ਸਮੱਗਰੀ 'ਤੇ ਜਾਓ

ਚੋਣਵੀਂ ਨਸਲਕਸ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇੱਕ ਬੈਲਜੀਆਈ ਨੀਲੀ ਗਾਂ। ਇਸ ਨਸਲ ਦੇ ਮਾਇਓਸਟੈਟਿਨ ਜੀਨ ਵਿਚਲੇ ਨੁਕਸ ਨੂੰ ਬਣਾਉਟੀ ਨਸਲਕਸ਼ੀ ਰਾਹੀਂ ਬਰਕਰਾਰ ਰੱਖਿਆ ਜਾਂਦਾ ਹੈ ਜਿਸ ਕਰ ਕੇ ਇਹਦੀਆਂ ਮਾਸਪੇਸ਼ੀਆਂ ਲਿੱਸੀਆਂ ਹੁੰਦੀਆਂ ਹਨ।

ਚੋਣਵੀਂ ਨਸਲਕਸ਼ੀ (ਜਿਹਨੂੰ ਬਣਾਉਟੀ ਨਸਲਕਸ਼ੀ ਜਾਂ ਨਸਲ ਵਧਾਉਣੀ ਵੀ ਆਖਿਆ ਜਾਂਦਾ ਹੈ) ਅਜਿਹਾ ਅਮਲ ਹੁੰਦਾ ਹੈ ਜਿਸ ਰਾਹੀਂ ਮਨੁੱਖ ਹੋਰ ਜਾਨਵਰਾਂ ਅਤੇ ਬੂਟਿਆਂ ਦੀ ਉਹਨਾਂ ਦੇ ਖ਼ਾਸ ਲੱਛਣਾਂ ਕਰ ਕੇ ਨਸਲ ਵਧਾਉਂਦੇ ਹਨ ਭਾਵ ਉਹਨਾਂ ਲੱਛਣਾਂ ਵਾਲ਼ੇ ਜੀਵਾਂ ਦੀਆਂ ਅਗਲੀਆਂ ਪੀੜ੍ਹੀਆਂ ਦਾ ਪਾਲਣ-ਪੋਸਣ ਕਰਦੇ ਹਨ। ਆਮ ਤੌਰ ਉੱਤੇ ਜਿਹੜੇ ਲੱਛਣਾਂ ਨੂੰ ਚੋਣਵੇਂ ਤੌਰ ਉੱਤੇ ਅੱਗੇ ਵਧਾਇਆ ਜਾਂਦਾ ਹੈ ਉਹਨਾਂ ਦਾ ਘਰੋਗੀਕਰਨ ਕਰ ਦਿੱਤਾ ਜਾਂਦਾ ਹੈ ਅਤੇ ਇਹ ਸਭ ਇੱਕ ਪੇਸ਼ੇਵਰ ਨਸਲਕਸ਼ ਕਰਦਾ ਹੈ। ਜਿਹੜੇ ਜਾਨਵਰਾਂ ਦੀ ਨਸਲਕਸ਼ੀ ਕੀਤੀ ਜਾਂਦੀ ਹੈ ਉਹਨਾਂ ਨੂੰ ਉਸ ਜਾਨਵਰ ਦੀ ਨਸਲ ਅਤੇ ਬੂਟਿਆਂ ਵੇਲੇ ਉਸ ਬੂਟੇ ਦੀ ਪਨੀਰੀ ਆਖਿਆ ਜਾਂਦਾ ਹੈ।

ਬਾਹਰਲੇ ਜੋੜ

[ਸੋਧੋ]