ਸਮੱਗਰੀ 'ਤੇ ਜਾਓ

ਚੌਧਰੀ ਰਹਿਮਤ ਅਲੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਚੌਧਰੀ ਰਹਿਮਤ ਅਲੀ ਗੁੱਜਰ
ਚੌਧਰੀ ਰਹਿਮਤ ਅਲੀ (1932)
ਜਨਮ16 ਨਵੰਬਰ 1895
ਮੌਤ3 ਫਰਵਰੀ 1951(1951-02-03) (ਉਮਰ 55)
ਕੈਮਬ੍ਰਿਜ, ਕੈਮਬ੍ਰਿਜਸ਼ਾਇਰ, ਯੁਨਾਈਟਡ ਕਿੰਗਡਮ
ਹੋਰ ਨਾਮਨਕਸ਼-ਏ-ਪਾਕਿਸਤਾਨ, "ਪਾਕਿਸਤਾਨ" ਸ਼ਬਦ ਦਾ ਘਾੜਾ
ਜ਼ਿਕਰਯੋਗ ਕੰਮNow or Never
ਲਹਿਰਪਾਕਿਸਤਾਨ ਅੰਦੋਲਨ ਪਾਕਿਸਤਾਨ ਰਾਸ਼ਟਰੀ ਅੰਦੋਲਨ

ਚੌਧਰੀ ਰਹਿਮਤ ਅਲੀ (Urdu: چودھری رحمت علی) (ਜ. 16 ਨਵੰਬਰ 1895 – ਮ. 3 ਫਰਵਰੀ 1951) ਇੱਕ ਪਾਕਿਸਤਾਨੀ[1][2][3] ਮੁਸਲਮਾਨ ਕੌਮਪ੍ਰਸਤ ਪਾਕਿਸਤਾਨ ਦਾ ਨਾਮ ਤਜ਼ਵੀਜ਼ ਕਰਨ ਵਾਲਾ ਸਿਆਸਤਦਾਨ ਸੀ।

ਜ਼ਿੰਦਗੀ

[ਸੋਧੋ]

ਚੌਧਰੀ ਰਹਿਮਤ ਅਲੀ 16 ਨਵੰਬਰ 1897 ਨੂੰ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਹਰਿਆਨਾ ਦੇ ਇੱਕ ਜ਼ਿਮੀਂਦਾਰ ਜਨਾਬ ਹਾਜੀ ਸ਼ਾਹ ਗੁੱਜਰ ਦੇ ਘਰ ਪੈਦਾ ਹੋਇਆ। [4] ਮੁੱਢਲੀ ਵਿੱਦਿਆ ਉਸਨੇ ਇੱਕ ਮਕਤਬ ਤੋਂ ਹਾਸਲ ਕੀਤੀ ਜਿਸਨੂੰ ਇੱਕ ਆਲਮ ਦੀਨ ਚਲਾ ਰਿਹਾ ਸੀ। ਮੈਟ੍ਰਿਕ ਐਂਗਲੋ ਸੰਸਕ੍ਰਿਤ ਹਾਈ ਸਕੂਲ ਜਲੰਧਰ ਤੋਂ ਕੀਤੀ। 1914 ਵਿੱਚ ਹੋਰ ਪੜ੍ਹਨ ਲਈ ਲਾਹੌਰ ਆਕੇ ਇਸਲਾਮੀਆ ਕਾਲਜ ਲਾਹੌਰ ਵਿੱਚ ਦਾਖ਼ਲਾ ਲਿਆ।

ਅਮਲੀ ਜ਼ਿੰਦਗੀ

[ਸੋਧੋ]

1915 ਵਿੱਚ ਇਸਲਾਮੀਆ ਕਾਲਜ ਵਿੱਚ ਬਜ਼ਮ ਸ਼ਿਬਲੀ ਦੀ ਬੁਨਿਆਦ ਰੱਖੀ ਕਿਉਂਕਿ ਉਹ ਮੌਲਾਨਾ ਸ਼ਿਬਲੀ ਤੋਂ ਬਹੁਤ ਮੁਤਾਸਿਰ ਸੀ। ਫਿਰ ਉਸ ਨੇ 1915 ਵਿੱਚ ਤਕਸੀਮ-ਏ-ਹਿੰਦ ਦਾ ਨਜ਼ਰੀਆ ਪੇਸ਼ ਕੀਤਾ। 1918 ਵਿੱਚ ਬੀ ਏ ਕਰਨ ਦੇ ਬਾਅਦ ਜਨਾਬ ਮੁਹੰਮਦ ਦੀਨ ਫ਼ੂਕ ਦੇ ਆਖ਼ਬਾਰ ਕਸ਼ਮੀਰ ਗਜ਼ਟ ਵਿੱਚ ਅਸਿਸਟੈਂਟ ਐਡੀਟਰ ਦੀ ਹੈਸੀਅਤ ਨਾਲ ਆਪਣੇ ਕੈਰੀਅਰ ਦਾ ਆਗ਼ਾਜ਼ ਕੀਤਾ। 1928 ਵਿੱਚ ਇਚੀਸਨ ਕਾਲਜ ਵਿੱਚ ਅਧਿਆਪਕ ਮੁਕੱਰਰ ਹੋਇਆ। ਕੁਛ ਅਰਸੇ ਬਾਦ ਉਹ ਇੰਗਲੈਂਡ ਚਲਾ ਗਿਆ ਜਿਥੇ ਕੈਂਬਰਿਜ ਅਤੇ ਡਬਲਿਨ ਯੂਨੀਵਰਸਿਟੀਆਂ ਤੋਂ ਲਾਅ ਅਤੇ ਸਿਆਸਤ ਵਿੱਚ ਉੱਚੀਆਂ ਡਿਗਰੀਆਂ ਹਾਸਲ ਕੀਤੀਆਂ।

ਹਵਾਲੇ

[ਸੋਧੋ]
  1. Rahmat Ali: a biography By Khursheed Kamal Aziz
  2. the spiritual father of Pakistan By Rashida Malik
  3. Complete works of Rahmat Ali, Volume 1 By Choudhry Raḣmat ʻAlī, Khursheed Kamal Aziz
  4. Khursheed Kamal Aziz (1987). Rahmat Ali: a biography. Steiner Verlag Wiesbaden. ISBN 3515050515,ISBN 978-3-515-05051-7. ।n the Gujjar tribe his clan was Gorci.