ਚੈਂਚਲ ਸਿੰਘ ਬਾਬਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਚੈਂਚਲ ਸਿੰਘ ਬਾਬਕ (15 ਜੁਲਾਈ 1923 - 18 ਜਨਵਰੀ 2012[1]) ਪੰਜਾਬੀ, ਹਿੰਦੀ ਅਤੇ ਉਰਦੂ ਕਵੀ ਅਤੇ ਭਾਰਤੀ ਮਜ਼ਦੂਰ ਸਭਾ (ਗ੍ਰੇਟ ਬ੍ਰਿਟੇਨ) ਦੇ ਸਰਗਰਮ ਕਾਰਕੁੰਨ ਸਨ।

ਜੀਵਨੀ[ਸੋਧੋ]

ਚੈਂਚਲ ਸਿੰਘ ਬਾਬਕ ਦਾ ਜਨਮ ਭਾਰਤੀ ਪੰਜਾਬ ਦੇ ਪਿੰਡ ਬਾਬਕ, ਤਹਿਸੀਲ ਟਾਂਡਾ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ 15 ਜੁਲਾਈ 1923 ਨੂੰ ਹੋਇਆ ਸੀ। 1940 ਵਿੱਚ ਸਰਕਾਰੀ ਸਕੂਲ ਟਾਂਡਾ ਤੋਂ ਮੈਟ੍ਰਿਕ ਕਰਨ ਉੱਪਰੰਤ ਉਹ ਭਾਰਤੀ ਕਮਿਊਨਿਸਟ ਪਾਰਟੀ ਦੇ ਕੁਲਵਕਤੀ ਕਾਰਕੁੰਨ ਬਣ ਗਏ। 1953 ਨੂੰ ਇੰਗਲੈਂਡ ਆ ਗਏ ਅਤੇ ਨੌਟਿੰਘਮ ਆ ਵਸੇ।

ਰਚਨਾਵਾਂ[ਸੋਧੋ]

  • ਆਜ਼ਾਦੀ ਦੀਆਂ ਬਰਕਤਾਂ (2000)
  • ਬੁੱਤ ਬੋਲਦਾ ਹੈ (2007 ਪੰਜਾਬੀ ਹਿੰਦੀ ਉਰਦੂ ਅਤੇ ਅੰਗਰੇਜ਼ੀ ਕਵੀਆਂ ਦੀਆਂ ਭਗਤ ਸਿੰਘ ਨੂੰ ਸਮਰਪਿਤ ਕਵਿਤਾਵਾਂ ਦਾ ਸੰਗ੍ਰਿਹ)
  • ਜ਼ਿੰਦਗੀ ਦੀਆਂ ਪੈੜਾਂ (ਸਵੈ-ਜੀਵਨੀ)

ਹਵਾਲੇ[ਸੋਧੋ]