ਛੋਟਾ ਲਟੋਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
colspan=2 style="text-align: centerਨਿੱਕਾ ਲਟੋਰਾ
250px
L. vittatus at Ananthagiri Hills, in Rangareddy district of Andhra Pradesh, India.
LC (।UCN3.1)[1]
colspan=2 style="text-align: centerਵਿਗਿਆਨਿਕ ਵਰਗੀਕਰਨ
ਜਗਤ: Animalia
ਸੰਘ: Chordata
ਵਰਗ: Aves
ਤਬਕਾ: Passeriformes
ਪਰਿਵਾਰ: Laniidae
ਜਿਣਸ: Lanius
ਪ੍ਰਜਾਤੀ: L. vittatus
ਦੁਨਾਵਾਂ ਨਾਮ
Lanius vittatus
(Valenciennes, 1826)

ਨਿੱਕਾ ਲਟੋਰਾ,(en:bay-backed shrike:) (Lanius vittatus) ਨਿੱਕਾ ਲਟੋਰਾ ਪੰਛੀ ਜਗਤ ਦੇ ਲਟੋਰਾ ਟੱਬਰ ਦੀ ਨਸਲ ਹੈ, ਜੀਹਦਾ ਇਲਾਕਾ ਦੱਖਣੀ ਏਸ਼ੀਆ ਏ।

ਜਾਣ ਪਛਾਣ[ਸੋਧੋ]

ਨਿੱਕੇ ਲਟੋਰੇ ਦੀ ਲੰਮਾਈ 17-20 ਸੈਮੀ ਅਤੇ ਵਜ਼ਨ 2-2.5 ਤੋਲੇ ਹੁੰਦਾ ਹੈ। ਇਸਦਾ ਪੂੰਝਾ ਭੂਰੇ ਰੰਗ ਦਾ ਦਮੂੰਹਾ ਹੁੰਦਾ ਏ। ਸਿਰ ਤੇ ਗਿੱਚੀ ਸਲੇਟੀ, ਅੱਖਾਂ 'ਤੇ ਕਾਲੀ ਪੱਟੀ ਅਤੇ ਪਰ ਕਾਲੇ ਹੁੰਦੇ ਹਨ, ਜਿਹਨਾਂ ਤੇ ਚਿੱਟੇ ਦਾਗ਼ ਬਣੇ ਹੁੰਦੇ ਹਨ। ਇਸਦੀ ਚੁੰਝ ਤੇ ਪੈਰ ਗਾੜ੍ਹੇ ਭੂਰੇ ਹੁੰਦੇ ਹਨ। ਨਰ ਅਤੇ ਮਾਦਾ ਵੇਖਣ ਨੂੰ ਇੱਕੋ ਜਿੱਕੇ ਲਗਦੇ ਹਨ। ਇਹ ਉੱਤਰੀ ਭਾਰਤ ਵਿੱਚ ਖੁੱਲ੍ਹੇ ਖੇਤਾਂ, ਘਾਟੀਆਂ, ਤਲਹਟੀ ਖੇਤਰਾਂ ਅਤੇ ਦੱਖਣੀ ਭਾਰਤ ਵਿੱਚ ਜੰਗਲ, ਨਹਿਰਾਂ ਦੇ ਕੰਢੇ ਤੇ ਖੇਤ ਇਸਦਾ ਰਹਿਣ ਬਸੇਰਾ ਹਨ। ਇਹ ਪਹਾੜੀ ਖੇਤਰਾਂ ਵਿੱਚ ਜ਼ਿਆਦਾਤਰ 2000 ਮੀਟਰ ਤੋਂ ਥੱਲੇ ਹੀ ਰਹਿੰਦੀ ਹੈ ਪਰ ਨੇਪਾਲ ਵਿੱਚ ਇਹ 4000 ਮੀਟਰ ਤੱਕ ਮਿਲ ਜਾਂਦੀ ਹੈ।

ਖ਼ੁਰਾਕ[ਸੋਧੋ]

