ਛਲੇਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇਹ ਇੱਕ ਕਾਲਪਨਿਕ ਪ੍ਰੇਤ ਹੈ ਜੋ ਆਪਣੀ ਮਰਜੀ ਨਾਲ ਕੋਈ ਵੀ ਰੂਪ ਧਾਰਨ ਕਰ ਲੈਂਦਾ ਹੈ। ਇਹ ਅਉਣ ਜਾਣ ਵਾਲੇ ਰਾਹੀਆਂ ਨੂੰ ਤੰਗ ਕਰਦਾ ਹੈ ਉਹਨਾ ਦਾ ਰਸਤਾ ਭਟਕਾਉਂਦਾ ਹੈ। ਇਹ ਰਾਹੀਆਂ ਦੇ ਰਸਤੇ ਵਿੱਚ ਕਦੇ ਕੋਈ ਜਾਨਵਰ,ਕਦੇ ਰੁੱਪਈਆ ਬਣ ਜਾਂਦਾ ਹੈ, ਕਦੇ ਕੁੱਕੜ ਬਣ ਕੇ ਰਾਹੀਆਂ ਦੇ ਨਾਲ ਨਾਲ ਤੁਰਨ ਲਗਦਾ ਹੈ। ਜੇਕਰ ਕੋਈ ਇਸ ਨੂੰ ਫੜਨ ਦਾ ਯਤਨ ਕਰਦਾ ਹੈ ਤਾਂ ਇਹ ਹੱਥ ਨਹੀਂ ਆਉਂਦਾ। ਉਹ ਫੜਿਆ ਨਹੀਂ ਜਾ ਸਕਦਾ। ਕਈ ਵਾਰ ਇਹ ਰਾਹਗੀਰ ਦੇ ਬਹੁਤ ਨੇੜੇ ਆ ਜਾਂਦਾ ਹੈ ਕਿ ਉਸ ਨੂੰ ਲਗਦਾ ਹੈ ਕਿ ਉਹ ਅੱਗੇ ਨਹੀਂ ਜਾ ਸਕਦੇ ਅਤੇ ਡਰ ਕੇ ਵਾਪਸ ਭੱਜ ਲੈਦੇ ਹਨ। ਕਈ ਵਾਰ ਇਹ ਇਸਤਰੀ ਦਾ ਰੂਪ ਧਾਰਨ ਕਰਕੇ ਰਾਹੀਆਂ ਦੇ ਰਸਤੇ ਵਿੱਚ ਆ ਜਾਂਦਾ ਹੈ ਤੇ ਉਹਨਾ ਨੂੰ ਕਾਮ ਲਈ ਉਤਸਾਹਿਤ ਕਰਦਾ ਹੈ। ਮਾਨਤਾ ਹੈ ਕਿ ਜੋ ਪੁਰਸ਼ ਇਸ ਨਾਲ ਕਾਮ ਚੇਸ਼ਟਾ ਪੂਰੀ ਕਰ ਲੈਂਦੇ ਹਨ ਉਹ ਨਿਪੁੰਸਕ ਹੋ ਜਾਂਦੇ ਹਨ ਅਤੇ ਛੇਤੀ ਹੀ ਮਰ ਜਾਂਦੇ ਹਨ।[1] ਇੱਕ ਮਤ ਅਨੁਸਾਰ ਜਿਸ ਸੱਪ ਨੇ ਆਪਣੀ ਸਾਰੀ ਜਿੰਦਗੀ ਚ ਕਿਸੇ ਨੂੰ ਡੱਸਿਆ ਨਾ ਹੋਵੇ ਅਤੇ ਸੌ ਸਾਲ ਦੀ ਉਮਰ ਭੋਗ ਲਵੇ ਉਹ ਛਲੇਡਾ ਬਣ ਜਾਂਦਾ ਹੈ।[1]

ਹਵਾਲੇ[ਸੋਧੋ]

  1. 1.0 1.1 ਡਾ ਸੋਹਿੰਦਰ ਸਿੰਘ ਵਣਜਾਰਾ ਵੇਦੀ. "ਪੰਜਾਬੀ ਲੋਕਧਾਰਾ ਵਿਸ਼ਵ ਕੋਸ਼". ਨੈਸ਼ਨਲ ਬੁੱਕ ਸ਼ਾਪ, ਚਾਂਦਨੀ ਚੌਕ ਦਿੱਲੀ. p. 1357. {{cite web}}: |access-date= requires |url= (help); Missing or empty |url= (help)