ਛਾਪਾਖ਼ਾਨਾ
Jump to navigation
Jump to search
ਛਾਪਾਖ਼ਾਨਾ ਇੱਕ ਮਸ਼ੀਨ ਹੁੰਦੀ ਹੈ ਜੋ ਕਾਗਜ਼, ਕੱਪੜੇ ਜਾਂ ਕਿਸੇ ਹੋਰ ਚੀਜ਼ ਉੱਪਰ ਸਿਆਹੀ ਨਾਲ ਲੋੜੀਂਦੀ ਜਾਣਕਾਰੀ (ਅੱਖਰ, ਤਸਵੀਰਾਂ, ਅਕਾਰ ਆਦਿ) ਛਾਪਣ ਲਈ ਵਰਤੀ ਜਾਂਦੀ ਹੈ। ਅੱਜ-ਕੱਲ੍ਹ ਇਸ ਦੀ ਵਰਤੋਂ ਕਿਤਾਬਾਂ ਅਤੇ ਅਖ਼ਬਾਰ ਆਦਿ ਛਾਪਣ ਵਾਸਤੇ ਕੀਤੀ ਜਾਂਦੀ ਹੈ।
ਛਪਾਈ ਦੀ ਖੋਜ ਚੀਨੀਆਂ ਨੇ ਕੀਤੀ ਅਤੇ ਦੁਨੀਆ ਦੀ ਸਭ ਤੋਂ ਪਹਿਲੀ ਚਲਦੀ-ਫਿਰਦੀ ਛਪਾਈ ਤਕਨੀਕ ਦੀ ਖੋਜ ਚੀਨ ਦੇ ਬੀ ਸ਼ੈਂਗ ਨੇ 1041 ਤੋਂ 1048 ਵਿਚਕਾਰ ਕੀਤੀ। ਪੱਛਮ ਵਿੱਚ ਇਸ ਤਰ੍ਹਾਂ ਦੀ ਇੱਕ ਬਿਹਤਰ ਛਪਾਈ ਦੀ ਖੋਜ ਦਾ ਸਿਹਰਾ ਜਰਮਨੀ ਦੇ ਜੋਨਸ ਗੁਟਿਨਬਰਗ ਨੂੰ ਦਿੱਤਾ ਜਾਂਦਾ ਹੈ ਜਿਸਨੇ ਇਸ ਦੀ ਖੋਜ 1450 ਵਿੱਚ ਕੀਤੀ।