ਨਿੱਕਾ ਲਟੋਰਾ ਘਾਤ ਲਾਕੇ ਸ਼ਿਕਾਰ ਕਰਦਾ ਹੈ। ਇਹ ਸ਼ਿਕਾਰ ਤੇ ਨਿਗ੍ਹਾ ਟਿਕਾਈ ਰੱਖਦਾ ਹੈ ਤੇ ਠੀਕ ਮੌਕਾ ਲੱਗਣ ਤੇ ਬਿਜਲੀ ਦੀ ਰਫ਼ਤਾਰ ਨਾਲ ਸ਼ਿਕਾਰ ਨੂੰ ਭੌਂ 'ਤੇ ਨੱਪ ਲੈਂਦਾ ਹੈ। ਇਹ ਬਹੁਤਾ ਕਰਕੇ ਤੇ ਕੀਟ-ਪਤੰਗੇ ਹੀ ਖਾਂਦਾ ਹੈ ਪਰ ਜੇ ਏਸ ਤਰੀਕੇ ਨਾਲ ਨਿੱਕੀਆਂ ਕਿਰਲੀਆਂ ਤੇ ਚੂਹੀਆਂ ਫੜੀਆਂ ਜਾਣ ਤਦ ਉਹ ਵੀ ਇਸਦੀ ਖ਼ੁਰਾਕ ਬਣ ਜਾਂਦੀਆਂ ਹਨ। ਇਹ ਕੀਟ-ਪਤੰਗਿਆਂ ਦਾ ਜ਼ਿਆਦਾ ਸ਼ਿਕਾਰ ਕਰਕੇ ਖ਼ੁਰਾਕ ਦੀ ਘਾਟ ਵਾਲ਼ੇ ਵੇਲਿਆਂ ਲਈ ਸਾਂਭ ਕੇ ਵੀ ਰੱਖ ਲੈਂਦਾ ਏ।

ਪਰਸੂਤ[ਸੋਧੋ]

ਪਰਸੂਤ ਦਾ ਵੇਲਾ ਇਲਾਕੇ ਅਨੁਸਾਰ ਹੁੰਦਾ ਹੈ ਪਰ ਭਾਰਤ ਦੀ ਚੜ੍ਹਦੀ ਬਾਹੀ ਵੱਲ ਇਸਦਾ ਪਰਸੂਤ ਵੇਲਾ ਵਸਾਖ ਤੋਂ ਸਾਉਣ (ਅਪ੍ਰੈਲ ਤੋਂ ਜੁਲਾਈ) ਦੇ ਮਹੀਨੇ ਹੁੰਦੇ ਹਨ। ਇਸਦਾ ਘਾਹ ਤੋਂ ਬਣਿਆ ਨਿੱਕਾ ਜਿਹਾ ਆਲ੍ਹਣਾ ਰੁੱਖ ਦੀ ਦੁਫਾਂਗੜ ਵਿੱਚ ਹੁੰਦਾ ਹੈ। ਇਹ ਆਵਦਾ ਆਲ੍ਹਣਾ ਨਿੱਕੇ ਰੁੱਖਾਂ ਜਾਂ ਵੱਡੇ ਝਾੜਾਂ 'ਤੇ ਬਣਾਉਂਦਾ ਹੈ। ਮਾਦਾ ਇੱਕ ਵੇਰਾਂ 3-5 ਆਂਡੇ ਦੇਂਦੀ ਹੈ, ਬਹੁਤੀ ਵੇਰ 4। ਆਂਡੇ ਦੇਣ ਤੋਂ ਬਾਅਦ 2 ਹਫ਼ਤੇ ਆਂਡਿਆਂ ਤੇ ਬਹਿਣ ਮਗਰੋਂ ਬੋਟ ਆਂਡਿਆਂ ਚੋਂ ਬਾਹਰ ਨਿਕਲਦੇ ਹਨ। ਮਾਦਾ ਵੱਲੋਂ ਆਂਡਿਆਂ 'ਤੇ ਬਹਿਣ ਤੋਂ ਲੈ ਕੇ ਬੋਟਾਂ ਦੇ ਬਾਹਰ ਨਿਕਲਣ ਦੇ 2 ਹਫ਼ਤਿਆਂ ਦੇ ਚਿਰ ਤੱਕ ਨਰ ਲਟੋਰਾ ਮਾਦਾ ਅਤੇ ਬੋਟਾਂ ਵਾਸਤੇ ਚੋਗਾ ਲਿਆਉਂਦਾ ਹੈ। ਮਾਦਾ ਪਰਸੂਤ ਦੇ ਮੌਸਮ ਵਿੱਚ ਦੋ ਵੇਰਾਂ ਆਂਡੇ ਦੇ ਘੱਤਦੀ ਹੈ।[2]

ਹਵਾਲੇ[ਸੋਧੋ]