ਚੰਪਾ (ਨਾਵਲ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚੰਪਾ
ਲੇਖਕਲਕਸ਼ਮੀ ਪ੍ਰਸਾਦ ਦੇਵਕੋਟਾ
ਮੂਲ ਸਿਰਲੇਖचम्पा
ਕਾਰਜਕਾਰੀ ਸਿਰਲੇਖਨੇਪਾਲੀ ਸਮਾਜਿਕ ਉਪਨਿਆਸ
ਮੁੱਖ ਪੰਨਾ ਡਿਜ਼ਾਈਨਰਟੇਕਬੀਰ ਮੁਖੀਆ
ਦੇਸ਼ਨੇਪਾਲ
ਭਾਸ਼ਾਨੇਪਾਲੀ
ਵਿਧਾਨਾਵਲ
Set inਰਾਣਾ ਸ਼ਾਸਨ ਦੇ ਦੌਰਾਨ ਕਾਠਮੰਡੂ
ਪ੍ਰਕਾਸ਼ਕਸਾਝਾ ਪ੍ਰਕਾਸ਼ਨ
ਪ੍ਰਕਾਸ਼ਨ ਦੀ ਮਿਤੀ
1967–68
ਮੀਡੀਆ ਕਿਸਮਪ੍ਰਿੰਟ (ਪੇਪਰਬੈਕ)
ਆਈ.ਐਸ.ਬੀ.ਐਨ.9789993326526

ਚੰਪਾ ( Nepali: चम्पा) ਲਕਸ਼ਮੀ ਪ੍ਰਸਾਦ ਦੇਵਕੋਟਾ ਦੁਆਰਾ ਲਿਖਿਆ ਇਕਲੌਤਾ ਨਾਵਲ ਹੈ।[1][2] ਇਹ ਕਿਤਾਬ ਸਾਲ 1947-48 ਦੇ ਆਸਪਾਸ ਲਿਖੀ ਗਈ ਸੀ ਅਤੇ 20 ਸਾਲ ਬਾਅਦ ਲੇਖਕ ਦੇ ਮਰਨ ਉਪਰੰਤ ਪ੍ਰਕਾਸ਼ਿਤ ਕੀਤੀ ਗਈ ਸੀ।

ਸਾਰ[ਸੋਧੋ]

ਕਹਾਣੀ ਇੱਕ 12 ਸਾਲ ਦੀ ਲੜਕੀ ਚੰਪਾ ਦੀ ਜ਼ਿੰਦਗੀ ਦਾ ਵਰਣਨ ਕਰਦੀ ਹੈ, ਜਿਸਦਾ ਵਿਆਹ ਰਮਾਕਾਂਤਾ ਨਾਲ ਹੋਇਆ ਹੈ ਪਰ ਆਤਮ ਨਿਰਭਰ ਹੋਣ ਕਾਰਨ ਉਹ ਆਪਣੇ ਘਰ ਨਹੀਂ ਰਹਿ ਸਕੀ ਅਤੇ ਉਹ ਭੱਜ ਜਾਂਦੀ ਹੈ। ਕਿਸੇ ਬਿਮਾਰੀ ਕਾਰਨ ਪਤੀ ਲੜਕੀ ਨਾਲ ਸਰੀਰਕ ਸਬੰਧ ਨਹੀਂ ਬਣਾ ਸਕਦਾ। ਇੱਕ ਦਿਨ ਉਹ ਘਰ ਛੱਡਣ ਦਾ ਫੈਸਲਾ ਕਰਦਾ ਹੈ ਕਿਉਂਕਿ ਉਸਨੂੰ ਡਰ ਹੈ ਕਿ ਜੇ ਉਹ ਆਪਣੀ "ਲੁਭਾਉਣ ਵਾਲੀ" ਪਤਨੀ ਦੇ ਨੇੜੇ ਜਾਂਦਾ ਹੈ ਤਾਂ ਉਸਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ, ਜਿਸ ਕਾਰਨ ਚੰਪਾ ਨੂੰ ਉਸ ਦੇ ਸਹੁਰੇ ਦੋਸ਼ੀ ਠਹਿਰਾ ਦਿੰਦੇ ਹਨ। ਹਾਲਾਂਕਿ ਇਸ ਨਾਵਲ ਦਾ ਕੋਈ ਵੱਖਰਾ ਅੰਤ ਨਹੀਂ ਹੈ।[3]

ਥੀਮ[ਸੋਧੋ]

