ਸਮੱਗਰੀ 'ਤੇ ਜਾਓ

ਚੁੰਬਕਤਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਇੱਕ ਚੁੰਬਕੀ ਚੌ-ਧਰੁਵ

ਚੁੰਬਕਤਾ ਪਦਾਰਥਕ ਘਟਨਾਵਾਂ ਦਾ ਉਹ ਵਰਗ ਹੈ ਜਿਸ ਵਿੱਚ ਇੱਕ ਚੁੰਬਕ ਵੱਲੋਂ ਹੋਰਨਾਂ ਚੁੰਬਕਾਂ ਉੱਤੇ ਪਾਏ ਜਾਂਦੇ ਬਲ ਸ਼ਾਮਲ ਹਨ। ਇਹਦਾ ਸਰੋਤ ਬਿਜਲੀ ਦੀਆਂ ਧਾਰਾਵਾਂ (ਬਿਜਲਈ ਕਰੰਟ) ਅਤੇ ਮੁਢਲੇ ਕਣਾਂ ਦੇ ਮੂਲ ਚੁੰਬਕੀ ਦਮ ਵਿੱਚ ਹੈ। ਇਹ ਇੱਕ ਚੁੰਬਕੀ ਪ੍ਰਭਾਵ ਖੇਤਰ ਨੂੰ ਜਨਮ ਦਿੰਦੇ ਹਨ ਜੋ ਹੋਰਨਾਂ ਕਰੰਟਾਂ ਅਤੇ ਦਮਾਂ ਉੱਤੇ ਲੱਗਦਾ ਹੈ। ਕਿਸੇ ਚੁੰਬਕੀ ਖੇਤਰ ਦਾ ਅਸਰ ਸਾਰੇ ਹੀ ਪਦਾਰਥਾਂ ਉੱਤੇ ਪੈਂਦਾ ਹੈ। ਸਭ ਤੋਂ ਜ਼ੋਰਦਾਰ ਅਸਰ ਸਥਾਈ ਚੁੰਬਕਾਂ ਉੱਤੇ ਪੈਂਦਾ ਹੈ ਜਿਹਨਾਂ ਦੇ ਚੁੰਬਕੀ ਦਮ ਲੋਹ-ਚੁੰਬਕਤਾ ਕਰ ਕੇ ਅਟੱਲ ਹੁੰਦੇ ਹਨ। ਬਹੁਤੇ ਪਦਾਰਥਾਂ ਦੇ ਚੁੰਬਕੀ ਬਲ ਸਥਾਈ ਨਹੀਂ ਹੁੰਦੇ। ਕੁਝ ਪਦਾਰਥ ਚੁੰਬਕੀ ਖੇਤਰ ਵੱਲ ਖਿੱਚੇ ਜਾਂਦੇ ਹਨ (ਪਾਰ-ਚੁੰਬਕਤਾ); ਕਈ ਹੋਰ ਚੁੰਬਕੀ ਖੇਤਰ ਤੋਂ ਪਰ੍ਹਾਂ ਭੱਜਦੇ ਹਨ (ਆਰਪਾਰ-ਚੁੰਬਕਤਾ); ਕਈਆਂ ਦਾ ਲਗਾਏ ਹੋਏ ਚੁੰਬਕੀ ਖੇਤਰ ਨਾਲ਼ ਬਹੁਤ ਗੁੰਝਲਦਾਰ ਨਾਤਾ ਹੁੰਦਾ ਹੈ (ਘੁੰਮਦੇ ਕੱਚ ਦਾ ਵਤੀਰਾ ਅਤੇ ਉਲਟ-ਚੁੰਬਕਤਾ)। ਜਿਹਨਾਂ ਪਦਾਰਥਾਂ ਉੱਤੇ ਚੁੰਬਕੀ ਖੇਤਰਾਂ ਦਾ ਅਸਰ ਨਾ-ਮਾਤਰ ਹੀ ਹੁੰਦਾ ਹੈ ਉਹਨਾਂ ਨੂੰ ਗ਼ੈਰ-ਚੁੰਬਕੀ ਪਦਾਰਥ ਆਖਿਆ ਜਾਂਦਾ ਹੈ। ਇਹਨਾਂ ਵਿੱਚ ਤਾਂਬਾ, ਐਲਮੀਨੀਅਮ, ਗੈਸਾਂ ਅਤੇ ਪਲਾਸਟਿਕ ਸ਼ਾਮਲ ਹਨ। ਸ਼ੁੱਧ ਆਕਸੀਜਨ ਠੰਡਾ ਕਰ ਕੇ ਤਰਲ ਰੂਪ ਵਿੱਚ ਲਿਜਾਣ ਉੱਤੇ ਚੁੰਬਕੀ ਗੁਣ ਵਿਖਾਉਂਦਾ ਹੈ।

ਹਵਾਲੇ

[ਸੋਧੋ]