ਚੌਧਰੀ ਅਲਤਾਫ਼ ਹੁਸੈਨ
ਦਿੱਖ
ਚੌਧਰੀ ਅਲਤਾਫ਼ ਹੁਸੈਨ ( ਪੰਜਾਬੀ ਅਤੇ Urdu: چودھری الطاف حسین ), ਇੱਕ ਪਾਕਿਸਤਾਨੀ ਸਿਆਸਤਦਾਨ ਸੀ ਜਿਸਨੇ 1993 ਵਿੱਚ ਪੰਜਾਬ, ਪਾਕਿਸਤਾਨ ਦੇ 19ਵੇਂ ਗਵਰਨਰ ਵਜੋਂ ਅਤੇ ਫਿਰ 1994 ਅਤੇ 1995 ਤੱਕ ਸੇਵਾ ਕੀਤੀ। ਪਹਿਲਾਂ ਉਹ 1956 ਤੋਂ 1958 ਤੱਕ ਅਤੇ ਫਿਰ 1990 ਤੋਂ 1993 ਤੱਕ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦਾ ਮੈਂਬਰ ਰਿਹਾ ਸੀ। ਫਿਰ ਉਹ ਤਿੰਨ ਸਾਲ ਪੰਜਾਬ ਦਾ ਗਵਰਨਰ ਨਿਯੁਕਤ ਕੀਤਾ ਗਿਆ।
ਮੁਢਲਾ ਜੀਵਨ
[ਸੋਧੋ]ਉਸ ਦਾ ਜਨਮ 28 ਮਈ 1929 ਨੂੰ ਜੇਹਲਮ ਜ਼ਿਲ੍ਹੇ ਦੇ ਇੱਕ ਸਿਆਸਤਦਾਨ ਚੌਧਰੀ ਮੁਹੰਮਦ ਅਵੈਸ ਦੇ ਘਰ ਹੋਇਆ ਸੀ। ਉਹ ਲਾਹੌਰ ਹਾਈ ਕੋਰਟ ਦੇ ਸਾਬਕਾ ਚੀਫ਼ ਜਸਟਿਸ ਚੌਧਰੀ ਸ਼ਾਹਬਾਜ਼ ਹੁਸੈਨ ਦਾ ਭਰਾ ਹੈ। ਉਸਦਾ ਪੁੱਤਰ ਚੌਧਰੀ ਫਾਰੂਖ ਅਲਤਾਫ ਅਤੇ ਭਤੀਜਾ ਫਵਾਦ ਚੌਧਰੀ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਮੈਂਬਰ ਹਨ।
ਸਿਆਸੀ ਜੀਵਨ
[ਸੋਧੋ]ਉਹ ਪਹਿਲੀ ਵਾਰ 1956 ਵਿੱਚ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦਾ ਮੈਂਬਰ ਬਣਿਆ 1958 ਤੱਕ ਰਿਹਾ।