ਚੂੰਗਥਾਂਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

[1]ਚੂੰਗਥਾਂਗ, ਉਤਰੀ ਜ਼ਿਲ੍ਹਾ ਸਿੱਕਿਮ ਵਿੱਚ ਮੌਜੂਦ 8 ਪਿੰਡਾਂ ਦਾ ਸਮੂਹ ਇੱੱਕ ਸਬ ਡਿਵੀਜ਼ਨ ਹੈ [2]। ਇਸ ਸਥਾਨ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬਧਿਤ ਇੱਕ ਗੁਰੂਦਵਾਰਾ ਸਾਹਿਬ ਵੀ ਹੈ, ਜਿੱਥੇ ਗੁਰੂ ਸਾਹਿਬ ਨੇ ਤੀਜੀ ਉਦਾਸੀ ਵੇਲੇ ਇਸ ਅਸਥਾਨ ਨੂੰ ਭਾਗ ਲਾਏ ਸਨ।[3] ਗੁਰੂ ਸਾਹਿਬ ਨੇ ਇਥੇ ਆਪਣੀ ਪੈਦਲ ਚਲਣ ਵਾਲੀ ਸੋਟੀ ਗੱਡ ਦਿੱਤੀ ਜੋ ਹੁਣ ਵੀ ਇੱਕ ਵੱਡੇ ਦਰੱਖਤ ਦੇ ਰੂਪ ਵਿਚ ਉੱਥੇ ਪਾਈ ਜਾਂਦੀ ਹੈ।[4]

ਸੰਨ 2011 ਨੂੰ ਇਥੇ ਵੱਡਾ ਭੂਚਾਲ ਆਇਆ ।ਇਥੋਂ ਦੇ ਗੁਰਦਵਾਰਾ ਸਾਹਿਬ ਨੇ 3000 ਤੋਂ ਵੱਧ ਲੋਕਾਂ ਦੀ ਲੰਗਰ ਲਗਾ ਕੇ ਸੇਵਾ ਕੀਤੀ ।[5]

  1. Gujral, Maninder S. "CHUNG TONG,". The Sikh Encyclopedia -ਸਿੱਖ ਧਰਮ ਵਿਸ਼ਵਕੋਸ਼ (in ਅੰਗਰੇਜ਼ੀ (ਬਰਤਾਨਵੀ)). Retrieved 2020-12-31.
  2. Commission, India Planning (2008). Sikkim Development Report (in ਅੰਗਰੇਜ਼ੀ). Academic Foundation. ISBN 978-81-7188-668-5.
  3. "Gurdwara Nanaklama Sahib - SikhiWiki, free Sikh encyclopedia". www.sikhiwiki.org. Retrieved 2020-12-30.
  4. ਗਰੇਵਾਲ਼, ਡਾ. ਕਰਨਲ ਦਲਵਿੰਦਰ ਸਿੰਘ (2007). ਸੋ ਥਾਨ ਸੁਹਾਵਾ. ਅੰਮ੍ਰਿਤਸਰ: ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ. pp. 36–39 – via sikhbookclub.com. ਪਰ ਗੁਰੂ ਜੀ ਨੇ ਆਂਉਦੇ ਪੱਥਰ ਨੂੰ ਉਂਗਲੀ ਨਾਲ ਇਕ ਪਾਸੇ ਝਟਕਾ ਦਿੱਤਾ। ਪੱਥਰ ਦੂਜੇ ਪਾਸੇ ਧਰਤੀ ਤੇ ਜਾ ਟਿਕਿਆ।ਗੁਰੂ ਜੀ ਨੇ ਨੇੜੇ ਹੀ ਆਪਣੀ ਖੂੰਡੀ ਗੱਡ ਕੇ ਆਖਿਆ " ਹੁਣ ਤਾਂ ਅਸੀਂ ਇੱਥੇ ਹੀ ਟਿਕਾਂਗੇ।".......ਗੁਰੂ ਜੀ ਨੇ ਉਸੇ ਵੇਲੇ ਚਾਵਲਾਂ ਦਾ ਉਸ ਇਲਾਕੇ ਵਿੱਚ ਛਿੱਟਾ ਮਾਰਿਆ ਤੇ ਕੇਲੇ ਦੇ ਪੱਤੇ ਨਾਲ ਹੀ ਦੱਬ ਦਿੱਤੇ ।ਉਸ ਦਿਨ ਤੋਂ ਇਸ ਵਾਦੀ ਵਿੱਚ ਚਾਵਲਾਂ ਦੀ ਖੇਤੀ ਤੇ ਕੇਲੇ ਦੀ ਉਪਜ ਸ਼ੁਰੂ ਹੋ ਗਈ।......ਗੁਰੂ ਨਾਨਕ ਦੀ ਗੱਡੀ ਖੂੰਡੀ ਜੋ ਰੁੱਖ ਬਣੀ
  5. "Live Feed". resqcodelivefeed.tumblr.com. Retrieved 2021-01-06.