ਬਲਾਚੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਲਾਚੌਰ
ਸ਼ਹਿਰ
ਬਲਾਚੌਰ is located in Punjab
ਬਲਾਚੌਰ
ਬਲਾਚੌਰ
31°03′28″N 76°18′00″E / 31.0579°N 76.3000°E / 31.0579; 76.3000
ਦੇਸ਼ਭਾਰਤ
ਰਾਜਪੰਜਾਬ
ਜ਼ਿਲ੍ਹਾਸਹੀਦ ਭਗਤ ਸਿੰਘ ਨਗਰ
ਬਾਨੀਰਾਜਾ ਰਾਜ ਦੇਵ
ਨਾਮ-ਆਧਾਰਬਾਬਾ ਬਲਰਾਜ
ਸਰਕਾਰ
 • ਕਿਸਮਸਹਿਰੀ ਨਿਗਮ
 • ਬਾਡੀਨਗਰ ਕੌਸਲ
 • ਪ੍ਰਧਾਨਸ੍ਰੀ ਨਰਿੰਦਰ ਘਈ
 • Executive Officerਗੁਰਭੁਰਾਨ ਸ਼ਰਮਾ
Area
 • Total[
ਉਚਾਈ228
ਅਬਾਦੀ (2011)
 • ਕੁੱਲ22,000
 • ਘਣਤਾ/ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • Officialਪੰਜਾਬੀ
ਟਾਈਮ ਜ਼ੋਨIST (UTC+5:30)
Postal।ndex Number|PIN144521
Telephone code+91-1823-XX XXXX
ਵਾਹਨ ਰਜਿਸਟ੍ਰੇਸ਼ਨ ਪਲੇਟPB 20

ਬਲਾਚੌਰ ਭਾਰਤੀ ਪੰਜਾਬ (ਭਾਰਤ) ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਦਾ ਇੱਕ ਸ਼ਹਿਰ ਹੈ। ਇਹ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬਲਾਚੌਰ [1] ਤੇ ਬਲਾਚੌਰ ਵਿਧਾਨ ਸਭਾ ਹਲਕਾ ਦਾ ਪ੍ਰਬੰਧਕੀ ਮੁੱਖ ਦਫਤਰ ਹੈ। ਇਥੇ ਉੱਪ ਜਿਲਾ ਮੈਜਿਸਟ੍ਰੇਟ ਬਲਾਚੌਰ, ਉੱਪ ਕਪਤਾਨ ਪੁਲਿਸ ਬਲਾਚੌਰ ਦਾ ਦਫਤਰ ਹੈ। ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਅੰਦਰ ਕੇਵਲ ਇੱਕ ਸਬ ਡਵੀਜਨਲ ਅਦਾਲਤ ਹੈ ਜੋ ਬਲਾਚੌਰ ਵਿਖੇ ਹੈ। ਬਲਾਚੌਰ ਤਹਿਸੀਲ ਅੰਦਰ ਮੁੱਖ ਸਹਿਰ ਬਲਾਚੌਰ ਤੇ 03 ਛੋਟੇ ਕਸਬੇ ਕਾਠਗੜ ਭੱਦੀ ਪੋਜੇਵਾਲ ਪੈਦੇ ਹਨ। ਬਲਾਚੌਰ ਸਹਿਰ ਥਾਣਾ ਸਿਟੀ ਬਲਾਚੌਰ ਦੇ ਅਧਿਕਾਰ ਖੇਤਰ ਅੰਦਰ ਆਉਦਾ ਹੈ। ਬਲਾਚੌਰ ਸਹਿਰ ਦੇ ਆਲੇ ਦੁਆਲੇ ਦਾ ਪੇਡੂ ਖੇਤਰ ਤੇ ਭੱਦੀ ਕਸਬਾ ਥਾਣਾ ਸਦਰ ਬਲਾਚੌਰ ਅੰਦਰ ਪੈਦਾ ਹੈ। ਬਲਾਚੌਰ ਤੋ ਰੋਪੜ ਸਾਈਡ ਦਾ ਸਾਰਾ ਖੇਤਰ ਥਾਣਾ ਕਾਠਗੜ ਅਤੇ ਗੜਸੰਕਰ ਸਾਈਡ ਦਾ ਖੇਤਰ ਥਾਣਾ ਪੋਜੇਵਾਲ ਅੰਦਰ ਪੈਦਾ ਹੈ।

ਇਤਹਾਸ[ਸੋਧੋ]

ਇਕ ਰਾਜਪੂਤ ਰਾਜਾ ਰਾਜ ਦੇਵ ਆਪਣੇ ਪਰਿਵਾਰ ਸਮੇਤ ਇਥੇ ਧਿਆਨ ਤੇ ਭਗਤੀ ਕਰਨ ਲਈ ਆਇਆ ਸੀ। ਉਹ ਜੈਪੁਰ ਦੇ ਰਾਜੇ ਦੇ ਪਰਿਵਾਰ ਨਾਲ ਸਬੰਧਤ ਸੀ । ਉਸਨੇ ਸਹਿਰ ਦਾ ਨਾਮ ਆਪਣੇ ਪੁੱਤਰ ਬਲਰਾਜ ਦੇ ਨਾਮ ਬਲਾਚੌਰ ਰੱਖਿਆ ਸੀ। ਰਾਜ ਦੇਵ ਦੀ 1596 ਵਿਚ ਮੌਤ ਹੋ ਗਈ ਸੀ। ਲੋਕਾਂ ਨੇ ਬਾਬਾ ਬਲਰਾਜ ਦੀ ਪੂਜਾ ਕਰਨ ਲਈ ਤਹਿਸੀਲ ਵਿਚ ਮਕਬਰਾ ਬਣਾਇਆ ਸੀ। 1949 ਵਿਚ “ਬਲਰਾਜ ਮੰਦਰ ਕਮੇਟੀ” ਨਾਮੀ ਇਕ ਕਮੇਟੀ ਬਣਾਈ ਗਈ ਸੀ ਅਤੇ ਇਸਦਾ ਪ੍ਰਧਾਨ ਜ਼ੈਲਦਾਰ ਬਲਵੰਤ ਸਿੰਘ ਸੀ। ਮੌਜੂਦਾ ਪ੍ਰਧਾਨ ਰਾਣਾ ਪੁਰਸ਼ੋਤਮ ਸਿੰਘ ਹਨ। ਹਰ ਸਾਲ ਬਾਬਾ ਬਲਰਾਜ ਮੰਦਰ ਤੇ ਕਾਫੀ ਭਾਰਾ ਮੇਲਾ ਲੱਗਦਾ ਹਾ ਤੇ ਛਿੱਜ ਵੀ ਕਰਵਾਈ ਜਾਦੀ ਹੈ। ਸੰਨ 1539 ਵਿਚ ਸ਼ੇਰ-ਸ਼ਾਹ-ਸੂਰੀ ਨੇ ਹੁਮਾਯੂੰ ਉੱਤੇ ਹਮਲਾ ਕਰਨ ਤੋਂ ਪਹਿਲਾਂ ਰਾਜ ਦੇਵ ਦਾ ਆਸ਼ੀਰਵਾਦ ਲਿਆ।


  1. "city introduction".