ਲਿਖੇ ਗਏ ਤਮਿਲ ਅਤੇ ਚੀਨੀ ਦੁਭਾਸ਼ੀ ਸ਼ਿਲਾਲੇਖ ਚਵਾਂਜੋ ਦੇ ਇੱਕ ਸ਼ਿਵ ਮੰਦਿਰ ਦੇ ਅਵਸ਼ੇਸ਼ਾਂ ਦੇ ਨਾਲ ਪ੍ਰਾਪਤ ਹੋਏ ਹਨ। ਇਹਨਾਂ ਨੂੰ ਸੰਭਾਵੀ ਤੌਰ 'ਤੇ ਦੋ ਦੱਖਣ ਭਾਰਤੀ ਸ਼ੈਲੀ ਦੇ ਹਿੰਦੂ ਮੰਦਿਰਾਂ ਵਿੱਚੋਂ ਇੱਕ ਹੋਣਾ ਚਾਹੀਦਾ ਹੈ। ਇਸਦੀ ਉਸਾਰੀ ਪੁਰਾਤਨ ਬੰਦਰਗਾਹ ਦੇ ਦੱਖਣ-ਪੂਰਬੀ ਖੇਤਰ ਵਿੱਚ, ਜਿੱਥੇ ਪ੍ਰਾਚੀਨ ਸਮੇਂ ਵਿੱਚ ਵਿਦੇਸ਼ੀ ਵਪਾਰੀਆਂ ਦਾ ਵਿਦੇਸ਼ੀ ਅੰਤਰਦੇਸ਼ (enclave) ਸਥਿੱਤ ਸੀ, ਉੱਥੇ ਹੋਇਆ ਹੋਵੇਗਾ ।

ਚਾਰ ਸਵਰਗੀ ਰਾਜਿਆਂ ਦੀ ਵਿਚਾਰਧਾਰਾ ਮੂਲ ਤੌਰ 'ਤੇ ਦਿਗਪਾਲਾਂ ਤੋਂ ਪੈਦਾ ਹੋਈ ਹੈ। ਸਨ-ਵੁਕੋਂਗ ਦੀ ਹਨੁੰਮਾਨ ਵਿੱਚ ਨਿਸ਼ਠਾ ਸੀ, ਅਜਿਹਾ ਕੁੱਝ ਵਿਦਵਾਨ ਹਵਾਲਾ ਦਿੰਦੇ ਹਨ। ਸਨ-ਵੁਕੋਂਗ ਚੀਨੀ ਪ੍ਰਾਚੀਨ ਚਰਿੱਤਰ ਦੇ ਇੱਕ ਪਾਤਰ ਹੈ।