ਸਮੱਗਰੀ 'ਤੇ ਜਾਓ

ਚੰਡਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚੰਡਾਲ
ਵਰਗੀਕਰਨ ਅਛੂਤ
ਧਰਮ ਹਿੰਦੂ ਮੱਤ
ਭਾਸ਼ਾਵਾਂ ਹਿੰਦ-ਆਰੀਆ ਭਾਸ਼ਾ
ਇਲਾਕੇ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਬਿਹਾਰ.

ਚੰਡਾਲ ਸੰਸਕ੍ਰਿਤ ਸ਼ਬਦ ਹੈ ਜੋ ਹਿੰਦੂ ਵਰਣ ਵਿਵਸਥਾ ਵਿੱਚ ਮੁਰਦਿਆਂ ਨੂੰ ਨਿਪਟਾਉਣ ਦਾ ਕਿੱਤਾ ਕਰਨ ਵਾਲੇ, ਸਭ ਤੋਂ ਨੀਵੇਂ ਵਰੁਣ ਦੇ, ਤਾਮਸੀ ਸੁਭਾਉ ਵਾਲੇ[1] ਆਦਮੀ ਲਈ ਪ੍ਰਯੋਗ ਕੀਤਾ ਜਾਂਦਾ ਹੈ। ਇਸਨੂੰ ਪਹਿਲਾਂ ਅਛੂਤ ਸਮਝਿਆ ਜਾਂਦਾ ਸੀ। ਤਮਿਲ ਜਬਾਨ ਵਿੱਚ ਇਹ ਸ਼ਬਦ ਬੋਲਚਾਲ ਦੀ ਬੋਲੀ ਵਿੱਚ ਗਾਲ ਦਾ ਰੂਪ ਧਾਰਨ ਕਰ ਚੁੱਕਾ ਹੈ। ਉੱਤਰੀ ਭਾਰਤ ਵਿੱਚ ਚੰਡਾਲ ਆਮ ਤੌਰ 'ਤੇ ਅਪਮਾਨਜਨਕ ਲਾਅਨਤ ਵਜੋਂ ਪ੍ਰਯੋਗ ਹੋ ਰਿਹਾ ਹੈ ਜਿਸਦਾ ਮਤਲਬ, ਘਟੀਆ ਨੀਚ ਆਦਮੀ ਵਜੋਂ ਲਿਆ ਜਾਂਦਾ ਹੈ।[2] ਇਸ ਜਾਤੀ ਲਈ ਸ਼ਮਸ਼ਾਨ ਪਾਲ, ਡੋਮ, ਅੰਤਵਾਸੀ, ਥਾਪ, ਸ਼ਮਸ਼ਾਨ ਕਰਮੀ, ਅੰਤਿਅਜ, ਚੰਡਾਲਨੀ, ਪੁੱਕਸ਼, ਗਵਾਸ਼ਨ, ਚੂੜਾ, ਦੀਵਾਕੀਰਤੀ, ਮਾਤੰਗ, ਸ਼ਵਪਚ ਸ਼ਬਦਾਂ ਦਾ ਵੀ ਪ੍ਰਯੋਗ ਕੀਤਾ ਜਾਂਦਾ ਹੈ।[3]

ਹਵਾਲੇ[ਸੋਧੋ]

  1. ਚੰਡਾਲ - Sri Granth: Punjabi Dictionary & Encyclopedia
  2. A. K. Biswas. The Namasudras of Bengal: profile of a persecuted people. Blumoon Books, 2000. Pv viii - Though he is physically almost practically unknown, save and except in Bengal, calling someone a Chandal is the ultimate insult and humiliation of a Hindu anywhere under the sun.
  3. shabdkosh.raftaar.in/Meaning-of-चांडाल[permanent dead link]