ਚੋਣ
ਚੋਣ ਫ਼ੈਸਲਾ ਕਰਨ ਦੀ ਇੱਕ ਰਸਮੀ ਕਾਰਵਾਈ ਹੁੰਦੀ ਹੈ ਜਿਸ ਵਿੱਚ ਲੋਕ ਕਿਸੇ ਇਨਸਾਨ ਨੂੰ ਕਿਸੇ ਸਰਕਾਰੀ ਦ਼ਫਤਰ ਵਾਸਤੇ ਚੁਣਦੇ ਹਨ।[1] 17ਵੀਂ ਸਦੀ ਤੋਂ ਲੈ ਕੇ ਚੋਣਾਂ ਅਜੋਕੇ ਪ੍ਰਤੀਨਿਧੀ ਲੋਕਰਾਜ ਦੀ ਕਾਰਜ-ਪ੍ਰਨਾਲੀ ਦਾ ਆਮ ਤਰੀਕਾ ਰਹੀਆਂ ਹਨ।[1] ਇਹ ਚੋਣਾਂ ਵਿਧਾਨ ਸਭਾ, ਇਲਾਕਾਈ ਜਾਂ ਸਥਾਨਕ ਸਰਕਾਰ ਦੇ ਅਹੁਦਿਆਂ ਲਈ ਹੋ ਸਕਦੀਆਂ ਹਨ ਅਤੇ ਕਈ ਵਾਰ ਸਰਕਾਰ ਦੇ ਕਨੂੰਨੀ ਅਤੇ ਪ੍ਰਬੰਧਕੀ ਅੰਗਾਂ ਵਾਸਤੇ ਵੀ ਹੋ ਸਕਦੀਆਂ ਹਨ। ਇਹ ਕਾਰਵਾਈ ਹੋਰ ਕਈ ਨਿੱਜੀ ਅਤੇ ਕਾਰੋਬਾਰੀ ਜੱਥੇਬੰਦੀਆਂ ਵਿੱਚ ਵੀ ਵਰਤੀ ਜਾਂਦੀ ਹੈ ਜਿਵੇਂ ਕਿ ਕਲੱਬ, ਐਸੋਸੀਏਸ਼ਨਾਂ ਅਤੇ ਨਿਗਮ।
ਸਿਆਹੀ ਦਾ ਨਿਸ਼ਾਨ[ਸੋਧੋ]
ਭਾਰਤ ਵਿੱਚ ਲੋਕ ਸਭਾ, ਵਿਧਾਨ ਸਭਾ, ਪੰਚਾਇਤ ਚੋਣਾਂ ਦੌਰਾਨ ਵੋਟਰ ਦੀ ਉਂਗਲ ’ਤੇ ਸਿਆਹੀ ਦਾ ਨਿਸ਼ਾਨ ਲਗਾਇਆ ਜਾਂਦਾ ਹੈ ਤਾਂ ਕਿ ਇੱਕ ਹੀ ਵਿਅਕਤੀ ਇੱਕ ਵਾਰ ਤੋਂ ਵੱਧ ਆਪਣੀ ਵੋਟ ਨਾ ਪਾ ਸਕੇ। ਇਸ ਨਿਸ਼ਾਨ ਨੂੰ ਸਾਬਣ, ਪਾਣੀ ਜਾਂ ਹੋਰ ਕਿਸੇ ਘੋਲ ਨਾਲ ਸਾਫ਼ ਨਹੀਂ ਕੀਤਾ ਜਾ ਸਕਦਾ। ਨਮੀ ਚਮੜੀ ਆਉਣ ’ਤੇ ਹੀ ਇਸ ਦਾ ਨਿਸ਼ਾਨ ਖਤਮ ਹੁੰਦਾ ਹੈ। ਸਿਲਵਰ ਨਾਈਟ੍ਰੇਟ ਲੂਣ ਨੂੰ ਪਾਣੀ ਨਾਲ ਮਿਲਾ ਕੇ ਕਾਲਾ ਘੋਲ ਬਣਾਉਂਦੇ ਹਨ। ਇਸ ਘੋਲ ਨੂੰ ਸ਼ੀਸ਼ੀ ਵਿੱਚ ਪਾ ਕੇ ਚੋਣ ਅਫ਼ਸਰ ਨੂੰ ਦਿੱਤਾ ਜਾਂਦਾ ਹੈ। ਕਿਸੇ ਵੀ ਤਰ੍ਹਾਂ ਦੀਆਂ ਚੋਣਾਂ ਸਮੇਂ ਲੋਕ ਵੋਟ ਪਾਉਣ ਆਉਂਦੇ ਹਨ ਅਤੇ ਚੋਣ ਅਫ਼ਸਰ ਵੋਟ ਪਾਉਣ ਆਏ ਵਿਅਕਤੀ ਦੇ ਖੱਬੇ ਹੱਥ ਦੀ ਪਹਿਲੀ ਉਂਗਲ ’ਤੇ ਕੱਚ ਦੀ ਡੰਡੀ ਨਾਲ ਸਿਆਹੀ ਦਾ ਨਿਸ਼ਾਨ ਲਗਾ ਦਿੰਦਾ ਹੈ। ਸਿਲਵਰ ਨਾਈਟ੍ਰੇਟ ਚਮੜੀ ਵਿਚਲੇ ਲੂਣ ਨਾਲ ਕਿਰਿਆ ਕਰਦਾ ਹੈ ਅਤੇ ਸਿਲਵਰ ਕਲੋਰਾਈਡ ਬਣਾਉਂਦਾ ਹੈ। ਇਹ ਚਮੜੀ ’ਤੇ ਕਾਲੇ ਰੰਗ ਦਾ ਨਿਸ਼ਾਨ ਬਣਾ ਦਿੰਦਾ ਹੈ ਜੋ ਪਾਣੀ ਵਿੱਚ ਘੁਲਣਸ਼ੀਲ ਨਹੀਂ ਹੈ।
ਮਹੱਤਵ[ਸੋਧੋ]
ਕਿਸੇ ਵੀ ਲੋਕਤੰਤਰੀ ਪ੍ਰਬੰਧ ਵਿੱਚ ਚੋਣਾਂ ਇੱਕ ਬੜੀ ਜ਼ਰੂਰੀ ਪ੍ਰਕਿਰਿਆ, ਸਗੋਂ ਸਹੀ ਸ਼ਬਦਾਂ ਵਿੱਚ ਇੱਕ ਬੜੀ ਪਵਿੱਤਰ ਪ੍ਰਕਿਰਿਆ ਹੁੰਦੀਆਂ ਹਨ। ਇਹ ਨਾਗਰਿਕ ਨੂੰ ਪਿੰਡ ਤੋਂ ਲੈ ਕੇ ਦੇਸ਼ ਦੇ ਰਾਸ਼ਟਰਪਤੀ ਤੱਕ ਦੀ ਚੋਣ ਦਾ ਹੱਕ ਦੇਂਦੀਆਂ ਤੇ ਮੋੜਵੀਂ ਪ੍ਰਕਿਰਿਆ ਵਿੱਚ ਰਾਸ਼ਟਰਪਤੀ ਤੋਂ ਪਿੰਡ ਦੇ ਸਰਪੰਚ ਅਤੇ ਪੰਚ ਤੱਕ ਹਰ ਕਿਸੇ ਨੂੰ ਇਹ ਅਹਿਸਾਸ ਕਰਾਉਂਦੀਆਂ ਹਨ ਕਿ ਉਹ ਆਪਣੇ ਦੇਸ਼ ਦੇ ਨਾਗਰਿਕਾਂ ਪ੍ਰਤੀ ਜਵਾਬਦੇਹ ਹਨ।[2]
![]() |
ਵਿਕੀਮੀਡੀਆ ਕਾਮਨਜ਼ ਉੱਤੇ ਚੋਣਾਂ ਨਾਲ ਸਬੰਧਤ ਮੀਡੀਆ ਹੈ। |
ਹਵਾਲੇ[ਸੋਧੋ]
- ↑ 1.0 1.1 "Election (political science)," Encyclpoedia Britanica Online. Retrieved 18 August 2009
- ↑ "ਪੇਂਡੂ ਚੋਣਾਂ ਦੀ ਲੀਹੋਂ ਲੱਥੀ ਪ੍ਰਕਿਰਿਆ" (in ਅੰਗਰੇਜ਼ੀ). Retrieved 2018-09-14.[ਮੁਰਦਾ ਕੜੀ]