ਚੁੰਬਕੀ ਖੇਤਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਿਸੇ ਆਦਰਸ਼ ਵੇਲਣਾਕਾਰ ਚੁੰਬਕ ਦਾ ਚੁੰਬਕੀ ਖੇਤਰ ਜੀਹਦੀ ਸਮਰੂਪਤਾ ਦੀ ਧੁਰੀ ਤਸਵੀਰ ਦੇ ਤਲ ਵਿੱਚ ਹੈ। ਚੁੰਬਕੀ ਖੇਤਰ ਨੂੰ ਚੁੰਬਕੀ ਖੇਤਰ ਲਕੀਰਾਂ ਰਾਹੀਂ ਦਰਸਾਇਆ ਗਿਆ ਹੈ ਜੋ ਅੱਲਗ-ਅਲੱਗ ਬਿੰਦੂਆਂ ਉੱਤੇ ਇਸ ਖੇਤਰ ਦੀ ਦਿਸ਼ਾ ਵਿਖਾਉਂਦੇ ਹਨ।

ਚੁੰਬਕੀ ਖੇਤਰ ਬਿਜਲਈ ਧਾਰਾਂ ਅਤੇ ਚੁੰਬਕੀ ਪਦਾਰਥਾਂ ਦਾ ਚੁੰਬਕੀ ਅਸਰ ਹੁੰਦਾ ਹੈ। ਕਿਸੇ ਬਿੰਦੂ ਉੱਤੇ ਉੱਥੋਂ ਦੇ ਚੁੰਬਕੀ ਖੇਤਰ ਦੀਆਂ ਮਾਤਰਾ (ਜਾਂ ਮਾਪ) ਅਤੇ ਦਿਸ਼ਾ ਦੋਹੇਂ ਹੁੰਦੀਆਂ ਹਨ; ਭਾਵ ਇਹ ਸਦਿਸ਼ਾ ਖੇਤਰ ਹੈ।[nb 1] ਇਸ ਇਸਤਲਾਹ ਨੂੰ ਦੋ ਵੱਖੋ-ਵੱਖ ਪਰ ਰਲ਼ਦੇ-ਮਿਲਦੇ ਖੇਤਰਾਂ B ਅਤੇ H ਲਈ ਵਰਤਿਆ ਜਾਂਦਾ ਹੈ ਜਿਹਨਾਂ ਨੂੰ ਕੌਮਾਂਤਰੀ ਇਕਾਈ ਢਾਂਚੇ ਵਿੱਚ ਤਰਤੀਬਬੱਧ ਟੈਸਲਾ ਅਤੇ ਅੰਪੀਅਰ ਪ੍ਰਤੀ ਮੀਟਰ ਇਕਾਈਆਂ ਵਿੱਚ ਮਾਪਿਆ ਜਾਂਦਾ ਹੈ।

ਨੋਟ-ਕਥਨ[ਸੋਧੋ]

  1. ਤਕਨੀਕੀ ਤੌਰ ਉੱਤੇ ਚੁੰਬਕੀ ਖੇਤਰ ਇੱਕ ਨਕਲੀ ਸਦਿਸ਼ਾ ਮਾਪ ਹੈ; ਨਕਲੀ ਸਦਿਸ਼ਾ ਮਾਪ, ਜਿਹਨਾਂ ਵਿੱਚ ਟਾਰਕ ਅਤੇ ਚੱਕਰੀ ਗਤੀ ਵੀ ਆਉਂਦੇ ਹਨ, ਸਦਿਸ਼ਾ ਮਾਪਾਂ ਵਰਗੇ ਹੀ ਹੁੰਦੇ ਹਨ ਪਰ ਗੁਣਕ ਉਲਟਾਉਣ ਉੱਤੇ ਇਹਨਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ।