ਸਮਦ ਬਹਿਰੰਗੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਮਦ ਬਹਿਰੰਗੀ
Samad Behrangi.JPG
ਜਨਮ24 ਜੂਨ 1939
ਤਬਰੀਜ਼, ਇਰਾਨ
ਮੌਤ31 ਅਗਸਤ 1967 (ਉਮਰ 28 ਸਾਲ)
ਤਬਰੀਜ਼, ਇਰਾਨ
ਰਾਸ਼ਟਰੀਅਤਾਇਰਾਨੀ
ਪੇਸ਼ਾਇਰਾਨੀ ਅਧਿਆਪਕ, ਸਮਾਜਿਕ ਆਲੋਚਕ, ਲੋਕਧਾਰਾ-ਸਾਸ਼ਤਰੀ, ਅਨੁਵਾਦਕ, ਅਤੇ ਕਹਾਣੀਕਾਰ

ਸਮਦ ਬਹਿਰੰਗੀ (ਫ਼ਾਰਸੀ: صمد بهرنگی, ਅਜ਼ੇਰੀ: صمد بهرنگی, Səməd Behrəngi, [sæmæd behrænɡiː]; 24 ਜੂਨ 1939 - 31 ਅਗਸਤ 1967) ਅਜ਼ੇਰੀ ਮੂਲ ਦਾ ਇਰਾਨੀ ਅਧਿਆਪਕ, ਸਮਾਜਿਕ ਆਲੋਚਕ, ਲੋਕਧਾਰਾ-ਸਾਸ਼ਤਰੀ, ਅਨੁਵਾਦਕ, ਅਤੇ ਕਹਾਣੀਕਾਰ ਸੀ।[1] ਉਹ ਆਪਣੀਆਂ ਬਾਲ ਲਿਖਤਾਂ, ਖਾਸ ਤੌਰ ਤੇ ਛੋਟੀ ਕਾਲ਼ੀ ਮੱਛੀ ਦੇ ਲਈ ਮਸ਼ਹੂਰ ਹੈ। ਆਪਣੇ ਯੁੱਗ ਦੇ ਈਰਾਨੀ ਬੁੱਧੀਜੀਵੀਆਂ ਵਾਂਗ ਉਹ ਮੁੱਖ ਤੌਰ ਖੱਬੇਪੱਖੀ ਵਿਚਾਰਾਂ ਤੋਂ ਪ੍ਰਭਾਵਿਤ ਸੀ। ਉਸ ਦੀਆਂ ਬਾਲ ਲਿਖਤਾਂ ਖਾਸ ਕਰ ਕੇ ਸ਼ਹਿਰੀ ਗਰੀਬਾਂ ਦੇ ਬੱਚਿਆਂ ਦੀ ਜ਼ਿੰਦਗੀ ਦਾ ਚਿਤਰ ਪੇਸ਼ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਆਪਣੀਆਂ ਪਹਿਲਕਦਮੀਆਂ ਨਾਲ ਹਾਲਤਾਂ ਨੂੰ ਬਦਲ ਦੇਣ ਲਈ ਉਤਸ਼ਾਹਿਤ ਕਰਦੀਆਂ ਹਨ।

ਜ਼ਿੰਦਗੀ[ਸੋਧੋ]

ਉਹ ਤਬਰੀਜ਼, ਇਰਾਨ ਵਿੱਚ ਇੱਕ ਹੇਠਲੇ-ਵਰਗ ਦੇ ਅਜ਼ਰਬਾਈਜਾਨੀ ਪਰਿਵਾਰ ਵਿੱਚ ਪੈਦਾ ਹੋਇਆ ਸੀ। ਐਲੀਮੈਂਟਰੀ ਸਕੂਲ ਤੋਂ ਅੱਗੇ ਸੈਕੰਡਰੀ ਸਕੂਲ ਦੇ ਤਿੰਨ ਸਾਲ ਮੁਕੰਮਲ ਕਰ ਕੇ ਉਹ ਇੱਕ ਅਧਿਆਪਕ-ਸਿਖਲਾਈ ਸਕੂਲ ਵਿੱਚ ਭਰਤੀ ਹੋ ਗਿਆ ਅਤੇ 1957 ਵਿੱਚ ਇਹ ਪ੍ਰੋਗਰਾਮ ਸਿਰੇ ਲਾਇਆ। ਅਗਲੇ ਗਿਆਰਾਂ ਸਾਲਾਂ ਦੌਰਾਨ ਪੇਂਡੂ ਅਜ਼ਰਬਾਈਜਾਨੀ ਸਕੂਲਾਂ ਵਿੱਚ ਫ਼ਾਰਸੀ ਪੜ੍ਹਾਉਣ ਦੇ ਨਾਲ ਨਾਲ, ਉਸ ਨੇ ਅੰਗਰੇਜ਼ੀ ਵਿੱਚ ਬੀਏ ਦੀ ਡਿਗਰੀ ਤਬਰੀਜ਼ ਯੂਨੀਵਰਸਿਟੀ ਤੋਂ ਹਾਸਲ ਕੀਤੀ। [2]

ਬਾਹਰੀ ਸਰੋਤ[ਸੋਧੋ]

ਹਵਾਲੇ[ਸੋਧੋ]

  1. Hillmann, Michael. "Samad Behrangi," Encyclopaedia Iranica, available online at http://www.iranica.com/newsite/articles/unicode/v4f1/v4f1a067.html.
  2. Hillmann.