ਛੋਟੀ ਕਾਲ਼ੀ ਮੱਛੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਛੋਟੀ ਕਾਲ਼ੀ ਮੱਛੀ  
[[File:
ਛੋਟੀ ਕਾਲ਼ੀ ਮੱਛੀ.jpg
]]
ਲੇਖਕਸਮਦ ਬਹਿਰੰਗੀ
ਮੂਲ ਸਿਰਲੇਖਫ਼ਾਰਸੀ: ماهی سیاه کوچولو (ਮਾਹੀ ਸਿਆਹ ਕੋਚੂਲੂ)
ਭਾਸ਼ਾਫ਼ਾਰਸੀ ਭਾਸ਼ਾ
ਵਿਧਾਬਾਲ ਗਲਪ
ਪ੍ਰਕਾਸ਼ਨ ਮਾਧਿਅਮਪ੍ਰਿੰਟ, ਈ-ਬੁੱਕ
ਪੰਨੇ115
ਆਈ.ਐੱਸ.ਬੀ.ਐੱਨ.9799750707407

ਛੋਟੀ ਕਾਲ਼ੀ ਮੱਛੀ (ਫ਼ਾਰਸੀ: ماهی سیاه کوچولو - ਮਾਹੀ ਸਿਆਹ ਕੋਚੂਲੂ) ਸਮਦ ਬਹਿਰੰਗੀ ਦੀ ਮਸ਼ਹੂਰ ਬਾਲ-ਕਹਾਣੀ ਹੈ। ਇਹ ਵਾਰਤਾ ਇੱਕ ਬਜ਼ੁਰਗ ਮੱਛੀ ਦੁਆਰਾ ਆਪਣੇ ਬਾਰਾਂ ਹਜ਼ਾਰ ਬੱਚਿਆਂ ਅਤੇ ਪੋਤੇ ਪੋਤੀਆਂ ਨੂੰ ਇਹ ਕਹਾਣੀ ਸੁਣਾਉਣ ਦੇ ਰੂਪ ਵਿੱਚ ਦੱਸੀ ਗਈ ਹੈ। ਉਹ ਇੱਕ ਛੋਟੀ ਕਾਲ਼ੀ ਮੱਛੀ ਦੀ ਬਾਤ ਪਾਉਂਦੀ ਹੈ ਜਿਹੜੀ ਇਹ ਦੇਖਣਾ ਚਾਹੁੰਦੀ ਸੀ ਕਿ ਉਸ ਦੀ ਸਥਾਨਿਕ ਛੋਟੀ ਨਦੀ ਦਾ ਅੰਤ ਕਿੱਥੇ ਹੁੰਦਾ ਸੀ ਅਤੇ ਇਸ ਲਈ ਉਹ ਆਪਣਾ ਸੁਰਖਿਅਤ ਟਿਕਾਣਾ ਛੱਡ ਕੇ ਅਣਜਾਣੇ ਰਾਹਾਂ ਤੇ ਖਤਰਿਆਂ ਨਾਲ ਖੇਡਣ ਦਾ ਫੈਸਲਾ ਕਰ ਲੈਂਦੀ ਹੈ। ਉਸ ਦੇ ਰਾਹ ਵਿੱਚ ਇੱਕ ਝਰਨਾ ਆਉਂਦਾ ਹੈ ਜਿਸ ਉੱਤੋਂ ਦੀ ਤਰਦੀ ਹੋਈ ਉਹ ਹੇਠਾਂ ਡਿੱਗ ਪੈਂਦੀ ਹੈ ਅਤੇ ਅੱਗੇ ਦਰਿਆ ਸਮੁੰਦਰ ਵੱਲ ਵੱਲ ਵਧ ਰਿਹਾ ਹੈ। ਰਸਤੇ ਵਿੱਚ ਉਸਨੂੰ ਸਹਾਇਕ ਕਿਰਲਾ ਅਤੇ ਭਿਆਨਕ ਪੇਲੀਕਾਨ ਸਮੇਤ ਕਈ ਦਿਲਚਸਪ ਪਾਤਰ ਮਿਲਦੇ ਹਨ।