ਇਹ ਨਾਵਲ ਦੇਵਕੋਟਾ ਦੀਆਂ ਰਚਨਾਵਾਂ ਵਿੱਚੋਂ ਵਿਲੱਖਣ ਹੈ ਕਿਉਂਕਿ ਸਮਕਾਲੀ ਸਮਾਜਿਕ ਮੁੱਦਿਆਂ ਅਤੇ ਸਮਾਜ ਵਿੱਚ ਔਰਤਾਂ ਦੀਆਂ ਭੂਮਿਕਾਵਾਂ ਨੂੰ ਦਰਸਾਉਂਦਾ ਹੈ। ਇਹ ਨਾਵਲ ਰਾਣਾ ਸ਼ਾਸਨ ਦੇ ਦੌਰਾਨ ਕਾਠਮੰਡੂ ਵਿੱਚ ਸੈਟ ਕੀਤਾ ਗਿਆ, ਜੋ ਅਜਿਹੇ ਸਮਾਜ ਨੂੰ ਦਰਸਾਉਂਦਾ ਹੈ, ਜੋ ਰਵਾਇਤੀ ਲਿੰਗ ਭੂਮਿਕਾਵਾਂ ਦੀ ਮਜ਼ਬੂਤੀ ਨਾਲ ਪਾਲਣਾ ਕਰਦਾ ਹੈ, ਜਿਥੇ ਮਰਦ ਸਿੱਖਣ ਅਤੇ ਯਾਤਰਾ ਵਿੱਚ ਰੁੱਝੇ ਹੋਏ ਹਨ ਅਤੇ ਔਰਤਾਂ, ਅਨਪੜ੍ਹ ਅਤੇ ਘਰੇਲੂ ਕੰਮਾਂ ਅਤੇ ਧਾਰਮਿਕ ਗਤੀਵਿਧੀਆਂ ਤੱਕ ਸੀਮਿਤ ਹਨ।[1]

ਸਮੀਖਿਆ[ਸੋਧੋ]

ਆਲੋਚਕ ਬਿੰਦੂ ਸ਼ਰਮਾ ਨੇ ਨਾਵਲ ਦੇ ਫਰੂਡੀਅਨ ਮਨੋਵਿਗਿਆਨਕ ਸਿਧਾਂਤਾਂ ਦੀ ਵਰਤੋਂ ਨੂੰ ਪਰਿਵਾਰਕ ਆਧਾਰ ਦੇ ਅੰਦਰ ਅਸਮਾਨ ਸਬੰਧਾਂ ਅਤੇ ਟਕਰਾਅ ਦੀ ਪੜਚੋਲ ਕਰਨ ਲਈ ਮੰਨਿਆ ਅਤੇ ਦਲੀਲ ਦਿੱਤੀ ਕਿ ਇਹ ਦੇਵਕੋਟਾ ਨੂੰ ਨੇਪਾਲੀ ਸਾਹਿਤ ਦਾ ਪਹਿਲਾ ਮਨੋਵਿਗਿਆਨਕ ਨਾਵਲਕਾਰ ਬਣਾਉਂਦਾ ਹੈ।[1] ਸ਼ਰਮਾ ਇਸ ਨੂੰ ਨੇਪਾਲੀ ਨਾਵਲ ਦੇ ਵਿਕਾਸ (ਸਾਲ 1936 - 1960) ਦੇ ਸ਼ੁਰੂਆਤੀ ਦੌਰ ਦੇ ਸਭ ਤੋਂ ਮਹੱਤਵਪੂਰਨ ਨਾਵਲਾਂ ਵਿੱਚੋਂ ਇੱਕ ਮੰਨਦਾ ਹੈ।[1]

ਅਨੁਵਾਦ[ਸੋਧੋ]

ਚੰਪਾ ਦਾ ਹਿੰਦੀ ਵਿੱਚ ਅਨੁਵਾਦ ਧੁਰਬਲ ਸਾਹਨੀ ਦੁਆਰਾ ਕੀਤਾ ਗਿਆ ਸੀ। ਇਹ ਅਨੁਵਾਦ ਨੇਪਾਲ ਅਕੈਡਮੀ ਦੇ ਅਨੁਵਾਦ ਵਿਭਾਗ ਦੀ ਸਥਾਪਨਾ ਤੋਂ ਕੁਝ ਸਾਲ ਬਾਅਦ 2067 ਬੀ.ਐੱਸ. (ਏ.ਡੀ. 2010-11) ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ।[4]

ਹਵਾਲੇ[ਸੋਧੋ]

  1. 1.0 1.1 1.2 1.3 Sharma, Bindu (26 November 2010), फेमिली थेरापी : 'चम्पा' उपन्यासका सन्दर्भमा, retrieved 29 September 2020Sharma, Bindu (26 November 2010), "फेमिली थेरापी : 'चम्पा' उपन्यासका सन्दर्भमा", Samakalin Sahitya, retrieved 29 September 2020
  2. Subedi, Abhi (1978). Nepali Literature: Background & History (in ਅੰਗਰੇਜ਼ੀ). Sajha Prakashan. p. 113.
  3. Pradhan, Paras Mani (1978). Mahakavi Laxmi Prasad Deokota (in ਅੰਗਰੇਜ਼ੀ). Bhagya Laxmi Prakashan.
  4. पाठ, नागरिक २४ फाल्गुन २०७६ २८ मिनेट. "विचार र भावनाको सेतु". nagariknews.nagariknetwork.com (in ਨੇਪਾਲੀ). Retrieved 2020-09-29.{{cite web}}: CS1 maint: numeric names: authors list (link)